Breaking News
Home / ਅੰਤਰ ਰਾਸ਼ਟਰੀ / ਭਾਰਤੀ ਕੋਡ 91 ਵਾਲੇ ਨੰਬਰ ਤੋਂ ਆਈ ਅਨਜਾਣ ਕਾਲ ਤੁਹਾਡਾ ਫੋਨ ਹੈਕ ਕਰ ਸਕਦੀ ਹੈ

ਭਾਰਤੀ ਕੋਡ 91 ਵਾਲੇ ਨੰਬਰ ਤੋਂ ਆਈ ਅਨਜਾਣ ਕਾਲ ਤੁਹਾਡਾ ਫੋਨ ਹੈਕ ਕਰ ਸਕਦੀ ਹੈ

ਸਾਵਧਾਨ! ਧੋਖੇ ਵਾਲੀਆਂ ਕਾਲਾਂ ਤੋਂ – ਭਾਰਤੀ ਕੋਡ 91 ਵਾਲੇ ਨੰਬਰ ਤੋਂ ਆਈ ਅਨਜਾਣ ਕਾਲ ਤੁਹਾਡਾ ਫੋਨ ਹੈਕ ਕਰ ਸਕਦੀ ਹੈ-ਨਾ ਦੱਬਿਓ ਨੰਬਰ 1

ਔਕਲੈਂਡ 21 ਸਤੰਬਰ, 2021-ਹਰਜਿੰਦਰ ਸਿੰਘ ਬਸਿਆਲਾ- :ਨਿਊਜ਼ੀਲੈਂਡ ਦੇ ਕੁਝ ਫੋਨ ਨੰਬਰਾਂ ਉਤੇ 912259941117 ਤੋਂ ਫੋਨ ਕਾਲ ਆਉਂਦੀ ਹੈ ਅਤੇ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਵੈਕਸੀਨੇਸ਼ਨ (ਕਰੋਨਾ ਦਾ ਟੀਕਾ) ਲਗਵਾਇਆ ਹੈ ਨਤਾਂ ਫੋਨ ਦੇ ਕੀ ਪੈਡ ਤੋਂ 1 ਨੰਬਰ ਦੱਬੋ। ਕਈ ਲੋਕ ਇਸ ਨੂੰ ਸਿਹਤ ਵਿਭਾਗ ਨਾਲ ਜੁੜਿਆ ਪ੍ਰਸ਼ਨ ਸਮਝ ਲੈਂਦੇ ਹਨ ਅਤੇ ਫੋਨ ਦੇ ਕੀ-ਪੈਡ ਤੋਂ 1 ਨੰਬਰ ਦੱਬ ਦਿੰਦੇ ਹਨ।

1 ਨੰਬਰ ਦੱਬਦਿਆਂ ਹੀ ਤੁਹਾਡਾ ਫੋਨ ਲਾਲ ਰੰਗ ਦੀ ਸਕਰੀਨ ਵਾਲਾ ਹੋ ਜਾਵੇਗਾ ਅਤੇ ਫੋਨ ਹੈਕ (ਤਕਨੀਕੀ ਤੌਰ ’ਤੇ ਦੂਜੇ ਦੇ ਪ੍ਰਬੰਧ ਵਿਚ) ਹੋ ਜਾਵੇਗਾ। ਤੁਹਾਡਾ ਫੋਨ ਕੰਮ ਕਰਨਾ ਬੰਦ ਕਰ ਦੇਵੇਗਾ ਅਤੇ ਤੁਹਾਡੀ ਸਾਰੀ ਜਾਣਕਾਰੀ ਹੈਕਰ ਦੇ ਕੋਲ ਚਲੇ ਜਾਵੇਗੀ। ਸੋ ਬਚੋ ਅਜਿਹੀਆਂ ਧੋਖੇ ਵਾਲੀਆਂ ਕਾਲਾਂ ਤੋਂ। ਵਰਨਣਯੋਗ ਹੈ ਕਿ ਤੇਲੰਗਾਨਾ ਵਿਖੇ ਅਜਿਹੀਆਂ ਖਬਰਾਂ ਅਪ੍ਰੈਲ ਮਹੀਨੇ ਛਪੀਆਂ ਸਨ ਅਤੇ ਇਹੀ ਨੰਬਰ ਉਥੇ ਵੀ ਦੱਸਿਆ ਗਿਆ ਸੀ। ਇਸ ਨੰਬਰ ਤੋਂ ਵੱਟਸਐਪ ਸੰਦੇਸ਼ ਵੀ ਤੁਹਾਨੂੰ ਪ੍ਰਾਪਤ ਹੋ ਸਕਦਾ ਹੈ। ਅਜਿਹੀਆਂ ਕਾਲਾਂ ਇੰਡੀਆ ਦੇ ਵਿਚ ਵੀ ਪ੍ਰਾਪਤ ਹੋ ਸਕਦੀਆਂ ਹਨ। ਸੋ ਸਾਵਧਾਨ ਜੇਕਰ ਕਿਸੇ ਜਾਣਕਾਰ ਦਾ ਨੰਬਰ ਨਹੀਂ ਲਗਦਾ ਤਾਂ ਸਾਵਧਾਨੀ ਵਰਤਿਓ ਅਤੇ ਕੋਈ ਨੰਬਰ ਆਦਿ ਨਾਲ ਦੱਬਿਓ।

Check Also

Singapore: ਯੋਗਾ ਸਿਖਾਉਣ ਦੇ ਬਹਾਨੇ ਭਾਰਤੀ ਕਰਦਾ ਸੀ ਔਰਤਾਂ ਨਾਲ ਗਲਤ ਹਰਕਤਾਂ…

Singapore: ਯੋਗਾ ਸਿਖਾਉਣ ਦੇ ਬਹਾਨੇ ਰਾਜਪਾਲ ਨਾਮਕ ਭਾਰਤੀ ਕਰਦਾ ਸੀ ਔਰਤਾਂ ਨਾਲ ਗਲਤ ਹਰਕਤਾਂ…ਫਿਰ ਦੇਖੋ …

%d bloggers like this: