Breaking News
Home / Latest News / SGPC ਵਲੋਂ ਕਰੋਨਾਂ ਪੀੜਤਾਂ ਦੀ ਮੱਦਦ ਲਈ ਇੱਕ ਹੋਰ ਕੇਅਰ ਸੈਂਟਰ ਸਥਾਪਿਤ।

SGPC ਵਲੋਂ ਕਰੋਨਾਂ ਪੀੜਤਾਂ ਦੀ ਮੱਦਦ ਲਈ ਇੱਕ ਹੋਰ ਕੇਅਰ ਸੈਂਟਰ ਸਥਾਪਿਤ।

ਕੋਰੋਨਾ ਦੌਰਾਨ SGPC ਦਾ ਇੱਕ ਹੋਰ ਉਪਰਾਲਾ, ਤਿਆਰ ਕੀਤਾ ਇੱਖ ਹੋਰ 50 ਬੈਡਾਂ ਦਾ corona care center

ਪੰਜਾਬ ‘ਚ ਲਗਤਾਰ ਕੋਰੋਨਾ ਮਰੀਜਾਂ ਦੀ ਗਿਣਤੀ ਵਧਣ ਕਰਕੇ ਮਰੀਜਾਂ ਨੂੰ ਸਿਹਤ ਸਹੂਲਤਾ ਤੱਕ ਨਹੀਂ ਮਿਲ ਰਹੀਆਂ। ਇਸ ਨੂੰ ਦੇਖਦੇ ਹੋਏ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ। ਸਿੱਖ ਕੋਮ ਦੇ ਚੌਥੇ ਤਖ਼ਤ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਭਾਈ ਡੱਲ ਸਿੰਘ ਦੀਵਾਲ ਵਿਖੇ 50 ਬੈਡਾਂ ਦਾ ਕੋਰੋਨਾ ਕੇਅਰ ਸੈਟਰ ਤਿਆਰ ਕਰਕੇ ਆਕਸੀਜਨ ਦਾ ਲੰਗਰ ਲਗਾਇਆਂ ਜਾ ਰਿਹਾ ਹੈ। ਦੱਸ ਦਈਏ ਕਿ ਇਸ ਦੀ ਸੁਰੂਆਤ ਸ਼ਨੀਵਾਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜੰਗੀਰ ਕੌਰ ਵੱਲੋਂ ਕੀਤੀ ਗਿਆ।

ਦੱਸ ਦਈਏ ਕਿ ਇਸ ਕੋਰੋਨਾ ਕੇਅਰ ਸੈਂਟਰ ਵਿੱਚ 8 ਡਾਕਟਰਾਂ ਅਤੇ 22 ਨਰਸਿੰਗ ਸਟਾਫ ਦੀ ਡਿਊਟੀ ਲਗਾਈ ਗਈ ਹੈ। ਦਮਦਮਾ ਸਾਹਿਬ ਦੇ ਇਸ ਕੋਰੋਨਾ ਕੇਅਰ ਸੈਟਰ ਦੀ ਸ਼ੁਰੂਆਤ ਕਰਨ ਤੋਂ ਬਾਅਦ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸ ਕੇਅਰ ਸੈਂਟਰ ਵਿੱਚ ਰੂਸ ਤੋਂ ਵਿਸ਼ੇਸ ਤੌਰ ਮੰਗਵਾਈਆਂ ਗਈਆਂ ਕਾਨਸੰਟ੍ਰਟਰਾਂ ਰਾਹੀ ਮਰੀਜ਼ਾਂ ਨੂੰ ਆਕਸੀਜਨ ਮੁਹੱਈਆ ਕਰਵਾਈ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਗੰਭੀਰ ਹਾਲਤਾਂ ਲਈ ਐਬੂਲੈਸ ਰਾਹੀਂ ਮਰੀਜ਼ ਨੂੰ ਹਸਪਤਾਲ ਭੇਜਿਆ ਜਾਵੇਗਾ।

ਉਧਰ ਬੀਬੀ ਜਾਗੀਰ ਕੌਰ ਨੇ ਦੱਸਿਆ ਕਿ ਇਸ ਤੋਂ ਬਾਅਦ ਭੁੱਲਥ, ਜਲੰਧਰ ਅਤੇ ਪਟਿਆਲਾ ਵਿਖੇ ਵੀ ਅਜਿਹੇ ਕੋਰੋਨਾ ਸੈਂਟਰ ਸਥਾਪਿਤ ਕੀਤੇ ਜਾ ਰਹੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਾਂਗਰਸ ਸਰਕਾਰ ‘ਤੇ ਸਿਹਤ ਸਹੂਲਤਾਂ ਦੇ ਪ੍ਰਬੰਧਾ ਨੂੰ ਲੈ ਕੇ ਸਵਾਲ ਖੜੇ ਕੀਤੇ। ਉਨ੍ਹਾਂ ਬਠਿੰਡਾ ਵਿਖੇ ਕੈਂਸਰ ਹਸਪਤਾਲ ਵਿੱਚ ਕੋਰੋਨਾ ਮਰੀਜ਼ਾਂ ਨੂੰ ਰੱਖਣ ‘ਤੇ ਵੀ ਸਰਕਾਰ ਨੂੰ ਘੇਰਿਆ। ਨਾਲ ਹੀ ਸੁਖਵੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਨੂੰ ਮੁੱਖ ਮੰਤਰੀ ਨਹੀ ਸਗੋਂ ਅਫਸਰਸ਼ੀਹੀ ਚਲਾ ਰਹੀ ਹੈ।

About panthic spectrum

Check Also

ਕੋਰੋਨਾ ਮਹਾਂਮਾਰੀ ਦੌਰਾਨ ਸ਼੍ਰੋਮਣੀ ਕਮੇਟੀ ਦਾ ਵੱਡਾ ਉਪਰਾਲਾ, ਲਾਇਆ ਆਕਸੀਜਨ ਦਾ ਲੰਗਰ।

ਕੋਰੋਨਾ ਕਾਲ ਦੌਰਾਨ ਸ਼੍ਰੋਮਣੀ ਕਮੇਟੀ ਦਾ ਵੱਡਾ ਉਪਰਾਲਾ, ਲਾਇਆ ਆਕਸੀਜਨ ਦਾ ਲੰਗਰ ਅਤੇ 25 ਬੈੱਡਾਂ …

%d bloggers like this: