Breaking News
Home / International / ਕੀ ਹਦੀਸਾਂ ਦੀ ਖੁਰਾਸਾਨ ਬਾਰੇ ਭਵਿੱਖਬਾਣੀ ਸੱਚੀ ਹੋ ਰਹੀ ਹੈ ?

ਕੀ ਹਦੀਸਾਂ ਦੀ ਖੁਰਾਸਾਨ ਬਾਰੇ ਭਵਿੱਖਬਾਣੀ ਸੱਚੀ ਹੋ ਰਹੀ ਹੈ ?

ਅਫਗਾਨਿਸਤਾਨ ਵਿਚ ਤਾਲਿਬਾਨ ਦੇ ਕਾਬਜ ਹੋਣ ਨਾਲ ਇਸਲਾਮੀ ਜਗਤ ਵਿਚ ਉਸ ਪੁਰਾਤਨ ਹਦੀਸ ਦਾ ਜਿਕਰ ਦੁਬਾਰਾ ਸ਼ੁਰੂ ਹੋ ਗਿਆ ਏ ਜਿਸ ਵਿਚ ਇਸਲਾਮ ਦੀ ਮੁੜ-ਬੁਲੰਦੀ ਦਾ ਸਫਰ ਖੁਰਾਸਾਨ (ਜੋ ਕਿ ਅਜੋਕੇ ਅਫਗਾਨਿਸਤਾਨ ਤੇ ਕੁਝ ਗਵਾਂਢੀ ਇਲਕਿਆਂ ਦਾ ਪੁਰਾਣਾ ਨਾ ਹੈ) ਤੋੰ ਸ਼ੁਰੂ ਹੋ ਕੇ ਅਰਬ ਤੋੰ ਹੁੰਦਾ ਹੋਇਆ ਪੱਛਮ ਵਿਚ ਰੋਮਨ ਸਾਮਰਾਜ ਨੂੰ ਦੱਬ ਲਵੇਗਾ। ਇਸਲਾਮੀ ਵਿਦਵਾਨ ਇਸ ਹਦੀਸ ਦੀ ਵਿਆਖਿਆ ਕਰਦੇ ਰਹੇ ਹਨ ਜੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ।

“ਪੂਰਬ ਵੱਲੋੰ ਲੋਕ ਆਉਣਗੇ ਤੇ ਅਰਬ ਵਿਚ ਮਹਿੰਦੀ ਦੀ ਹਕੂਮਤ ਕਾਇਮ ਕਰਨਗੇ। ਖੁਰਸਾਨ ਤੋੰ ਕਾਲੇ ਝੰਡੇ ਲੈ ਕੇ ਫੌਜਾਂ ਚੜਨਗੀਆਂ ਤੇ ਇਹ ਝੰਡੇ ਏਲੀਆ (ਯੇਰੂਸ਼ਲਮ) ‘ਚ ਗੱਡੇ ਜਾਣਗੇ। ਹਜਰਤ ਮਹਿੰਦੀ ਦੀ ਸਲਤਨਤ ਕਾਇਮ ਹੋਵੇਗੀ। ਯੇਰੂਸ਼ਲਮ, ਜੋ ਅਰਬਾਂ ਨੇ ਅਯਾਸ਼ੀ ਵਿਚ ਗੁਆ ਦਿੱਤਾ ਸੀ ਉਹ ਖੁਰਾਸਾਨ ਵਾਲੇ ਮੁੜ ਹਾਸਲ ਕਰਨਗੇ, ਜਿਵੇਂ ਕੁਰਦ ਸਲਾਹਦੀਨ ਆਯੂਬੀ ਨੇ ਬਾਰਵੀੰ ਸਦੀ ‘ਚ ਵਾਪਸ ਲਿਆ ਸੀ।”

ਕੁਝ ਹਦੀਸਾਂ ਵਿਚ ਖੁਰਾਸਾਨ ਦੀ ਇਸ ਫੌਜ ਨੂੰ ਹਿੰਦੁਸਤਾਨ ਵੱਲੋੰ ਠੰਢੀਆ ਹਵਾਵਾਂ ਆਉਣੑ ਦਾ ਵੀ ਜਿਕਰ ਹੈ। ਖ਼ੈਰ! ਮੁਸਲਮਾਨ ਅਫਗਾਨਿਸਤਾਨ ਤੇ ਤਾਲਿਬਾਨ ਦੇ ਕਬਜੇ ਨੂੰ ਕੁਲ ਆਲਮ ਤੇ ਇਸਲਾਮੀ ਰਾਜ ਕਾਇਮ ਹੋਣ ਦੇ ਪਹਿਲੇ ਕਦਮ ਵਜੋੰ ਵੇਖ ਰਹੇ ਹਨ।
#ਮਹਿਕਮਾ_ਪੰਜਾਬੀ

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: