Breaking News
Home / International / ਕਾਬੁਲ ਹਵਾਈ ਅੱਡੇ ‘ਤੇ ਹੋਏ ਇੱਕ ਆਤਮ ਘਾ ਤੀ ਹ ਮ ਲੇ ‘ਚ ਦਰਜਨ ਦੇ ਕਰੀਬ ਮੌਤਾਂ

ਕਾਬੁਲ ਹਵਾਈ ਅੱਡੇ ‘ਤੇ ਹੋਏ ਇੱਕ ਆਤਮ ਘਾ ਤੀ ਹ ਮ ਲੇ ‘ਚ ਦਰਜਨ ਦੇ ਕਰੀਬ ਮੌਤਾਂ

ਕਾਬੁਲ ਹਵਾਈ ਅੱਡੇ ‘ਤੇ ਹੋਏ ਇੱਕ ਆਤਮ ਘਾ ਤੀ ਹ ਮ ਲੇ ‘ਚ ਦਰਜਨ ਦੇ ਕਰੀਬ ਮੌਤਾਂ ਹੋਣ ਦੀ ਖ਼ਬਰ ਆ ਰਹੀ ਹੈ। ਨਾਲ ਹੀ ਖ਼ਬਰ ਆ ਰਹੀ ਹੈ ਕਿ ਕੈਨੇਡਾ ਸਰਕਾਰ ਨੇ ਅਫ਼ਗ਼ਾਨਿਸਤਾਨ ‘ਚ ਫਸੇ ਲੋਕਾਂ ਨੂੰ ਕੱਢਣ ਦਾ ਆਪਣਾ ਮਿਸ਼ਨ ਖਤਮ ਕਰ ਦਿੱਤਾ ਹੈ। ਜੋ ਉੱਥੇ ਫਸੇ ਰਹਿ ਗਏ ਹਨ, ਉਨ੍ਹਾਂ ਨੂੰ ਆਪਣੀ ਅਤੇ ਆਪਣੇ ਪਰਿਵਾਰ ਦੀ ਸੁਰੱਖਿਆ ਖ਼ੁਦ ਕਰਨ ਦੀ ਸਲਾਹ ਦਿੰਦਿਆਂ ਇਹ ਈਮੇਲ ਭੇਜ ਦਿੱਤੀ ਗਈ ਹੈ।

ਕੈਨੇਡਾ ਸਰਕਾਰ ਇਸ ਮਾਮਲੇ ‘ਚ ਬੁਰੀ ਤਰਾਂ ਫ਼ੇਲ੍ਹ ਹੋਈ ਹੈ, ਲੋਕ ਉੱਥੇ ਮਰਨ ਲਈ ਛੱਡ ਦਿੱਤੇ ਗਏ ਹਨ। ਕਈ ਸਾਲਾਂ ਤੋਂ ਇਨ੍ਹਾਂ ਲੋਕਾਂ (ਸਮੇਤ ਹਿੰਦੂ-ਸਿੱਖ) ਨੂੰ ਉੱਥੋਂ ਕੱਢਣ ਲਈ ਟਰੂਡੋ ਸਰਕਾਰ ਨੂੰ ਬੇਨਤੀਆਂ ਕੀਤੀਆਂ ਜਾ ਰਹੀਆਂ ਹਨ, ਪਲੈਨ ਬਣਾ ਬਣਾ ਦਿੱਤੇ ਗਏ ਪਰ ਕਿਸੇ ‘ਤੇ ਅਮਲ ਨਹੀਂ ਕੀਤਾ ਗਿਆ, ਅਖੀਰ ਹੱਥ ਖੜੇ ਕਰ ਦਿੱਤੇ ਗਏ ਹਨ।

ਦੂਜੇ ਪਾਸੇ ਭਾਰਤ ਦੇ ਵੱਡੇ ਵੱਡੇ ਡਿਪਲੋਮੈਟ ਅਤੇ ਰੱਖਿਆ ਮਾਹਰ ਅਫ਼ਗ਼ਾਨਿਸਤਾਨ ‘ਚ ਭਾਰਤੀ ਨੀਤੀ ਦੀ ਕਰਾਰੀ ਹਾਰ ‘ਤੇ ਟਿੱਪਣੀਆਂ ਕਰ ਰਹੇ ਹਨ ਕਿ ਕਿਵੇਂ ਪਾਕਿਸਤਾਨੀ ਕੂਟਨੀਤੀ ਕਾਰਨ ਅਫ਼ਗ਼ਾਨਿਸਤਾਨ ‘ਚ ਭਾਰਤ ਦੇ ਲੱਗੇ ਅਰਬਾਂ ਡਾਲਰ ਸਵਾਹ ਹੋ ਗਏ ਤੇ ਭਾਰਤੀਆਂ ਨੂੰ ਅੰਬੈਸੀ ਤੱਕ ਖਾਲ਼ੀ ਕਰਕੇ ਭੱਜਣਾ ਪਿਆ। ਇਹ ਮਾਹਰ ਨਾਲ ਡੋਵਲ ਦੀਆਂ ਦਮਗਜੇ ਮਾਰਦੀਆਂ ਪੁਰਾਣੀਆਂ ਵੀਡੀਓਜ਼ ਵੀ ਸ਼ੇਅਰ ਕਰ ਰਹੇ ਹਨ।


ਪਰ ਭਾਰਤੀ ਨੀਤੀਘਾੜਿਆਂ ਵਲੋਂ ਕੁਝ ਸਿੱਖਾਂ ਨੂੰ ਅਫ਼ਗ਼ਾਨਿਸਤਾਨ ਤੋਂ ਬਚਾ ਕੇ ਉਨ੍ਹਾਂ ਦੀ ਆੜ ‘ਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਹਾਰ ਨੂੰ ਲੁਕੌਣ ਦਾ ਬਿਰਤਾਂਤ ਸਿਰਜਿਆ ਜਾ ਰਿਹਾ ਹੈ ਤੇ ਕੁਝ ਹੱਦ ਤੱਕ ਉਹ ਸਫਲ ਵੀ ਹੋ ਰਹੇ ਹਨ। ਆਪਣੀ ਹਾਰ ਲੁਕੋ ਕੇ ਐਵੇਂ ਥਾਪੀਆਂ ਮਾਰ ਮਾਰ ਜਿੱਤ ਦੇ ਦਾਅਵੇ ਕਰਨ ‘ਚ ਇਹ ਮੋਹਰੀ ਹਨ ਤੇ ਮਗਰ ਲੱਗਣ ਵਾਲ਼ਿਆਂ ਦੀ ਵੀ ਕੋਈ ਕਮੀ ਨਹੀਂ। ਪਰ ਸਿਆਣੇ ਲੋਕ ਜਾਣਦੇ ਹਨ ਕਿ “ਹੋਈ ਬਹੁਤ ਭੈੜੀ ਭਾਰਤ ਨਾਲ”।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਕਾਬੁਲ ‘ਚ ਫਸੇ ਹਿੰਦੂ-ਸਿੱਖ ਅਮਰੀਕਾ-ਕੈਨੇਡਾ ਜਾਣ ਦੇ ਇੱਛੁਕ, ਛੱਡ ਰਹੇ ਭਾਰਤ ਦੀ ਉਡਾਣ

ਕਾਬੁਲ: ਹੁਣ ਤੱਕ ਭਾਰਤ ਸਰਕਾਰ ਨੇ ਅਫਗਾਨਿਸਤਾਨ ਤੋਂ ਸੈਂਕੜੇ ਲੋਕਾਂ ਨੂੰ ਕੱਢ ਲਿਆ ਹੈ। ਇਸ …

%d bloggers like this: