Breaking News
Home / Punjab / ਪਾਸਟਰ ਤੇ ਲੱਗੇ ਕੁੜੀ ਕੱਢਣ ਦੇ ਦੋਸ਼

ਪਾਸਟਰ ਤੇ ਲੱਗੇ ਕੁੜੀ ਕੱਢਣ ਦੇ ਦੋਸ਼

ਸਿੱਖ ਜਥੇਬੰਦੀਆਂ ਦਾ ਸਾਰਾ ਜ਼ੋਰ ਮੁਸਲਮਾਨਾਂ ਦੇ ਮਨੁੱਖੀ ਅਧਿਕਾਰਾਂ ਨੂੰ ਬਚਾਉਣ ‘ਤੇ ਲੱਗਿਆ ਹੋਇਆ ਏ। ਇਹ ਫੋਟੋ ਹਰੇਕ ਸਿੱਖ ਜਥੇਬੰਦੀ ਦੇ ਮੂੰਹ ‘ਤੇ ਚਪੇੜ ਹੈ।
ਸਿੱਖ ਪ੍ਰਚਾਰਕਾਂ ‘ਚ ਇਹ ਗੱਲ ਆਮ ਹੀ ਚੱਲਦੀ ਹੈ ਕਿ ਜੇ ਇਸਾਈ ਪ੍ਰਚਾਰਕਾਂ ਖਿਲਾਫ ਬੋਲਾਂਗੇ ਤਾਂ ਬਾਹਰ ਦਾ ਵੀਜ਼ਾ ਨਹੀਂ ਲੱਗਣਾ। ਇਸ ਕਰਕੇ ਸਿੱਖ ਪ੍ਰਚਾਰਕ ਇਸਾਈ ਮੱਤ ਦੇ ਪੰਜਾਬ ‘ਚ ਪ੍ਰਚਾਰ ਬਾਰੇ ਮੂੰਹ ਨਹੀਂ ਖੋਲ੍ਹਦੇ।

1872 ‘ਚ ਪੰਜ ਸਿੱਖ ਬੱਚਿਆਂ ਨੇ ਇਸਾਈਅਤ ਵਿਚ ਜਾਣ ਦਾ ਫੈਸਲਾ ਕਰ ਲਿਆ ਸੀ ਤਾਂ ਸਿੰਘ ਸਭਾ ਲਹਿਰ ਉੱਠ ਖੜੀ ਸੀ। ਜਿਸਨੇ ਇਸਾਈਅਤ ਅਤੇ ਆਰਿਆ ਸਮਾਜ ਵੱਲੋਂ ਸਿੱਖੀ ਤੇ ਹੁੰਦੇ ਹਮਲਿਆਂ ਤੇ ਡੱਟਕੇ ਕੰਮ ਕੀਤਾ। ਪਰ ਅੱਜ ਸਿੱਖਾਂ ਦਾ ਸਾਰਾ ਜ਼ੋਰ ਮਨੁੱਖਤਾਵਾਦੀ ਬਣਨ ਅਤੇ ਪਾਣੀ ਦੀਆ ਬੋਤਲਾਂ ਵੰਡ ਫੋਟੋਵਾ ਖਿਚਾਕੇ ਸ਼ੋਸ਼ਲ ਮੀਡੀਏ ਤੇ ਪਾਓਣ ‘ਚ ਲੱਗ ਰਿਹਾ ਹੈ।

ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ ਸੂਰਾ।।
ਅਜੋਕੇ ਦੌਰ ਅੰਦਰ ਧਾਰਮਿਕਤਾ ਜਾਂ ਕੱਟੜਤਾ ਨੂੰ ਅਖੌਤੀ ਸੈਕੂਲਰਵਾਦ ਦੇ ਚੌਖਟੇ ਚੋਂ ਪਾਸੇ ਰੱਖ ਚਲੰਤ ਰੁਝਾਨਾਂ ਦੇ ਦਬਾਅ ਤੇ ਮੋਡਰਨਿਸਟ ਦੌਰ ਦੀਆਂ ਦੁਸ਼ਵਾਰੀਆਂ ਮੂਹਰੇ ਸਾਬਤ ਰੱਖਣਾ ਸੂਰਮਤਾਈ ਹੈ। ਅਕਸਰ ਪਦਾਰਥਵਾਦੀ ਲੋੜਾਂ, ਲਾਲਚ ਮੂਹਰੇ ਧਾਰਮਿਕਤਾ ਪੇਤਲੀ ਪੈ ਜਾਂਦੀ ਹੈ। ਮਜਬੂਰੀ ਦਾ ਲਾਹਾ ਲੈ ਸੌਦੇਬਾਜ਼ੀ ਕਰ “ਧਰਮ ਤਬਦੀਲੀ” ਈਸਾਈਅਤ ਦਾ ਸਭ ਤੋਂ ਅਣਮਨੁੱਖੀ ਕਾਰਾ ਹੈ। ਯਕਲਖਤ “ਧਰਮ ਤਬਦੀਲੀ” ਪੂਰਬੀ ਦਰਸ਼ਨ ਫਲਸਲੇ ਦਾ ਸਿਧਾਂਤ ਨਹੀਂ, ਤਦੇ “ਰਲੀਜਨ” ਲਫ਼ਜ਼ ਪੂਰਬ ਦੇ “ਧਰਮ” ਦਾ ਸਮਾਨਤਰ ਨਹੀਂ। ਹਰ ਔਕੜ ਦਾ ਠੀਹਾ ਕਮੇਟੀ ਸਿਰ ਭੰਨਣ ਨੂੰ ਕਾਹਲੇ ਨਾ ਪਈਏ। ਅਨੇਕਾਂ ਊਣਤਾਇਆਂ ਦੇ ਬਾਵਜੂਦ, ਬਾਕੀ ਮਜ਼ਹਬਾਂ ਦੀਆਂ ਸਿਰਮੌਰ ਸੰਸਥਾਵਾਂ ਨਾਲੋਂ SGPC ਵਧੇਰੇ ਜਥੇਬੰਦਕ ਹੈ ਤੇ ਵਿੱਤ ਮੂਜਬ ਪ੍ਰਚਾਰ ਪ੍ਰਸਾਰ ਦੇ ਹਰ ਨਵੀਨ contemporary ਤਰੀਕੇ ਵਰਤ ਰਹੀ ਹੈ। ਸੋਸ਼ਲ ਮੀਡੀਏ ‘ਚ ਜਿੰਨੀ ‘ਜੱਦੋਜਹਿਦ’ ਸਿੱਖ ਨੌਜਵਾਨੀ ਕਰਦੀ ਹੈ ਓਨੇ ਬਾਕੀ ਧਰਮਾਂ ਦੇ “ਸਜਗ” ਨਹੀਂ। ਅਸਲ ਚ ਇਹ ਨਿੱਜ ਦਾ crisis ਸੀ ਜਿਸ ਨਾਲ ਸਾਨੂੰ ਓਸ ਢੰਗ ਨਾਲ ਸੀਝਣ ਦੀ ਲੋੜ ਨਹੀਂ ਜਿਵੇਂ ਗ੍ਰਾਹਮ ਸਟੀਫ਼ਨ ਤੇ ਓਸਦੇ ਮਾਸੂਮ ਬਾਲਕਾਂ ਨਾਲ ਬਜਰੰਗ ਦਲੀਆਂ ਕੀਤਾ। ਕਮਜ਼ੋਰ ਆਰਥਿਕਤਾ ਕਾਰਨ ਥਿੜਕਿਆਂ ਨੂੰ ਨਾਲ ਰਲਾਉਣ ਲਈ ਗੁਰੂ ਸਾਹਿਬ ਨੇ ਅਨੂਠਾ ਸਿਧਾਂਤ “ਦਸਵੰਧ” ਬਖਸ਼ਿਆ ਹੈ। ਜਿਸਨੂੰ ਲਾਗੂ ਕਰਵਾਉਣ ਲਈ ਕਿਸੇ ਸਿੱਖ ਨੂੰ SGPC ਵੱਲ ਤੱਕਣ ਦੀ ਲੋੜ ਨਹੀਂ।
-ਦਵਿੰਦਰ ਸਿੰਘ


ਜਵਾਕ ਹੁੰਦਿਆਂ ਪਿੰਡ ਦੇ ਗੁਰਦਵਾਰਾ ਸਾਹਿਬ ਚ’ ਜਾਣਾ, ਕੋਲੀ ਚ’ ਆਟਾ ਪਾਕੇ ਲੈ ਤੇ ਆਂਉਦਿਆਂ ਫੁੱਲੀਆਂ ਦਾ ਪ੍ਰਸ਼ਾਦ ਲੈ ਆਉਣਾ ਕੀਰਤਨ ਸੋਹਿਲਾ ਪੜ੍ਹਦੇ ਬਾਬੇ ਨੂੰ ਸੁੱਣਕੇ ਪਤਾ ਲੱਗ ਜਾਂਦਾ ਸੀ ਕਿ ਪਾਠ ਮੁੱਕਣ ਵਾਲਾ ਤੇ ਹੁੱਣ ਪ੍ਰਸ਼ਾਦ ਮਿੱਲੂ ਤੇ ਟੱਪਦੇ ਭੱਜਦੇ ਹੋਏ ਘਰਾਂ ਨੂੰ ਭੱਜੇ ਆਉਣਾ। ਵੱਡੇ ਹੋਏ ਵੱਖ ਵੱਖ ਧਰਮਾਂ ਦੇ ਲੋਕ ਮਿਲੇ ਵਿਆਹ ਵੀ ਲਵ ਮੈਰਿਜ ਸੀ ਤੇ ਹਿੰਦੂ ਪਰਿਵਾਰ ਵਿੱਚ ਹੋਇਆ। ਯਾਰ ਦੋਸਤ ਕ੍ਰਿਸ਼ਚਿਅਨ ਵੀ ਨੇ ਤੇ ਮੁਸਲਿਮ ਵੀ ਪਰ ਕਦੇ ਇਹ ਇਹਸਾਸ ਨਹੀਂ ਹੋਈਆ ਕਿ ਕੁੱਝ ਗਲਤ ਜਾਂ ਸਹੀ ਕੀ ਹੈ ਪਰ ਜਦੋਂ ਦਾ ਅੰਦੋਲਨ ਸ਼ੁਰੂ ਹੋਇਆ ਰਾਜਨੀਤੀ ਨੂੰ ਸਮਝਣਾ ਸ਼ੁਰੂ ਕੀਤਾ ਤਾਂ ਪਤਾ ਲੱਗਾ ਕਿ ਧਰਮ ਰਾਜਨੀਤੀ ਨੂੰ ਸੇਧ ਨਹੀਂ ਦਿੰਦਾ ਬਲਕਿ ਇੱਕ ਨਿਖੜਵਾਂ ਅੰਗ ਹੈ ਜਿੰਨਾਂ ਕੁੱ ਸਾਡੇ ਵਾਲੇ ਮੂਰਖ ਬਣਾਈ ਤੁਰੇ ਆਂਉਦੇ ਨੇ ਉਨਾਂ ਹੀ ਉਹ ਵੀ ਸਾਡੇ ਆਲੇ ਪਾਸੇ ਨੂੰ ਸੇਂਧ ਲਾਈ ਤੁਰੇ ਆਂਉਦੇ ਨੇ। ਗੁਰਦਾਸ ਮਾਨ ਵਰਗਾ ਬੰਦਾ ਇੱਕ ਚਿਲਮੀ ਨੂੰ ਤੁਹਾਡੇ ਗੁਰੂ ਦਾ ਅੰਸ ਵੰਸ ਗਲਤੀ ਨਾਲ ਨਹੀਂ ਕਹਿ ਗਿਆ ਇਹ ਬਹੁਤ ਸੋਚੀ ਸਮਝੀ ਚਾਲ ਹੈ ਲੱਖਾਂ ਵਿਚੋਂ ਹਜਾਰਾਂ ਤਾਂ ਮੰਨ ਹੀ ਲੈਣਗੇ ਇੱਸ ਗਲ ਨੂੰ ਜਾਂ ਨਹੀਂ ? ਡੇਰੇ ਕਿਉੰ ਕਾਮਯਾਬ ਨੇ ਉੱਥੇ ਪੜ੍ਹਾਈ ਦੇ ਨਾਲ ਦਵਾ ਬੂਟੀ ਤੇ ਖਾਣਾ ਵੀ ਮਿਲ ਜਾਂਦਾ ਹੈ ਤੇ ਸਾਡੇ ਇੱਥੇ ਇੱਕ ਬਹੀਆ ਚਾਰ ਦਿਨ ਇੱਕੋ ਲੰਗਰ ਵਿੱਚ ਜਾ ਵੜੇ ਤਾਂ ਜੱਫੇਮਾਰ ਇਵੇੰ ਪੈਂਦਾ ਜਿਵੇ ਉਹਦੇ ਘਰੋਂ ਖਾ ਰਿਹਾ ਹੋਵੇ। ਵੈਸੇ ਤਾਂ ਮੈਂ ਨਿਊਟਲ ਹੋਕੇ ਚੱਲਦਾਂ ਪਰ ਜਦੋਂ ਇਸ ਜਵਾਕ ਦੇ ਮੱਥੇ ਤੇ ਲਗਾ ਕ੍ਰੋਸ ਦੇਖਦਾਂ ਤਾਂ ਪੋਲਿਟਿਕਸ ਸਮਝਣ ਦੀ ਕੋਸਿਸ਼ ਕਰਦਾਂ ਧਰਮ ਪਰਿਵਰਤਨ ਇੱਕ ਜੜ੍ਹਦਾਰ ਬੂਟੇ ਨੂੰ ਜੜੋਂ ਪੁੱਟਕੇ ਗਮਲੇ ਵਿੱਚ ਲਗਾਉਣ ਦੇ ਬਰਾਬਰ ਹੈ ਉਹ ਬੂਟਾ ਸੁੱਕਦਾ ਸੁੱਕਦਾ ਇੱਕ ਦਿਨ ਸੜ ਜਾਂਦਾ ਨਾਂ ਇੱਧਰ ਦਾ ਰਹਿੰਦਾ ਨਾਂ ਉਧਰ ਦਾ। ਮੈਂ ਕਿਸੇ ਨੂੰ ਦੋਸ਼ ਨਹੀਂ ਦਿੰਦਾ ਪਰ ਕਸੂਰ ਸਾਡਾ ਸਾਡੀਆਂ ਜੜ੍ਹਾਂ ਵਿੱਚ ਸਿਉਕ ਲੱਗ ਚੁੱਕੀ ਹੈ ਅਤੇ ਅਸੀਂ ਬਾਹਰਲੀ ਦਿੱਖ ਨੂੰ ਸਿੱਖੀ ਮੰਨੀ ਬੈਠੇ ਆਂ ਬਹੁਤ ਵੱਡੇ ਲੈਵਲ ਤੇ ਪੁਨਰ-ਵਿਚਾਰ ਦੀ ਲੋੜ ਹੈ ਵਕਤ ਰਹਿੰਦਿਆਂ ਵਕਤ ਨਾਂ ਸੰਭਾਲਿਆ ਤਾਂ ਨਾਂ ਧਰਮ ਰਹਿਣਾ ਨਾਂ ਸਿੱਖੀ। ਸਾਂਝੀਵਾਲਤਾ ਨੂੰ ਮੰਨਣ ਦੇ ਤਰਕ ਤਾਂ ਦਿਓ ਜੇਕਰ ਉਹ ਵੀ ਤੁਹਾਨੂੰ ਬਰਾਬਰ ਮੰਨਦੇ ਹੋਣ ਉਹ ਬਹੁਤ ਪੱਕੇ ਨੇ ਆਪਣੇ ਧਰਮ ਤੇ ਬੱਸ ਤੁਸੀਂ ਨਹੀਂ ਰਹੇ ਇਹ ਹੀ ਅਫਸੋਸ ਹੈ।
ਨੋਟ:- ਸੋਚੋ ਅਕਾਲੀ ਦਲ ਜੋ ਗੁਰਦਵਾਰਿਆਂ ਤੇ ਵੀ ਕਾਬਿਜ ਹੈ ਉਹਦੇ ਪ੍ਰਧਾਨ ਨੂੰ ਵੋਟਾਂ ਪਿੱਛੇ ਹੂਲਾ ਲਈਆ ਕਹਿਣਾ ਪੈ ਰਿਹਾ ਤਾਂ ਇਹ ਜਵਾਕ ਬੀ ਬੇਕਸੂਰ ਨੇ ਜਿਹਨਾਂ ਦਾ ਪਿਓ ਬਦਲਿਆ ਜਾ ਰਿਹਾ
ਇਤਿਹਾਸ ਦੁਹਰਾਇਆ ਜਾ ਰਿਹਾ ਹੈ , ਅੰਗਰੇਜ ਰਾਜ ਨੇ ਲਾਹੌਰ ਦਰਬਾਰ ਵਿਚ ਸਭ ਤੋਂ ਪਹਿਲਾਂ ਇਹੋ ਕੰਮ ਕੀਤਾ ਕੇ ਇੱਕ ਨਾਬਾਲਗ ਮਹਾਰਾਜੇ ਦਾ ਰਾਜ ਖੋਹ ਕੇ ਉਸਨੂੰ ਉਸਦੀ ਮਾਂ ਤੋਂ ਵੱਖ ਕਰਕੇ ਇਸਾਈ ਬਣਾ ਦਿੱਤਾ , ਇਹ ਕਹਾਣੀ ਆਸਟ੍ਰੇਲੀਆ ਦੇ ਮੂਲ ਵਾਸੀਆਂ ਤੇ ਕੈਨੇਡਾ ਦੇ ਮੂਲ ਵਾਸੀਆਂ ਤੋਂ ਵੱਖ ਨਹੀਂ ਹੈ , ਆਸਟ੍ਰੇਲੀਆ ਦੇ ਮੂਲ ਵਾਸੀ ਬੱਚੇ ਚੁੱਕ ਕੇ ਪਾਦਰੀ ਉਹਨਾਂ ਨੂੰ ਤਹਿਜੀਬ ਸਿਖਾਉਣ ਦੇ ਨਾਮ ਤੇ ਉਹਨਾਂ ਦੇ ਕਬੀਲਿਆਂ ਤੋਂ ਵੱਖ ਕਰ ਦੇਂਦੇ ਸਨ , ਉਹਨਾਂ ਨੂੰ ਉਹਨਾਂ ਦੀ ਬੋਲੀ ਬੋਲਣ ਦਾ ਹੱਕ ਨਹੀਂ ਸੀ , ਇਹੋ ਜਿਹਾ ਕੰਮ ਹੀ ਪਾਦਰੀਆਂ ਨੇ ਕੈਨੇਡਾ ਵਿੱਚ ਕੀਤਾ ਤੇ ਅੱਜ ਬੱਚਿਆ ਦੀਆਂ ਲਾਸ਼ਾਂ ਮਿਲਦੀਆਂ ਹਨ ਓਹ ਪਾਦਰੀਆਂ ਦੀ ਪੱਛਮੀ ਤਹਿਜੀਬ ਦੀ ਦੁਨੀਆਂ ਦੀ ਅਸਲੀਅਤ ਦਿਖਾ ਰਹੀਆਂ ਹਨ , ਅੰਗਰੇਜ ਰਾਜ ਆਉਣ ਤੋਂ ਬਾਅਦ ਅੰਗਰੇਜ ਨੇ ਸਭ ਤੋਂ ਵੱਧ ਜੋਰ ਮਾਝੇ ਦੇ ਇਲਾਕੇ ਵਿਚ ਲਗਾਇਆ , ਸਿੱਖ ਸਰਦਾਰਾਂ ਤੋਂ ਲੈਕੇ ਮਜ਼੍ਹਬੀ ਸਿੱਖਾਂ ਤੱਕ ਨੂੰ ਧਰਮ ਬਦਲਾਉਣ ਲਈ ਮੁੱਖ ਨਿਸ਼ਾਨੇ ਤੇ ਰੱਖਿਆ , 1870 ਵਿਚ ਜਿਲਾ ਸਿਆਲਕੋਟ ਅੰਮ੍ਰਿਤਸਰ ਵਿਚ ਇਸਾਈ ਬਣਾਉਣ ਲਈ ਖ਼ਾਸ ਮੁਹਿੰਮ ਛੇੜੀ ਗਈ , 1870ਤੋਂ 1880 ਵਿਚਾਲੇ ਸਿਆਲਕੋਟ ਇਲਾਕੇ ਵਿਚ ਹੀ ਸਭ ਤੋਂ ਵੱਧ ਇਸਾਈ ਬਣਾਉਣ ਲਈ ਸਿਰਫ ਸਿੱਖਾਂ ਨੂੰ ਟਾਰਗੇਟ ਰੱਖਿਆ ਗਿਆ ਤੇ ਇਹ ਦਰ 170% ਦੀ ਰਫ਼ਤਾਰ ਨਾਲ ਵੱਧ ਰਹੀ ਸੀ , ਸਿੰਘ ਸਭਾ ਦਾ ਜਨਮ ਅਜਿਹੀ ਰਫਤਾਰ ਨੂੰ ਠੱਲ ਪਾਉਣ ਲਈ ਹੀ ਸੀ ,
ਅੱਜ ਦਾ ਇਸਾਈ ਵਾਦ ਪੰਜਾਬ ਦਾ ਇੱਕ ਦੂਸਰਾ ਮੁਹਾਵਰਾ ਸਮਝ ਕੇ ਚਲਦਾ ਹੈ , ਪੰਜਾਬ ਵਿੱਚ ਡੇਰਾਵਾਦ ਇੱਥੇ ਹਿੰਦੂ ਸਰਕਾਰ ਦੀ ਸ਼ਹਿ ਤੇ ਖ਼ਾਸ ਤੌਰ ਤੇ ਪ੍ਰੋਮੋਟ ਹੁੰਦਾ ਹੈ , ਹੁਣ ਨਵੇਂ ਪਾਸਟਰਾਂ ਨੇ ਇਹ ਢੰਗ ਸਿੱਖ ਲਿਆ ਹੈ , ਨਵਾਂ ਇਸਾਈ ਵਾਦ ਡੇਰੇ ਦਾਰਾਂ ਵਾਂਗ ਚਮਤਕਾਰਾਂ ਦੇ ਅਸਰ ਹੇਠ ਪਰਚਾਰ ਹੋ ਰਿਹਾ ਹੈ , ਇਸ ਵਿਚ ਮੁਰਦੇ ਜਿਊਂਦੇ ਹੋਣ ਦਾ ਦਾਅਵਾ , ਏਡਜ਼ ਇਲਾਜ , ਕੈਂਸਰ ਇਲਾਜ , ਹਰੇਕ ਬੀਮਾਰੀ ਦਾ ਇਲਾਜ ਇਸਾਈ ਡੇਰੇ ਕਰ ਰਹੇ ਹਨ , ਪਰ ਅਜਿਹਾ ਪਰਚਾਰ ਏਥੇ megical remedies act ਅਧੀਨ ਗੈਰ ਕਾਨੂੰਨੀ ਹੈ , ਫੇਰ ਸ਼ਰੇਆਮ ਇਹ ਪਰਚਾਰ ਲਈ ਸ਼ਹਿ ਕੌਣ ਦੇ ਰਿਹਾ ਹੈ , ਪੰਜਾਬ ਵਿੱਚ ਕਿਤਾਬ ਕ੍ਰਾਂਤੀ ਤਰਕ ਸ਼ੀਲ ਹਰ ਰੋਜ ਕਿਸੇ ਛੋਟੇ ਮੋਟੇ ਡੇਰੇਦਾਰ ਜਾਂ ਫ਼ਕੀਰ ਨੂੰ ਫੱੜ ਕੇ ਆਪਣਾ ਗਿਆਨ ਤੇ ਕੁੰਠਾ ਕੱਢਦੇ ਹੋਏ ਉਹਨਾਂ ਨੂੰ ਘੇਰਦੇ ਹਨ ਪਰ ਕਦੀ ਸੁਣਿਆ ਹੈ ਕੇ ਇਹਨਾਂ ਤਰਕਸ਼ੀਲ ਨੇ ਕਿਸੇ ਪਾਸਟਰ ਨੂੰ ਘੇਰ ਕੇ ਓਹਦੇ ਦਾਅਵੇ ਨੂੰ ਚੈਲੇਂਜ ਕੀਤਾ ਹੋਵੇ ? ਇਹ ਸਭ ਇਸ ਲਈ ਹੋ ਰਿਹਾ ਹੈ ਕੇ ਇੱਕ ਖਾਸ ਪਛਾਣ ਨੂੰ ਹਰ ਪਾਸੇ ਤੋਂ ਹਮਲਾ ਕਰਕੇ ਧੁੰਦਲਾ ਕੀਤਾ ਜਾਵੇ , ਲੋਕਾਂ ਦਾ ਸਵੈਮਾਣ ਖਤਮ ਕੀਤਾ ਜਾਵੇ ,
ਤੇ ਰੌਲਾ ਇਹ ਪਾਇਆ ਜਾ ਰਿਹਾ ਕੇ ਸਿੱਖ ਗਰੀਬੀ ਕਰਕੇ ਧਰਮ ਛੱਡ ਰਹੇ ਨੇ , ਜੇਕਰ ਗਰੀਬੀ ਵੱਡਾ ਕਾਰਨ ਹੁੰਦੀ ਤਾਂ ਸ਼ਿਕਲੀਗਰ ਸਿੱਖ ਤੇ ਹਰ ਰੋਜ ਜਲੀਲ ਹੁੰਦੇ ਫੜ੍ਹੀਆ ਲਾਉਣ ਵਾਲੇ ਗਰੀਬ ਸਿੱਖ ਸਭ ਤੋਂ ਪਹਿਲਾਂ ਤਬਦੀਲ ਹੁੰਦੇ , ਜਿਹਨਾਂ ਕੋਲ ਨਾ ਰਾਜਨੀਤਕ ਪਛਾਣ ਹੈ ਤੇ ਨਾ ਕੋਈ ਸਮਾਜਕ ਤਾਕਤ ,
ਅਜੋਕੇ ਇਸਾਈ ਡੇਰਾਵਾਦ ਨੇ ਦੂਸਰੇ ਡੇਰੇਵਾਦ ਦਾ ਅਸਰ ਘੱਟ ਕੀਤਾ ਹੈ ਇਸਦਾ ਕਾਰਨ ਹੈ ਕਿ ਦੁਨੀਆਂ ਵਿੱਚ ਰਾਜ ਇਸਾਈ ਕਰ ਰਹੇ ਹਨ , ਆਪਣੀਆਂ ਲੜਾਈਆ ਓਹ ਕਦੇ ਮੁਸਲਮਾਨ ਤੇ ਯਹੂਦੀਆਂ ਸਿਰ ਪਾ ਕੇ ਪਾਸੇ ਹੁੰਦੇ ਹਨ , ਕਦੇ ਹੋਰ ਧਰਮਾਂ ਦੇ , ਪਰ ਇਹ ਚੁੱਪ ਚਾਪ ਆਪਣਾ ਕੰਮ ਕਰਦੇ ਹੁੰਦੇ ਹਨ , ਧਰਮ ਕੋਈ ਸਸਤੀ ਚੀਜ ਨਹੀਂ ਹੁੰਦਾ ਜੇਕਰ ਲਾਲਚ ਦੇ ਕੇ ਹੀ ਧਰਮ ਤਬਦੀਲ ਹੋਣਾ ਸੀ ਤਾਂ ਆਸਟ੍ਰੇਲੀਆ ਤੇ ਕੈਨੇਡਾ ਸਮੇਤ ਦੁਨੀਆ ਭਰ ਦੇ ਮੂਲ ਨਿਵਾਸੀਆਂ ਦਾ ਸਭਿਅਤਾਵਾਂ ਦਾ , ਬੱਚਿਆਂ ਦਾ ਇਸਾਈ ਚਰਚ ਕਾਤਲ ਨਾ ਹੁੰਦਾ !

ਲੋਕਾਂ ਵਿਚੋਂ ਆਪਣੇ ਆਪ ਨੂੰ ਦੇਖਣ ਤੋਂ ਹੀ ਹੀਣਤਾ ਭਰ ਦੇਵੋ ਕੇ ਓਹ ਆਪਣੀ ਪਛਾਣ ਛੱਡਣ ਲਈ ਕਾਹਲਾ ਹੋ ਕੇ ਇਹਨਾ ਦੇ ਮਾਡਰਨ ਲਿਬਰਲ ਭਰਮ ਜਾਲ ਵਿੱਚ ਫਸ ਕੇ ਇਹਨਾਂ ਦਾ ਹੀ ਏਜੰਡਾ ਤੌਰੇ ,
ਮਸਲਾ ਗਰੀਬੀ ਨਹੀਂ ਹੈ , ਗੁਰੂ ਸਾਬ ਦੇ ਸਮੇਂ ਵਿਚ ਮੁਗ਼ਲ ਰਾਜ ਬਹੁਤ ਤਗੜਾ ਸੀ , ਲਾਲਚ ਵੀ ਬਹੁਤ ਸੀ ਤੇ ਉਸ ਦੌਰ ਵਿਚ ਜਿਆਦਾਤਰ ਸਿੱਖ ਗਰੀਬੜੇ ਜਿਹੇ ਹੀ ਸਨ ਓਹ ਦੌਰ ਵਿਚ ਜੇਕਰ ਕੋਈ ਧਰਮ ਨਹੀਂ ਬਦਲ ਸਕਿਆ ਤਾਂ ਮਸਲਾ ਗਰੀਬੀ ਨਹੀਂ ਕੁਝ ਹੋਰ ਹੈ , ਕਹਿੰਦੇ ਕਹਾਉਂਦੇ ਸਿੱਖਾਂ ਦੇ ਪੰਥਕਾਂ ਦੇ ਜਵਾਕ ਖੁਦ ਕੌਨਵੈਂਟ ਵਿਚ ਪੜ੍ਹਦੇ ਹਨ , ਘਰ ਵਿਚ ਹਿੰਦੀ ਜਾਂ ਅੰਗਰੇਜ਼ੀ ਬੋਲਦੇ ਹਨ , ਅੰਗਰੇਜ਼ੀ ਦਾ ਗ਼ਲਬਾ ਉਸ ਤਰ੍ਹਾਂ ਦਾ ਹੈ ਜਿਵੇਂ dove ਜਾਂ olay ਸਾਬਣ ਜਾਂ cammay ਸਾਬਣ ਇੱਕ ਦੌਰ ਵਿਚ ਸਟੇਟਸ ਸਿੰਬਲ ਸੀ , ਇਹ ਪਹਿਲਾਂ ਅਮੀਰ ਲੋਕਾਂ ਦੀ ਪਹੁੰਚ ਵਿਚ ਆਈ , ਬਿਲਕੁਲ ਉਸੇ ਤਰ੍ਹਾਂ ਜਿਵੇਂ ਕਿਸੇ ਦੌਰ ਵਿਚ ਸੰਸਕ੍ਰਿਤ ਬਾਹਮਣ ਦੇ ਕੰਟਰੋਲ ਵਿਚ ਸੀ ,ਜਿਵੇਂ ਤੁਰਕ ਤੇ ਮੁਸਲਮਾਨ ਦੌਰ ਵਿਚ ਫ਼ਾਰਸੀ ਦਰਬਾਰਾ ਦੇ ਕਬਜੇ ਵਿੱਚ ਸੀ ਇਸੇ ਤਰ੍ਹਾਂ ਅੰਗਰੇਜ਼ੀ ਹੈ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ , ਕਿਸੇ ਚੀਜ ਦਾ ਖ਼ਾਸ ਲੋਕਾਂ ਤੱਕ ਸੀਮਤ ਹੋਣਾ ਹੀ ਉਸਦਾ ਬਾਜ਼ਾਰ ਖੜਾ ਕਰਦਾ ਹੈ , dove , olay ਤੇ cammay ਸਾਬਣ ਇਸੇ ਤਰ੍ਹਾਂ ਦੇ ਹੁੰਦੇ ਸਨ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ , ਫੇਰ ਇਹ ਸਸਤੇ ਕੀਤੇ ਗਏ ਤੇ ਆਮ ਲੋਕਾਂ ਦੀ ਪਹੁੰਚ ਵਿਚ ਹੋ ਗਏ ਤੇ ਇਹਨਾ ਦਾ ਵੱਡਾ ਬਾਜ਼ਾਰ ਬਣ ਗਿਆ , ਇਸੇ ਤਰ੍ਹਾਂ ਕੌਨਵੈਂਟ ਸਕੂਲ ਆਏ ਇਹਨਾਂ ਅੰਗਰੇਜ਼ੀ ਨੂੰ ਇਸੇ ਤਰ੍ਹਾਂ ਵਰਤਿਆ ਕੇ ਕੌਨਵੈਂਟ ਸਕੂਲ ਵਿੱਚ ਅੰਗਰੇਜ਼ੀ ਪੜ੍ਹਾਉਣ ਦੇ ਚੱਕਰ ਵਿਚ ਹੀ ਸਾਡੇ ਵੱਡੇ ਵੱਡੇ ਪੰਥਕ ਵੀ ਇਸਾਈ ਸਕੂਲਾਂ ਦੇ ਵਿਚ ਦਾਖਲੇ ਲਈ ਡੋਨੇਸ਼ਨ ਤੋਂ ਲੈਕੇ ਸਿਫਾਰਿਸ਼ ਤੱਕ ਦਾ ਜੁਗਾੜ ਲਾਉਂਦੇ ਹਨ ਤਾਂ ਜੋ ਓਹਨਾ ਦੇ ਜਵਾਕ ਦਾ ਭਵਿੱਖ ਰੌਸ਼ਨ ਹੋ ਸਕੇ ਇਸੇ ਅਸਰ ਅਧੀਨ ਆਮ ਬੰਦਾ ਵੀ ਸਿਰਫ ਆਪਣੇ ਜਵਾਕ ਨੂੰ ਅੰਗਰੇਜ਼ੀ ਸਿਖਾ ਕੇ ਉਸਦਾ ਭਵਿਖ ਰੌਸ਼ਨ ਕਰਨ ਨੂੰ ਫਿਰਦਾ ਹੋਇਆ , ਇਸ ਪਾਦਰੀ ਵਾਦ ਦੇ ਅਸਰ ਹੇਠ ਆ ਜਾਂਦਾ ਹੈ , ਇੱਕ ਬੋਲੀ ਦੇ ਤੌਰ ਤੇ ਅੰਗਰੇਜ਼ੀ ਸਮੇਤ ਕੋਈ ਵੀ ਬੋਲੀ ਬੁਰੀ ਨਹੀਂ ਪਰ ਜਦੋਂ ਕੋਈ ਵੀ ਬੋਲੀ ਬਸਤੀਵਾਦ ਦਾ ਕੁਹਾੜਾ ਬਣ ਜਾਂਦੀ ਹੈ ਤਾਂ ਖਤਰਨਾਕ ਹੋ ਜਾਂਦੀ ਹੈ ਓਹ ਚਾਹੇ ਉਰਦੂ ਹੋਵੇ , ਹਿੰਦੀ ਹੋਵੇ ਜਾਂ ਅੰਗਰੇਜ਼ੀ ਹੋਵੇ ਜਦੋਂ ਇਹ ਇਸ ਕਿਰਦਾਰ ਵਿੱਚ ਆਉਣਗੀਆਂ ਤਾਂ ਇਹ ਬੋਲੀਆਂ ਨਾ ਰਹਿ ਕੇ ਡੈਨਾ ਬਣ ਜਾਂਦੀਆਂ ਹਨ , ਕੋਈ ਵੀ ਬੋਲੀ ਸਿਰਫ ਇਕ ਬੋਲੀ ਦੇ ਤੌਰ ਤੇ ਸਿੱਖੋ ਨਾ ਕੇ ਆਪਣੀ ਹੀਣਤਾ ਦਾ ਇਲਾਜ ਮੰਨ ਕੇ ਸਿੱਖੋ ਇਹ ਧਾਰਨਾ ਸਾਡੀਆਂ ਨਸਲਾਂ ਨੂੰ ਇਸੇ ਰਾਹ ਲੈਅ ਜਾਣਗੀਆਂ !

About admin

Check Also

ਕੈਪਟਨ, ਸੁਖਬੀਰ ਤੇ ਰਾਘਵ ਚੱਢਾ ਤੋਂ ਮੇਰੀ ਜਾਨ ਨੂੰ ਖ਼ਤਰਾ, ਸਿੱਧੂ ਦੇ ਸਲਾਹਕਾਰ ਕਾਮਰੇਡ ਮਾਲੀ ਦਾ ਬਿਆਨ

ਚੰਡੀਗੜ੍ਹ : ਜੰਮੂ-ਕਸ਼ਮੀਰ ਅਤੇ ਤਾਲਿਬਾਨ ’ਤੇ ਵਿਵਾਦਤ ਪੋਸਟਾਂ ਪਾਉਣ ਤੋਂ ਬਾਅਦ ਵਿਵਾਦਾਂ ’ਚ ਘਿਰੇ ਮਾਲਵਿੰਦਰ …

%d bloggers like this: