Breaking News
Home / ਪੰਜਾਬ / ਸੁਰੱਖਿਆ ’ਚ ਕੋਈ ਕੁਤਾਹੀ ਨਹੀਂ ਸੀ, ਖ਼ਾਲੀ ਕੁਰਸੀਆਂ ਦੇਖ ਰੈਲੀ ਵਿਚ ਨਹੀਂ ਗਏ PM ਮੋਦੀ- ਕਾਂਗਰਸ

ਸੁਰੱਖਿਆ ’ਚ ਕੋਈ ਕੁਤਾਹੀ ਨਹੀਂ ਸੀ, ਖ਼ਾਲੀ ਕੁਰਸੀਆਂ ਦੇਖ ਰੈਲੀ ਵਿਚ ਨਹੀਂ ਗਏ PM ਮੋਦੀ- ਕਾਂਗਰਸ

ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਪ੍ਰਧਾਨ ਮੰਤਰੀ ਦੇ ਪੰਜਾਬ ਦੌਰੇ ਮੌਕੇ ਸੁਰੱਖਿਆ ‘ਚ ਕੁਤਾਹੀ ਨੂੰ ਲੈ ਕੇ ਭਾਜਪਾ ਮੁਖੀ ਜੇਪੀ ਨੱਡਾ ਵੱਲੋਂ ਕਾਂਗਰਸ ‘ਤੇ ਲਾਏ ਗਏ ਦੋਸ਼ਾਂ ਦਾ ਜਵਾਬ ਦਿੱਤਾ ਹੈ। ਸੁਰਜੇਵਾਲਾ ਨੇ ਆਪਣੇ ਜਵਾਬ ‘ਚ ਕਿਹਾ ਕਿ ਭਾਜਪਾ ਅਤੇ ਪ੍ਰਧਾਨ ਮੰਤਰੀ ਨੂੰ ਇਲਜ਼ਾਮ ਲਗਾਉਣ ਦੀ ਬਜਾਏ ਆਪਣੇ ‘ਕਿਸਾਨ-ਵਿਰੋਧੀ ਸਟੈਂਡ’ ‘ਤੇ ਆਤਮ ਚਿੰਤਨ ਕਰਨਾ ਚਾਹੀਦਾ ਹੈ। ਸੁਰੱਖਿਆ ਵਿਚ ਕੋਈ ਕੁਤਾਹੀ ਨਹੀਂ ਸੀ, ਖਾਲੀ ਕੁਰਸੀਆਂ ਦੇਖ ਕੇ ਪ੍ਰਧਾਨ ਮੰਤਰੀ ਰੈਲੀ ਵਿਚ ਨਹੀਂ ਗਏ

ਇਸ ਦੇ ਨਾਲ ਹੀ ਉਹਨਾਂ ਦਾਅਵਾ ਕੀਤਾ ਕਿ ਸੜਕ ਜ਼ਰੀਏ ਜਾਣਾ ਪ੍ਰਧਾਨ ਮੰਤਰੀ ਦੇ ਯੋਜਨਾਬੱਧ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ। ਉਹਨਾਂ ਕਿਹਾ ਕਿ ਭਾਜਪਾ ਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਪ੍ਰਧਾਨ ਮੰਤਰੀ ਦੀ ਰੈਲੀ ਦੀ ਸੁਰੱਖਿਆ ਲਈ 10 ਹਜ਼ਾਰ ਸੁਰੱਖਿਆ ਕਰਮੀਆਂ ਦੀ ਤਾਇਨਾਤੀ ਕੀਤੀ ਗਈ ਸੀ। ਐਸਪੀਜੀ ਅਤੇ ਹੋਰ ਏਜੰਸੀਆਂ ਦੇ ਸਹਿਯੋਗ ਨਾਲ ਸਾਰੇ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਹਰਿਆਣਾ-ਰਾਜਸਥਾਨ ਦੇ ਭਾਜਪਾ ਵਰਕਰਾਂ ਦੀਆਂ ਸਾਰੀਆਂ ਬੱਸਾਂ ਲਈ ਵੀ ਰੂਟ ਬਣਾਏ ਗਏ ਸਨ

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਸੜਕ ਰਾਹੀਂ ਹੁਸੈਨੀਵਾਲਾ ਜਾਣ ਦਾ ਫੈਸਲਾ ਕੀਤਾ। ਇਹ ਪ੍ਰਧਾਨ ਮੰਤਰੀ ਦੇ ਕਾਫਲੇ ਦਾ ਪਹਿਲਾਂ ਤੋਂ ਨਿਰਧਾਰਤ ਰਸਤਾ ਨਹੀਂ ਸੀ। ਸੁਰਜੇਵਾਲਾ ਨੇ ਕਿਹਾ, ” ਨੱਡਾ ਜੀ, ਰੈਲੀ ਰੱਦ ਹੋਣ ਦਾ ਕਾਰਨ ਖਾਲੀ ਕੁਰਸੀਆਂ ਸਨ। ਜੇ ਤੁਸੀਂ ਮੇਰੇ ‘ਤੇ ਵਿਸ਼ਵਾਸ ਨਹੀਂ ਕਰਦੇ ਤਾਂ ਇਕ ਨਜ਼ਰ ਮਾਰੋ ਅਤੇ ਹਾਂ ਬੇਤੁਕੀ ਬਿਆਨਬਾਜ਼ੀ ਨਾ ਕਰੋ, ਕਿਸਾਨ ਵਿਰੋਧੀ ਮਾਨਸਿਕਤਾ ਦੀ ਸੱਚਾਈ ਨੂੰ ਸਵੀਕਾਰ ਕਰੋ ਅਤੇ ਆਤਮ ਨਿਰੀਖਣ ਕਰੋ। ਪੰਜਾਬ ਦੇ ਲੋਕਾਂ ਨੇ ਰੈਲੀ ਤੋਂ ਦੂਰੀ ਬਣਾ ਕੇ ਹੰਕਾਰੀ ਸੱਤਾ ਨੂੰ ਸ਼ੀਸ਼ਾ ਦਿਖਾ ਦਿੱਤਾ ਹੈ”।

Check Also

ਮੋਰਚੇ ‘ਚ ਆਇਆ 12 ਅਰਬ ਰੁਪਇਆ ਕਿੱਥੇ ?

ਪੰਜਾਬ ਦੇ ਤਾਜ਼ਾ ਰਾਜਸੀ ਮਾਹੌਲ ਨੂੰ ਇਹ ਦੋਵੇਂ ਖ਼ਬਰਾਂ ਪ੍ਰਭਾਵਿਤ ਕਰਨਗੀਆਂ। ਆਪ ਦੇ ਪੰਜਾਬ ਵਿਚਲੇ …

%d bloggers like this: