Breaking News
Home / International / ਅਫ਼ਗ਼ਾਨਿਸਤਾਨ ਦੇ ਬਹੁਤੇ ਸਿੱਖ ਕੈਨੇਡਾ ਤੇ ਅਮਰੀਕਾ ‘ਚ ਸੈਟਲ ਹੋਣਾ ਚਾਹੁੰਦੇ, ਭਾਰਤ ‘ਚ ਨਹੀਂ

ਅਫ਼ਗ਼ਾਨਿਸਤਾਨ ਦੇ ਬਹੁਤੇ ਸਿੱਖ ਕੈਨੇਡਾ ਤੇ ਅਮਰੀਕਾ ‘ਚ ਸੈਟਲ ਹੋਣਾ ਚਾਹੁੰਦੇ, ਭਾਰਤ ‘ਚ ਨਹੀਂ

ਅਫ਼ਗ਼ਾਨਿਸਤਾਨ (Afghanistan) ਸਥਿਤ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਨੇ ਕਰਤੇ ਪ੍ਰਵਾਨ ਵਿਖੇ ਸਥਿਤ ਗੁਰਦੁਆਰਾ ਸਿੰਘ ਸਭਾ (Gurudwara Singh Sabha) ’ਚ ਮੌਜੂਦ 60 ਹਿੰਦੂਆਂ ਤੇ ਸਿੱਖਾਂ (Hindu and Sikh) ਨੂੰ ਸੁਰੱਖਿਅਤ ਟਿਕਾਣਿਆਂ ’ਤੇ ਪਹੁੰਚਾਇਆ ਹੈ। ਉੱਥੋਂ ਉਨ੍ਹਾਂ ਨੂੰ ਛੇਤੀ ਹੀ ਭਾਰਤ ਪਹੁੰਚਾਉਣ ਦੇ ਇੰਤਜ਼ਾਮ ਵੀ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਕਾਬੁਲ ਤੋਂ ਇੱਕ ਸਿੱਖ (Kabul Sikh) ਵਿਅਕਤੀ ਨੇ ਦਿੱਤੀ ਹੈ।

ਹੁਣ ਅਫ਼ਗ਼ਾਨਿਸਤਾਨ ਦੇ ਬਹੁਤੇ ਸਿੱਖ ਭਾਰਤ ’ਚ ਨਹੀਂ, ਸਗੋਂ ਕੈਨੇਡਾ ਤੇ ਅਮਰੀਕਾ ਜਾ ਕੇ ਸੈਟਲ ਹੋਣਾ ਚਾਹੁੰਦੇ ਹਨ। ਦਰਅਸਲ, ਭਾਰਤ ’ਚ ਅਫ਼ਗ਼ਾਨਿਸਤਾਨ ਦੇ ਸ਼ਰਨਾਰਥੀਆਂ ਦੀ ਹਾਲਤ ਕੋਈ ਬਹੁਤੀ ਵਧੀਆ ਨਹੀਂ, ਇਹ ਗੱਲ ਹੁਣ ਜੱਗ-ਜ਼ਾਹਿਰ ਹੈ। ਇਸੇ ਲਈ ਅਫ਼ਗ਼ਾਨਿਸਤਾਨ ਦੇ ਸਿੱਖ ਤੇ ਹਿੰਦੂ ਹੁਣ ਪੱਛਮੀ ਦੇਸ਼ਾਂ ’ਚ ਜਾ ਕੇ ਵੱਸਣਾ ਚਾਹ ਰਹੇ ਹਨ।

ਅਫ਼ਗ਼ਾਨਿਸਤਾਨ ਦੀ ਸੰਸਦ ’ਚ ਦੋ ਸਿੱਖ ਮੈਂਬਰ, ਅਨਾਰਕਲੀ ਕੌਰ ਹੌਨਰਯਾਰ (ਜੋ ਉੱਪਰਲੇ ਸਦਨ ਦੇ ਮੈਂਬਰ ਹਨ) ਤੇ ਨਰਿੰਦਰ ਸਿੰਘ ਖ਼ਾਲਸਾ (ਜੋ ਹੇਠਲੇ ਸਦਨ ਦੇ ਮੈਂਬਰ ਹਨ) ਨੂੰ ਵੀ ਕਾਬੁਲ ’ਚ ਸੁਰੱਖਿਅਤ ਸਥਾਨਾਂ ਉੱਤੇ ਪਹੁੰਚਾ ਦਿੱਤਾ ਗਿਆ ਹੈ। ਨਰਿੰਦਰ ਸਿੰਘ ਖ਼ਾਲਸਾ ਉਸ ਅਫ਼ਗ਼ਾਨ ਸਿੱਖ ਆਗੂ ਅਵਤਾਰ ਸਿੰਘ ਖ਼ਾਲਸਾ ਦੇ ਪੁੱਤਰ ਹਨ, ਜਿਨ੍ਹਾਂ ਦਾ ਸਾਲ 2018 ਦੇ ਜਲਾਲਾਬਾਦ ਦ ਹਿ ਸ਼ ਤ ਗ ਰ ਦ ਹ ਮ ਲੇ ਦੌ ਰਾ ਨ ਕ ਤ ਲ ਕਰ ਦਿੱਤਾ ਗਿਆ ਸੀ।


ਕਰਤੇ ਪ੍ਰਵਾਨ ਵਿਖੇ ਸਥਿਤ ਗੁਰਦੁਆਰਾ ਸਾਹਿਬ ਵਿੱਚ ਲਗਭਗ 285 ਸਿੱਖਾਂ ਤੇ ਹਿੰਦੂਆਂ ਨੇ ਪਨਾਹ ਲਈ ਰੱਖੀ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਗ਼ਜ਼ਨੀ, ਜਲਾਲਾਬਾਦ ਤੇ ਕਾਬੁਲ ਦੇ ਸਨ। ਲੰਘੇ ਮੰਗਲਵਾਰ ਨੂੰ ਉਨ੍ਹਾਂ ’ਚੋਂ ਕੁਝ ਅਫ਼ਗ਼ਾਨ ਸਿੱਖਾਂ ਨੇ ਆਪਣੀ ਇੱਕ ਵਿਡੀਓ ਸੋਸ਼ਲ ਮੀਡੀਆ ’ਤੇ ਪਾਈ ਸੀ; ਜਿਸ ਵਿੱਚ ਉਨ੍ਹਾਂ ਅਮਰੀਕਾ ਤੇ ਕੈਨੇਡਾ ਨੂੰ ਉੱਥੋਂ ਸੁਰੱਖਿਅਤ ਕੱਢਣ ਦੀ ਅਪੀਲ ਕੀਤੀ ਸੀ।

ਜਿਹੜੇ ਅਫ਼ਗ਼ਾਨ ਸਿੱਖਾਂ ਦੀ ਜ਼ਮੀਨ-ਜਾਇਦਾਦ ਭਾਰਤ ’ਚ ਹੈ, ਸਿਰਫ਼ ਉਹੀ ਦਿੱਲੀ ਆਉਣਾ ਚਾਹੁੰਦੇ ਹਨ। ਉਂਝ ਉਨ੍ਹਾਂ ਨੇ ਭਾਰਤ ’ਚ ਸਥਿਤ ਆਪਣੀਆਂ ਜ਼ਮੀਨ-ਜਾਇਦਾਦਾਂ ਕਿਰਾਇਆਂ ’ਤੇ ਦਿੱਤੀਆਂ ਹੋਈਆਂ ਹਨ ਤੇ ਉਹ ਇੰਝ ਵੀ ਆਪਣਾ ਗੁਜ਼ਾਰਾ ਹਾਲ ਦੀ ਘੜੀ ਚਲਾ ਸਕਦੇ ਹਨ। ‘ਦ ਟਾਈਮਜ਼ ਆਫ਼ ਇੰਡੀਆ’ ਵੱਲੋਂ ਪ੍ਰਕਾਸ਼ਿਤ ਜੇਕੇ ਸਿੰਘ ਦੀ ਰਿਪੋਰਟ ਅਨੁਸਾਰ ਜ਼ਿਆਦਾਤਰ ਸਿੱਖ ਤੇ ਹਿੰਦੂ ਕੈਨੇਡਾ ਤੇ ਅਮਰੀਕਾ ਜਾ ਕੇ ਹੀ ਸੈਟਲ ਹੋਣਾ ਚਾਹ ਰਹੇ ਹਨ।


ਗੁਰੂਘਰ ਅੰਦਰ ਪਨਾਹ ਲਈ ਬੈਠੇ ਸਿੱਖਾਂ ਤੇ ਹਿੰਦੂਆਂ ਨੂੰ ਕੱਲ੍ਹ ਵੀਰਵਾਰ ਬਾਅਦ ਦੁਪਹਿਰ ਕਾੱਲ ਆਈ ਸੀ ਕਿ ਉਹ ਭਾਰਤੀ ਦੂਤਾਵਾਸ ਤੋਂ ਬੋਲ ਰਹੇ ਹਨ ਤੇ ਉਹ ਉਨ੍ਹਾਂ ਸਾਰਿਆਂ ਨੂੰ 50-50 ਦੇ ਬੈਚ ਵਿੱਚ ਉੱਥੋਂ ਕੱਢ ਕੇ ਸੁਰੱਖਿਅਤ ਟਿਕਾਣਿਆਂ ਤੱਕ ਪਹੁੰਚਾਉਣਗੇ।

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: