ਚੰਦੂਮਾਜਰਾ ਦਾ ਦਿਲ ਨੂੰ ਦਿਲਾਸਾ!, “ਜੇ ਵੱਡੇ-ਵੱਡੇ ਥੰਮ ਢਹਿ ਗਏ ਤਾਂ ਉਸ ‘ਚ ਸਾਡੀ ਪਿਓ ਪੁੱਤ ਦੀ ਹਾਰ ਵੀ ਠੀਕ”

281

ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ, ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਜੇ ਸ੍ਰੋਮਣੀ ਅਕਾਲੀ ਦਲ ਦਾ ਸਚਮੁੱਚ ਹੀ ਫਿਕਰ ਹੈ ਤਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਅਸਤੀਫਾ ਦੇਣ ਲਈ ਕਹਿੰਦੇ ਤੇ ਪੰਥਕ ਇਕਤਰਤਾ ਕਰਕੇ ਅਕਾਲੀ ਦਲ ਦਾ ਪ੍ਰਧਾਨ ਕੋਈ ਉਹ ਗੁਰਸਿੱਖ ਬਣਾਇਆ ਜਾਂਦਾ ਜੋ ਸਿੱਖ ਹਿੱਤਾਂ ਦੀ ਗੱਲ ਕਰਦਾ ਹੋਵੇ ਤੇ ਚੰਗੇ ਕਿਰਦਾਰ ਵਾਲਾ ਹੋਵੇ । ਜੇ ਗੱਲ ਅਕਾਲੀ ਦਲਾਂ ਦੇ ਏਕੇ ਦੀ ਹੈ ਤਾਂ ਕਰਨੈਲ ਸਿੰਘ ਪੰਜੋਲੀ ਇਕੋ ਇਕ ਅਕਾਲੀ ਹੈ, ਜੋ ਸ੍ਰ: ਮਾਨ ਦਲ ਦੀ ਸਟੇਜ ਤੇ ਵੀ ਪ੍ਰਵਾਨ ਹੈ, ਸ੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦਾ ਵੀ ਸਕੱਤਰ ਹੈ, ਭਾਈ ਦੀਪ ਸਿੰਘ ਸਿੱਧੂ ਦੇ ਸ਼ਹੀਦ ਮੌਕੇ ਹੋਏ ਇਕੱਠ ‘ਚ ਵੀ ਸੰਗਤ ਨੇ ਪ੍ਰਵਾਨ ਕੀਤਾ ।

UAPA ਤੇ ਸਿੱਖ ਨੌਜਵਾਨੀ ਖਿਲਾਫ ਹੁੰਦੇ ਝੂਠੇ ਪਰਚਿਆਂ ਦੇ ਖਿਲਾਫ ਵੀ ਬੋਲਦੇ ਰਹੇ ਨੇ। ਉਹ ਵਾਹਦ ਸਖਸ਼ ਨੇ ਜੋ ਅਕਾਲੀ ਦਲ ਨੂੰ ਪੰਥ ਦੇ ਹੋ ਕੇ ਰਹਿਣ ਦੀ ਤਕੀਦ ਕਰਦੇ ਰਹਿੰਦੇ ਨੇ । ਸ੍ਰੋਮਣੀ ਅਕਾਲੀ ਦਲ ਵਿੱਚ ਕਿਰਦਾਰ ਵਾਲੇ ਆਗੂਆਂ ਦੀ ਏਨੀ ਕਮੀ ਹੈ ਕਿ ਕੋਈ ਬੰਦਾ ਬਾਦਲ ਪਰਿਵਾਰ ਅੱਗੇ ਬੋਲਣ ਦੀ ਜੁਅਰਤ ਨਹੀੰ ਕਰਦਾ । ਜਥੇਦਾਰ ਸਾਹਿਬ ਇਸ ਮਾਮਲੇ ‘ਚ ਪੰਥ ਦੀ ਅਗਵਾਈ ਕਰਨ ਕਿਉੰ ਕਿ ਪੰਥ ਨੂੰ ਬਾਦਲ ਪ੍ਰਵਾਰ ਤੋੰ ਇਲਾਵਾ ਹੋਰ ਕੋਈ ਖਤਰਾ ਦਰਪੇਸ਼ ਨਹੀੰ। ਸਰਕਾਰ ਦਸ ਸਾਲ ਨਾ ਵੀ ਬਣੀ ਤੇ ਕੋਈ ਮਸਲਾ ਨਹੀੰ ਪਰ ਆਮ ਆਦਮੀ ਪਾਰਟੀ ਰਾਂਹੀ ਭਾਜਪਾ ਤੋੰ ਗੁਰਦਵਾਰਿਆਂ ਦੀ ਪਹਿਰੇਦਾਰੀ ਬਹੁਤ ਜਰੂਰੀ ਹੈ । ਕਾਂਗਰਸ ਦਾ ਖਾਤਮਾ ਲਗਭਗ ਤਹਿ ਹੈ, ਹੁਣ ਕਾਂਗਰਸ ਦੀ ਜਗਾ ਆਪ ਲੈ ਰਹੀ ਹੈ ।

ਜੇ ਬਾਦਲ ਪ੍ਰਵਾਰ ਅਕਾਲੀ ਦਲ ਤੋੰ ਕਬਜਾ ਨਹੀੰ ਛੱਡਦਾ ਤਾਂ ਪੰਥ ਨੂੰ ਨਵੇੰ ਬਦਲ ਤਿਆਰ ਕਰਨ ਦੀ ਕਵਾਇਦ ਹੁਣੇ ਸ਼ੁਰੂ ਕਰਨੀ ਚਾਹੀਦੀ ਹੈ ।
#ਮਹਿਕਮਾ_ਪੰਜਾਬੀ

AAP ਦੀ ਜਿੱਤ ਤੋਂ ਚੰਦੂਮਾਜਰਾ ਕਿਉਂ ਸੰਤੁਸ਼ਟ?ਪੰਜਾਬੀ ਕੀ ਚਾਹੁੰਦੇ ਨੇ ਅਕਾਲੀ-ਕਾਂਗਰਸੀਆਂ ਦਾ ਨਿਕਲ ਗਿਆ ਭੁਲੇਖਾ? ਸੁਣੋ