ਕਰੰਟ ਬੜਾ ਆ- ਦੀਪ ਸਿੱਧੂ ਨੂੰ ਭਾਜਪਾ ਦਾ ਬੰਦਾ ਦੱਸਣ ਵਾਲਾ ਨਿਕਲਿਆ ਭਾਜਪਾ ਦਾ ਬੰਦਾ

193

26 ਜਨਵਰੀ ਪਿਛੋੰ ਦੀਪ ਸਿੱਧੂ ਨੂੰ ਲਾਲ ਕਿਲੇ ਦੀਆਂ ਘਟਨਾਵਾਂ ਲਈ ਜਿਮੇਵਾਰ ਦੱਸਣ ਵਾਲਾ ਕਿਸਾਨ ਯੂਨੀਅਨ ਸਮਰਥਕ ਨਿਕਲਿਆ ਭਾਜਪਾ ਦਾ ਪੱਕਾ ਸਿਪਾਹੀ, ਅਸਲੀ ਰੰਗ ਦੇਖ ਕੇ ਫੇਸਬੁਕ ਫਾਲੋਅਰਾਂ ਦੀਆਂ ਨਿਕਲੀਆਂ ਚੀਕਾਂ ।ਵਾਹ ਜੀ ਵਾਹ, “ਐਨੀ ਮਾੜੀ ਨਹੀਂ ਭਾਜਪਾ” ਕੰਗਣਾ ਦਾ ਜਲੂਸ ਕੱਢਣ ਵਾਲਾ BJP ਦਾ ਹੋਇਆ ਦੀਵਾਨਾ, ਜਾਣੋ ਕਿੱਥੋ ਤੱਕ ਸੀ ਜੰਗ ?

ਅੱਜ ਜ਼ਿਲਾ ਗੁਰਦਾਸਪੁਰ ਦੇ ਕਿਸਾਨ ਆਗੂ ਮਨਜਿੰਦਰ ਸਿੰਘ ਗੋਲਡੀ ਮਾਨੇਪੁਰ ਜੀ ਅਤੇ ਜਿਲਾ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਸ਼੍ਰੀ ਰਵਿੰਦਰ ਸ਼ਰਮਾ ਆਪਣੀ ਪਾਰਟੀ ਨੂੰ ਅਲਵਿਦਾ ਆਖ ਬੀਜੇਪੀ ਵਿੱਚ ਸ਼ਾਮਿਲ ਹੋਏ। ਜਿਹਨਾ ਦਾ ਮੇਰੇ ਵੱਲੋ ਅਤੇ ਭਾਜਪਾ ਆਗੂਆਂ ਵੱਲੋ ਰਸਮੀ ਸਵਾਗਤ ਕਰਦੇ ਹੋਏ ਜੀ ਆਇਆ ਨੂੰ ਆਖਿਆ ਗਿਆ।

ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਭਗਵੰਤ ਮਾਨ ਵਲੋਂ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਸਾਹਿਬ ਦੇ ਬੁੱਤ ਦੀ ਕੀਤੀ ਗਈ ਬੇਅਦਬੀ ਨੂੰ ਲੈ ਕੇ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਭਾਜਪਾ ਦੇ ਲੋਕ ਸਭਾ ਮੈਂਬਰ ਹੰਸ ਰਾਜ ਹੰਸ ਵੱਲੋਂ ਜਲੰਧਰ ਵਿਖੇ ਆਯੋਜਿਤ ਪ੍ਰੈੱਸ ਕਾਨਫਰੰਸ ਦੌਰਾਨ ਕਰੜਾ ਇਤਰਾਜ ਜਤਾਉਂਦੇ ਹੋਏ ਕਿਹਾ ਕਿ ਭਗਵੰਤ ਮਾਨ ਨੂੰ ਬਾਬਾ ਸਾਹਿਬ ਦੇ ਚਰਨਾਂ ‘ਚ ਡਿੱਗ ਕੇ ਆਪਣੇ ਕੀਤੇ ਦੀ ਮੁਆਫੀ ਮੰਗਣੀ ਚਾਹੀਦੀ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਨੂੰ ਸਾਰੇ ਐਸ.ਸੀ. ਸਮਾਜ ਦੇ ਲੋਕਾਂ ਨੂੰ ਲਿਖਤੀ ਰੂਪ ਵਿੱਚ ਮੁਆਫ਼ੀ ਮੰਗਣੀ ਚਾਹੀਦੀ ਹੈ ਅਤੇ ਐਸ.ਸੀ. ਕਮਿਸ਼ਨ ਅਤੇ ਹੋਰ ਐੱਸ.ਸੀ. ਸਮਾਜ ਨਾਲ ਸਬੰਧਤ ਸਾਰੇ ਵਿਭਾਗਾਂ ਤੋਂ ਮੁਆਫੀ ਮੰਗਣੀ ਚਾਹੀਦੀ ਹੈ। ਹੰਸ ਰਾਜ ਨੇ ਕਿਹਾ ਕਿ ਅਜਿਹੀਆਂ ਹਰਕਤਾਂ ਨਾਲ ਸਿਆਸੀ ਤਾਜ ਨਹੀਂ ਮਿਲਦਾ।

ਹੰਸ ਰਾਜ ਹੰਸ ਨੇ ਭਾਰਤ ਦੇ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਨੂੰ ਦਲਿਤਾਂ ਦਾ ਮਸੀਹਾ ਕਹੇ ਜਾਣ ‘ਤੇ ਸਖ਼ਤ ਇਤਰਾਜ਼ ਪ੍ਰਗਟ ਕਰਦਿਆਂ ਕਿਹਾ ਕਿ ਡਾ: ਭੀਮ ਰਾਓ ਅੰਬੇਡਕਰ ਨੂੰ ਅਜਿਹਾ ਕਹਿ ਕੇ ਬਹੁਤ ਵੱਡੀ ਬੇਇਨਸਾਫ਼ੀ ਕੀਤੀ ਜਾਂਦੀ ਹੈI ਕਿਉਂਕਿ ਉਹ ਭਾਰਤ ਦੀ ਕਿਸਮਤ ਦਾ ਲੇਖਕ ਹਨ। ਉਨ੍ਹਾਂ ਨੂੰ ਦਲਿਤ ਕਹਿਣਾ ਮੇਰੇ ਖ਼ਿਆਲ ਵਿਚ ਗਾਲ੍ਹਾਂ ਵਾਂਗ ਹੈ। ਉਨ੍ਹਾਂ ਕਿਹਾ ਕਿ ਸਦੀਆਂ ਤੋਂ ਜ਼ੁਲਮ ਦਾ ਸ਼ਿਕਾਰ ਹੋਏ ਲੋਕਾਂ ਵਿੱਚੋਂ ਕੋਈ ਵੀ ਪਛੜਿਆ ਨਹੀਂ ਸਗੋਂ ਪਛਾੜਿਆ ਗਿਆ ਹੈ। ਡਾ: ਸਾਹਿਬ ਨੇ ਜਾਤ-ਪਾਤ ਤੋਂ ਉੱਪਰ ਉੱਠ ਕੇ ਵਰਗਾਂ ਦੀ ਗੱਲ ਕੀਤੀ ਸੀ, ਉਹਨਾਂ ਨੇ ਕਦੇ ਵੀ ਕਿਸੇ ਵਿਸ਼ੇਸ਼ ਜਾਤ ਦੀ ਗੱਲ ਨਹੀਂ ਕੀਤੀ, ਡਾ: ਸਾਹਿਬ ਨੇ ਕਿਹਾ ਕਿ ਹਰ ਮਨੁੱਖ ਨੂੰ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਹਨ। ਉਨ੍ਹਾਂ ਨੇ ਉਹਨਾਂ ਲੋਕਾਂ ਦੀ ਆਵਾਜ਼ ਬੁਲੰਦ ਕੀਤੀ ਜਿਨ੍ਹਾਂ ਨੂੰ ਜ਼ਬਰਦਸਤੀ ਦਬਾਇਆ ਗਿਆ ਅਤੇ ਜਾਨਵਰਾਂ ਤੋਂ ਵੀ ਭੈੜਾ ਸਲੂਕ ਕੀਤਾ ਗਿਆ।

ਹੰਸ ਰਾਜ ਨੇ ਕਿਹਾ ਕਿ ਭਾਰਤ ਵਿੱਚ ਰਿਜ਼ਰਵ ਬੈਂਕ ਦਾ ਸੰਕਲਪ ਵੀ ਬਾਬਾ ਸਾਹਿਬ ਦਾ ਹੀ ਦੇਣ ਹੈ, ਜਿਸ ਕਾਰਨ ਭਾਰਤ ਨੂੰ ਕਦੇ ਵੀ ਵਿੱਤੀ ਖਤਰਿਆਂ ਵਿੱਚੋਂ ਨਹੀਂ ਲੰਘਣਾ ਪਿਆ। ਬਾਬਾ ਸਾਹਿਬ ਨੂੰ ਅਮਰੀਕਾ ਅਤੇ ਯੂ.ਕੇ. ਦੀਆਂ ਯੂਨੀਵਰਸਿਟੀਆਂ ਨੇ ਬੌਧਿਕਤਾ ਵਿੱਚ ਆਈਨਸਟਾਈਨ ਨਾਲੋਂ ਵੀ ਬਿਹਤਰ ਕਰਾਰ ਦਿੱਤਾ ਹੈ। ਜੇਕਰ ਕੋਈ ਉਨ੍ਹਾਂ ਦੀ ਮੂਰਤੀ ਜਾਂ ਬਾਬਾ ਸਾਹਿਬ ਦਾ ਕਿਸੇ ਵੀ ਤਰੀਕੇ ਨਾਲ ਵਿਰੋਧ ਕਰਦਾ ਹੈ ਤਾਂ ਇਸ ਨਾਲ ਪੂਰੇ ਦੇਸ਼ ਦੇ ਲੋਕਾਂ ਦੇ ਹਿਰਦੇ ਵਲੂੰਦਰੇ ਜਾਂਦੇ ਹਨ।

ਹੰਸ ਰਾਜ ਨੇ ਮੁੱਖ ਮੰਤਰੀ ਚੰਨੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਚੰਨੀ ਨੂੰ ‘ਰੇਤ ਫੱਕਣ’ ਦੀ ਕਿ ਲੋੜ ਸੀ? ਬੜੇ ਦੁੱਖ ਦੀ ਗੱਲ ਹੈ ਕਿ ਇਸ ਮਾਮਲੇ ‘ਚ ਚੰਨੀ ਦਾ ਨਾਂ ਆਇਆ ਹੈ। ਚੰਨੀ ਕੋਲ ਰੱਬ ਦਾ ਦਿੱਤਾ ਸਭ-ਕੁਝ ਹੈ। ਹੰਸ ਰਾਜ ਨੇ ਕਿਹਾ ਕਿ ਪੰਜਾਬ ਨੂੰ ਚਿੱਟਾ ਅਤੇ ਮਾਫੀਆ ਨੇ ਬਰਬਾਦ ਕਰ ਦਿੱਤਾ ਹੈ। ਸਿੱਧੂ ‘ਤੇ ਬੋਲਦਿਆਂ ਹੰਸ ਰਾਜ ਨੇ ਕਿਹਾ ਕਿ ‘ਤਬਲੇ ਨੂੰ ਹਥੌੜੀ ਨਾਲ ਸੁਰ ‘ਚ ਲਿਆਂਦਾ ਜਾ ਸਕਦਾ ਹੈ, ਪਰ ਸਿੱਧੂ ਜੀ ਨਹੀਂ।’ ਮੋਦੀ ਨੇ ਪੰਜਾਬ ਲਈ ਬਹੁਤ ਕੁਝ ਕੀਤਾ ਹੈ ਅਤੇ ਉਹ ਪੰਜਾਬ ਲਈ ਬਹੁਤ ਕੁਝ ਸੋਚ ਰਹੇ ਹਨ। ਕਾਂਗਰਸ ਵੱਲੋਂ ਮੋਦੀ ਦੇ ਕਾਫਲੇ ਨੂੰ ਰੋਕਣ ਦੀ ਕੋਝੀ ਸਾਜ਼ਿਸ਼ ‘ਤੇ ਬੋਲਦਿਆਂ ਹੰਸ ਰਾਜ ਨੇ ਕਿਹਾ ਕਿ ਚੰਦ ‘ਤੇ ਥੁੱਕਣ ਵਾਲਿਆਂ ਦੇ ਆਪਨੇ ਹੀ ਮੂੰਹ ‘ਤੇ ਥੁੱਕ ਡਿੱਗਦਾ ਹੈ ਅਤੇ ਕਾਂਗਰਸ ਨਾਲ ਵੀ ਅਜਿਹਾ ਹੀ ਹੋਇਆ ਹੈ।

ਹੰਸ ਰਾਜ ਨੇ ਦੇਸ਼ ਦੇ ਸਾਰੇ ਬੱਚਿਆਂ ਲਈ ‘ਇਕ ਰਾਸ਼ਟਰ ਇੱਕ ਸਿੱਖਿਆ’ ਦਾ ਨਾਅਰਾ ਬੁਲੰਦ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਸਾਰੇ ਮਸਲੇ ਹੱਲ ਹੋ ਜਾਣਗੇ। ਇਸ ਮੌਕੇ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ, ਸੂਬਾ ਬੁਲਾਰੇ ਅਨਿਲ ਸਰੀਨ, ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ ਆਦਿ ਵੀ ਹਾਜ਼ਰ ਸਨ।