ਕੇਜਰੀਵਾਲ ‘ਤੇ ਭੜਕੇ ਮਨਜਿੰਦਰ ਸਿਰਸਾ, ਸੁਣੋ ਕਦੋਂ ਹੋਵੇਗੀ ਪ੍ਰੋ. ਭੁੱਲਰ ਦੀ ਰਿਹਾਈ ?

244

ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਦੀ ਅੱਜ ਹੋਈ ਮੀਟਿੰਗ ‘ਚ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਸੰਬੰਧੀ ਮਤੇ ਨੂੰ ਪ੍ਰਵਾਨਗੀ ਨਹੀਂ ਮਿਲ ਸਕੀ | ਹੁਣ ਇਸ ਮਤੇ ਨੂੰ ਸਜ਼ਾ ਸਮੀਖਿਆ ਬੋਰਡ ਦੀ ਅਗਲੀ ਮੀਟਿੰਗ ‘ਚ ਵਿਚਾਰਿਆ ਜਾਵੇਗਾ | ਦਿੱਲੀ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਦੀ ਮੀਟਿੰਗ ਨੂੰ ਬਹੁਤ ਹੀ ਅਹਿਮ ਮੰਨਿਆ ਜਾ ਰਿਹਾ ਸੀ ਤੇ ਸਿੱਖ ਭਾਈਚਾਰੇ ਨੂੰ ਪੂਰੀ ਉਮੀਦ ਸੀ ਕਿ ਮੀਟਿੰਗ ‘ਚ ਪ੍ਰੋ. ਭੁੱਲਰ ਦੀ ਰਿਹਾਈ ਦੇ ਮਤੇ ਨੂੰ ਪ੍ਰਵਾਨਗੀ ਮਿਲ ਜਾਏਗੀ ਪ੍ਰੰਤੂ ਜਾਣਕਾਰੀ ਮੁਤਾਬਿਕ ਇਸ ਮਤੇ ਨੂੰ ਅਗਲੀ ਮੀਟਿੰਗ ਲਈ ਟਾਲ ਦਿੱਤਾ ਗਿਆ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕੇਜਰੀਵਾਲ ਸਰਕਾਰ ਦੇ ਸਜ਼ਾ ਸਮੀਖਿਆ ਬੋਰਡ ਵਲੋਂ 4 ਵਾਰ ਪ੍ਰੋ. ਭੁੱਲਰ ਦੀ ਰਿਹਾਈ ਦੇ ਮਾਮਲੇ ਨੂੰ ਟਾਲਿਆ ਜਾ ਚੁੱਕਾ ਹੈ |

ਦੱਸਣਯੋਗ ਹੈ ਕਿ ਸਜ਼ਾ ਸਮੀਖਿਆ ਬੋਰਡ ਦੇ ਕੁੱਲ 7 ਮੈਂਬਰਾਂ ‘ਚ ਜੇਲ੍ਹ• ਮੰਤਰੀ ਸਤਿੰਦਰ ਜੈਨ ਸਮੇਤ ਦਿੱਲੀ ਸਰਕਾਰ ਦੇ 5 ਨੁਮਾਇੰਦੇ ਸ਼ਾਮਿਲ ਹਨ ਅਤੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਜਾ ਰਿਹਾ ਹੈ ਕਿ ਅੱਜ ਦੀ ਮੀਟਿੰਗ ‘ਚ ਇਨ੍ਹਾਂ ਦੀ ਪ੍ਰੋ. ਭੁੱਲਰ ਦੇ ਮਤੇ ਬਾਰੇ ਕੋਈ ਸਹਿਮਤੀ ਨਹੀਂ ਬਣ ਸਕੀ, ਇਸ ਲਈ ਮਾਮਲਾ ਅਗਲੀ ਮੀਟਿੰਗ ਲਈ ਟਾਲ ਦਿੱਤਾ ਗਿਆ |

ਹੁਣ ਵੱਡਾ ਸਵਾਲ ਹੈ ਕਿ ਬੋਰਡ ਦੀ ਅਗਲੀ ਮੀਟਿੰਗ ਕਦੋਂ ਹੋਏਗੀ? ਕਿਉਂਕਿ ਮਨੁੱਖੀ ਅਧਿਕਾਰ ਕਮਿਸ਼ਨ ਮੁਤਾਬਿਕ ਬੋਰਡ ਦੀ ਮੀਟਿੰਗ ਹਰ 15 ਦਿਨਾਂ ‘ਚ ਹੋਣੀ ਲਾਜ਼ਮੀ ਹੈ, ਪ੍ਰੰਤੂ ਦਿੱਲੀ ਸਰਕਾਰ ਵਲੋਂ ਲੰਮੇ ਸਮੇਂ ਤੋਂ ਇਸ ਆਦੇਸ਼ ਦੀ ਪਾਲਣਾ ਤੋਂ ਪਾਸਾ ਵੱਟਿਆ ਜਾਂਦਾ ਰਿਹਾ ਹੈ |