Breaking News
Home / Sikh News / ਮਿੱਤਰ ਤਕੜੇ ਦੇ ਹੁੰਦੇ, ਗਰੀਬ ਦੀ ਜ਼ੋਰੂ ਸਭ ਦੀ ਭਾਬੀ ਹੁੰਦੀ

ਮਿੱਤਰ ਤਕੜੇ ਦੇ ਹੁੰਦੇ, ਗਰੀਬ ਦੀ ਜ਼ੋਰੂ ਸਭ ਦੀ ਭਾਬੀ ਹੁੰਦੀ

ਤਾਲਿਬਾਨ ਸਾਡੇ ਲਈ ਮਾੜੇ ਹਨ। ਉਨ੍ਹਾਂ ਦੇ ਰਾਜ ‘ਚ ਸਾਡੀ ਕੌਮ ‘ਤੇ ਜ਼ੁਲਮ ਹੋਏ, ਦਰਜਨਾਂ ਸਿੱਖ ਹ ਮ ਲਿ ਆਂ ‘ਚ ਮਾਰੇ ਗਏ, ਕਈਆਂ ਦੇ ਕਾਰੋਬਾਰ ਤਬਾਹ ਹੋ ਗਏੇ, ਔਰਤਾਂ ਦਾ ਘਰੋਂ ਨਿਕਲਣਾ ਬੰਦ ਹੋ ਗਿਆ, ਕਈਆਂ ਨੂੰ ਪੁਰਖਿਆਂ ਦੇ ਘਰ-ਬਾਰ ਛੱਡ ਕੇ ਮੁਲਕ ਛੱਡਣਾ ਪਿਆ, ਸਾਡੇ ਗੁਰਦੁਆਰੇ ਕਈ ਥਾਂ ਬੰਦ ਕਰਾ ਦਿੱਤੇ ਗਏ। ਇਸਤੋੰ ਵੱਧ ਜ਼ੁ ਲ ਮ ਕੀ ਹੋ ਸਕਦਾ!

ਪਰ ਦੂਜੇ ਪਾਸੇ ਭਾਰਤ ਵਿੱਚ ਹਜ਼ਾਰਾਂ ਸਿੱਖ ਸਟੇਟ ਨੇ ਝੂਠੇ ਪੁਲਿਸ ਮੁਕਾਬਲਿਆਂ ‘ਚ ਮਾਰ ਦਿੱਤੇ, ਜ਼ੁ ਲ ਮੋ ਤ ਸ਼ੱ ਦ ਦ ਦਾ ਅੰ ਤ ਕਰ ਦਿੱਤਾ ਗਿਆ, ਚੌਰਾਸੀ ਦੇ ਕ ਤ ਲੇ ਆ ਮ ਵੇਲੇ ਪੂਰੇ ਮੁਲਕ ‘ਚ ਸਾਡੇ ਕਾਰੋਬਾਰ ਤਬਾਹ ਕਰ ਦਿੱਤੇ ਗਏ ਤੇ ਹੁਣ ਖੇਤੀ ਬਿਲ ਲਿਆ ਕੇ ਸਾਡੀਆਂ ਜ਼ਮੀਨਾਂ ਖੋਹਣ ਦੀ ਤਿਆਰੀ ਹੈ, ਚੌਰਾਸੀ ‘ਚ ਬੇਘਰ ਹੋਏ ਸਿੱਖਾਂ ਨੂੰ ਹੋਰ ਸੂਬਿਆਂ ਤੋਂ ਆਣ ਕੇ ਪੰਜਾਬ ਵਸਣਾ ਪਿਆ, ਪੰਜਾਬ ਦੇ ਹਜ਼ਾਰਾਂ ਸਿੱਖ ਸਟੇਟ ਦੇ ਜ਼ੁ ਲ ਮਾਂ ਤੋਂ ਤੰਗ ਆਣ ਕੇ ਹੋਰ ਮੁਲਕਾਂ ‘ਚ ਸ਼ਰਨ ਲੈ ਗਏ, ਧੀਆਂ-ਭੈਣਾਂ ਦੀ ਇਜ਼ਤ ਰੋਲ਼ੀ ਗਈ, ਸਾਡੇ ਗੁਰਦੁਆਰੇ ਸਾੜੇ ਗਏ, ਸਾਡੇ ਗੁਰਦੁਆਰਿਆਂ ਗਿਆਨ ਗੋਦੜੀ ਤੇ ਡਾਂਗਮਾਰ ਸਾਹਿਬ ‘ਤੇ ਭਾਰਤ ‘ਚ ਕਬਜ਼ਾ ਕਰ ਲਿਆ ਗਿਆ, ਬੀਤੇ ਪੰਜ ਸਾਲਾਂ ‘ਚ ਦੋ ਸੌ ਤੋਂ ਵੱਧ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀ ਕਰਵਾਈਆਂ ਗਈਆਂ……. ਤੇ ਭਾਰਤ ਸਾਡਾ ਮਿੱਤਰ ਹੈ। ਵਾਹ !

ਸੱਚ ਇਹ ਹੈ ਕਿ ਸਾਡਾ ਕੋਈ ਵੀ ਮਿੱਤਰ ਨਹੀਂ, ਤੁਸੀਂ ਜਾਨ ਤੇ ਮਾਲ ਬਚਾਉਣ ਲਈ ਜਿਹਦੇ ਮਰਜ਼ੀ ਧੱਕੇ ਨਾਲ ਮਿੱਤਰ ਬਣੀ ਚੱਲੋ। ਮਿੱਤਰ ਤਕੜੇ ਦੇ ਹੁੰਦੇ, ਗਰੀਬ ਦੀ ਜ਼ੋਰੂ ਸਭ ਦੀ ਭਾਬੀ ਹੁੰਦੀ। ਅਸੀਂ ਅਫਗਾਨੀ ਸਿੱਖ ਵੀ ਬਚਾਉਣੇ ਹਨ ਤੇ ਭਾਰਤ ‘ਚ ਰਹਿੰਦੇ ਵੀ ਬਲੀ ਦੇ ਬੱਕਰੇ ਨਹੀਂ ਬਣਨ ਦੇਣੇ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਪੰਜਾਬ ਦੇ ਆਰੀਆ ਸਮਾਜੀਆਂ ਵਿੱਚ ਪੰਜਾਬੀ ਬੋਲੀ ਵਾਸਤੇ ਕਿੰਨੀ ਨਫ਼ਰਤ ਹੈ। ਇਸ ਗੱਲ ਦਾ ਝਲਕਾਰਾ ਪੰਜਾਬੀ ਲੋਕਧਾਰਾ ‘ਤੇ ਵੱਡਾ ਕੰਮ ਕਰਨ ਵਾਲੇ ਅਤੇ ਪਿੰਡ ਪਿੰਡ ਜਾਕੇ ਲੋਕ ਗੀਤਾਂ ਨੂੰ ਇਕੱਠਾ ਕਰ ਕਲਮਬੱਧ ਕਰਨ ਵਾਲੇ ਦਵਿੰਦਰ ਸਤਿਆਰਥੀ ਤੋਂ ਮਿਲਦਾ ਹੈ।

ਜੱਟ ਬੁੱਧੀ – ਜੱਟ ਚੌਂਕੇ ‘ਚ ਖੜ੍ਹਾ ਛੰਨੇ ‘ਚ ਲੱਸੀ ਪੀ ਰਿਹਾ ਸੀ। ਕੁੱਤੀ ਨੇ ਆਣ ਕੇ ਚਾਟੀ ‘ਚ ਮੂੰਹ ਪਾ ਲਿਆ। ਜੱਟ ਨੇ ਕੁੱਤੀ ਦੇ ਛੱਡਵਾਂ ਛੰਨਾ ਮਾਰਿਆ, ਜੋ ਉਸਦੇ ਚੂਕਣੇ ‘ਚ ਵੱਜਾ। ਕੁੱਤੀ ਚੂੰਅ ਚੂੰਅ ਕਰਦੀ ਦਰਾਂ ਵੱਲ ਨੂੰ ਦੌੜੀ। ਛੰਨੇ ਦੇ ਕੰਧ ‘ਚ ਵੱਜ ਕੇ ਦੋ ਟੋਟੇ ਹੋ ਗਏ। ਕੰਧ ‘ਤੇ ਖੜ੍ਹਾ ਗੁਆਂਡੀ ਟਾਂਚ ਨਾਲ ਕਹਿੰਦਾ; ਭਨਾ ਲਿਆ ਛੰਨਾ।
ਜੱਟ ਬੋਲਿਆ; ਛੰਨੇ ਨੂੰ ਛੱਡ, ਕੁੱਤੀ ਦੀਆਂ ਚੀਕਾਂ ਸੁਣ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

*ਇਸ ਪੋਸਟ ਦਾ ਤਾਲਿਬਾਨ ਦੀ ਚੜ੍ਹਤ ਨਾਲ ਹੋਣ ਵਾਲੇ ਸੰਭਾਵੀ ਨੁਕਸਾਨ ਜਾਂ ਫਾਇਦੇ, ਭਾਰਤੀ ਟੀਵੀ ਚੈਨਲਾਂ ਅਤੇ ਸੋਸ਼ਲ ਮੀਡੀਏ ‘ਤੇ ਰਾਸ਼ਟਰਵਾਦੀਆਂ ਦੇ ਹੌਕੇ ਤੇ ਪੈਂਦੀਆਂ ਕੂਕਾਂ ਅਤੇ ਪੰਜਾਬੀ ਫੇਸਬੁੱਕ ਜਗਤ ‘ਚ ਪੈ ਰਹੀਆਂ ਧੜਾਧੜ ਪੋਸਟਾਂ ਨਾਲ ਕੋਈ ਸੰਬੰਧ ਨਹੀਂ। ਸੰਬੰਧਤ ਸੱਜਣ ਨੋਟ ਕਰਨ।


ਬਹੁਤਾ ਫਰਕ ਨੀ ! ਜੇ ਤੁਹਾਨੂੰ ਤਾਲਿਬਾਨ ਤੋਂ ਸਮੱਸਿਆ ਹੈ ਪਰ ਹਿੰਦੂਤਵ ਤੋਂ ਨਹੀਂ
ਅਤੇ
ਜੇ ਤੁਹਾਨੂੰ ਹਿੰਦੂਤਵ ਤੋਂ ਸਮੱਸਿਆ ਹੈ ਪਰ ਤਾਲਿਬਾਨ ਤੋਂ ਨਹੀਂ। …….ਤਾਂ ਸਮਝੋ ਕੁਝ ਗਲਤ ਹੈ।
-ਗੁਰਪ੍ਰੀਤ ਸਿੰਘ ਸਹੋਤਾ । ਸਰੀ । ਚੜ੍ਹਦੀ ਕਲਾ

About admin

Check Also

ਢੱਡਰੀਆਂਵਾਲੇ ਦੇ ਪ੍ਰਚਾਰ ਦਾ ਅਸਰ

ਜਿਹੜੇ ਗਿਆਨ ਦੀ ਭਾਈ ਸਾਬ੍ਹ ਗੱਲ ਕਰ ਰਹੇ ਨੇ ਇਹ ਮਾਨਸਿਕ ਬੁੱਧੀ ਚੋਂ ਉਪਜਦਾ ਜਿਹੋ …

%d bloggers like this: