Breaking News
Home / Punjab / 12 ਲੱਖ ਟਰਾਮਾਡੋਲ ਬਰਾਮਦਗੀ ਮਾਮਲੇ ’ਚ ਅੰਮ੍ਰਿਤਸਰ ਡ ਰੱ ਗ ਵਿਭਾਗ ਪਹੁੰਚੀ ਸੀਬੀਆਈ, ਰਿਕਾਰਡ ਕਬਜ਼ੇ ’ਚ ਲਿਆ

12 ਲੱਖ ਟਰਾਮਾਡੋਲ ਬਰਾਮਦਗੀ ਮਾਮਲੇ ’ਚ ਅੰਮ੍ਰਿਤਸਰ ਡ ਰੱ ਗ ਵਿਭਾਗ ਪਹੁੰਚੀ ਸੀਬੀਆਈ, ਰਿਕਾਰਡ ਕਬਜ਼ੇ ’ਚ ਲਿਆ

ਅਮ੍ਰਿਤਸਰ ਵਿਚ ਡੇਢ ਕੁ ਸਾਲ ਪਹਿਲਾਂ ਟਰਾਮਾਡੋਲ ਦੀ ਗਾਇਬ ਹੋਈ 12 ਲੱਖ ਗੋ ਲੀ ਦੀ ਜਾਂਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤੇ ਸੀ.ਬੀ.ਆਈ. ਕਰ ਰਹੀ ਹੈ.ਸੀ.ਬੀ.ਆਈ. ਨੇ ਅੱਜ ਪੁਰਾਣੇ ਸਿਵਲ ਸਰਜਨ ਅਮ੍ਰਿਤਸਰ ਦਾ ਦਫਤਰ ਜਾ ਫਰੋਲਿਆ ਜਿੱਥੋਂ ਕਿ ਇਹ 12 ਲੱਖ ਗੋ ਲੀ ਨੂੰ ਸੀਲ ਕਰਕੇ ਰਖਿਆ ਹੋਇਆ ਸੀ ਅਤੇ ਇਥੋਂ ਹੀ ਇਹ ਗੋਲੀ ‘ਗਾਇਬ’ ਹੋਈ ਸੀ!ਦਿਸੰਬਰ 2019 ਵਿਚ ਸਿਹਤ ਵਿਭਾਗ ਨੇ ਛਾਪਾ ਮਾਰਕੇ 12 ਲੱਖ ਟਰਾਮਾਡੋਲ ਗੋ ਲੀ ਜ਼ ਬ ਤ ਕੀਤੀ ਸੀ, ਇਸ ਮਾਮਲੇ ਵਿਚ ਫੜੇ ਗਏ ਇਕ ਵਿਅਕਤੀ ਤੇ ਮਾਮੂਲੀ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਜਿਸ ਤੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਰਕਾਰ ਨੂੰ ਇਹ ਪੁੱਛਿਆ ਕਿ 12 ਲੱ ਖ ਗੋਲੀ ਮਿਲਣ ਦੇ ਬਾਵਜ਼ੂਦ ਐਨ.ਡੀ.ਪੀ.ਐਸ. ਦੇ ਤਹਿਤ ਪਰਚਾ ਦਰਜ ਕਿਉਂ ਨਹੀਂ ਕੀਤਾ ਗਿਆ? ਹਾਈ ਕੋਰਟ ਨੇ ਪੰਜਾਬ ਸਰਕਾਰ ਵੱਲੋਂ ਕੋਈ ਜਵਾਬ ਨਾ ਆਉਂਦਾ ਵੇਖ ਕੇ ਸੀ.ਬੀ.ਆਈ. ਨੂੰ ਮਾਮਲਾ ਸੌਂਪ ਦਿੱਤਾ! ਸੀ.ਬੀ.ਆਈ. ਦੇ ਸੂਤਰਾਂ ਮੁਤਾਬਿਕ ਇਸ ਮਾਮਲੇ ਵਿਚ ਇਕ ਕੈਬਨਿਟ ਮੰਤਰੀ ਅਤੇ ਇਕ ਵਿਧਾਇਕ ਉਸਦੀ ‘ਰਾਡਾਰ’ ਤੇ ਹਨ ਜਿਨ੍ਹਾਂ ਨੇ ਇਸ ਮਾਮਲੇ ਨੂੰ ਅੱਗੇ ਵਧਣ ਤੋਂ ਰੋਕੀ ਰੱਖਿਆ ਅਤੇ ਇਸ ਤੇ ਸਖਤ ਧਾਰਾਵਾਂ ਤਹਿਤ ਪਰਚਾ ਦਰਜ ਨਹੀਂ ਹੋਣ ਦਿੱਤਾ!!!!

ਜੀਟੀ ਰੋਡ ਸਥਿਤ ਰੇਬਨ ਬਹਿਲ ਫਾਰਮਾਸਯੂਟਿਕਲ ਤੋਂ ਦੋ ਸਾਲ ਪਹਿਲਾਂ ਬਰਾਮਦ 12 ਲੱਖ ਗੋਲੀ ਟਰਾਮਾਡੋਲ ਦੇ ਮਾਮਲੇ ’ਚ ਸੀਬੀਆਈ ਦੀ ਟੀਮ ਮੰਗਲਵਾਰ ਨੂੰ ਸਿਵਲ ਸਰਜਨ ਦਫ਼ਤਰ ਸਥਿਤ ਡਰੱਗ ਵਿਭਾਗ ਦੇ ਦਫ਼ਤਰ ਪਹੁੰਚੀ। ਸੀਬੀਆਈ ਨੇ ਤਕਰੀਬਨ ਛੇ ਘੰਟਿਆਂ ਤਕ ਡਰੱਗ ਵਿਭਾਗ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ਇਸਦੇ ਨਾਲ ਹੀ ਕੰਪਿਊਟਰ ’ਚ ਦਰਜ ਰਿਕਾਰਡ ਦਾ ਪਿ੍ਰੰਟ ਆਊਟ ਲਿਆ। ਕਈ ਹੋਰ ਦਸਤਾਵੇਜ ਸੀਬੀਆਈ ਨੇ ਆਪਣੇ ਕਬਜ਼ੇ ’ਚ ਲਏ। ਸੀਬੀਆਈ ਨੇ ਇਹ ਸਾਰੀ ਕਾਰਵਾਈ ਬੰਦ ਕਮਰੇ ’ਚ ਕੀਤੀ ਅਤੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਮਨ੍ਹਾ ਕਰ ਦਿੱਤਾ। ਮੰਗਲਵਾਰ ਸਵੇਰੇ ਤਕਰੀਬਨ ਦਸ ਵਜੇ ਪਹੁੰਚੇ ਟੀਮ ਇਥੇ ਦੁਪਹਿਰ ਚਾਰ ਵਜੇ ਤਕ ਰੁਕੀ ਰਹੀ। ਟੀਮ ਨੇ ਜ਼ੋਨਲ ਡ ਰੱ ਗ ਲਾਇਸੈਂਸਿੰਗ ਅਥਾਰਿਟੀ ਕਰੁਣ ਸਚਦੇਵਾ ਸਮੇਤ ਸਾਰੇ ਡਰੱਗ ਇੰਸਪੈਕਟਰਾਂ ਨਾਲ ਪੁੱਛਗਿੱਛ ਕੀਤੀ।

ਦਸੰਬਰ-2019 ’ਚ ਨਿਊ ਅੰਮ੍ਰਿਤਸਰ ਸਥਿਤ ਰੇਬਨ ਬਹਿਲ ਫਾਰਮਾਸਿਊਟਿਕਲ ਕੰਪਨੀ ਦੇ ਗੋਦਾਮ ਤੋਂ ਟਰਾਮਾਡੋਲ ਦੀਆਂ 12 ਲੱਖ ਗੋਲੀਆਂ ਬਰਾਮਦ ਹੋਈਆਂ ਸਨ। ਟਰਾਮਾਡੋਲ ਦੀ ਕੀਮਤ 78 ਲੱਖ ਰੁਪਏ ਸੀ। ਇਹ ਵੱਡੀ ਬਰਾਮਦਗੀ ਸੀ। ਡਰੱਗ ਵਿਭਾਗ ਨੇ ਰੇਬਨ ਬਹਿਲ ਕੰਪਨੀ ’ਤੇ ਡਰੱਗ ਐਂਡ ਕਾਸਮੋਟਿਕ ਐਕਟ ਤਹਿਤ ਕਾਰਵਾਈ ਕੀਤੀ ਸੀ। ਕੰਪਨੀ ਦਵਾਈ ਉਤਪਾਦਕ ਤੋਂ ਦਵਾਈਆਂ ਖ਼ਰੀਦ ਕੇ ਅੱਗੇ ਸਪਲਾਈ ਕਰਦੀ ਹੈ ਅਤੇ ਉਸਦੇ ਕੋਲ ਟਰਾਮਡੋਲ ਰੱਖਣ ਦਾ ਲਾਇਸੈਂਸ ਨਹੀਂ ਸੀ।

ਪਿਛਲੇ ਸਾਲ ਦੋ ਦਿਨਾਂ ’ਚ ਰੇਬਨ ਬਹਿਲ ਫਾਰਮਾਸਿਊਟਿਕਲ ’ਚ ਲੱਗੇ ਰਹੇ ਡਰੱਗ ਵਿਭਾਗ ਦੇ ਅਧਿਕਾਰੀਆਂ ਨੇ ਉਸ ਸਮੇਂ ਵੀ ਇਸ ਮਾਮਲੇ ਨੂੰ ਜਨਤਕ ਨਹੀਂ ਕੀਤਾ ਅਤੇ ਸੋਮਵਾਰ ਨੂੰ ਸੀਬੀਆਈ ਦੀ ਟੀਮ ਦੁਆਰਾ ਕੀਤੀ ਗਈ ਪੁੱਛਗਿੱਛ ’ਤੇ ਵੀ ਕੋਈ ਅਧਿਕਾਰੀ ਬੋਲਣ ਲਈ ਤਿਆਰ ਨਹੀਂ। ਦੱਸਣਾ ਜ਼ਰੂਰੀ ਹੈ ਕਿ ਸਿਰਫ ਪੰਜਾਬ ਗੋਲੀਆਂ ਟਰਾਮਾਡੋਲ ਦੀਆਂ ਕਿਸੇ ਤੋਂ ਨਾਜ਼ਾਇਜ਼ ਰੂਪ ’ਚ ਬਰਾਮਦ ਹੋਣ ਤਾਂ ਉਸਦੇ ਖ਼ਿਲਾਫ਼ ਕੇਸ ਦਰਜ ਕੀਤਾ ਜਾਂਦਾ ਹੈ, ਪਰ ਰੇਬਨ ਬਹਿਲ ਦੇ ਮਾਮਲੇ ’ਚ ਪੁਲਿਸ ਨੇ ਐੱਫਆਈਆਰ ਦਰਜ ਨਹੀਂ ਕੀਤੀ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: