ਸਿਮਰਨਜੀਤ ਸਿੰਘ ਮਾਨ ਨੇ ਕੱਲੀ-ਕੱਲੀ ਗੱਲ ‘ਚ ਸਬੂਤਾਂ ਦੇ ਨਾਲ …

289

ਉਸ ਬਾਰੇ ਕੁਝ ਲਿਖ ਦਿੱਤਾ ਤਾਂ ਖੜੇ ਪਾਣੀ ਸੁਨਾਮੀ ਆ ਗਈ..ਕਿੰਨੇ ਸਾਰੇ ਸੁਝਾਓ ਆਏ..ਇੰਝ ਨਹੀਂ ਉਂਝ ਲਿਖਣਾ ਚਾਹੀਦਾ ਸੀ..ਏਨੀਆਂ ਦਲੀਲਾਂ..ਸ਼ਹੀਦ ਕਿੱਦਾਂ ਮੰਨ ਲਿਆ ਜਾਵੇ..ਏਨੀਆਂ ਉਦਾਹਰਨਾਂ ਹਵਾਲੇ ਕੇ ਇਹ ਕਿਸੇ ਵੇਲੇ ਗੱਦਾਰ ਵੀ ਰਿਹਾ..ਏਨੇ ਚਿੱਤਰ ਵਿਖਾਏ ਕੇ ਇਹ ਚਰਿੱਤਰਹੀਣ ਅਇਯਾਸ਼ ਵੀ ਸੀ..ਇੱਕ ਰੂਸ ਵੱਲੋਂ ਆਏ ਨੇ ਤਾਂ ਇਥੋਂ ਤੱਕ ਆਖ ਦਿੱਤਾ ਕੇ ਗਿੱਦੜ ਦਾ..ਪਹਾੜੀ ਤੇ ਕਿਓਂ ਚੜਾਈ ਜਾਂਦੇ ਓ..!

ਇੱਕ ਵੇਰ ਤੇ ਦਿਲ ਵਿਚ ਆਇਆ ਕੇ ਹਸਪਤਾਲ ਬੈਂਗਣੀ ਰੰਗ ਦੀ ਚਾਦਰ ਹੇਠ ਸਦੀਵੀਂ ਸੂੱਤੇ ਪਏ ਦੇ ਸਿੰਮਦੇ ਹੋਏ ਲਹੂ ਕੋਲ ਅੱਪੜ ਜਾਵਾਂ ਅਤੇ ਝੰਜੋੜ ਕੇ ਉਠਾਵਾਂ ਤੇ ਆਖਾਂ ਕੇ ਕਮਲਿਆ ਕੀ ਖੱਟਿਆ ਤੂੰ ਕੌਂਮ ਨਾਲ ਮੁਹੱਬਤਾਂ ਪਾ ਕੇ..ਬਿਨਾ ਵਜਾ ਬਦਨਾਮ ਕਰ ਦਿੱਤਾ ਗਿਆ ਏਂ..ਚੰਗਾ ਭਲਾ ਇੱਕ ਇੱਕ ਕੇਸ ਦਾ ਕਰੋੜ ਰੁਪਈਆ ਕਮਾ ਤਾਂ ਰਿਹਾ ਸੈਂ..ਟਿਕਿਆ ਰਹਿੰਦਾ ਓਥੇ..!
ਸਫਾਈਆਂ ਦਿੰਦੇ ਦਾ ਤੇਰਾ ਓਦੋਂ ਵੀ ਸੰਘ ਬਹਿ ਗਿਆ ਸੀ ਤੇ ਹੁਣ ਹਰ ਉਸ ਦਾ ਜਿਹੜਾ ਤੇਰੇ ਆਖੇ ਬੋਲਾਂ ਤੇ ਪਹਿਰਾ ਦੇਣ ਦੀ ਕੋਸ਼ਿਸ਼ ਕਰ ਰਿਹਾ ਏ!
ਖੈਰ ਹੁਣ ਕਲਾ ਵਰਤੀ..ਠੀਕ ਓਹੀ ਕਲਾ ਜਿਸਦਾ ਆਪਣਿਆਂ ਨੇ ਹੀ ਕਿੰਨਾ ਮਜਾਕ ਵੀ ਉਡਾਇਆ ਸੀ..ਨਿੱਕੀ ਲਹਿਰ ਹੁਣ ਵੱਡਾ ਕਾਫ਼ਿਲਾ ਬਣ ਗਈ..ਓਹੀ ਕਾਫ਼ਿਲਾ ਜਿਹੜਾ ਚੋਵੀ ਨੂੰ ਫਤਹਿਗੜ ਸਾਬ ਤੱਕ ਅੱਪੜ ਕੇ ਵੀ ਥੰਮੇਗਾ ਨਹੀਂ!

ਅਖੀਰਲੇ ਦਿਨਾਂ ਵਿਚ ਬਹੁਤ ਖੁੱਲ ਕੇ ਬੋਲਿਆ..ਹਰ ਦੁਬਿਧਾ ਅਤੇ ਹਰ ਮਸਲੇ ਬਾਰੇ..ਏਡੀ ਸਾਫ ਸਪਸ਼ਟ ਅਤੇ ਸੁਲਝੀ ਹੋਈ ਪਹੁੰਚ ਵੇਖ ਇੱਕ ਵੇਰ ਤੇ ਝਉਲਾ ਜਿਹਾ ਪੈਣ ਲੱਗਾ ਕੇ ਸ਼ਾਇਦ ਰੂਪ ਬਦਲ ਕੇ ਉਹ ਇੱਕ ਵੇਰ ਫੇਰ ਸਾਡੇ ਵਿਚ ਆ ਗਿਆ ਹੋਵੇ..ਕੁੰਭਕਰਨੀ ਨੀਂਦ ਸੁੱਤੀ ਕੌਂਮ ਨੂੰ ਝੰਜੋੜਨ!

ਹਾਲਾਂਕਿ ਪੰਥਕ ਹਿਤੈਸ਼ੀ ਹੋਰ ਵੀ ਸਨ..ਪਰ ਦੋਗਲੇ..ਇੰਝ ਬੋਲਦੇ ਕੇ ਟਾਂਡਿਆਂ ਵਾਲੀ ਵੀ ਬਣੀ ਰਹੇ ਤੇ ਭਾਂਡਿਆਂ ਵਾਲੀ ਵੀ..ਪਰ ਤੂੰ ਬੇਬਾਕ ਸਪਸ਼ਟ ਅਤੇ ਆਪ ਮੁਹਾਰਾ..ਅਖੀਰ ਵਿਚ ਤਾਂ ਲਟ-ਲਟ ਠੀਕ ਇੰਝ ਬਲਣ ਲੱਗਾ ਜਿੱਦਾਂ ਬੁੱਝਣ ਤੋਂ ਪਹਿਲੋਂ ਕੋਈ ਦੀਵਾ ਬਲਦਾ..ਬਿੰਦ ਕੂ ਲਈ ਤਾਂ ਡਰ ਗਿਆ ਕਿਧਰੇ ਤੈਨੂੰ ਕੁਝ ਹੋ ਹੀ ਨਾ ਜਾਵੇ..ਫੇਰ ਖੁਦ ਨੂੰ ਝਿੜਕਿਆ ਇੰਝ ਕਿਉਂ ਸੋਚਦਾ..ਇਹ ਸੂਰਜ ਤਾਂ ਅਜੇ ਹੁਣੇ ਹੁਣੇ ਹੀ ਉੱਗਿਆ ਏ ਇਸਦੀ ਤਾਂ ਅਜੇ ਦੁਪਹਿਰ ਵੀ ਹੋਣੀ ਫੇਰ ਜਾ ਕੇ ਕਿਧਰੇ ਦਿਨ ਢਲੇਗਾ..ਮਗਰੋਂ ਰਾਤ ਆਵੇਗੀ..ਓਦੋਂ ਤੱਕ ਤਾਂ ਇਹ ਬੇਸ਼ੁਮਾਰ ਚਾਨਣ ਖਿਲਾਰ ਚੁਕਾ ਹੋਵੇਗਾ..!
ਪਰ ਤਿੜਕੇ ਘੜੇ ਦਾ ਪਾਣੀ ਝੱਟ ਅਸਤ ਹੋ ਗਿਆ..ਸੋਚਣ ਸੰਭਲਣ ਦਾ ਵੀ ਮੌਕਾਂ ਨਹੀਂ ਦਿੱਤਾ!

ਮੇਰੀ ਕੌਂਮ ਵੀ ਸਿਰੇ ਦੀ ਅਵੇਸਲੀ..ਏਡਾ ਹੀਰਾ ਖੁੱਲੇ ਆਸਮਾਨ ਕੱਲਾ ਹੀ ਛੱਡ ਦਿੱਤਾ..ਅਸਮਾਨੀ ਉੱਡਦੀਆਂ ਗਿਰਝਾਂ ਦੀ ਸਿੱਧੀ ਮਾਰ ਹੇਠ..!ਕਈ ਆਖਦੇ ਸੀ.ਬੀ.ਆਈ ਦੀ ਜਾਂਚ ਬਣਦੀ..ਭੋਲਿਓ ਕਿਹੜੀ ਸਿਬੀਆਈ..ਜਿਹੜੀ ਸੱਤਾ ਦੇ ਗਲਿਆਰਿਆਂ ਵਿਚ ਰੋਜ ਰਾਤ ਮੁਜਰਾ ਕਰਦੀ ਏ..ਤੁਹਾਨੂੰ ਮੁੰਬਈ ਫ਼ਿਲਮਾਂ ਵਾਲੀ ਕੁੜੀ ਭੁੱਲ ਗਈ..ਢਾਈ ਗਰਾਮ ਗਾਂਜਾ ਫੜਿਆ ਗਿਆ..ਸਾਰੇ ਮੁਲਖ ਦੇ ਚੈਨਲ ਢਾਈ ਮਹੀਨੇ ਚੁੱਪ ਨੀ ਕੀਤੇ..!

ਚਾਰ ਸਾਲ ਪਹਿਲੋਂ ਮਹਿਤੇ ਵਾਲਾ ਸੁਰਜੀਤ ਸਿੰਘ ਸਬ-ਇੰਸਪੈਕਟਰ..ਸ਼ਰੇਆਮ ਦੁਹਾਈ ਦਿੱਤੀ..ਮੈਂ ਪੰਝੱਤਰ ਮਾਵਾਂ ਦੇ ਪੁੱਤ ਮੁਕਾਏ ਝੂਠੇ ਮੁਕਾਬਲੇ ਬਣਾ ਬਣਾ ਕੇ..ਜਾਂਚ ਕਰਵਾਓ ਦੱਸਾਂਗਾ ਕਿਸ ਦੇ ਆਖਣ ਤੇ ਮਾਰੇ..ਚਾਰ ਸਾਲ ਹੋ ਗਏ..ਕੋਈ ਹੋਈ ਜਾਂਚ?

ਕਿਸ ਮਸਤ ਹਾਥੀ ਨੂੰ ਰਿਹਾ ਕਰ ਜ਼ੈਡ-ਸਿਕੋਰਟੀ ਦੇਣੀ ਅਤੇ ਕਿਸ ਕੀੜੀ ਦਾ ਮੁਕਾਬਲਾ ਬਣਾਉਣਾ..ਇਹ ਸਭ ਕੁਝ ਸਿਸਟਮ ਤਹਿ ਕਰਦਾ..ਓਹੀ ਸਿਸਟਮ ਜਿਸਦੀ ਤੂੰ ਅਕਸਰ ਹੀ ਤੱਥਾਂ ਤੇ ਅਧਾਰਿਤ ਗੱਲ ਕਰਿਆ ਕਰਦਾ ਸੈਂ..!

ਇੱਕ ਪੱਤਰਕਾਰ ਨੇ ਚੋਬ ਲਾਈ..ਏਨਾ ਪੰਥ ਹਿਤੈਸ਼ੀ ਏਂ ਤਾਂ ਫ਼ਿਲਮਾਂ ਛੱਡ ਦੇਵੇਂਗਾ?

ਗੱਲ ਦਿਲ ਤੇ ਜਾ ਵੱਜੀ..ਆਖਣ ਲੱਗਾ ਜੇ ਪੰਜਾਬ ਹਾਸ਼ੀਏ ਤੇ ਆ ਹੀ ਗਿਆ ਤਾਂ ਜਰੂਰ ਛੱਡ ਦਿਆਂਗੇ..ਹੋਰ ਵੀ ਤਾਂ ਏਨਾ ਕੁਝ ਛੱਡਿਆ ਈ ਹੈ..ਫ਼ਿਲਮਾਂ ਕੀ ਚੀਜ..ਹੋਰ ਦੱਸ!
ਕਥਨੀ ਤੇ ਕਰਨੀ ਦਾ ਪੂਰਾ ਏਂ..ਇਹ ਤਾਂ ਓਸੇ ਦਿਨ ਪਤਾ ਲੱਗ ਗਿਆ ਸੀ ਜਿਸ ਦਿਨ ਲਾਲ ਕਿਲੇ ਨੂੰ ਕੇਸਰੀ ਰੰਗ ਵਿਚ ਰੰਗ ਇੱਕ ਝੁੱਗੀ ਵਿਚੋਂ ਲਾਈਵ ਹੋ ਹਰ ਪਾਸੇ ਤੋਂ ਫਨ ਫੈਲਾਈ ਬੁੱਕਲ ਦੇ ਸੱਪਾਂ ਨਾਲ ਰੋਸ ਕੀਤਾ ਸੀ..ਤੂੰ ਆਪ ਤੇ ਜਾਬਤੇ ਰਿਹਾ ਪਰ ਅਸੀ ਰੋ ਪਏ..ਕਰੋੜ ਕਰੋੜ ਦੀ ਗੱਡੀ ਵਿਚ ਤੁਰਿਆ ਫਿਰਦਾ ਸੁਨਹਿਰੀ ਭਵਿੱਖ ਅੱਜ ਗੰਦੇ ਨਾਲਿਆਂ ਕੰਢੇ ਰੁਲਦਾ ਫਿਰਦਾ..ਉਹ ਵੀ ਕੱਲਾ-ਕਾਰਾ..!
ਕਈਆਂ ਆਖਿਆ ਇਹ ਖੇਖਣ ਕਰਦਾ..ਵੱਡਾ ਏਜੰਡਾ ਹੈ ਇਸਦੇ ਦਿਲ ਵਿਚ..ਈਰਖਾ ਦੇ ਮੁਜੱਸਮਿਆਂ ਤੋਂ ਅੱਜ ਵੀ ਇਹ ਜਰ ਨੀ ਹੁੰਦਾ..ਸੁਨੇਹੇ ਭੇਜਦੇ ਅਖ਼ੇ ਹੁਣ ਜਾਣ ਦਿਓ..ਬਹੁਤ ਹੋ ਗਿਆ..ਆਪਣੇ ਕੰਮ ਧੰਦੀ ਲੱਗੋ..ਏਡੀ ਵੀ ਕਿੱਡੀ ਵੱਡੀ ਗੱਲ ਹੋ ਗਈ..ਘੋਨ-ਮੋਨ ਮਰਿਆ ਤਾਂ ਸ਼ਰਾਬ ਅਤੇ ਸ਼ਬਾਬ ਵਿਚ ਘਿਰਿਆ ਹੋਇਆ ਹੀ ਨਾ..!

ਜੂਨ ਚੁਰਾਸੀ ਮਗਰੋਂ ਦਾ ਪ੍ਰੋਪੇਗੰਡਾ ਚੇਤੇ ਆ ਗਿਆ..ਅਖ਼ੇ ਕੰਪਲੈਕਸ ਦੇ ਹਰ ਕਮਰੇ ਅੰਦਰੋਂ ਨੰਗੇਜ ਅਤੇ ਗਰਭਵਤੀ ਬੀਬੀਆਂ ਨਿਕਲੀਆਂ..ਅੰਞਾਣੇ ਸਾਂ ਵਕਤੀ ਤੌਰ ਤੇ ਮੰਨ ਵੀ ਗਏ..ਫੇਰ ਪਿੰਡ ਪਿੰਡ ਪ੍ਰਕਟ ਹੋਏ ਦਸਮ ਪਿਤਾ ਦੇ ਬਾਜ ਵੱਲੋਂ ਵਰਤਾਈ ਕਲਾ ਨੇ ਮਨ ਤੇ ਪਏ ਸਾਰੇ ਜਾਲੇ ਜੰਜਾਲ ਲਾਹ ਸੁੱਟੇ..!

ਚਾਰੇ ਪਾਸੇ ਤੋਂ ਤੈਨੂੰ ਇੱਕ ਆਮ ਜਿਹਾ ਇਨਸਾਨ ਸਾਬਿਤ ਕਰਨ ਲਈ ਜ਼ੋਰ ਲੱਗਾ ਪਿਆ..ਤੇਰੀਆਂ ਆਖੀਆਂ ਗੱਲਾਂ..ਤੌਖਲੇ..ਵਲਵਲੇ..ਪ੍ਰਕਟਾਵੇ..ਚੇਤਾਵਨੀਆਂ..ਦਰਦ..ਕੁਰਲਾਹਟ..ਬੇਅਦਬੀਆਂ ਦੇ ਹੱਲ..ਕੇਂਦਰ ਦੀ ਪੰਜਾਬੀ ਪ੍ਰਤੀ ਸੋਚ..ਹੋਰ ਵੀ ਕਿੰਨਾ ਕੁਝ ਕਿਧਰੇ ਇਹ ਸਾਰਾ ਕੁਝ ਇੱਕ ਸੁਨਾਮੀਂ ਹੀ ਨਾ ਬਣ ਜਾਵੇ..ਮੂਸੇ ਵਾਲੇ,ਟਿੱਕ ਟੋਕ,ਸਿਆਸਤ ਅਤੇ ਆਈ-ਲੈਡਸ ਵੱਲ ਰੁਝੀ ਜਵਾਨੀ ਕਿਧਰੇ ਆਪਣਾ ਧਿਆਨ ਓਧਰੋਂ ਹਟਾ ਤੇਰੀ ਸੋਚ ਵੱਲ ਹੀ ਨਾ ਲਾ ਲਵੇ..ਫੇਰ ਸਾਥੋਂ ਸਾਂਭੀ ਨਹੀਂ ਜਾਣੀ!

ਅਸੀਂ ਉਸ ਕੋਹੇਨੂਰ ਦੀ ਗੱਲ ਕਰਨੀ ਕਿਓਂ ਬੰਦ ਕਰ ਦੇਈਏ ਜਿਹੜਾ ਆਪਣੀ ਥੋੜ ਚਿਰੀ ਜਿੰਦਗੀ ਵਿਚ ਹੀ ਇੱਕ ਐਸੀ ਅਸੀਮਤ ਜਿਹੀ ਚਮਕ ਵਿਖਾ ਕੇ ਧੋਖੇ ਨਾਲ ਕੌਂਮ ਕੋਲੋਂ ਖੋਹ ਲਏ ਉਸ ਕੋਹੇਨੂਰ ਨੂੰ ਵੀ ਫਿੱਕਾ ਪਾ ਗਿਆ ਜਿਹੜਾ ਅੱਜ ਵੀ ਵਲੈਤ ਦੀ ਰਾਣੀ ਦੇ ਤਾਜ ਵਿਚ ਜੜਿਆ ਪਿਆ ਕਿੰਨਾ ਕੁਝ ਆਖ ਰਿਹਾ ਏ!

ਗੱਲ ਹੁੰਦੀ ਰਹੇਗੀ..ਵਕਤੀ ਤੌਰ ਤੇ ਨਹੀਂ ਹਮੇਸ਼ਾਂ ਲਈਂ..ਸਦਾ ਵਾਸਤੇ..ਗਲੀਆਂ ਸੱਥਾਂ ਮਿਲਣੀਆਂ ਨਹਿਰਾਂ ਕੱਸੀਆਂ ਕੰਢੇ ਜਦੋਂ ਵੀ ਮੌਕਾ ਮਿਲਿਆ..ਤਸਵੀਰਾਂ ਵੀ ਵਿਕਦੀਆਂ ਹੀ ਰਹਿਣਗੀਆਂ ਕਿਓਂਕਿ ਜੋ ਆਪ ਨਹੀਂ ਵਿਕੇ ਓਹਨਾ ਦੀਆਂ ਤਸਵੀਰਾਂ ਨੂੰ ਕੌਂਮ ਦੇ ਦਿਲਾਂ ਤੇ ਰਾਜ ਕਰਨ ਦਾ ਸਦੀਵੀਂ ਹੱਕ ਹੁੰਦਾ..ਖਾਸ ਕਰਕੇ ਉਹ ਤਸਵੀਰਾਂ ਕਿਹੜੀਆਂ ਨਿੰਮਾਂ-ਨਿੰਮਾਂ ਹਸਦੀਆਂ ਹੋਈਆਂ ਵੀ ਕਿੰਨਾ ਕੁਝ ਆਖ ਸਕਣ ਦੀ ਕਾਬਲੀਅਤ ਰੱਖਦੀਆਂ ਹੋਣ..!

ਲਾਲ ਕਿਲੇ ਤੇ ਚੜੇ ਕੇਸਰੀ ਨਿਸ਼ਾਨ ਨੂੰ ਯਾਦ ਕਰ ਇਹ ਵੀ ਸਦਾ ਲਈ ਹੀ ਆਖਦੇ ਰਹਾਂਗੇ ਕੇ..ਦਿੱਲੀ ਤਖਤ ਪਰ ਬਹੇਗੀ..ਅਕਾਲ ਪੁਰਖ ਕੀ ਫੌਜ..ਛਤਰ ਝੁਲੇਂਗੇ ਸੀਸ ਪਰ..ਬਹੁਤ ਕਰੇਗੀ ਮੌਜ!
ਵਾਹਿਗੁਰੂ ਜੀ ਕਾ ਖਾਲਸਾ..ਵਾਹਿਗੁਰੂ ਜੀ ਕੀ ਫਤਹਿ
ਹਰਪ੍ਰੀਤ ਸਿੰਘ ਜਵੰਦਾ