Breaking News
Home / ਰਾਸ਼ਟਰੀ / ਮੈਂ ਬੇਜ਼ੁਬਾਨ ਮੁਸਲਮਾਨਾਂ ਲਈ ਲੜਾਂਗਾ ਪਰ ਉਨ੍ਹਾਂ ਲਈ ਨਹੀਂ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਨੇ- ਓਵੈਸੀ

ਮੈਂ ਬੇਜ਼ੁਬਾਨ ਮੁਸਲਮਾਨਾਂ ਲਈ ਲੜਾਂਗਾ ਪਰ ਉਨ੍ਹਾਂ ਲਈ ਨਹੀਂ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਨੇ- ਓਵੈਸੀ

ਮੁੰਬਈ – ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ਼ ਖ਼ਾਨ ਦੇ ਬੇਟੇ ਆਰੀਅਨ ਖ਼ਾਨ ਪਿਛਲੇ ਦਿਨੀਂ ਡਰੱਗ ਕੇਸ ਵਿਚ ਗ੍ਰਿਫ਼ਤਾਰ ਕੀਤੇ ਗਏ ਸਨ। ਜਿਸ ਨੂੰ ਲੈ ਕੇ ਕਈ ਸਿਆਸੀ ਲੀਡਰਾਂ ਦੇ ਵੀ ਬਿਆਨ ਸਾਹਮਣੇ ਆਏ ਹਨ ਤੇ ਅੱਜ ਏਆਈਐਮਆਈਐਮ ਮੁਖੀ ਅਸਦਉਦੀਨ ਓਵੈਸੀ ਨੇ ਵੀ ਆਰੀਅਨ ਖ਼ਾਨ ਦੇ ਜੇਲ੍ਹ ਜਾਣ ’ਤੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।

ਦਰਅਸਲ ਅਸਦਉਦੀਨ ਓਵੈਸੀ ਹਾਲ ਹੀ ’ਚ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ’ਚ ਪਹੁੰਚੇ, ਜਿਥੇ ਉਨ੍ਹਾਂ ਨੇ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਅਸਦਉਦੀਨ ਓਵੈਸੀ ਨੇ ਆਰੀਅਨ ਖ਼ਾਨ ਤੇ ਸ਼ਾਹਰੁਖ ਖ਼ਾਨ ਦਾ ਨਾਂ ਲਏ ਬਿਨਾਂ ਕਿਹਾ ਕਿ ਉਹ ਉਨ੍ਹਾਂ ਬੇਜ਼ੁਬਾਨ ਮੁਸਲਮਾਨਾਂ ਲਈ ਆਵਾਜ਼ ਬੁਲੰਦ ਕਰਨਗੇ, ਜੋ ਜੇਲ੍ਹ ’ਚ ਬੰਦ ਹਨ, ਬਜਾਏ ਉਨ੍ਹਾਂ ਦੇ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਹੈ।

ਇਕ ਖ਼ਬਰ ਮੁਤਾਬਕ ਅਸਦਉਦੀਨ ਓਵੈਸੀ ਨੇ ਕਿਹਾ ਕਿ ਤੁਸੀਂ ਇਕ ਸੁਪਰਸਟਾਰ ਦੇ ਬੇਟੇ ਦੀ ਗੱਲ ਕਰ ਰਹੇ ਹੋ। ਯੂ. ਪੀ. ਦੀਆਂ ਜੇਲ੍ਹਾਂ ’ਚ ਬੰਦ ਘੱਟ ਤੋਂ ਘੱਟ 27 ਫੀਸਦੀ ਵਿਧਾਰਾਧੀਨ ਕੈਦੀ ਮੁਸਲਮਾਨ ਹਨ। ਉਨ੍ਹਾਂ ਲਈ ਕੌਣ ਬੋਲੇਗਾ? ਮੈਂ ਉਨ੍ਹਾਂ ਲਈ ਲੜਾਂਗਾ, ਜੋ ਬੇਜ਼ੁਬਾਨ ਤੇ ਕਮਜ਼ੋਰ ਹਨ, ਉਨ੍ਹਾਂ ਲਈ ਨਹੀਂ ਜਿਨ੍ਹਾਂ ਦੇ ਪਿਤਾ ਪਾਵਰਫੁੱਲ ਹਨ। ਅਸਦਉਦੀਨ ਓਵੈਸੀ ਦੇ ਇਸ ਬਿਆਨ ਦੀ ਕਾਫੀ ਚਰਚਾ ਹੋ ਰਹੀ ਹੈ।

ਜ਼ਿਕਰਯੋਗ ਹੈ ਕਿ ਜੇਲ੍ਹ ’ਚ ਕਿਸੇ ਨੂੰ ਵੀ ਨਾਂ ਨਾਲ ਨਹੀਂ, ਸਗੋਂ ਉਸ ਦੇ ਨੰਬਰ ਨਾਲ ਹੀ ਬੁਲਾਇਆ ਜਾਂਦਾ ਹੈ ਅਜਿਹੇ ’ਚ ਆਰੀਅਨ ਖ਼ਾਨ ਨੂੰ ਵੀ ਉਸ ਦਾ ਕੈਦੀ ਨੰਬਰ ਮਿਲ ਗਿਆ ਹੈ। ਦੂਜੇ ਪਾਸੇ ਜੇਲ੍ਹ ’ਚ ਆਰੀਅਨ ਖ਼ਾਨ ਨੂੰ ਉਨ੍ਹਾਂ ਦੇ ਘਰ ’ਚੋਂ 4500 ਰੁਪਏ ਮਨੀ ਆਰਡਰ ਆਇਆ ਹੈ, ਜਿਸ ਨਾਲ ਉਹ ਕੰਟੀਨ ਤੋਂ ਆਪਣਾ ਮਨਪਸੰਦ ਖਾਣਾ ਖਾ ਸਕਦਾ ਹੈ। ਇਸ ਤੋਂ ਪਹਿਲਾਂ ਕੁਝ ਵੈੱਬਸਾਈਟਸ ਨੇ ਦਾਅਵਾ ਕੀਤਾ ਕਿ ਆਰੀਅਨ ਜੇਲ੍ਹ ’ਚ ਸਿਰਫ ਬਿਸਕੁੱਟ ਖਾ ਰਿਹਾ ਹੈ, ਉਸ ਨੂੰ ਜੇਲ੍ਹ ਦਾ ਖਾਣਾ ਪਸੰਦ ਨਹੀਂ ਆ ਰਿਹਾ। ਆਰੀਅਨ ਖ਼ਾਨ ਦੀ ਜ਼ਮਾਨਤ ਨੂੰ ਲੈ ਕੇ ਅਗਲੀ ਸੁਣਵਾਈ 20 ਅਕਤੂਬਰ ਨੂੰ ਹੋਵੇਗੀ।

Check Also

‘Insult to Sikhs’: Anger over roadshow for Vishal Jood deported from Australia

The arrest of an Indian student in Australia in April made headlines in Haryana, at …

%d bloggers like this: