Breaking News
Home / Punjab / ਗੁਰਦਾਸ ਮਾਨ ‘ਤੇ ਵਰ੍ਹਿਆ ਇਹ ਸਿੰਘ, ਕਿਹਾ ਜਿੱਥੇ ਵੀ ਮਿਲਿਆ ਕਰਾਂਗੇ ਵਿਰੋਧ

ਗੁਰਦਾਸ ਮਾਨ ‘ਤੇ ਵਰ੍ਹਿਆ ਇਹ ਸਿੰਘ, ਕਿਹਾ ਜਿੱਥੇ ਵੀ ਮਿਲਿਆ ਕਰਾਂਗੇ ਵਿਰੋਧ

ਪੰਜਾਬੀ ਗਾਇਕ ਗੁਰਦਾਸ ਮਾਨ ਇਕ ਵਾਰ ਮੁੜ ਵਿਵਾਦਾਂ ’ਚ ਘਿਰ ਗਏ ਹਨ। ਹਾਲ ਹੀ ’ਚ ਨਕੋਦਰ ਵਿਖੇ ਆਪਣੇ ਪ੍ਰੋਗਰਾਮ ਦੌਰਾਨ ਗੁਰਦਾਸ ਮਾਨ ਨੇ ਕੁਝ ਅਜਿਹਾ ਬੋਲ ਦਿੱਤਾ, ਜਿਸ ਕਾਰਨ ਉਹ ਮੁੜ ਲੋਕਾਂ ਦੇ ਨਿਸ਼ਾਨੇ ’ਤੇ ਆ ਗਏ ਹਨ। ਦਰਅਸਲ ਗੁਰਦਾਸ ਮਾਨ ਨੇ ਆਪਣੇ ਪ੍ਰੋਗਰਾਮ ਦੌਰਾਨ ਸਾਈਂ ਲਾਡੀ ਸ਼ਾਹ ਨੂੰ ਸ੍ਰੀ ਗੁਰੂ ਅਮਰਦਾਸ ਜੀ ਦਾਂ ਵੰਸ਼ ਦੱਸ ਦਿੱਤਾ ਹੈ। ਇਸ ਦੀ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਦੇ ਚਲਦਿਆਂ ਲੋਕ ਗੁਰਦਾਸ ਮਾਨ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ।

ਦੱਸ ਦੇਈਏ ਕਿ ਸਿੱਖ ਭਾਈਚਾਰੇ ’ਚ ਇਸ ਨੂੰ ਲੈ ਕੇ ਵਧੇਰੇ ਰੋਸ ਦੇਖਣ ਨੂੰ ਮਿਲ ਰਿਹਾ ਹੈ। ਸਿੱਖ ਜਥੇਬੰਦੀਆਂ ਵਲੋਂ ਨਕੋਦਰ ਵਿਖੇ ਗੁਰਦਾਸ ਮਾਨ ਖ਼ਿਲਾਫ਼ ਪਰਚਾ ਦਰਜ ਕਰਵਾਉਣ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇ ਗੁਰਦਾਸ ਮਾਨ ਖ਼ਿਲਾਫ਼ ਕੋਈ ਕਾਰਵਾਈ ਨਾ ਹੋਈ ਤਾਂ ਉਨ੍ਹਾਂ ਵਲੋਂ ਸੂਬੇ ਭਰ ’ਚ ਗੁਰਦਾਸ ਮਾਨ ਖ਼ਿਲਾਫ਼ ਵੱਡਾ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ।

ਦੱਸ ਦੇਈਏ ਕਿ ਗੁਰਦਾਸ ਮਾਨ ਉਦੋਂ ਤੋਂ ਪੰਜਾਬੀਆਂ ਦੇ ਵਿਰੋਧ ਦਾ ਸਾਹਮਣਾ ਕਰ ਰਹੇ ਹਨ, ਜਦੋਂ ਉਨ੍ਹਾਂ ਨੇ ਸਟੇਜ ਤੋਂ ਮਾੜੀ ਸ਼ਬਦਾਵਲੀ ਦੀ ਵਰਤੋਂ ਕਰ ਦਿੱਤੀ ਸੀ। ਉਸ ਵਿਵਾਦ ਤੋਂ ਬਾਅਦ ਲੋਕਾਂ ਨੇ ਗੁਰਦਾਸ ਮਾਨ ਦਾ ਘਿਰਾਓ ਕਰਨਾ ਸ਼ੁਰੂ ਕਰ ਦਿੱਤਾ ਸੀ। ਹੁਣ ਇਸ ਨਵੇਂ ਵਿਵਾਦ ਕਾਰਨ ਗੁਰਦਾਸ ਮਾਨ ਦੇ ਵਿਰੋਧ ਦੀ ਅੱਗ ਹੋਰ ਭਖਦੀ ਨਜ਼ਰ ਆ ਰਹੀ ਹੈ।

ਇਕ ਗੀਤ ਵਿੱਚ ਹਿੰਦੂ ਅਵਤਾਰਾਂ ਬਾਰੇ ਬੋਲੀ ਅਪਸ਼ਬਦਾਵਲੀ ਬਾਰੇ ਮਾਫੀ ਮੰਗਣ ਸਮੇਂ ਗੁਰਦਾਸ ਮਾਨ ਨੇ ਮਾਫੀ ਨਾਮੇ ਵਿੱਚ ਤਾਂ ਲਿਖ ਦਿੱਤਾ ਸੀ ਕਿ ਉਹ ਤਾਂ ਸ਼ਿਵ ਦਾ ਭਗਤ ਹੈ… ਹੁਣ ਲਾਡੀ ਸ਼ਾਹ ਦਾ…ਕੱਲ੍ਹ ਨੂੰ ਕੋਈ ਹੋਰ….ਜਿਸਦਾ ਮਰਜ਼ੀ ਮੁਰੀਦ ਬਣੇ ਪਰ ਸਿੱਖ ਕੌਮ ਆਪਣੇ ਗੁਰੂ ਸਾਹਿਬਾਨ ਬਾਰੇ ਅਜਿਹੀਆਂ ਕੁਤਾਹੀਆਂ ਬਰਦਾਸ਼ਤ ਨਹੀਂ ਕਰੇਗੀ। ਓੁਹੋ ਘਰਿ ਘਰਿ ਹੰਢੈ ਜਿਉ ਰੰਨ ਦੋੁਹਾਗਣਿ।।
ਫੋਟੋ:- ਅੰਗਰੇਜੀ ਟ੍ਰਿਬਿਊਨ 18 ਜਨਵਰੀ 2001

ਪੰਜਾਬ ਦੀ ਜਵਾਨੀ ਨੂੰ 4 ਦਹਾਕੇ ਗੁਮਰਾਹ ਕਰਕੇ ਨ ਸ਼ਿ ਆਂ ਅਤੇ ਮਸਤਾਂ ‘ਚ ਜਾ ਲ ਫਸਾਉਣ ਵਾਲੇ ਗੁਰਦਾਸ ਮਾਨ ਦਾ ਅੰਤਲਾ ਜੀਵਨ ਪੰਜਾਬੀਆਂ ਹੱਥੋਂ ਖੁਆਰੀ ‘ਚ ਲੰਘਣਾ ਤੈਅ ਹੈ। ਰੱਬ ਡਾਂ ਗ ਨੀ ਮਾਰਦਾ, ਮੱਤ ਮਾਰ ਦਿੰਦਾ। ਵਿਨਾਸ਼ ਕਾਲੇ ਵਿਪਰੀਤ ਬੁੱਧੀ। 2020 ਚ ਤਾਂ ਫਿਰ ਮਾਨ ਹਿੰਦੀ ਬੋਲੀ ਅਤੇ ਬੱਤੀ ਵਾਲੇ ਮਸਲੇ ‘ਤੇ ਥੋੜੇ ਖੁੱਲ੍ਹ ਕੇ ਬਾਹਰ ਆ ਗਿਆ ਪਰ ਜੜ੍ਹ ਪੁਰਾਣੀ ਹੀ ਲੱਗੀ ਹੋਈ ਸੀ। ਹੁਣ 2021 ‘ਚ ਤਾਂ ਸਭ ਹੱਦਾਂ ਟੱਪ ਗਿਆ, ਨਕੋਦਰ ਵਾਲੇ ਮਸਤ ਨੂੰ ਗੁਰੂ ਅਮਰਦਾਸ ਜੀ ਨਾਲ ਜੋੜ ਕੇ।

ਡੇਰੇ ਬਨਾਮ ਮਨੀ ਲਾਂਡਰਿੰਗ
ਅੱਜ ਪੰਜਾਬ ਤੋਂ ਇੱਕ ਨਾਮਵਰ ਸ਼ਖਸੀਅਤ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਦੱਸਿਆ ਕਿ ਨਕੋਦਰ ‘ਚ ਦੋ ਡੇਰੇ ਹਨ, ਇੱਕ ਮੁਰਾਦ ਸ਼ਾਹ ਦਾ ਡੇਰਾ, ਜਿਸਦਾ ਮੁਖੀ ਲਾਡੀ ਸ਼ਾਹ ਤੋਂ ਬਾਅਦ ਹੁਣ ਗੁਰਦਾਸ ਮਾਨ ਹੈ ਅਤੇ ਦੂਜਾ ਲਾਲ ਬਾਦਸ਼ਾਹ ਦਾ ਡੇਰਾ, ਜਿਸਦਾ ਮੁਖੀ ਹੁਣ ਹੰਸ ਰਾਜ ਹੰਸ ਹੈ। ਇਨ੍ਹਾਂ ਦੋਵਾਂ ਡੇਰਿਆਂ ਕੋਲ ਖੈਰਾਤੀ ਸੰਸਥਾ (ਚੈਰੀਟੇਬਲ ਆਰਗੇਨਾਈਜ਼ੇਸ਼ਨ) ਹੋਣ ਦੇ ਹੱਕ ਹਾਸਲ ਹਨ, ਜਿਸ ਨਾਲ ਟੈਕਸ ਛੋਟਾਂ ਮਿਲਦੀਆਂ ਹਨ। ਲੋਕਾਂ ਵਲੋਂ ਚੜ੍ਹਾਏ ਜਾਂਦੇ ਚੜ੍ਹਾਵੇ ਤੋਂ ਇਲਾਵਾ ਆਪਣਾ ਚੜ੍ਹਾਵਾ ਵੀ ਜਿੰਨਾ ਮਰਜ਼ੀ “ਚੜ੍ਹਾਇਆ” ਜਾ ਸਕਦਾ ਹੈ। ਪੰਜਾਬ ਦੇ ਪੱਤਰਕਾਰ ਅਤੇ ਪ੍ਰਸ਼ਾਸਨ ਇਸ ਗੱਲ ਦੀ ਖੋਜ ਕਰਨ ਕਿ ਡੇਰਾ ਮੁਰਾਦ ਸ਼ਾਹ ਦਾ ਮੁਖੀ ਬਣਨ ਤੋਂ ਪਹਿਲਾਂ ਪੰਜਾਬ ਦੇ ਕਿਸ ਉੱਚ ਪੁਲਿਸ ਅਫਸਰ ਦਾ ਪਰਿਵਾਰ ਡੇਰੇ ਅਤੇ ਡੇਰੇਦਾਰ ਦੇ ਐਨ ਲਾਗੇ ਸੀ, ਜੋ ਹੁਣ ਪਰੇ ਕਰ ਦਿੱਤਾ ਗਿਆ? ਤੇ ਇਹ ਵੀ ਦੇਖਣ ਕਿ ਡੇਰੇ ਦੇ ਚੜ੍ਹਾਵੇ ‘ਚ ਕਿੰਨਾ ਕੁ ਵਾਧਾ ਹੋਇਆ?
ਕੀ ਡੇਰਿਆਂ ‘ਚ ਕਾਲਾ ਧਨ ਚਿੱਟਾ ਤਾਂ ਨੀ ਕੀਤਾ ਜਾ ਰਿਹਾ?

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: