Breaking News
Home / International / ਅਫ਼ਗਾਨਿਸਤਾਨ ਛੱਡ ਕੇ ਗਏ ਰਾਸ਼ਟਰਪਤੀ ਅਸ਼ਰਫ ਗਨੀ ਨੂੰ UAE ਨੇ ਦਿੱਤੀ ਸ਼ਰਨ

ਅਫ਼ਗਾਨਿਸਤਾਨ ਛੱਡ ਕੇ ਗਏ ਰਾਸ਼ਟਰਪਤੀ ਅਸ਼ਰਫ ਗਨੀ ਨੂੰ UAE ਨੇ ਦਿੱਤੀ ਸ਼ਰਨ

ਕਾਬੁਲ: ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫ਼ਗਾਨਿਸਤਾਨ ਤੋਂ ਭੱਜੇ ਰਾਸ਼ਟਰਪਤੀ ਅਸ਼ਰਫ ਗਨੀ ਸੰਯੁਕਤ ਅਰਬ ਅਮੀਰਾਤ ਜਾ ਪਹੁੰਚੇ ਹਨ। ਸੰਯੁਕਤ ਅਰਬ ਅਮੀਰਾਤ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਜਾਰੀ ਕਰਕੇ ਦੱਸਿਆ ਹੈ ਕਿ ਉਹਨਾਂ ਨੇ ਮਨੁੱਖਤਾ ਦੇ ਅਧਾਰ ’ਤੇ ਰਾਸ਼ਟਰਪਤੀ ਅਸ਼ਰਫ ਗਨੀ ਅਤੇ ਉਹਨਾਂ ਦੇ ਪਰਿਵਾਰ ਦਾ ਅਪਣੇ ਦੇਸ਼ ਵਿਚ ਸਵਾਗਤ ਕੀਤਾ ਹੈ।

ਅਸ਼ਰਫ ਗਨੀ ਬੀਤੇ ਐਤਵਾਰ ਨੂੰ ਕਾਬੁਲ ਉੱਤੇ ਤਾਲਿਬਾਨ ਲੜਾਕਿਆ ਦੇ ਕਬਜ਼ੇ ਦੌਰਾਨ ਅਫ਼ਗਾਨਿਸਤਾਨ ਤੋਂ ਚਲੇ ਗਏ ਸੀ। ਅਮਰੀਕਾ ਨੇ ਇਸ ਕਦਮ ਲਈ ਉਹਨਾਂ ਦੀ ਸਖ਼ਤ ਅਲੋਚਨਾ ਵੀ ਕੀਤੀ ਸੀ। ਅਮਰੀਕਾ ਨੇ ਕਿਹਾ ਸੀ ਕਿ ਜੇਕਰ ਅਫ਼ਗਾਨ ਸਰਕਾਰ ਨੇ ਸਹੀ ਕਦਮ ਚੁੱਕੇ ਹੁੰਦੇ ਤਾਂ ਕਾਬੁਲ ਉੱਤੇ ਤਾਲਿਬਾਨ ਦਾ ਇਸ ਤਰ੍ਹਾਂ ਕਬਜ਼ਾ ਨਾ ਹੁੰਦਾ।

ਕਾਬੁਲ ਤੋਂ ਜਾਂਦੇ ਸਮੇਂ ਅਸ਼ਰਫ ਗਨੀ ਨੇ ਲਿਖਿਆ ਸੀ, ‘ਬਹੁਤ ਸਾਰੇ ਲੋਕ ਅਨਿਸ਼ਚਿਤ ਭਵਿੱਖ ਨੂੰ ਲੈ ਕੇ ਡਰੇ ਹੋਏ ਅਤੇ ਚਿੰਤਤ ਹਨ। ਤਾਲਿਬਾਨ ਲਈ ਇਹ ਜ਼ਰੂਰੀ ਹੈ ਕਿ ਉਹ ਸਾਰੀ ਜਨਤਾ ਨੂੰ, ਪੂਰੇ ਰਾਸ਼ਟਰ ਨੂੰ, ਸਮਾਜ ਦੇ ਸਾਰੇ ਵਰਗਾਂ ਅਤੇ ਅਫ਼ਗਾਨਿਸਤਾਨ ਦੀਆਂ ਔਰਤਾਂ ਨੂੰ ਭਰੋਸਾ ਦੇਵੇ ਅਤੇ ਉਹਨਾਂ ਦੇ ਦਿਲਾਂ ਨੂੰ ਜਿੱਤੇ’।

ਸ਼ੁਰੂਆਤੀ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਅਸ਼ਰਫ ਗਨੀ ਤਾਜ਼ਿਕਿਸਤਾਨ ਭੱਜੇ ਹਨ ਹਾਲਾਂਕਿ ਉਦੋਂ ਅਲ-ਜਜ਼ੀਰਾ ਨੇ ਦੱਸਿਆ ਸੀ ਕਿ ਗਨੀ, ਉਹਨਾਂ ਦੀ ਪਤਨੀ, ਫੌਜ ਮੁਖੀ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਉਜ਼ਬੇਕਿਸਤਾਨ ਦੀ ਰਾਜਧਾਨੀ ਤਾਸ਼ਕੰਦ ਗਏ ਹਨ।

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: