Breaking News
Home / Latest News / ਦੇਖੋ ਵੀਡੀਉ – ਰੀਮਡੇਸਿਵਿਰ ਟੀਕਿਆਂ ਦੀ ਸੰਭਾਵੀ ਖੇਪ ਭਾਖੜਾ ਨਹਿਰ ਵਿੱਚ ਤੈਰਦੀ ਮਿਲੀ

ਦੇਖੋ ਵੀਡੀਉ – ਰੀਮਡੇਸਿਵਿਰ ਟੀਕਿਆਂ ਦੀ ਸੰਭਾਵੀ ਖੇਪ ਭਾਖੜਾ ਨਹਿਰ ਵਿੱਚ ਤੈਰਦੀ ਮਿਲੀ

ਕਰੋਨਾਂ ਵਾਇਰਸ ਤੋਂ ਬਚਾਅ ਲਈ ਵਰਤੇ ਜਾਂਦੇ ਰੀਮਡੇਸਿਵਿਰ ਟੀਕਿਆਂ ਦੀ ਸੰਭਾਵੀ ਖੇਪ,ਭਾਖੜਾ ਨਹਿਰ ਵਿੱਚ ਤੈਰਦੀ ਮਿਲੀ

ਰੋਪੜ-(ਪੰਜਾਬ) ਇੱਕ ਤਰਫ ਕੋਰੋਨਾ ਦੇ ਕਹਿਰ ਤੋਂ ਲੋਕਾਂ ਨੂੰ ਰਾਹਤ ਨਹੀਂ ਮਿਲ ਰਹੀ। ਕੋਰੋਨਾ ਦੇ ਵੱਧ ਰਹੇ ਕੇਸਾਂ ਨੂੰ ਕਾਬੂ ਕਰਨ ਲਈ ਵੱਧ ਤੋਂ ਵੱਧ ਕੋਰੋਨਾ ਵੈਕਸੀਨੇਸ਼ਨ ਦੀ ਅਪੀਲ ਕੀਤੀ ਜਾ ਰਹੀ ਹੈ। ਪਰ ਦੇਸ਼ ‘ਚ ਕੋਰੋਨਾਵਾਇਰਸ ਵੈਕਸੀਨ ਦਾ ਕਮੀ ਕਰਕੇ ਸਭ ਨੂੰ ਸਮੇਂ ਸਿਰ ਵੈਕਸੀਨ ਨਹੀਂ ਮਿਲ ਪਾ ਰਹੀ। ਭਾਰਜੇ ਦੇ ਕੋਰੋਨਾ ਹਾਤਾਲਾਂ ਵੇਖਦਿਆਂ ਕਈ ਦੇਸ਼ਾਂ ਵਲੋਂ ਮਦਦ ਦੇ ਹੱਥ ਅੱਗੇ ਆਏ ਹਨ। ਇਸ ਦੇ ਨਾਲ ਹੀ ਦੇਸ਼ ‘ਚ ਕੋਵਿਡ ਵੈਕਸੀਨ ਦੀ ਹੋ ਰਹੀ ਦੁਰਵਰਤੋਂ ਦੇ ਮਾਮਲੇ ਵੀ ਲਗਾਤਾਰ ਸਾਹਮਣੇ ਆ ਰਹੇ ਹਨ।

ਤਾਜ਼ਾ ਮਾਮਲਾ ਪੰਜਾਬ ਦੇ ਰੋਪੜ ਦਾ ਹੈ ਜਿੱਥੇ ਦੀ ਭਾਖੜਾ ਨਹਿਰ ਵਿੱਚ ਭਾਰੀ ਤਦਾਦ ਵਿਚ ਸ਼ੱਕੀ ਰੀਮਡੇਸਿਵਿਰ ਅਤੇ ਹੋਰ ਕਈ ਪ੍ਰਕਾਰ ਦੇ ਟੀਕਿਆਂ ਦੀ ਖੇਪ ਮਿਲਣ ਨਾਲ ਹੜਕੰਪ ਮੱਚ ਗਿਆ। ਸਥਾਨਕ ਲੋਕਾਂ ਵੱਲੋਂ ਨਹਿਰ ਦੀ ਤਾਲ ਵਿਚ ਫਸੇ ਹੋਏ ਇਨ੍ਹਾਂ ਟੀਕਿਆਂ ਸਬੰਧੀ ਸਿਹਤ ਵਿਭਾਗ ਨੂੰ ਜਾਣਕਾਰੀ ਦਿੱਤੀ ਗਈ।

ਮੌਕੇ ‘ਤੇ ਪਹੁੰਚੇ ਹੈਲਥ ਵਿਭਾਗ ਦੇ ਕਰਮਚਾਰੀ, ਪੁਲਿਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਜਾਂਚ ਅਤੇ ਪੁੱਛ ਪੜਾਲ ਸ਼ੁਰੂ ਕੀਤੀ। ਪਹਿਲੀ ਜਾਂਚ ਦੇ ਵਿਚ ਹੈਲਥ ਵਿਭਾਗ ਦੇ ਡਰੱਗ ਇੰਸਪੈਕਟਰ ਨੇ ਕਿਹਾ ਕਿ ਬੇਸ਼ੱਕ ਇਨ੍ਹਾਂ ਟੀਕਿਆਂ ‘ਤੇ ਰੀਮਡੇਸਿਵਿਰ ਵੈਕਸੀਨ ਵਰਗੇ ਲੋਗੋ ਲੱਗੇ ਹੋਏ ਨੇ ਪਰ ਰੰਗ ਅਤੇ ਕੁਝ ਚੀਜ਼ਾਂ ਦਾ ਫ਼ਰਕ ਨਜ਼ਰ ਆ ਰਿਹਾ ਹੈ। ਜੋ ਹੁਣ ਜਾਂਚ ਦਾ ਵਿਸ਼ਾ ਹੈ ਅਤੇ ਜਾਂਚ ਤੋਂ ਬਾਅਦ ਹੀ ਦੱਸਿਆ ਜਾਏਗਾ ਕਿ ਇਹ ਟੀਕੇ ਆਖਿਰਕਾਰ ਅਸਲ ਵਿੱਚ ਕਿਹੜੇ ਹਨ।

About panthic spectrum

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: