ਰਾਘਵ ਚੱਢਾ ਦੇ ਬੰਦੇ ਨੇ ਦਿੱਲ੍ਹੀ ਤੋ ਢਪਾਲੀ ਨੂੰ ਲਾ ਲਿਆ ਫੋਨ…ਫਿਰ ਅੱਗੇ ਦੇਖੋ ਕੀ ਬਣਿਆ

241

ਬਾਦਲਾਂ ਦੀਆਂ ਸੰਘਰਸ਼ ਤੋਂ ਬਾਅਦ ਤਿੰਨ ਸਰਕਾਰਾਂ ਬਣੀਆਂ। ਜੇਕਰ ਉਹ ਚਾਹੁੰਦੇ ਤਾਂ ਉਸ ਸਮੇਂ ਦੌਰਾਨ ਸਾਰੇ ਬੰਦੀ ਸਿੰਘ ਰਿਹਾਅ ਕਰਵਾਏ ਜਾ ਸਕਦੇ ਹਨ। ਬੁੱਚੜ ਪੁਲਿਸ ਵਾਲਿਆਂ ਨੂੰ ਜੇਲਾਂ’ਚ ਸੁੱਟਿਆ ਜਾ ਸਕਦਾ ਸੀ। ਇਹਨਾਂ ਗੱਲਾਂ ਦਾ 1997 ਦੀਆਂ ਚੋਣਾਂ’ਚ ਅਕਾਲੀ ਦਲ ਨੇ ਵਾਅਦਾ ਵੀ ਕੀਤਾ ਸੀ। ਪਰ ਇਸ ਦੇ ਉਲਟ ਬਾਦਲ ਨੇ ਸੈਣੀ ਵਰਗੇ ਬੁੱਚੜ ਅਫ਼ਸਰ ਨੂੰ ਡੀ.ਜੀ.ਪੀ ਲਿਆ ਦਿੱਤਾ। ਅਜ਼ਹਾਰ ਆਲਮ ਵਰਗਿਆਂ ਨੂੰ ਆਪਣੀ ਪਾਰਟੀ’ਚ ਸ਼ਾਮਲ ਕਰ ਲਿਆ। ਬਾਦਲਾਂ ਦੀ ਸ਼੍ਰੋਮਣੀ ਕਮੇਟੀ ਨੇ ਵੀ ਆਪਣਾ ਬਣਦਾ ਕੋਈ ਰੋਲ ਨਹੀਂ ਅਦਾ ਕੀਤਾ।

2009’ਚ ਬਾਦਲਾਂ ਨੇ ਸੁਪਰੀਮ ਕੋਰਟ’ਚ ਹਲਫ਼ਨਾਮਾ ਦਿੱਤਾ ਕਿ ਪ੍ਰੋ: ਭੁੱਲਰ ਖ਼ਤਰਨਾਕ ਅੱਤਵਾਦੀ ਹੈ ਇਸ ਨੂੰ ਪੰਜਾਬ ਤੋਂ ਬਾਹਰ ਹੀ ਰੱਖਿਆ ਜਾਵੇ। ਇਸ ਦੇ ਇੱਥੇ ਆਉਣ ਨਾਲ ਪੰਜਾਬ ਦਾ ਮਾਹੌਲ ਖ਼ਰਾਬ ਹੋ ਸਕਦਾ ਹੈ। ਹੁਣ ਇਹ ਅਕਾਲੀ ਅਤੇ ਇਹਨਾਂ ਦੀ ਸ਼੍ਰੋਮਣੀ ਕਮੇਟੀ ਪ੍ਰੋ: ਭੁੱਲਰ ਦਾ ਨਾਮ ਵਰਤ ਰਹੇ ਹਨ। ਪੰਥ ਤੁਹਾਡੀਆਂ ਦਗ਼ੇ- ਬਾਜ਼ੀਆਂ ਹਮੇਸ਼ਾਂ ਯਾਦ ਰੱਖੇਗਾ। ਬਾਦਲ ਦਲ ਸ਼ਹੀਦ ਸਿੰਘਾਂ ਅਤੇ ਬੰਦੀ ਸਿੰਘਾਂ ਦਾ ਸਭ ਤੋੰ ਵੱਡਾ ਦੋਸ਼ੀ ਹੈ। ਜੇਕਰ ਕੋਈ ਕੇਜਰੀਵਾਲ ਵਰਗਾ ਬੰਦੀ ਸਿੰਘਾਂ ਖਿਲਾਫ਼ ਭੁਗਤਦਾ ਹੈ ਤਾਂ ਇਹ ਕਿਹਾ ਜਾ ਸਕਦਾ ਹੈ ਕਿ ਉਹ ਬਾਦਲਾਂ ਜਾਂ ਕਾਂਗਰਸੀਆਂ ਦੀ ਨਿਮਾਣ ਤੱਕ ਗਿਰ ਕੇ ਸਿੱਖਾਂ ਖਿਲਾਫ਼ ਭੁਗਤ ਰਿਹਾ।
– ਸਤਵੰਤ ਸਿੰਘ

ਭਗਵੰਤ ਮਾਨ ਨੇ ਮੁੱਖ ਮੰਤਰੀ ਦਾ ਉਮੀਦਵਾਰ ਬਣਨ ਤੋੰ ਬਾਅਦ ਕਿਹਾ ਹੈ ਕਿ “ਪ੍ਰੋ: ਭੁੱਲਰ ਨਾਲ ਕੋਈ ਬੇਇਨਸਾਫ਼ੀ ਨਹੀੰ ਹੋ ਰਹੀ ਹੈ।” ਸਾਡੀ ਸਰਕਾਰ ਹੈ ਅਸੀਂ ਚਲਾ ਰਹੇ ਹਾਂ। ਉਹਨਾਂ ਝੂਠ ਬੋਲਦੇ ਹੋਏ ਕਿਹਾ ਕਿ ਫਾਇਲ ਐਲ.ਜੀ ਕੋਲ ਪਈ ਹੈ। ਜਦ ਪੱਤਰਕਾਰ ਨੇ ਕਿਹਾ ਕਿ ਤੁਸੀੰ ਤਿੰਨ ਵਾਰ ਰਿਹਾਈ ਦੀ ਫਾਇਲ ਰੱਦ ਕਰ ਚੁੱਕੇ ਹੋ ਤਾਂ ਭਗਵੰਤ ਮਾਨ ਉਸ ਦੇ ਗਲ ਪੈ ਗਏ ਤੇ ਤੁਰਦੇ ਲੱਗੇ।
– ਸਤਵੰਤ ਸਿੰਘ

ਮਨੁੱਖੀ ਅਧਿਕਾਰ ਕਿਸੇ ਵੀ ਨਿਆਂ ਪੱਖੀ ਢਾਂਚੇ ਦਾ ਮੁੱਢ ਹੁੰਦੇ ਨੇ। ਜੇ ਕੋਈ ਕਹੇ ਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲ ਨਾ ਕਰਕੇ ਸਿਰਫ ਨੌਕਰੀਆਂ ਦੀ ਗੱਲ ਕਰੋ, ਜਾਂ ਭ੍ਰਿਸ਼ਟਾਚਾਰ ਦੀ ਗੱਲ ਕਰੋ ਤਾਂ ਇਹ ਸਿਰਫ ਬੇਈਮਾਨੀ ਹੀ ਨਹੀਂ, ਮੂਰਖਤਾ ਵੀ ਹੈ। ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਮਨਫੀ ਹੋਊ, ਉਥੇ ਨੌਕਰੀ, ਭ੍ਰਿਸ਼ਟਾਚਾਰ ਜਾਂ ਹੋਰ ਮਸਲਿਆਂ ਦੀ ਗੱਲ ਕਿਵੇਂ ਹੋਊ ? ਜਿਵੇਂ ਪੰਜਾਬੀ ਲਿਖਣ ਵਾਸਤੇ ਪਹਿਲਾਂ ਪੈਂਤੀ ਆਉਣੀ ਚਾਹੀਦੀ ਹੈ। ਉਵੇਂ ਹੀ ਹੱਕ ਲੈਣ ਜਾਂ ਮੰਗਣ ਤੋਂ ਪਹਿਲਾਂ ਮਨੁੱਖੀ ਅਧਿਕਾਰਾਂ ਦੇ ਬਾਰੇ ਗਿਆਨ ਹੋਣਾ ਜਰੂਰੀ ਹੈ। ਜੇ ਤੁਸੀਂ ਮੁੱਢਲੇ ਮਨੁੱਖੀ ਅਧਿਕਾਰਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਤਾਂ ਤੁਸੀਂ ਆਪਣਾ ਹੱਕ ਮੰਗਣ ਜਾਂ ਲੈਣ ਪ੍ਰਤੀ ਜਾਗਰੂਕ ਨਹੀਂ ਹੋ, ਸਿਰਫ ਡਰਾਮਾ ਕਰ ਰਹੇ ਹੋ। ਅਜਿਹੇ ਹੀ ਡਰਾਮੇਬਾਜ ਤੇ ਧੋਖੇਬਾਜ਼ ਨੇ ਇਸ ਪੱਤਰਕਾਰ ਨੂੰ ਘੇਰੀ ਖੜੀ ਇਸ ਭੀੜ ਦੇ ਚਿਹਰੇ।
#ਮਹਿਕਮਾ_ਪੰਜਾਬੀ