ਸਤਵੀਰ ਸਿੰਘ ਸੀਰਾ ਭਨਭੋਰਾ ਵਲੋਂ ਸਿਮਰਨਜੀਤ ਸਿੰਘ ਮਾਨ ਨੂੰ ਸਮਰਥਨ

58

ਅਹਿਮਦਗੜ੍ਹ, 19 ਫਰਵਰੀ – ਸੰਯੁਕਤ ਸਮਾਜ ਮੋਰਚੇ ਦੇ ਹਲਕਾ ਅਮਰਗੜ੍ਹ ਤੋਂ ਉਮੀਦਵਾਰ ਸਤਵੀਰ ਸਿੰਘ ਸੀਰਾ ਭਨਭੋਰਾ ਵਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਦੀ ਹਮਾਇਤ ਦਾ ਐਲਾਨ ਕੀਤਾ ਗਿਆ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਤਵੀਰ ਸਿੰਘ ਸੀਰਾ ਭਨਭੋਰਾ ਨੇ ਕਿਹਾ ਕਿ ਉਹ ਦੀਪ ਸਿੱਧੂ ਦੀ ਮੌਤ ਉਪਰੰਤ ਦੇਸ਼ਾਂ ਵਿਦੇਸ਼ਾਂ ਵਿਚ ਰਹਿ ਰਹੇ ਪੰਜਾਬੀਆਂ ਦੇ ਹੁਕਮ ਨੂੰ ਮੰਨਦੇ ਹੋਏ ਸਿਮਰਨਜੀਤ ਸਿੰਘ ਮਾਨ ਦਾ ਸਮਰਥਨ ਕਰਦਾ ਹਾਂ।

ਦੀਪ ਕਹਿੰਦਾ ਹੁੰਦਾ ਸੀ ਕਿ ਬਾਣਾ ਕੇਵਲ ਪਾਇਆ ਹੀ ਨਹੀੰ ਜਾਂਦਾ ਹੁੰਦਾ ; ਬਾਣਾ ਤਾਂ ਬੰਦੇ ਅੰਦਰੋਂ ਆਪ ਪ੍ਰਗਟ ਹੁੰਦਾ ਹੈ। ਪਰ ਇਹ ਕਿਸੇ ਨੂੰ ਕੀ ਪਤਾ ਸੀ ਕਿ ਬਾਣਾ ਪ੍ਰਗਟ ਹੋਣ ਤੋਂ ਪਹਿਲਾਂ ਹੀ ਗੁਰੂ ਸਾਹਿਬ ਨੇ ਸ਼ਹੀਦੀ ਬਾਣੇ ਦੀ ਬਖ਼ਸ਼ਿਸ਼ ਕਰ ਦੇਣੀ ਹੈ ਅਤੇ ਬਾਣੇ ਵਾਲੇ ਸਿੰਘ ਸ਼ਹੀਦੀ ਸਰੂਪ ਨੂੰ ਸ਼ਸਤਰਾਂ ਨਾਲ ਸਲਾਮੀ ਦੇਣਗੇ। ਦੀਪ ਸਿਆਂ ਇਹ ਕੋਈ ਤੇਰਾ ਤਪ ਹੀ ਸੀ ਕਿ ਗੁਰੂ ਨੇ ਤੈਨੂੰ ਇਸ ਸੇਵਾ ਲਈ ਚੁਣਿਆ ਅਤੇ ਤੂੰ ਐਨੇ ਘੱਟ ਸਮੇਂ’ਚ ਐਨੇ ਕਾਰਜ ਕਰਕੇ ਗੁਰੂ ਦੀ ਨਿੱਘੀ ਗੋਦ’ਚ ਜਾ ਬੈਠਾ।
– ਸਤਵੰਤ ਸਿੰਘ