ਕਾਮਰੇਡਾਂ ਦਾ ਲਾਲ ਝੰਡਾ ਦੇਖ ਕੇ ਭੱਜ ਜਾਂਦੇ ਹਨ ਲੋਕ, ਵੋਟ ਨਹੀਂ ਪਾਉਂਦੇ- ਰਾਜੇਵਾਲ

223

ਕਿਸਾਨ ਨੇਤਾ ਸ: ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਾਲੇ ਸੰਯੁਕਤ ਸਮਾਜ ਮੋਰਚਾ ਵੱਲੋਂ ਅੱਜ 8 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਗਿਆ।

ਇਸ ਦੇ ਨਾਲ ਹੀ ਹੁਣ ਤਕ ਸੰਯੁਕਤ ਸਮਾਜ ਮੋਰਚਾ ਅਤੇ ਗਠਜੋੜ ਭਾਈਵਾਲ ਸੰਯੁਕਤ ਸੰਘਰਸ਼ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰਾਂ ਦੀ ਗਿਣਤੀ 110 ਤਕ ਜਾ ਪੁੱਜੀ ਹੈ।

ਰਾਜੇਵਾਲ ਅੱਜ ਵੀ ਕਹੀ ਜਾਂਦਾ ਹੈ ਕਿ ਲੱਖਾ ਸਿਧਾਣਾ 26 ਜਨਵਰੀ ਨੂੰ ਗ਼ਦਾਰ ਹੀ ਸੀ। ਜਿਹੜਾ ਲੱਖੇ ਵਾਰੇ ਉਸ ਨੇ ਬਿਆਨ ਦਿੱਤਾ ਕਿ ਲੱਖਾ ਸਰਕਾਰੀ ਹੈ ਅਤੇ ਬੀ.ਜੇ.ਪੀ ਦਾ ਬੰਦਾ ਹੈ ਰਾਜੇਵਾਲ ਕਹਿੰਦਾ ਉਹ ਬਿਆਨ ਵੀ ਸਹੀ ਸੀ। ਰਾਜੇਵਾਲ ਕਹਿੰਦਾ ਨੌਜਵਾਨਾਂ ਦੀ ਮੰਗ ਕਾਰਨ ਲੱਖੇ ਨੂੰ ਆਪਣੀ ਪਾਰਟੀ ਵੱਲੋਂ ਉਮੀਦਵਾਰ ਐਲਾਨਣਾ ਪਿਆ। ਪਰ ਅੱਜ ਵੀ ਰਾਜੇਵਾਲ ਲੱਖੇ ਸਿਧਾਣੇ ਨੂੰ ਸਰਕਾਰੀ ਤੇ ਗ਼ਦਾਰ ਹੀ ਮੰਨਦਾ ਹੈ।
ਇਹ ਦੋਵਾਂ ਲਈ ਬੇਸ਼ਰਮੀ ਦੀ ਹੱਦ ਹੈ। ਰਾਜੇਵਾਲ ਲੱਖੇ ਨੂੰ ਗ਼ਦਾਰ ਅਤੇ ਸਰਕਾਰੀ ਮੰਨ ਕੇ ਵੀ ਟਿਕਟ ਦੇ ਰਿਹਾ ਹੈ। ਲੱਖਾ ਸਿਧਾਣਾ ਜ਼ਮੀਰ ਵਾਰ ਕੇ ਇਹਨਾਂ ਦੀ ਟਿਕਟ ਤੇ ਚੋਣ ਲੜ ਰਿਹਾ ਹੈ। ਪਹਿਲਾਂ ਇਹਨਾਂ ਨੇ ਲੱਖੇ ਨੂੰ ਮੋਰਚੇ ਦੌਰਾਨ ਜ਼ਲੀਲ ਕੀਤਾ। ਹੁਣ ਵੀ ਸਰਕਾਰੀ ਕਹਿ ਕੇ ਕਰ ਰਹੇ ਹਨ ਅਤੇ ਅੱਗੇ ਵੀ ਕਰਨਗੇ। ਪਰ ਲੱਖਾ ਇਸ ਜ਼ਲਾਲਤ ਨੂੰ ਮਹਿਸੂਸ ਕਰਨ ਦੀ ਥਾਂ ਰਤਨ ਨਾਲ ਇੰਟਰਵਿਊ ਕਰਕੇ ਆਪਣੇ ਆਪ ਨੂੰ ਕਿਸੇ ਵੱਡੇ ਨਿਧੜਕ ਜਰਨੈਲ ਵਜੋੰ ਪੇਸ਼ ਕਰ ਰਿਹਾ ਹੈ। ਜੇਕਰ ਐਨਾ ਨਿਧੜਕ ਹੁੰਦਾ ਤਾਂ ਆਜ਼ਾਦ ਜਾਂ ਮਾਨ ਦਲ ਵੱਲੋੰ ਲੜ ਲੈਂਦਾ।
– ਸਤਵੰਤ ਸਿੰਘ