ਪੰਜਾਬ ਦੇ ਤਾਜ਼ਾ ਰਾਜਸੀ ਮਾਹੌਲ ਨੂੰ ਇਹ ਦੋਵੇਂ ਖ਼ਬਰਾਂ ਪ੍ਰਭਾਵਿਤ ਕਰਨਗੀਆਂ।
ਆਪ ਦੇ ਪੰਜਾਬ ਵਿਚਲੇ ਆਗੂ ਪਾਰਟੀ ‘ਤੇ ਦਿੱਲੀ ਤੋਂ ਹੁਕਮ ਚਲਾਉਣ ਦੇ ਦੋਸ਼ ਲਾ ਰਹੇ ਹਨ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਨਾਲ ਇਸੇ ਕਾਰਨ ਗੱਲਬਾਤ ਟੁੱਟਣ ਤੋਂ ਬਾਅਦ ਚੋਣਾਂ ਲੜਨ ਵਾਲੀਆਂ ਕਿਸਾਨ ਯੂਨੀਅਨਾਂ ਦੇ ਸੰਯੁਕਤ ਸਮਾਜ ਮੋਰਚੇ ਨੇ ਆਪਣੇ ਬਲਬੂਤੇ ‘ਤੇ ਚੋਣਾਂ ਲੜਨ ਦਾ ਐਲਾਨ ਕਰ ਦਿੱਤਾ ਹੈ।
ਆਪ ਦੇ ਸੂਬਾਈ ਦਲਿਤ ਆਗੂ ਅਤੇ ਸੂਬਾਈ ਬੁਲਾਰੇ ਸ਼ਿਵ ਦਿਆਲ ਮਾਲੀ ਨੇ ਦੋਸ਼ ਲਾਏ ਹਨ ਕਿ ਆਪ ਦੀ ਦਿੱਲੀ ਲੀਡਰਸ਼ਿਪ ਨੇ 2017 ਦੀਆਂ ਚੋਣਾਂ ਵਾਂਗ ਪੰਜਾਬ ਵਿਚਲੇ ਆਗੂਆਂ ‘ਤੇ ਸ਼ਿਕੰਜਾ ਏਨਾ ਕੱਸਿਆ ਹੋਇਆ ਹੈ ਕਿ ਉਹ ਖ਼ੁਦ ਕੋਈ ਛੋਟਾ ਜਿਹਾ ਫੈਸਲਾ ਵੀ ਨਹੀਂ ਲੈ ਸਕਦੇ। ਉਨ੍ਹਾਂ ਨੂੰ ਇਤਰਾਜ਼ ਹੈ ਕਿ ਪਾਰਟੀ ਲਈ ਕੰਮ ਕਰਨ ਵਾਲੇ ਲੋਕਾਂ ਨੂੰ ਪਿੱਛੇ ਧੱਕ ਕੇ ਭਾਜਪਾ ਵਾਲਿਆਂ ਨੂੰ ਕੇਜਰੀਵਾਲ ਵਲੋੰ ਟਿਕਟਾਂ ਵੰਡੀਆਂ ਜਾ ਰਹੀਆਂ ਹਨ। ਜੋ ਕੁਝ ਕਿਸਾਨ ਮੋਰਚੇ ਦੀ ਸਟੇਜ ‘ਤੇ ਰਾਜੇਵਾਲ, ਕਾਂਤੀ, ਰੁਲਦੂ ਸਿੰਘ ਤੇ ਸਾਥੀ ਨੌਜਵਾਨਾਂ ਨਾਲ ਕਰਦੇ ਰਹੇ, ਉਹੀ ਕੁਝ ਕੇਜਰੀਵਾਲ ਇਨ੍ਹਾਂ ਨਾਲ ਕਰ ਗਿਆ। ਬੰਦੇ ਨੂੰ ਉਤਾਂਹ ਚਾੜ੍ਹ ਕੇ ਭੁੰਜੇ ਸੁੱਟਣਾ ਕੇਜਰੀਵਾਲ ਦਾ ਦਾਅ ਹੁੰਦਾ ਤੇ ਇਹੀ ਦਾਅ ਇਨ੍ਹਾਂ ‘ਤੇ ਵੀ ਵਰਤ ਗਿਆ।
ਦਰਸ਼ਨਪਾਲ ਨੇ ਕਿਸਾਨਾਂ ਦੀ ਸਿਆਸੀ ਪਾਰਟੀ ਦੇ ਖੋਲ੍ਹੇ ਕਈ ਭੇਦ..ਜਾਣੋ ਮੋਦੀ ਨੇ ਕਿਸਾਨਾਂ ਨਾਲ ਖੇਡੀ ਕਿਹੜੀ ਨਵੀਂ ਚਲਾਕੀ? ਸਿਆਸੀ ਪਾਰਟੀਆਂ ਨੇ ਕਿਸਾਨਾਂ ਨੂੰ ਦਿੱਤੇ ਅਨੇਕਾਂ ਲਾਲਚ
18 ਦਿਨਾਂ ‘ਚ ਕਿਸਾਨ ਅਰਸ਼ ਤੋਂ ਅੱਧ ਅਰਸ਼ ‘ਤੇ ਆ ਗਏ : ਦਰਸ਼ਨਪਾਲ