Breaking News
Home / ਪੰਜਾਬ / ਕੰਗਨਾ ਰਣੌਤ ਨੇ ਸਿੱਧੂ ਮੂਸੇ ਵਾਲਾ ਤੇ ਜਗਮੀਤ ਸਿੰਘ ਨੂੰ ਦੱਸਿਆ ਖ਼ਾਲਿਸਤਾਨੀ

ਕੰਗਨਾ ਰਣੌਤ ਨੇ ਸਿੱਧੂ ਮੂਸੇ ਵਾਲਾ ਤੇ ਜਗਮੀਤ ਸਿੰਘ ਨੂੰ ਦੱਸਿਆ ਖ਼ਾਲਿਸਤਾਨੀ

ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਆਏ ਦਿਨ ਕੋਈ ਨਾ ਕੋਈ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ। ਬੀਤੇ ਦਿਨੀਂ ਪ੍ਰਧਾਨ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ’ਚ ਬਣੇ ਮਾਹੌਲ ਨੂੰ ਲੈ ਕੇ ਜਿਥੇ ਕੰਗਨਾ ਨੇ ਪੰਜਾਬ ਨੂੰ ਅੱ ਤ ਵਾ ਦੀ ਸਰਗਰਮੀਆਂ ਦਾ ਗੜ੍ਹ ਦੱਸਿਆ ਸੀ, ਉਥੇ ਹੁਣ ਉਸ ਨੇ ਸਿੱਧੂ ਮੂਸੇ ਵਾਲਾ ਤੇ ਕੈਨੇਡਾ ਦੇ ਮੰਤਰੀ ਜਗਮੀਤ ਸਿੰਘ ’ਤੇ ਨਿਸ਼ਾਨਾ ਵਿੰਨ੍ਹ ਦਿੱਤਾ ਹੈ।

ਕੰਗਨਾ ਨੇ ਬੀਤੇ ਦਿਨੀਂ ਇਕ ਪੋਸਟ ਸਾਂਝੀ ਕੀਤੀ ਸੀ, ਜੋ ਕਾਫੀ ਵਾਇਰਲ ਹੋ ਰਹੀ ਹੈ। ਇਸ ਪੋਸਟ ’ਚ ਇਕ ਪਾਸੇ ਜਗਮੀਤ ਸਿੰਘ, ਸਿੱਧੂ ਮੂਸੇ ਵਾਲਾ ਤੇ ਗੁਰਪਤਵੰਤ ਸਿੰਘ ਪਨੂੰ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਉੱਪਰ ਖ਼ਾਲਿਸਤਾਨੀ ਲਿਖਿਆ ਹੈ। ਉਥੇ ਦੂਜੇ ਪਾਸੇ ਭਾਰਤੀ ਫੌਜ ਦੇ ਸੀਨੀਅਰ ਸਿੱਖ ਅਧਿਕਾਰੀ ਨਜ਼ਰ ਆ ਰਹੇ ਹਨ, ਜਿਨ੍ਹਾਂ ਦੇ ਉੱਪਰ ਸਿੱਖ ਲਿਖਿਆ ਹੈ।

ਇਸ ਪੋਸਟ ਨਾਲ ਕੰਗਨਾ ਨੇ ਇਕ ਕੈਪਸ਼ਨ ਵੀ ਲਿਖੀ ਹੈ। ਕੰਗਨਾ ਨੇ ਲਿਖਿਆ, ‘ਖ਼ਾਲਿਸਤਾਨੀ ਨਾ ਤਾਂ ਸਿੱਖ ਹਨ ਤੇ ਨਾ ਹੀ ਕਿਸਾਨ, ਉਹ ਲਸ਼ਕਰ-ਏ-ਤਾਇਬਾ ਵਾਂਗ ਅੱ ਤ ਵਾ ਦੀ ਤੇ ਅੱ ਤ ਵਾ ਦੀ ਗਰੁੱਪ ਹਨ। ਭਾਰਤ ਸਰਕਾਰ ਨੇ ਵੀ ਇਨ੍ਹਾਂ ਨੂੰ ਅੱ ਤ ਵਾ ਦੀ ਸੰਗਠਨ ਐਲਾਨ ਦਿੱਤਾ ਹੈ। ਜੇਕਰ ਤੁਸੀਂ ਉਨ੍ਹਾਂ ਵੱਲ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਕੀ ਚਾਹੁੰਦੇ ਹੋ। ਤੁਸੀਂ ਅੱ ਤ ਵਾ ਦ ਤੇ ਘਰੇਲੂ ਯੁੱਧ ਚਾਹੁੰਦੇ ਹੋ।’

ਇਸ ਤੋਂ ਇਲਾਵਾ ਕੰਗਨਾ ਨੇ ਇਕ ਹੋਰ ਪੋਸਟ ਇੰਸਟਾਗ੍ਰਾਮ ਸਟੋਰੀ ’ਤੇ ਸਾਂਝੀ ਕੀਤੀ ਹੈ। ਇਸ ਪੋਸਟ ’ਚ ਇਕ ਸਿੱਖ ਨੌਜਵਾਨ ਦੀ ਵੀਡੀਓ ਹੈ। ਇਸ ਨਾਲ ਕੰਗਨਾ ਲਿਖਦੀ ਹੈ, ‘ਸਿੱਖ ਖ਼ਾਲਿਸਤਾਨ ਦਾ ਸਮਰਥਨ ਨਹੀਂ ਕਰਦੇ। ਉਹ ਟੁੱਕੜੇ ਨਹੀਂ ਚਾਹੁੰਦੇ ਤੇ ਉਹ ਅੱ ਤ ਵਾ ਦ ਦਾ ਸਮਰਥਨ ਨਹੀਂ ਕਰਦੇ। ਇਹ ਨੌਜਵਾਨ ਸਿੱਖਾਂ ਦੀ ਨੁਮਾਇੰਦਗੀ ਕਰਦਾ ਹੈ, ਨਾ ਕਿ ਅੱਤਵਾਦ ਦੀ। ਜੈ ਹਿੰਦ।’

Check Also

ਮੋਰਚੇ ‘ਚ ਆਇਆ 12 ਅਰਬ ਰੁਪਇਆ ਕਿੱਥੇ ?

ਪੰਜਾਬ ਦੇ ਤਾਜ਼ਾ ਰਾਜਸੀ ਮਾਹੌਲ ਨੂੰ ਇਹ ਦੋਵੇਂ ਖ਼ਬਰਾਂ ਪ੍ਰਭਾਵਿਤ ਕਰਨਗੀਆਂ। ਆਪ ਦੇ ਪੰਜਾਬ ਵਿਚਲੇ …

%d bloggers like this: