Breaking News
Home / International / ਇਹ ਤੁਹਾਡੀਆਂ ਜਮੀਨਾਂ ਹੜੱਪਣ ਆਏ ਨੇ – ਜਦੋਂ ਕਬੀਲੇ ਦੇ ਬਜ਼ੁਰਗ ਨੇ ਪੁਲਾੜ ਯਾਤਰੀ ਨੂੰ ਚੰਦਰਮਾ ਤੇ ਸੁਨੇਹਾ ਪਹੁੰਚਾਉਣ ਨੂੰ ਕਿਹਾ

ਇਹ ਤੁਹਾਡੀਆਂ ਜਮੀਨਾਂ ਹੜੱਪਣ ਆਏ ਨੇ – ਜਦੋਂ ਕਬੀਲੇ ਦੇ ਬਜ਼ੁਰਗ ਨੇ ਪੁਲਾੜ ਯਾਤਰੀ ਨੂੰ ਚੰਦਰਮਾ ਤੇ ਸੁਨੇਹਾ ਪਹੁੰਚਾਉਣ ਨੂੰ ਕਿਹਾ

20 ਜੁਲਾਈ 1969, ਨੀਲ ਆਰਮਸਤਰਾਂਗ ਅਤੇ ਬੁਜ਼ ਐਲਡਰਿਨ ਨੇ ਚੰਦਰਮਾ ਦੀ ਸਤਹ ਉਪਰ ਪੈਰ ਰੱਖਿਆ। ਇਸ ਮੁਹਿੰਮ ਤੋਂ ਕੁਝ ਮਹੀਨੇ ਪਹਿਲਾਂ, ਅਪੋਲੋ 11 ਪੁਲਾੜ ਯਾਤਰੀਆ ਨੂੰ ਪੱਛਮੀ ਸੰਯੁਕਤ ਰਾਜ ਦੇ ਦੁਰਾਡੇ ਮਾਰੂਥਲ ਵਿਚ ਸਿਖਲਾਈ ਦਿੱਤੀ ਗਈ। ਇਹ ਖਿਤਾ ਕਈ ਮੂਲ ਅਮਰੀਕੀ ਜਨ ਸਮੂਹਾਂ ਦਾ ਰਹਿਣ ਬਸੇਰਾ ਸੀ। ਜਿਸ ਸੰਬੰਧੀ ਇਕ ਦੰਤ ਕਥਾ ਪ੍ਰਚਲਤ ਹੈ।

ਇਕ ਦਿਨ ਸਿਖਲਾਈ ਦੌਰਾਨ, ਪੁਲਾੜ ਯਾਤਰੀ ਓਥੋਂ ਦੇ ਇਕ ਕਬੀਲਾਈ ਬਜ਼ੁਰਗ ਨੂੰ ਟੱਕਰੇ। ਉਸ ਬਜ਼ੁਰਗ ਨੇ ਉਨ੍ਹਾਂ ਨੂੰ ਪੁੱਛਿਆ ਕਿ ਉਹ ਇੱਥੇ ਕੀ ਕਰ ਰਹੇ ਹਨ ? ਤਾਂ ਉਹਨਾਂ ਉਸ ਨੂੰ ਦੱਸਿਆ ਕਿ ਅਸੀਂ ਇਕ ਖੋਜ ਮੁਹਿੰਮ ਦਾ ਹਿੱਸਾ ਹਨ ਜੋ ਛੇਤੀ ਹੀ ਚੰਦਰਮਾ ਦਾ ਅਨਵੇਸ਼ਣ ਕਰਨ ਲਈ ਜਾ ਰਹੀ ਹੈ। ਜਦੋਂ ਉਸ ਬਜ਼ੁਰਗ ਆਦਮੀ ਨੇ ਇਹ ਗੱਲ ਸੁਣੀ ਤਾਂ ਉਹ ਕੁਝ ਪਲਾਂ ਲਈ ਚੁਪ ਹੋ ਗਿਆ ਤੇ ਫੇਰ ਉਹਨਾਂ ਸਿਖਾਂਦਰੂਆਂ ਨੂੰ ਪੁੱਛਿਆ ਕਿ ਕੀ ਉਹ ਉਹਦੇ ਲਈ ਇਕ ਨਿੱਕਾ ਜਿਹਾ ਕੰਮ ਕਰਨਗੇ ?

‘ਹਾਂਜੀ ਕੀ ਕੰਮ ਹੈ ?’ ਉਹਨਾਂ ਪੁੱਛਿਆ।

ਅਗੋਂ ਬੁਢੇ ਆਦਮੀ ਨੇ ਕਿਹਾ, ‘ਸਾਡੇ ਕਬੀਲੇ ਵਿਚ ਇਹ ਮਾਨਤਾ ਹੈ ਕਿ ਚੰਦਰਮਾ ਉਪਰ ਪਵਿਤਰ ਆਤਮਾਵਾਂ ਰਹਿੰਦੀਆਂ ਨੇ, ਮੈਂ ਚਾਹੁੰਨਾ ਕਿ ਤੁਸੀਂ ਮੇਰਾ ਇਕ ਸੁਨੇਹਾ ਉਹਨਾਂ ਤੀਕ ਪਹੁੰਚਾ ਦਿਓ।’

‘ਹਾਂਜੀ ਜਰੂਰ! ਦਸੋ ਕੀ ਸੁਨੇਹਾ ਹੈ?’ ਪੁਲਾੜ ਯਾਤਰੂਆਂ ਨੇ ਪੁੱਛਿਆ।

ਉਹ ਆਦਮੀ ਨੇ ਆਪਣੀ ਕਬੀਲਾਈ ਬੋਲੀ ਦੇ ਵਿਚ ਕੁਝ ਬੋਲਿਆ ਤੇ ਉਹੋ ਕੁਝ ਉਹਨਾਂ ਨੂੰ ਉਸ ਦੇ ਮਗਰ ਮਗਰ ਦੁਹਰਾਉਣ ਲਈ ਕਿਹਾ, ਜਦੋਂ ਤੱਕ ਕਿ ਉਹ ਚੰਗੀ ਤਰ੍ਹਾਂ ਇਸ ਨੂੰ ਯਾਦ ਨਾ ਕਰ ਲੈਣ।

‘ਇਸ ਦਾ ਮਤਲਬ ਕੀ ਹੈ?’ ਉਹਨਾਂ ਨੇ ਪੁੱਛਿਆ।

‘ਇਹ ਤਾਂ ਮੈਂ ਤੁਹਾਨੂੰ ਨਹੀਂ ਦੱਸ ਸਕਦਾ! ਕਿਉਂਕਿ ਇਹ ਗੁਪਤ ਗੱਲ ਹੈ ਜਿਸ ਨੂੰ ਜਾਂ ਤਾਂ ਸਾਡੇ ਕਬੀਲੇ ਦੇ ਲੋਕ ਅਤੇ ਜਾਂ ਚੰਦਰਮਾ ਉਪਰ ਰਹਿਣ ਵਾਲੀਆਂ ਆਤਮਾਵਾਂ ਹੀ ਜਾਣ ਸਕਦੀਆਂ ਹਨ, ਬਸ!

ਜਦੋਂ ਉਹ ਪੁਲਾੜ ਯਾਤਰੂ ਆਪਣੇ ਖੋਜ ਕੇਂਦਰ ਉਪਰ ਵਾਪਸ ਮੁੜ ਆਏ ਤਾਂ ਆ ਕੇ ਉਹਨਾਂ ਨੇ ਇਕ ਐਸਾ ਬੰਦਾ ਭਾਲ ਲੱਭਿਆ , ਜੋ ਉਸ ਕਬੀਲਾਈ ਬੋਲੀ ਦੀ ਸੋਝੀ ਰੱਖਦਾ ਹੋਵੇ। ਜਦੋਂ ਉਹਨਾਂ ਨੇ ਉਹ ਰਟਿਆ ਰਟਾਇਆ ਗੁਪਤ ਸੁਨੇਹਾ ਬੋਲ ਦਸਿਆ ਤਾਂ ਦੁਭਾਸ਼ੀਆ ਸੁਣਕੇ ਹੱਸਣ ਲੱਗਾ।

ਉਹਨਾਂ ਪੁੱਛਿਆ, ‘ਇਸਦਾ ਕੀ ਮਤਲਬ ਹੈ?’

ਤਾਂ ਦੁਭਾਸ਼ੀਏ ਨੇ ਦਸਿਆ ਕਿ ਜੋ ਗੁਪਤ ਸੁਨੇਹਾ ਉਹਨਾਂ ਇੱਡੇ ਧਿਆਨ ਨਾਲ ਰੱਟ ਰਖਿਆ ਹੈ, ਇਸਦਾ ਮਤਲਬ ਹੈ ਕਿ, “ਇਹਨਾਂ ਲੋਕਾਂ ਦੇ ਇਕਿਹਰੇ ਬੋਲ ਦਾ ਵੀ ਵਿਸਾਹ ਨਾ ਕਰਿਓ! ਇਹ ਤੁਹਾਡੀਆਂ ਜਮੀਨਾਂ ਹੜੱਪਣ ਆਏ ਨੇ!’

* Sapiens ਕਿਤਾਬ ਵਿਚੋਂ Yuval Noah Harari ਦੇ ਲੇਖ – The mentality of Conquest ਤੋਂ ਹੁਣੇ ਹੁਣੇ ਅਨੁਵਾਦ ਕੀਤਾ
ਹਰਪਿੰਦਰ ਸਿੰਘ ਅੰਮ੍ਰਿਤ

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: