Breaking News
Home / Hindi / ਕੋਰੋਨਾ ਮਾਤਾ ਦਾ ਮੰਦਰ ਢਾਹਿਆ, ਤਣਾਅ ਦੇ ਖ਼ਦਸ਼ੇ ਨੂੰ ਦੇਖਦਿਆਂ ਫੋਰਸ ਤਾਇਨਾਤ

ਕੋਰੋਨਾ ਮਾਤਾ ਦਾ ਮੰਦਰ ਢਾਹਿਆ, ਤਣਾਅ ਦੇ ਖ਼ਦਸ਼ੇ ਨੂੰ ਦੇਖਦਿਆਂ ਫੋਰਸ ਤਾਇਨਾਤ

ਉੱਤਰ ਪ੍ਰਦੇਸ਼ ਦੇ ਪ੍ਰਤਾਪਗੜ੍ਹ ਜ਼ਿਲ੍ਹੇ ਦੇ ਸਾਂਗੀਪੁਰ ‘ਚ ਬਣਵਾਇਆ ਗਿਆ ਕੋਰੋਨਾ ਮਾਤਾ ਦਾ ਮੰਦਰ ਸ਼ੁੱਕਰਵਾਰ ਰਾਤ ਢਹਿ-ਢੇਰੀ ਕਰ ਦਿੱਤਾ ਗਿਆ। ਮੰਦਰ ਢਹਾਏ ਜਾਣ ਨਾਲ ਇਲਾਕੇ ‘ਚ ਤਣਾਅ ਦੇ ਖ਼ਦਸ਼ੇ ਨੂੰ ਦੇਖਦਿਆਂ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ।

ਜਾਂਚ ‘ਚ ਇਹ ਮਾਮਲਾ ਦੋ ਸਕੇ ਭਰਾਵਾਂ ਵਿਚਾਲੇ ਜ਼ਮੀਨ ਨੂੰ ਲੈ ਕੇ ਵਿਵਾਦ ਦਾ ਨਿਕਲਿਆ ਹੈ। ਸਾਂਗੀਪੁਰ ਬਾਜ਼ਾਰ ਤੋਂ ਦੋ ਕਿਲੋਮੀਟਰ ਦੂਰ ਦੀਵਾਨਗੰਜ ਰੋਡ ‘ਤੇ ਜੂਹੀ ਸ਼ੁਕੁਲਪੁਰ ਪਿੰਡ ‘ਚ ਕੋਰੋਨਾ ਮਾਤਾ ਦਾ ਮੰਦਰ ਸੱਤ ਜੂਨ ਨੂੰ ਬਣਾਇਆ ਗਿਆ ਸੀ।

ਪਿੰਡ ਦੇ ਲੋਕੇਸ਼ ਸ਼੍ਰੀਵਾਸਤਵ ਤੇ ਉਨ੍ਹਾਂ ਦੀ ਪਤੀ ਦੀਪਮਾਲਾ ਸ਼੍ਰੀਵਾਸਤਵ ਨੇ ਨਿੰਮ ਦੇ ਹੇਠਾਂ ਮੰਦਰ ਬਣਵਾ ਕੇ ਮੂਰਤੀ ਦੀ ਸਥਾਪਨਾ ਕੀਤੀ। ਇਸ ਮੰਦਰ ‘ਚ ਲੋਕ ਆਉਣ-ਜਾਣ ਲੱਗੇ ਤੇ ਕੋਰੋਨਾ ਤੋਂ ਮੁਕਤੀ ਲਈ ਪੂਜਾ ਕਰਨ ਲੱਗੇ ਸਨ। ਸ਼ੁੱਕਰਵਾਰ ਦੇਰ ਰਾਤ ਵੱਡੀ ਗਿਣਤੀ ‘ਚ ਲੋਕ ਪੁੱਜੇ ਤੇ ਮੰਦਰ ਢਹਾ ਕੇ ਮਲਬਾ ਟਰੈਕਟਰ ਨਾਲ ਚੁੱਕ ਕੇ ਲੈ ਗਏ।

ਇਸ ਨਾਲ ਇਥੇ ਹੰਗਾਮਾ ਖੜ੍ਹਾ ਹੋ ਗਿਆ। ਪੁਲਿਸ ਨੇ ਰਾਤ 10 ਵਜੇ ਪੁੱਜ ਕੇ ਇਥੇ ਮੌਜੂਦ ਲੋਕਾਂ ਨੂੰ ਭਜਾਇਆ ਤੇ ਲੋਕੇਸ਼ ਦੇ ਵੱਡੇ ਭਰਾ ਨਾਗੇਸ਼ ਕੁਮਾਰ ਸ਼੍ਰੀਵਾਸਤਵ ਸਮੇਤ ਕੁਝ ਲੋਕਾਂ ਨੂੰ ਹਿਰਾਸਤ ‘ਚ ਲੈ ਲਿਆ।



About admin

Check Also

हाथरस में गधे की लीद से मसाला बनाने वाली फैक्ट्री सील, संचालक हिंदू युवा वाहिनी नेता गिरफ्तार

ਜਿਹੜੇ ਹਿੰਦੂਤਵੀ ਕਿਸਾਨਾਂ ਨੂੰ ਬਦਨਾਮ ਕਰਦੇ ਕੇ ਸਪਰੇਅ ਅਤੇ ਦਵਾਈਆਂ ਵਰਤੀਆਂ ਕਣਕ ਉਗਾਉਣ ਚ, ਆਪ …

%d bloggers like this: