Home / International / ਗੁਰਦੁਆਰਾ ਸਾਹਿਬ ਆ ਕੇ ਸ਼ਾਂਤ ਮਹਿਸੂਸ ਕਰ ਰਿਹ ਹਾਂ-ਅਕਸ਼ੇ ਕੁਮਾਰ

ਗੁਰਦੁਆਰਾ ਸਾਹਿਬ ਆ ਕੇ ਸ਼ਾਂਤ ਮਹਿਸੂਸ ਕਰ ਰਿਹ ਹਾਂ-ਅਕਸ਼ੇ ਕੁਮਾਰ

ਲੰਡਨ, 25 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਸਕਾਟਲੈਂਡ ਵਿਚ ਬੈਲਬਾਟਮ ਦੀ ਸ਼ੂਟਿੰਗ ਕਰ ਰਹੇ ਅਦਾਕਾਰ ਅਕਸ਼ੇ ਕੁਮਾਰ ਨੇ ਗਲਾਸਗੋ ਦੇ ਸਿੰਘ ਸਭਾ ਸੈਂਟਰ ਗੁਰਦੁਆਰਾ ਵਿਖੇ ਸ਼ੂਟਿੰਗ ਤੋਂ ਛੁੱਟੀ ਲੈ ਕੇ ਕੁਝ ਸਮਾਂ ਬਤੀਤ ਕੀਤਾ | ਅਕਸ਼ੇ ਕੁਮਾਰ ਨੇ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਮੌਕੇ ਦੀ ਇਕ ਤਸਵੀਰ ਸਾਂਝੀ ਕਰਦਿਆਂ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ਉਨ੍ਹਾਂ 10 ਮਿੰਟ ਗੁਰਦੁਆਰਾ ਸਾਹਿਬ ਬਿਤਾਏ ਅਤੇ ਅਸ਼ੀਰਵਾਦ ਲਿਆ | ਮੈਂ ਹੁਣ ਸ਼ਾਂਤ ਮਹਿਸੂਸ ਕਰ ਰਿਹਾ ਹਾਂ, ਜੋ ਮੈਂ ਮਹੀਨਿਆਂ ਤੋਂ ਨਹੀਂ ਸੀ ਕੀਤਾ | ਉਨ੍ਹਾਂ ਟਵਿੱਟਰ ‘ਤੇ ਇਕ ਓਾਕਾਰ ਵੀ ਲਿਖਿਆ | ਜ਼ਿਕਰਯੋਗ ਹੈ ਕਿ ਅਕਸ਼ੇ ਕੁਮਾਰ ਗਲਾਸਗੋ ਅਤੇ ਨੇੜੇ ਦੇ ਇਲਾਕਿਆਂ ਵਿਚ ਹਿੰਦੀ ਫਿਲਮ ਬੈਲਬਾਟਮ ਦੀ ਸ਼ੂਟਿੰਗ ਕਰ ਰਹੇ ਹਨ |

ਗਲਾਸਗੋ, 25 ਸਤੰਬਰ (ਹਰਜੀਤ ਸਿੰਘ ਦੁਸਾਂਝ)- ਸਕਾਟਲੈਂਡ ਵਿਚ ਕੋਵਿਡ-19 ਦੀ ਦੂਜੀ ਲਹਿਰ ਦਾ ਪ੍ਰਕੋਪ ਸ਼ੁਰੂ ਹੋ ਚੁੱਕਾ ਹੈ ¢ ਪਿਛਲੇ 24 ਘੰਟਿਆਂ ਵਿਚ 558 ਨਵੇਂ ਕੋਰੋਨਾ ਪਾਜ਼ੀਟਿਵ ਕੇਸ ਆਏ ਹਨ, ਜੋ ਕਿ ਮਾਰਚ ਤੋਂ ਕੋਰੋਨਾ ਕੇਸਾਂ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਰੋਜ਼ਾਨਾ ਕੇਸਾਂ ਦੀ ਸਿਖਰ ਹੈ ¢ ਸ਼ਹਿਰ ਗਲਾਸਗੋ ਵਿਚ ਕੋਰੋਨਾ ਦਾ ਸਭ ਤੋਂ ਵੱਧ ਕਹਿਰ ਹੈ, ਜਿਥੇ ਪਿਛਲੇ 24 ਘੰਟਿਆਂ ਵਿਚ 255 ਨਵੇਂ ਕੇਸ ਆਏ ਹਨ¢ ਇਸ ਦੇ ਨਾਲ ਸਕਾਟਲੈਂਡ ਵਿਚ ਕੁੱਲ ਕੇਸਾਂ ਦੀ ਗਿਣਤੀ 26,518 ਹੋ ਗਈ ਹੈ |

About admin

Leave a Reply

Your email address will not be published.

%d bloggers like this: