Home / Latest News / ਕਿਸਾਨ ਧਰਨੇ: ਪੰਜਾਬ ਦਾ ਮੁਲਕ ਨਾਲੋਂ ਰੇਲ ਸੰਪਰਕ ਟੁੱਟਿਆ

ਕਿਸਾਨ ਧਰਨੇ: ਪੰਜਾਬ ਦਾ ਮੁਲਕ ਨਾਲੋਂ ਰੇਲ ਸੰਪਰਕ ਟੁੱਟਿਆ

ਪੰਜਾਬ ਵਿੱਚ ਖੇਤੀ ਆਰਡੀਨੈਂਸਾਂ ਖਿਲਾਫ਼ 31 ਕਿਸਾਨ ਜਥੇਬੰਦੀਆਂ ਵੱਲੋਂ ਵਿੱਢੇ ਸੰਘਰਸ਼ ਦੌਰਾਨ ਵੀਰਵਾਰ ਤੋਂ ਜਾਰੀ ਸੰਘਰਸ਼ ਦੌਰਾਨ ਅੱਜ ਸੂਬੇ ਵਿੱਚ ਸੰਘਰਸ਼ਸ਼ੀਲ ਕਿਸਾਨਾਂ ਨੇ ਲਗਾਤਾਰ ਰੇਲ ਮਾਰਗਾਂ ’ਤੇ ਧਰਨੇ ਦਿੱਤੇ। ਕਿਸਾਨਾਂ ਵੱਲੋਂ ਦਿੱਲੀ-ਅੰਮ੍ਰਿਤਸਰ, ਫਿਰੋਜ਼ਪੁਰ-ਅੰਮ੍ਰਿਤਸਰ, ਦਿੱਲੀ-ਬਠਿੰਡਾ, ਅੰਬਾਲਾ-ਬਠਿੰਡਾ, ਲੁਧਿਆਣਾ-ਜਾਖਲ, ਲੁਧਿਆਣਾ-ਫਿਰੋਜ਼ਪੁਰ ਮੁੱਖ ਰੇਲਵੇ ਮਾਰਗਾਂ ਸਮੇਤ ਹੋਰਨਾਂ ਰੇਲ ਪਟੜੀਆਂ ’ਤੇ ਵੀਰਵਾਰ ਤੋਂ ਲਗਾਏ ਗਏ ਧਰਨੇ ਅੱਜ ਵੀ ਜਾਰੀ ਰਹੇ। ਕਿਸਾਨਾਂ ਦੇ ਰੇਲ ਰੋਕੋ ਸੰਘਰਸ਼ ਦੌਰਾਨ ਪੰਜਾਬ ਦਾ ਪੂਰੇ ਮੁਲਕ ਨਾਲੋਂ ਰੇਲ ਲਿੰਕ ਟੁੱਟ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਰੇਲ ਰੋਕੋ ਨੂੰ 29 ਸਤੰਬਰ ਤੱਕ ਵਧਾਉਣ ਅਤੇ ਪਹਿਲੀ ਅਕਤੂਬਰ ਤੋਂ ਅਣਮਿਥੇ ਸਮੇਂ ਲਈ ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੋਇਆ ਹੈ।

ਕਿਸਾਨਾਂ ਦੇ ਇਸ ਸੰਘਰਸ਼ ਕਾਰਨ ਰਾਜ ਸਰਕਾਰ ਅਤੇ ਕੇਂਦਰ ਸਰਕਾਰ ਲਈ ਸੰਕਟ ਖੜ੍ਹਾ ਹੋ ਸਕਦਾ ਹੈ। ਰਿਪੋਰਟਾਂ ਮੁਤਾਬਕ ਅੱਜ ਤਰਨ ਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ, ਪਟਿਆਲਾ, ਜਲੰਧਰ, ਲੁਧਿਆਣਾ, ਸੰਗਰੂਰ, ਬਰਨਾਲਾ, ਬਠਿੰਡਾ, ਮੋਗਾ, ਮੁਕਤਸਰ ਆਦਿ ਜ਼ਿਲ੍ਹਿਆਂ ’ਚ ਕਿਸਾਨਾਂ ਨੇ ਰੇਲ ਪਟੜੀਆਂ ’ਤੇ ਧਰਨੇ ਦਿੱਤੇ। ਰੇਲਾਂ ਦਾ ਚੱਕਾ ਜਾਮ ਕਰਨ ਦਾ ਐਲਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਕੀਤਾ ਗਿਆ ਸੀ ਤੇ ਇਸ ਅੰਦੋਲਨ ਨੂੰ 31 ਕਿਸਾਨ ਜਥੇਬੰਦੀਆਂ ਦੀ ਹਮਾਇਤ ਹਾਸਲ ਹੈ। ਕਿਸਾਨਾਂ ਮਜ਼ਦੂਰਾਂ ਤੇ ਬੀਬੀਆਂ ਵੱਲੋ ਰੇਲਵੇ ਮਾਰਗਾਂ ਉੱਤੇ ਲਾਏ ਪੱਕੇ ਮੋਰਚੇ ਦੇ ਤੀਜੇ ਦਿਨ ਮਾਝਾ ਤੇ ਮਾਲਵਾ ਦੇ ਨਾਲ ਦੋਆਬਾ ਵਿੱਚ ਵੀ ਰੇਲਵੇ ਟਰੈਕ ਜਾਮ ਕੀਤੇ ਗਏ। ਆਗੂਆਂ ਨੇ ਪੰਜਾਬ ਦੇ ਸੰਸਦ ਮੈਬਰਾਂ ਨੂੰ ਅਸਤੀਫੇ ਦੇਣ ਦੀ ਮੰਗ ਕਰਦਿਆਂ ਭਾਜਪਾ ਸੰਸਦ ਮੈਂਬਰਾਂ ਤੇ ਆਗੂਆਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਣ ਦਾ ਐਲਾਨ ਕੀਤਾ। ਪੰਜਾਬ ਬੰਦ ਨੂੰ ਸਾਰੇ ਵਰਗਾਂ ਤੋਂ ਮਿਲੀ ਭਰਵੀਂ ਹਮਾਇਤ ਤੋਂ ਉਤਸ਼ਾਹਤ ਹਜ਼ਾਰਾਂ ਕਿਸਾਨ-ਮਜ਼ਦੂਰ ਤੇ ਬੀਬੀਆਂ ਅੱਜ ਵੀ ਰੇਲਵੇ ਟਰੈਕਾਂ ਉੱਤੇ ਲਾਏ ਪੱਕੇ ਮੋਰਚਿਆਂ ’ਚ ਡਟੇ ਰਹੇ। ਇਨ੍ਹਾਂ ਮੋਰਚਿਆਂ ਵਿੱਚ ਮਜ਼ਦੂਰਾਂ, ਅਧਿਆਪਕਾਂ, ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਬੇਰੁਜ਼ਗਾਰ, ਠੇਕਾ ਕਾਮੇ, ਜਲ ਸਪਲਾਈ ਕਾਮੇ, ਵਕੀਲ, ਡਾਕਟਰ, ਦੁਕਾਨਦਾਰ, ਵਪਾਰੀ, ਦੋਧੀ, ਟੈਕਸੀ ਚਾਲਕ, ਮਿੰਨੀ ਬੱਸ ਚਾਲਕ, ਆਟੋ ਚਾਲਕ, ਸਮਾਜਿਕ ਧਾਰਮਿਕ ਸੇਵਾਦਾਰ, ਖੇਡ-ਕਲੱਬਾਂ ਦੇ ਮੈਂਬਰ, ਪੰਚ ਸਰਪੰਚ ਤੇ ਹੋਰ ਸ਼ਾਮਲ ਹੋਏ।

About admin

Check Also

ਦੇਖੋ ਵੀਡੀਉ – ਰੀਮਡੇਸਿਵਿਰ ਟੀਕਿਆਂ ਦੀ ਸੰਭਾਵੀ ਖੇਪ ਭਾਖੜਾ ਨਹਿਰ ਵਿੱਚ ਤੈਰਦੀ ਮਿਲੀ

ਕਰੋਨਾਂ ਵਾਇਰਸ ਤੋਂ ਬਚਾਅ ਲਈ ਵਰਤੇ ਜਾਂਦੇ ਰੀਮਡੇਸਿਵਿਰ ਟੀਕਿਆਂ ਦੀ ਸੰਭਾਵੀ ਖੇਪ,ਭਾਖੜਾ ਨਹਿਰ ਵਿੱਚ ਤੈਰਦੀ …

Leave a Reply

Your email address will not be published.

%d bloggers like this: