Breaking News
Home / Sikh News / ਮੋਦੀ ਦੀ ਪੂਜਾ ਦੀ ਵੀਡੀਉ ਵਾਇਰਲ

ਮੋਦੀ ਦੀ ਪੂਜਾ ਦੀ ਵੀਡੀਉ ਵਾਇਰਲ

ਸਿੱਖੀ ਭੇਖ ਵਾਲੇ ਕੁਝ ਲੋਕਾਂ ਵਲੋਂ ਮੋਦੀ ਦੀ ਪੂਜਾ ਦੀ ਵੀਡੀਉ ਵਾਇਰਲ- ਪੰਜਾਬ ਅੰਤਮ ਸਾਹਾਂ ‘ਤੇ ਹੈ। ਸਿੱਖੀ ਹਰ ਪਾਸਿਓਂ ਹੱਲੇ ਹੇਠ ਹੈ। ਸਾਡੇ ਕਿਸਾਨ ਪੌਣੇ ਸਾਲ ਤੋਂ ਦਿੱਲੀ ਮੋਰਚੇ ‘ਚ ਬੈਠੇ ਮੋਦੀ ਦਾ ਸਿਆਪਾ ਕਰ ਰਹੇ ਹਨ ਤੇ ਸਾਡੇ ਭਰਾ ਮੋਦੀ ਦੀ ਪੂਜਾ ਕਰ ਰਹੇ ਹਨ।

ਜਦੋਂ ਤੱਕ ਸਾਨੂੰ 1947 ਦੀ ਸਮਝ ਪੈਣ ਲੱਗੀ, 1984 ਵਰਤ ਗਈ ਤੇ ਜਦੋਂ ਸਾਨੂੰ 1984 ਦੀ ਸਮਝ ਪੈਣ ਲੱਗੀ ਹੈ ਤਾਂ ਬਹੁਤ ਸੂਖਮ ਹੱਲੇ ਹੋਰ ਹੋ ਰਹੇ ਹਨ। ਜਿੰਨਾ ਚਿਰ ਕੋਈ ਕੌਮ ਅਗਾਂਹ ਦਾ ਸੋਚ ਕੇ ਨਹੀਂ ਤੁਰਦੀ, ਕੱਖ ਨਹੀਂ ਬਣਦਾ। ਤੇ ਸਾਨੂੰ ਸਾਡੇ ਨਾਲ ਬੀਤੀ ਹੀ 30-35 ਸਾਲ ਬਾਅਦ ਸਮਝ ਲਗਦੀ।

ਜਾਹਲ ਸਮਝੇ ਜਾਂਦੇ ਤਾਲਿਬਾਨ ਵੀ ਸਾਡੇ ਤੋਂ ਸਿਆਣੇ ਨਿਕਲੇ ਹਨ, ਕੱਲ੍ਹ ਦੇ ਮੋਸਟ ਵਾਂਟਡ, ਅੱਜ ਦੇ ਪ੍ਰਧਾਨ ਮੰਤਰੀ, ਰੱਖਿਆ ਮੰਤਰੀ ਬਣ ਗਏ ਹਨ, ਅਗਾਂਹ ਦੀ ਸੋਚ ਰੱਖ ਕੇ। ਤੇ ਸਾਡੇ ਸਿਆਣੀ ਗੱਲ ਕਰਨ ਵਾਲੇ ਨੂੰ ਜ਼ਲੀਲ ਕਰਕੇ ਚੁੱਪ ਕਰਾਉਣ ਤੇ ਮੂਰਖਾਨਾ ਗੱਲਾਂ ਕਰਨ ਵਾਲਿਆਂ ਦੀ ਵਾਹ-ਵਾਹ ਕਰਨ ਦਾ ਰੁਝਾਨ ਬੇਹੱਦ ਜ਼ੋਰ ਫੜ ਚੁੱਕਾ। ਹਾਲ ਇਹ ਹਨ ਕਿ ਸਾਡੇ ‘ਚ ਜਿਹੜੇ ਕੋਈ ਸਿਆਣੀ ਗੱਲ ਕਰਨ ਦੀ ਸਮਰੱਥਾ ਰੱਖਦੇ ਹਨ, ਉਹ ਜ਼ਲਾਲਤ ਤੋਂ ਡਰਦਿਆਂ ਚੁੱਪ ਰਹਿਣ ‘ਚ ਭਲਾਈ ਸਮਝ ਰਹੇ ਹਨ।

ਕੌਮੀ ਤੌਰ ‘ਤੇ ਸਾਡੇ ਕੋਲ ਨਾ ਕੋਈ ਵਿਜ਼ਨ ਪੰਜਾਬ ‘ਚ ਹੈ ਤੇ ਨਾ ਹੀ ਵਿਦੇਸ਼ਾਂ ‘ਚ। ਬੱਸ ਸੁਪਨੇ ਹਨ ਪਰ ਸੁਪਨਿਆਂ ਦੀ ਪੂਰਤੀ ਲਈ ਕੁਝ ਕਰਨ ਦਾ ਮਾਦਾ ਨਹੀਂ। ਬੱਸ ਉਡੀਕ ਹੈ ਕਿ ਕੋਈ ਹੋਰ ਸਾਡੇ ਸੁਪਨੇ ਪੂਰੇ ਕਰਕੇ ਝੋਲੀ ਪਾ ਜਾਵੇਗਾ।

ਸਿੱਖੀ ਅਤੇ ਪੰਜਾਬ ਨੇ ਬੜੇ ਸਿੱਧੇ ਵਾਰ ਝੱਲੇ ਤੇ ਹਰਾਏ ਹਨ ਪਰ ਲੁਕਵੇਂ ਵਾਰਾਂ ਹੇਠ ਸਿੱਖੀ ਤੇ ਪੰਜਾਬ ਨੂੰ ਜੋ ਖਤਰਾ ਅੱਜ ਹੈ, ਉਹ ਬਹੁਤ ਹੀ ਗੰਭੀਰ ਹੈ।
ਵਾਹਿਗੁਰੂ ਹੀ ਮਿਹਰ ਕਰੇ ਤਾਂ ਗੱਲ ਬਣਨੀ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਮਿੱਤਰ ਤਕੜੇ ਦੇ ਹੁੰਦੇ, ਗਰੀਬ ਦੀ ਜ਼ੋਰੂ ਸਭ ਦੀ ਭਾਬੀ ਹੁੰਦੀ

ਤਾਲਿਬਾਨ ਸਾਡੇ ਲਈ ਮਾੜੇ ਹਨ। ਉਨ੍ਹਾਂ ਦੇ ਰਾਜ ‘ਚ ਸਾਡੀ ਕੌਮ ‘ਤੇ ਜ਼ੁਲਮ ਹੋਏ, ਦਰਜਨਾਂ …

%d bloggers like this: