ਮੈਂ ਕਦੇ ਕਿਸੇ ਨੂੰ ਨਹੀਂ ਝਿ ੜ ਕ ਦਾ ਪਰ ਕਸ਼ਮੀਰ ਦੇ ਸਵਾਲ ‘ਤੇ ਗੁੱਸਾ ਆ ਜਾਂਦਾ ਹੈ -ਅਮਿਤ ਸ਼ਾਹ

434

ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਸੁਦੀਪ ਬੰਦੋਪਾਧਿਆਏ ਦੀ ਟਿੱਪਣੀ ‘ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਮਵਾਰ ਨੂੰ ਲੋਕ ਸਭਾ ‘ਚ ਕਿਹਾ ਕਿ ਉਹ ਨਾ ਕਦੇ ਕਿਸੇ ਨੂੰ ਝਿੜਕਦੇ ਹਨ ਅਤੇ ਨਾ ਹੀ ਗੁੱਸੇ ਹੁੰਦੇ ਹਨ ਪਰ ਜਦੋਂ ਕਸ਼ਮੀਰ ਦਾ ਸਵਾਲ ਆਉਂਦਾ ਹੈ ਤਾਂ ਉਨ੍ਹਾਂ ਨੂੰ ਗੁੱਸਾ ਆ ਜਾਂਦਾ ਹੈ। ‘ਪ੍ਰਧਾਨ ਪ੍ਰਕਿਰਿਆ (ਪਛਾਣ) ਬਿੱਲ, 2022’ ਨੂੰ ਚਰਚਾ ਅਤੇ ਪਾਸ ਕਰਨ ਲਈ ਸਦਨ ਵਿੱਚ ਰੱਖਦੇ ਹੋਏ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਇੱਕ ‘ਮਾਡਲ ਜੇਲ੍ਹ ਮੈਨੂਅਲ’ ਤਿਆਰ ਕਰ ਰਹੀ ਹੈ, ਜਿਸ ਨੂੰ ਰਾਜਾਂ ਨੂੰ ਭੇਜਿਆ ਜਾਵੇਗਾ। .

ਜਦੋਂ ਤ੍ਰਿਣਮੂਲ ਕਾਂਗਰਸ ਦੇ ਸਾਂਸਦ ਸੌਗਾਤਾ ਰਾਏ ਨੇ ਕਿਹਾ ਕਿ ਉਨ੍ਹਾਂ ਨੇ ਅਜਿਹੇ ਕਿਸੇ ਵੀ ਮੈਨੂਅਲ ਦਾ ਖਰੜਾ ਨਹੀਂ ਦੇਖਿਆ ਹੈ ਤਾਂ ਸ਼ਾਹ ਨੇ ਕਿਹਾ, “ਨਹੀਂ ਦੇਖਿਆ, ਕਿਉਂਕਿ ਤੁਸੀਂ ਸਰਕਾਰ ਵਿੱਚ ਨਹੀਂ ਹੋ। ਸਰਕਾਰ ਹੁਣ ਬਣਾ ਰਹੀ ਹੈ। ਜੇਕਰ ਤੁਸੀਂ ਸਰਕਾਰ ਵਿੱਚ ਹੁੰਦੇ ਤਾਂ ਜ਼ਰੂਰ ਦੇਖਿਆ ਹੁੰਦਾ। ਮੈਂ ਤੁਹਾਨੂੰ ਪਹਿਲਾਂ ਤੋਂ ਭਰੋਸਾ ਦਿਵਾਉਣ ਲਈ ਇਹ ਕਹਿ ਰਿਹਾ ਹਾਂ।

ਇਸ ‘ਤੇ ਤ੍ਰਿਣਮੂਲ ਕਾਂਗਰਸ ਦੇ ਨੇਤਾ ਸੁਦੀਪ ਬੰਦੋਪਾਧਿਆਏ ਨੂੰ ਸਦਨ ‘ਚ ਇਹ ਕਹਿੰਦੇ ਸੁਣਿਆ ਗਿਆ ਕਿ “ਜਦੋਂ ਤੁਸੀਂ ਦਾਦਾ (ਸੌਗਤ ਰਾਏ) ਨਾਲ ਗੱਲ ਕਰਦੇ ਹੋ, ਤਾਂ ਇਸ ਤਰ੍ਹਾਂ ਲਗਦਾ ਹੈ ਕਿ ਤੁਸੀਂ ਡਾਂਟ ਰਹੇ ਹੋਵੋ”।

ਜਵਾਬ ‘ਚ ਅਮਿਤ ਸ਼ਾਹ ਨੇ ਮੁਸਕਰਾਉਂਦੇ ਹੋਏ ਕਿਹਾ, ”ਨਹੀਂ, ਨਹੀਂ… ਮੈਂ ਕਦੇ ਕਿਸੇ ਨੂੰ ਨਹੀਂ ਡਾਂਟਿਆ। ਮੇਰੀ ਆਵਾਜ਼ ਥੋੜੀ ਉੱਚੀ ਹੈ। ਇਹ ਮੇਰਾ ‘ਮੈਨੂ ਫੈਕ ਚਰਿੰਗ ਡਿਫੈਕਟ’ ਹੈ। ਸ਼ਾਹ ਨੇ ਕਿਹਾ, ”ਮੈਂ ਕਦੇ ਕਿਸੇ ਨੂੰ ਝਿ ੜ ਕ ਦਾ ਨਹੀਂ ਅਤੇ ਨਾ ਹੀ ਕਦੇ ਗੁੱਸਾ ਕਰਦਾ ਹਾਂ। ਜਦੋਂ ਕਸ਼ਮੀਰ ਦਾ ਸਵਾਲ ਆਉਂਦਾ ਹੈ ਤਾਂ ਮੈਂ ਗੁੱਸਾ ਕਰ ਲੈਂਦਾ ਹਨ ਪਰ ਹੋਰ ਗੱਲਾਂ ‘ਤੇ ਗੁੱਸਾ ਨਹੀਂ ਕਰਦਾ।” ਗ੍ਰਹਿ ਮੰਤਰੀ ਦੀ ਇਸ ਗੱਲ ਨੇ ਸੱਤਾਧਾਰੀ ਅਤੇ ਵਿਰੋਧੀ ਧਿਰ ਦੇ ਸਾਰੇ ਮੈਂਬਰਾਂ ਨੂੰ ਹੱਸਣ ਲਈ ਮਜਬੂਰ ਕਰ ਦਿੱਤਾ।