Breaking News
Home / National / ਭਾਜਪਾ ਆਗੂ ਦਾ ਬਿਆਨ, ‘ਜਿਨ੍ਹਾਂ ਨੂੰ ਭਾਰਤ ਵਿਚ ਡਰ ਲੱਗਦਾ ਹੈ, ਉਹ ਅਫ਼ਗਾਨਿਸਤਾਨ ਚਲੇ ਜਾਣ’

ਭਾਜਪਾ ਆਗੂ ਦਾ ਬਿਆਨ, ‘ਜਿਨ੍ਹਾਂ ਨੂੰ ਭਾਰਤ ਵਿਚ ਡਰ ਲੱਗਦਾ ਹੈ, ਉਹ ਅਫ਼ਗਾਨਿਸਤਾਨ ਚਲੇ ਜਾਣ’

ਪਟਨਾ: ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਦੌਰਾਨ ਬਿਹਾਰ ਦੇ ਭਾਜਪਾ ਵਿਧਾਇਕ ਹਰਿਭੂਸ਼ਣ ਠਾਕੁਰ (BJP MLA Haribhushan Thakur​) ਨੇ ਵਿਵਾਦਤ ਬਿਆਨ ਦਿੱਤਾ ਹੈ। ਉਹਨਾਂ ਨੇ ਕਿਹਾ, ‘ਜਿਨ੍ਹਾਂ ਨੂੰ ਭਾਰਤ ਵਿਚ ਡਰ ਲੱਗਦਾ ਹੈ, ਉਹ ਅਫ਼ਗਾਨਿਸਤਾਨ ਚਲੇ ਜਾਣ, ਉੱਥੇ ਪੈਟਰੋਲ-ਡੀਜ਼ਲ ਵੀ ਸਸਤਾ ਹੈ’। ਭਾਜਪਾ ਵਿਧਾਇਕ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਫ਼ਗਾਨਿਸਤਾਨ ਦੇ ਹਾਲਾਤ ਨਾਲ ਭਾਰਤ ਉੱਤੇ ਕੋਈ ਅਸਰ ਨਹੀਂ ਪਵੇਗਾ ਪਰ ਜਿਨ੍ਹਾਂ ਨੂੰ ਭਾਰਤ ਵਿਚ ਡਰ ਲੱਗ ਰਿਹਾ , ਉਹ ਅਫ਼ਗਾਨਿਸਤਾਨ ਚਲੇ ਜਾਣ।

ਉਹਨਾਂ ਕਿਹਾ ਕਿ ਉੱਥੇ ਜਾ ਕੇ ਭਾਰਤ ਦੀਆਂ ਖੂਬੀਆਂ ਬਾਰੇ ਪਤਾ ਚੱਲੇਗਾ। ਉਹਨਾਂ ਕਿਹਾ ਕਿ ਜੰਗਲ ਵਿਚ ਵੀ ਕਾਨੂੰਨ ਹੁੰਦਾ ਹੈ ਪਰ ਅਫ਼ਗਾਨਿਸਤਾਨ ਵਿਚ ਕਿਸ ਤਰ੍ਹਾਂ ਦਾ ਕਾਨੂੰਨ ਹੋ ਗਿਆ ਹੈ, ਜਿੱਥੇ ਨਾ ਤਾਂ ਔਰਤਾਂ ਨੂੰ ਅਧਿਕਾਰ ਹੈ ਤੇ ਨਾ ਸ਼ਾਂਤੀ। ਲੋਕਾਂ ਵਿਚ ਹਫੜਾ-ਦਫੜੀ ਹੈ। ਲੋਕਾਂ ਨੂੰ ਦੇਸ਼ ਛੱਡ ਕੇ ਭੱਜਣਾ ਪੈ ਰਿਹਾ ਹੈ।

ਜਨਤਾ ਦਲ ਯੂਨਾਈਟ਼ਡ ਦੇ ਨੇਤਾ ਗੁਲਾਮ ਰਸੂਲ ਬਲਿਯਾਵੀ ਦੇ ਸਾਰੇ ਧਰਮਾਂ ਦੇ ਲੋਕਾਂ ਨੂੰ ਭਾਰਤ ਲਿਆਉਣ ਦੇ ਬਿਆਨ ’ਤੇ ਭਾਜਪਾ ਵਿਧਾਇਕ ਨੇ ਕਿਹਾ ਕਿ ਧਰਮ ਦੇ ਨਾਂਅ ’ਤੇ ਦੇਸ਼ ਵੰਡਿਆ ਗਿਆ। ਜੇਕਰ ਭਾਰਤ ਦੇ ਲੋਕ ਨਹੀਂ ਸੰਭਲੇ ਤਾਂ ਭਾਰਤ ਵੀ ਅਫ਼ਗਾਨਿਸਤਾਨ ਅਤੇ ਤਾਲਿਬਾਨ ਬਣੇਗਾ। ਵਿਧਾਇਕ ਨੇ ਕਿਹਾ ਕਿ ਭਾਰਤ ਦੇ ਸਾਰੇ ਦੇਸ਼ਵਾਸੀਆਂ ਨੂੰ ਅਪੀਲ ਹੈ ਕਿ ਉਹ ਅਫ਼ਗਾਨਿਸਤਾਨ ਨੂੰ ਦੇਖਣ ਅਤੇ ਕੁਝ ਸਿੱਖਣ।

About admin

Check Also

ਵਾਇਰਲ ਵੀਡੀਓ ਮਾਮਲੇ ‘ਚ ‘ਆਪ’ ਦੇ ਦੋ ਲੀਡਰ ਹਿਰਾਸਤ ‘ਚ, ਪੁੱਛਗਿੱਛ ਜਾਰੀ

ਸੂਰਤ: ਗੁਜਰਾਤ ਦਾ ਰਾਜਨੀਤੀ ਵਿੱਚ ਉਦੋਂ ਉਥਲ-ਪੁਥਲ ਮਚ ਗਈ ਜਦੋਂ ਪੁਲਿਸ ਇੱਕ ਵਾਇਰਲ ਸੈਕਸ ਵੀਡੀਓ …

%d bloggers like this: