Breaking News
Home / Punjab / IB ਦੇ ਵੱਡਾ ਹ ਮ ਲਾ ਹੋਣ ਦਾ ਖਦਸ਼ਾ ਦੇ ਦਾਅਵੇ ਤੋਂ ਬਾਅਦ ਪੰਜਾਬ ਹਾਈ ਅਲਰਟ ਤੇ… NIA ਟੀਮ ਪਹੁੰਚੀ

IB ਦੇ ਵੱਡਾ ਹ ਮ ਲਾ ਹੋਣ ਦਾ ਖਦਸ਼ਾ ਦੇ ਦਾਅਵੇ ਤੋਂ ਬਾਅਦ ਪੰਜਾਬ ਹਾਈ ਅਲਰਟ ਤੇ… NIA ਟੀਮ ਪਹੁੰਚੀ

ਚੰਡੀਗੜ੍ਹ: ਆਈਬੀ ਤੋਂ ਮਿਲੇ ਇਨਪੁੱਟ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਜੰਸੀ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ ‘ਚ ਅੱ ਤ ਵਾ ਦੀ ਹ ਮ ਲੇ ਦਾ ਖਦਸ਼ਾ ਜਤਾਇਆ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਕਿਸੇ ਧਾਰਮਿਕ ਸਥਾਨ ‘ਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਅੰਮ੍ਰਿਤਸਰ ‘ਚ ਪਹੁੰਚ ਕੀਤੀ ਹੈ।

12 ਮੈਂਬਰੀ ਐਨਆਈਏ ਟੀਮ ਬੰ ਬ ਤੇ ਗ੍ਰੇਨੇਡ ਬਰਾਮਦਗੀ ਦੇ ਮਾਮਲੇ ‘ਚ ਜਾਂਚ ਕਰੇਗੀ। ਹ ਥਿ ਆ ਰਾਂ ਦੀ ਸਪਲਾਈ ‘ਚ ਵਿਦੇਸ਼ਾਂ ‘ਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਲੋਕਾਂ ਦਾ ਵੀ ਹੱਥ ਸ਼ਾਮਲ ਹੈ। ਇਨਪੁੱਟ ਮਿਲੇ ਹਨ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ ‘ਚ ਲੋਕ ਹ ਥਿ ਆ ਰ ਤੇ ਵਿਸਫੋਟਕ ਸਮੱਗਰੀ ਲੈਕੇ ਘੁੰਮ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਰੱਖੜੀ ਤੇ ਹੋਰ ਤਿਉਹਾਰਾਂ ਮੌਕੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਰਿਮਾਂਡ ਦੌਰਾਨ ਫੜੇ ਗਏ ਵਿਅਕਤੀਆਂ ਨੂੰ ਹੋਰ ਵੀ ਥਾਵਾਂ ‘ਤੇ ਲੈਕੇ ਗਏ ਹਨ ਪਰ ਬੁੱਧਵਾਰ ਕੋਈ ਬਰਾਮਦਗੀ ਨਹੀਂ ਹੋਈ। ਪੁਲਿਸ ਨੇ ਭਾਰਤ-ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਪਿੰਡਾਂ ‘ਚ ਚੈਕਿੰਗ ਕੀਤੀ। ਪੁਲਿਸ ਉਨ੍ਹਾਂ ਦੀ ਤਲਾਸ਼ ‘ਚ ਜੁੱਟੀ ਹੈ ਜੋ ਅੱਤਵਾਦੀ ਗੁਰਪ੍ਰੀਤ ਸਿੰਘ ਦੇ ਸੰਪਰਕ ‘ਚ ਹਨ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: