Breaking News
Home / Punjab / ਪੰਜਾਬ ਵਿਚ ਇਹ ਕੀ ਹੋ ਰਿਹਾ?

ਪੰਜਾਬ ਵਿਚ ਇਹ ਕੀ ਹੋ ਰਿਹਾ?

ਸ਼ੇਅਰ ਕਰੋ .. ਪਤਾ ਕਰੋ … ਕਿਸੇ ਕੋਲ ਫੋਨ ਨੰਬਰ ਹੋਵੇ ਤਾ ਦੱਸੋ… ਜਿਨਾ ਨੇ ਕੀਤਾ ਪਤਾ ਦੱਸਣ ਵਾਲੇ ਨੁੰ ਦਮਦਮੀ ਟਕਸਾਲ ਜਥਾ ਰਾਜਪੁਰਾ ਵੱਲੋਂ 51000 ਇਨਾਮ… ਨਾਮ ਗੁਪਤ ਰੱਖਿਆ ਜਾਵੇਗਾ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਰੱਦ, ਹੁਣ ਇਸ ਤਰ੍ਹਾਂ ਸ਼ਹੀਦੀ ਸਮਾਗਮਾਂ ’ਚ ਕਰਨਗੇ ਸ਼ਿਰਕਤ

ਅੰਮਿ੍ਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਪਾਕਿਸਤਾਨ ਜਾਣ ਦਾ ਪ੍ਰੋਗਰਾਮ ਰੱਦ ਹੋ ਗਿਆ ਹੈ। ਜਥੇਦਾਰ ਨੇ 16 ਜੂਨ ਨੂੰ ਸ੍ਰੀ ਗੁਰੂ ਅਰਜਨ ਸਾਹਿਬ ਦਾ ਸ਼ਹੀਦੀ ਪੁਰਬ ਨੂੰ ਮਨਾਉਣ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬਰਸੀ ਸਮਾਗਮ ਮਨਾਉਣ ਉਪਰੰਤ ਵਾਪਸ ਆਉਣ ਦਾ ਪ੍ਰੋਗਰਾਮ ਬਣਾਇਆ ਸੀ। ਹੁਣ ਪਹਿਲਾਂ ਤੋਂ ਮਿੱਥੇ ਸਮੇਂ ਤੇ ਪ੍ਰੋਗਰਾਮ ਮੁਤਾਬਕ ਪਾਕਿਸਤਾਨ ਨਹੀਂ ਜਾ ਰਹੇ।

ਜਾਣਕਾਰੀ ਮੁਤਾਬਕ ਕੋਰੋਨਾ ਕਾਰਨ ਅੰਤਰਰਾਸ਼ਟਰੀ ਸਰਹੱਦਾਂ ਬੰਦ ਹੋਣ ਕਾਰਨ ਪਾਕਿਸਤਾਨ ਸਰਕਾਰ ਨੇ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਅਤੇ ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਭਾਰਤ ਤੋਂ ਆਉਣ ਵਾਲੇ ਜੱਥੇ ‘ਤੇ ਰੋਕ ਲਾ ਦਿੱਤੀ ਸੀ। ਗਿਆਨੀ ਹਰਪ੍ਰੀਤ ਸਿੰਘ ਨੇ ਪਹਿਲਾਂ ਤੋਂ ਪ੍ਰੋਗਰਾਮ ਬਣਾਇਆ ਸੀ ਕਿ ਉਹ 16 ਜੂਨ ਨੂੰ ਪਾਕਿਸਤਾਨ ਜਾਣਗੇ, ਜਿਥੇ ਉਹ 16 ਜੂਨ ਨੂੰ ਲਾਹੌਰ ਵਿਚ ਹੋਣ ਵਾਲੇ ਸ੍ਰੀ ਗੁਰੂ ਅਰਜਨ ਸਾਹਿਬ ਦੇ ਸ਼ਹੀਦੀ ਪੁਰਬ ਸਮਾਗਮਾਂ ਵਿਚ ਭਾਗ ਲੈਣਗੇ।

ਇਸ ਤੋਂ ਬਾਅਦ ਉਨ੍ਹਾਂ ਪਾਕਿਸਤਾਨ ਦੇ ਵੱਖ-ਵੱਖ ਸੂਬੇ ਪੰਜਾਬ, ਸਿੰਧ, ਬਲੋਚਿਸਤਾਨ ਤੇ ਖੈਬਰ-ਪਖਤੂਨਵਾ ਵਿਚ ਵਸਦੇ ਸਿੱਖ ਪਰਿਵਾਰਾਂ ਨਾਲ ਮੁਲਾਕਾਤ ਕਰਨੀ ਸੀ। ਕੋਰੋਨਾ ਕਾਰਨ ਜੱਥੇ ਰੱਦ ਹੋ ਗਏ ਤੇ ਜਥੇਦਾਰ ਨੇ ਵੀ ਜਾਣ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਹੈ।

ਜਾਣਕਾਰੀ ਮੁਤਾਬਿਕ ਜਥੇਦਾਰ ਹੁਣ 22 ਸਤੰਬਰ ਨੂੰ ਅਟਾਰੀ-ਵਾਹਗਾ ਸਰਹੱਦ ਰਾਹੀਂ ਪਾਕਿਸਤਾਨ ਜਾਣਗੇ। ਵਾਹਗਾ ਤੋਂ ਜਥੇਦਾਰ ਸਿੱਧੇ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿੁਬ ਜਾਣਗੇ। ਜਿਥੇ ਸ੍ਰੀ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤਿ ਪੁਰਬ ਦੇ ਸਬੰਧ ਵਿਚ ਕਰਵਾਏ ਜਾਣ ਵਾਲੇ ਸਮਾਗਮਾਂ ਵਿਚ ਭਾਗ ਲੈਣਗੇ ਅਤੇ ਉਸ ਤੋਂ ਬਾਅਦ ਪਾਕਿਸਤਾਨ ਵਿਚ ਵਸਦੇ ਸਿੱਖ ਭਾਈਚਾਰੇ ਨੂੰ ਮਿਲਣਗੇ। ਜਥੇਦਾਰ ਇਸ ਫੇਰੀ ਦੌਰਾਨ ਕਰੀਬ 15 ਦਿਨ ਤਕ ਪਾਕਿਸਤਾਨ ਰੁਕਣਗੇ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: