Breaking News
Home / International / ਜੋ ਬਾਈਡਨ ਨੇ ਦੱਸਿਆ ਕਿ ਅਮਰੀਕਾ ਨੇ ਕਿਉਂ ਛੱਡਿਆ ਅਫਗਾਨਿਸਤਾਨ

ਜੋ ਬਾਈਡਨ ਨੇ ਦੱਸਿਆ ਕਿ ਅਮਰੀਕਾ ਨੇ ਕਿਉਂ ਛੱਡਿਆ ਅਫਗਾਨਿਸਤਾਨ

ਤਾਲਿਬਾਨ ਦੇ ਅਫ਼ਗ਼ਾਨਿਸਤਾਨ ਉੱਪਰ ਹੋਏ ਮੁੜ ਕਬਜ਼ੇ ਨੂੰ ਲੈ ਕੇ ਹੋ ਰਹੀ ਅਲੋਚਨਾ ਦਰਮਿਆਨ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡਨ ਨੇ ਕਿਹਾ ਹੈ ਕਿ ਅਫ਼ਗ਼ਾਨਿਸਤਾਨ ਵਿਚੋਂ ਫ਼ੌਜਾਂ ਕੱਢਣ ਦਾ ਨਿਰਨਾ ਦਰੁਸਤ ਸੀ। ਉਨ੍ਹਾਂ ਨੇ ਵਾਈਟ ਹਾਊਸ ਵਿਚ ਸੰਬੋਧਨ ਕਰਦਿਆਂ ਕਿਹਾ ਕਿ ਮੈ ਆਪਣੇ ਫ਼ੈਸਲੇ ਉੱਪਰ ਦ੍ਰਿੜਤਾ ਨਾਲ ਕਾਇਮ ਹਾਂ ਪਰੰਤੂ ਤਾਲਿਬਾਨ ਨੇ ਜਿਸ ਤੇਜ਼ੀ ਨਾਲ ਅਫ਼ਗ਼ਾਨਿਸਤਾਨ ਨੂੰ ਆਪਣੇ ਕਬਜ਼ੇ ਵਿਚ ਲਿਆ ਹੈ ਇਸ ਦੀ ਆਸ ਨਹੀਂ ਸੀ।

ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਅਸ਼ਰਫ਼ ਗਨੀ ਸਮੇਤ ਅਫ਼ਗ਼ਾਨਿਸਤਾਨ ਦੇ ਅਧਿਕਾਰੀਆਂ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਅਫ਼ਗ਼ਾਨ ਫੋਰਸਾਂ ਬਾਗ਼ੀਆਂ ਨਾਲ ਲੋਹਾ ਲੈਣ ਦੇ ਸਮਰੱਥ ਹਨ ਪਰ ਸਚਾਈ ਇਹ ਹੈ ਕਿ ਆਸ ਨਾਲੋਂ ਕਈ ਗੁਣਾਂ ਤੇਜ਼ੀ ਨਾਲ ਤਾਲਿਬਾਨ ਨੇ ਅਫ਼ਗ਼ਾਨ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਹੈ। ਆਪਣੇ ਕੋਲੋਂ ਹੋਈ ਕੋਈ ਗਲਤੀ ਦਾ ਜ਼ਿਕਰ ਕੀਤੇ ਬਿਨਾਂ ਰਾਸ਼ਟਰਪਤੀ ਨੇ ਕਿਹਾ ਕਿ ਫ਼ੌਜਾਂ ਕੱਢਣ ਦਾ ਕੰਮ ਸੁਖਾਲਾ ਨਹੀਂ ਰਿਹਾ ਪਰੰਤੂ ਉਹ ਆਪਣੀ ਚੋਣ ਮੁਹਿੰਮ ਵੇਲੇ ਕੀਤੇ ਪ੍ਰਣ ਕਿ ਅਫ਼ਗ਼ਾਨਿਸਤਾਨ ਵਿਚ ਅਮਰੀਕੀ ਫ਼ੌਜ ਦਾ ਦਖ਼ਲ ਸਮਾਪਤ ਹੋ ਜਾਵੇਗਾ, ਉੱਪਰ ਕਾਇਮ ਰਹੇ ਹਨ।
ਅਫ਼ਗਾਨਿਸਤਾਨ ‘ਚ ਤਾਲਿਬਾਨ ਨੇ ਰਾਸ਼ਟਰਪਤੀ ਅਸ਼ਰਫ਼ ਗਨੀ ਦੀ ਸਰਕਾਰ ਦਾ ਤਖ਼ਤਾ ਪਲਟਦਿਆਂ 10 ਦਿਨਾਂ ‘ਚ ਦੇਸ਼ ਨੂੰ ਪੂਰੇ 20 ਸਾਲ ਪਿੱਛੇ ਧੱਕ ਦਿੱਤਾ ਹੈ। ਅਫ਼ਗਾਨਿਸਤਾਨ ‘ਚ ਅਮਰੀਕਾ ਦੀ ਅਗਵਾਈ ਵਾਲੀ ਫ਼ੌਜ ਨੇ ਸਾਲ 2001 ‘ਚ ਤਾਲਿਬਾਨ ਨੂੰ ਸੱਤਾ ਤੋਂ ਬਾਹਰ ਕੀਤਾ ਸੀ, ਪਰ ਹੌਲੀ-ਹੌਲੀ ਇਸ ਸਮੂਹ ਨੇ ਆਪਣੇ ਆਪ ਨੂੰ ਮਜ਼ਬੂਤ ਕੀਤਾ ਅਤੇ ਹੁਣ ਇਕ ਵਾਰ ਫਿਰ ਇਸ ਨੇ ਲਗਭਗ ਪੂਰੇ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰ ਲਿਆ ਹੈ। ਅਫ਼ਗਾਨਿਸਤਾਨ ‘ਤੇ ਤਾਲਿਬਾਨ ਨੇ ਕਬਜ਼ਾ ਕਰਨ ਉਪਰੰਤ ਆਪਣੀ ਜਿੱਤ ਦੇ ਨਾਲ ਹੀ ਯੁੱਧ ਖ਼ਤਮ ਹੋਣ ਦਾ ਵੀ ਐਲਾਨ ਕਰ ਦਿੱਤਾ ਹੈ। ਅਫ਼ਗਾਨ ਤਾਲਿਬਾਨ ਦੇ ਬੁਲਾਰੇ ਨੇ ਅੱਜ ਸਵੇਰੇ ਕਿਹਾ ਕਿ ਦੇਸ਼ ‘ਚ ਜੰਗ ਖ਼ਤਮ ਹੋ ਗਈ ਹੈ ਤੇ ਸਮੂਹ ਹੁਣ ਦੁਨੀਆ ਨਾਲ ਸ਼ਾਂਤੀਪੂਰਨ ਸੰਬੰਧ ਚਾਹੁੰਦਾ ਹੈ। ਬੀਤੇ ਦਿਨ 15 ਅਗਸਤ ਨੂੰ ਤਾਲਿਬਾਨ ਨੇ ਜਦੋਂ ਰਾਜਧਾਨੀ ਕਾਬੁਲ ‘ਚ ਦਾਖ਼ਲ ਹੋ ਕੇ ਰਾਸ਼ਟਰਪਤੀ ਭਵਨ ‘ਤੇ ਕਬਜ਼ਾ ਕਰ ਕੇ ਅਫ਼ਗਾਨ ਸਰਕਾਰ ਦਾ ਤਖ਼ਤਾ ਪਲਟ ਦਿੱਤਾ ਤਾਂ ਰਾਸ਼ਟਰਪਤੀ ਅਸ਼ਰਫ਼ ਗਨੀ ਤੁਰੰਤ ਆਪਣੇ ਮੰਤਰੀਆਂ ਅਤੇ ਹੋਰਨਾਂ ਨਜ਼ਦੀਕੀਆਂ ਦੇ ਨਾਲ ਦੇਸ਼ ਛੱਡ ਕੇ ਭੱਜ ਗਏ। ਇਸ ਨੂੰ ਲੈ ਕੇ ਅਫ਼ਗਾਨ ਨਾਗਰਿਕਾਂ ‘ਚ ਆਪਣੀ ਸਰਕਾਰ ਦੇ ਨਾਲ-ਨਾਲ ਅਮਰੀਕੀ ਸਰਕਾਰ ਪ੍ਰਤੀ ਵੀ ਗੁੱਸਾ ਬਣਿਆ ਹੋਇਆ ਹੈ। ਉਨ੍ਹਾਂ ਦਾ ਸਾਫ਼ ਤੌਰ ‘ਤੇ ਕਹਿਣਾ ਹੈ ਕਿ ਅਮਰੀਕੀ ਫ਼ੌਜਾਂ ਦੀ ਵਾਪਸੀ ਕਾਰਨ ਤਾਲਿਬਾਨ ਦਾ ਦੇਸ਼ ‘ਤੇ ਕਾਬਜ਼ ਹੋਣ ਦਾ ਰਾਹ ਪੱਧਰਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਹੁਣ ਦੇਸ਼ ਨੂੰ ‘ਅਫ਼ਗਾਨਿਸਤਾਨ ਇਸਲਾਮਿਕ ਅਮੀਰਾਤ’ ਐਲਾਨਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਲਿਬਾਨ ਨੇ ਕਿਹਾ ਕਿ ਅਫ਼ਗਾਨਿਸਤਾਨ ‘ਚ ਸੱਤਾ ਦੇ ਤਬਾਦਲੇ ਲਈ ਕੋਈ ਅੰਤਰਿਮ ਸਰਕਾਰ ਨਹੀਂ ਬਣਾਈ ਜਾਵੇਗੀ ਤੇ ਉਨ੍ਹਾਂ ਨੇ ਅਫ਼ਗਾਨਿਸਤਾਨ ‘ਤੇ ਮੁਕੰਮਲ ਤੌਰ ‘ਤੇ ਅਧਿਕਾਰ ਕਾਇਮ ਕਰ ਲਿਆ ਹੈ। ਤਾਲਿਬਾਨ ਦੇ ਬੁਲਾਰੇ ਮੁਹੰਮਦ ਨਈਮ ਨੇ ਭਰੋਸਾ ਦਿੱਤਾ ਕਿ ਅਫ਼ਗਾਨ ਔਰਤਾਂ ਅਤੇ ਘੱਟ ਗਿਣਤੀਆਂ ਦੇ ਅਧਿਕਾਰਾਂ ਅਤੇ ਆਪਣੇ ਵਿਚਾਰ ਰੱਖਣ ਦੀ ਆਜ਼ਾਦੀ ਨੂੰ ਸ਼ਰੀਅਤ ਕਾਨੂੰਨ ਤਹਿਤ ਸਨਮਾਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੰਗਠਨ ਸ਼ਾਂਤੀਪੂਰਨ ਸੰਬੰਧ ਚਾਹੁੰਦਾ ਹੈ ਅਤੇ ਵਿਦੇਸ਼ੀ ਲੋਕਾਂ ਨਾਲ ਸੰਪਰਕ ਦੇ ਕਈ ਰਸਤੇ ਵਿਕਸਿਤ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਦੁਨੀਆ ਭਰ ਦੇ ਸਾਰੇ ਮੁਲਕਾਂ ਨੂੰ ਇਕੱਠੇ ਬੈਠ ਕੇ ਮੁੱਦੇ ਸੁਲਝਾਉਣ ਦੀ ਅਪੀਲ ਕੀਤੀ ਹੈ। ਨਈਮ ਨੇ ਦਾਅਵਾ ਕੀਤਾ ਹੈ ਕਿ ਕਿਸੇ ਵੀ ਸਿਆਸੀ ਅਦਾਰੇ ਜਾਂ ਮੁੱਖ ਦਫ਼ਤਰ ਨੂੰ ਨਿਸ਼ਾਨਾ ਨਹੀਂ ਬਣਾਇਆ ਗਿਆ। ਉਨ੍ਹਾਂ ਨੇ ਦੂਤਘਰਾਂ ਅਤੇ ਨਾਗਰਿਕਾਂ ਦੀ ਸੁਰੱਖਿਆ ਦਾ ਵੀ ਭਰੋਸਾ ਦਿੱਤਾ। ਬੁਲਾਰੇ ਨੇ ਰਾਸ਼ਟਰਪਤੀ ਗਨੀ ਦੇ ਦੇਸ਼ ਛੱਡਣ ‘ਤੇ ਹੈਰਾਨੀ ਵੀ ਜ਼ਾਹਿਰ ਕੀਤੀ ਤੇ ਕਿਹਾ ਕਿ ਗਨੀ ਦੇ ਕਰੀਬੀ ਦੋਸਤਾਂ ਨੇ ਵੀ ਉਨ੍ਹਾਂ ਦੇ ਅਜਿਹਾ ਕਰਨ ਦੀ ਉਮੀਦ ਨਹੀਂ ਕੀਤੀ ਸੀ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਤਾਲਿਬਾਨ ਅਫ਼ਗਾਨ ਨਾਗਰਿਕਾਂ ਅਤੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਤਿਆਰ ਹੈ ਤੇ ਉਨ੍ਹਾਂ ਨੂੰ ਸੁਰੱਖਿਆ ਦਿੱਤੀ ਜਾਵੇਗੀ। ਤਾਲਿਬਾਨ ਨੇ ਆਪਣੀ ਇਸ ਜਿੱਤ ਨੂੰ ਲੰਘੇ ’20 ਸਾਲਾਂ ਦੀ ਕੁਰਬਾਨੀ ਦਾ ਫਲ’ ਦੱਸਿਆ ਹੈ। ਉਨ੍ਹਾਂ ਨੇ ਸਾਫ਼ ਤੌਰ ‘ਤੇ ਕਿਹਾ ਕਿ ਜੇਕਰ ਅਫ਼ਗਾਨਿਸਤਾਨ ਦੇ ਮਾਮਲਿਆਂ ‘ਚ ਦਖ਼ਲਅੰਦਾਜ਼ੀ ਨਹੀਂ ਹੋਵੇਗੀ ਤਾਂ ਤਾਲਿਬਾਨ ਵੀ ਕਿਸੇ ਹੋਰ ਦੇ ਮੁੱਦਿਆਂ ‘ਚ ਦਖ਼ਲ ਨਹੀਂ ਦੇਵੇਗਾ। ਉੱਧਰ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕਿ ਚੀਨ, ਰੂਸ, ਪਾਕਿਸਤਾਨ ਅਤੇ ਤੁਰਕੀ ਸਾਰੇ ਗੁਆਂਢੀ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਸ਼ਾਸਨ ਨੂੰ ਰਸਮੀ ਤੌਰ ‘ਤੇ ਮਾਨਤਾ ਦੇਣ ਦੀਆਂ ਤਿਆਰੀਆਂ ‘ਚ ਹਨ। ਜਦਕਿ ਬਹੁਤੇ ਦੇਸ਼ ਤਾਲਿਬਾਨ ਅੱਤਵਾਦੀ ਸਮੂਹ ਦੇ ਸ਼ਾਸਨ ਨੂੰ ਮਾਨਤਾ ਨਹੀਂ ਦੇਣਾ ਚਾਹੁੰਦੇ। ਬਰਤਾਨੀਆ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਚਿਤਾਵਨੀ ਦਿੱਤੀ ਹੈ ਕਿ ਅਫ਼ਗਾਨਿਸਤਾਨ ਨੂੰ ਦੁਬਾਰਾ ਅੱ ਤ ਵਾ ਦ ਦਾ ਗੜ੍ਹ ਨਹੀਂ ਬਣਨ ਦਿੱਤਾ ਜਾਵੇਗਾ। ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਸਈਦ ਖਤੀਬਜ਼ਾਦੇਹ ਨੇ ਕਿਹਾ ਕਿ ਕਾਬੁਲ ‘ਚ ਈਰਾਨੀ ਦੂਤਘਰ ਦੇ ਸਟਾਫ਼ ਨੂੰ ਘਟਾ ਦਿੱਤਾ ਗਿਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਅਫ਼ਗਾਨਿਸਤਾਨ ‘ਚ ਤਾਲਿਬਾਨ ਦੇ ਸੱਤਾ ‘ਤੇ ਕਾਬਜ਼ ਹੋਣ ਦਾ ਸਵਾਗਤ ਕੀਤਾ ਹੈ। ਏਨਾ ਹੀ ਨਹੀਂ, ਉਨ੍ਹਾਂ ਨੇ ਤਾਲਿਬਾਨ ਦੀ ਵਾਪਸੀ ਨੂੰ ‘ਗ਼ੁਲਾਮੀ ਦੀਆਂ ਜ਼ੰ ਜੀ ਰਾਂ ਤੋੜਨ ਵਾਲਾ’ ਦੱਸਿਆ ਹੈ। ਅੰਗਰੇਜ਼ੀ ਮੀਡੀਆ ਦੀ ਸਿੱਖਿਆ ਅਤੇ ਕੰਮਕਾਜ ਦੀ ਭਾਸ਼ਾ ਬਾਰੇ ਗੱਲ ਕਰਦਿਆਂ ਇਮਰਾਨ ਖ਼ਾਨ ਨੇ ਕਿਹਾ ਕਿ ਜਦੋਂ ਤੁਸੀਂ ਦੂਜਿਆਂ ਦਾ ਸੱਭਿਆਚਾਰ ਅਪਣਾਉਂਦੇ ਹੋ, ਤਾਂ ਤੁਸੀਂ ਮਾਨਸਿਕ ਤੌਰ ‘ਤੇ ਗ਼ੁਲਾਮ ਹੁੰਦੇ ਹੋ। ਇਹ ਅਸਲ ਗ਼ੁਲਾਮੀ ਤੋਂ ਵੀ ਖ਼ਰਾਬ ਹੈ। ਉਨ੍ਹਾਂ ਕਿਹਾ ਕਿ ਸਭਿਆਚਾਰਕ ਗ਼ੁਲਾਮੀ ਦੀਆਂ ਜ਼ੰ ਜੀ ਰਾਂ ਨੂੰ ਤੋੜਨਾ ਸੌਖਾ ਨਹੀਂ ਤੇ ਅਫ਼ਗਾਨਿਸਤਾਨ ‘ਚ ਅੱਜ-ਕੱਲ੍ਹ ਜੋ ਕੁਝ ਹੋ ਰਿਹਾ ਹੈ ਉਹ ਗ਼ੁਲਾਮੀ ਦੀਆਂ ਜ਼ੰ ਜੀ ਰਾਂ ਨੂੰ ਤੋੜਨ ਦੇ ਬਰਾਬਰ ਹੈ।

ਤਾਲਿਬਾਨ ਵਲੋਂ ਤੇਜ਼ੀ ਨਾਲ ਸੱਤਾ ਹਥਿਆਉਣ ਦੇ ਬਾਅਦ ਦੇਸ਼ ਛੱਡ ਕੇ ਭੱਜਣ ਦੀ ਕੋਸ਼ਿਸ਼ ਕਰਦੇ ਹਜ਼ਾਰਾਂ ਲੋਕ ਰਾਜਧਾਨੀ ਦੇ ਹਵਾਈ ਅੱਡੇ ਦੀ ਪੱਟੀ ‘ਤੇ ਇਕੱਠੇ ਹੋ ਗਏ। ਇਸ ਦੌਰਾਨ ਮਚੀ ਹਫ਼ੜਾ-ਦਫ਼ੜੀ ਦੌਰਾਨ 7 ਲੋਕਾਂ ਦੀ ਮੌਤ ਹੋ ਗਈ, ਜਿਸ ਦੌਰਾਨ ਜਹਾਜ਼ ਦੇ ਟਾਇਰਾਂ ਵਿਚਕਾਰ ਖੜ੍ਹੇ ਹੋ ਕੇ ਜਾ ਰਹੇ 3 ਲੋਕਾਂ ਦੀ ਡਿਗਣ ਕਾਰਨ ਮੌਤ ਹੋ ਗਈ ਜਦਕਿ 4 ਹੋਰ ਵਿਅਕਤੀ ਵੀ ਕਿਸੇ ਹੋਰ ਕਾਰਨਾਂ ਕਰਕੇ ਇਥੇ ਮਾਰੇ ਗਏ। ਇਕ ਸਾਂਝੇ ਕੀਤੇ ਗਏ ਵੀਡੀਓ, ਜਿਸ ਵਿਚ ਅਮਰੀਕਾ ਦੇ 20 ਸਾਲ ਦੇ ਯੁੱ ਧ ਦੇ ਅਰਾਜਕਤਾ ਭਰੇ ਅੰਤ ਦੇ ਰੂਪ ‘ਚ ਨਿਰਾਸ਼ਾ ਦੀ ਭਾਵਨਾ ਨੂੰ ਕੈਦ ਕੀਤਾ ਗਿਆ ਸੀ, ਵਿਚ ਕੁਝ ਲੋਕਾਂ ਨੂੰ ਉਡਾਣ ਭਰਨ ਤੋਂ ਪਹਿਲਾਂ ਇਕ ਅਮਰੀਕੀ ਜਹਾਜ਼ ਦੇ ਕਿਨਾਰਿਆਂ ‘ਤੇ ਲਟਕਦੇ ਹੋਏ ਦਿਖਾਇਆ ਗਿਆ ਹੈ ਕਿਉਂਕਿ ਉਹ ਜਹਾਜ਼ ‘ਚ ਸਵਾਰ ਨਹੀਂ ਹੋ ਸਕੇ। ਰਾਸ਼ਟਰਪਤੀ ਅਸ਼ਰਫ਼ ਗਨੀ ਦੇ ਦੇਸ਼ ਛੱਡ ਕੇ ਭੱਜਣ ਦੇ ਬਾਅਦ ਐਤਵਾਰ ਨੂੰ ਤਾਲਿਬਾਨ ਨੇ ਕਾਬੁਲ ‘ਤੇ ਕਬਜ਼ਾ ਕਰ ਲਿਆ, ਜਿਸ ਦੇ ਬਾਅਦ ਦੋ ਦਹਾਕਿਆਂ ਤੱਕ ਚੱਲੇ ਯੁੱਧ ਦਾ ਅੰਤ ਹੋ ਗਿਆ। ਯੁੱਧ ਦੌਰਾਨ ਅਮਰੀਕਾ ਅਤੇ ਸਹਿਯੋਗੀਆਂ ਨੇ ਅਫ਼ਗਾਨਿਸਤਾਨ ਨੂੰ ਬਦਲਣ ਦੀ ਕੋਸ਼ਿਸ਼ ਕੀਤੀ। ਮਹੀਨੇ ਦੇ ਅੰਤ ‘ਚ ਆਖਰੀ ਅਮਰੀਕੀ ਸੈਨਿਕਾਂ ਦੀ ਵਾਪਸੀ ਦੀ ਯੋਜਨਾ ਤੋਂ ਪਹਿਲਾਂ ਦੇਸ਼ ਦੇ ਪੱਛਮੀ ਸਿੱਖਿਅਤ ਸੁਰੱਖਿਆ ਬਲ ਤਾਲਿਬਾਨ ਦੇ ਹ ਮ ਲੇ, ਜੋ ਕਿ ਇਕ ਹਫ਼ਤੇ ਦੌਰਾਨ ਦੇਸ਼ ਭਰ ‘ਚ ਫੈਲ ਗਿਆ, ਦੌਰਾਨ ਹਾਰ ਗਏ ਜਾਂ ਭੱਜ ਗਏ। ਰਾਜਧਾਨੀ ‘ਚ ਤਣਾਅ ਦੀ ਸਥਿਤੀ ਸੀ ਕਿਉਂਕਿ ਤਾਲਿਬਾਨ ਵਲੋਂ ਵੱਡੇ ਚੌਰਾਹਿਆਂ ‘ਚ ਆਪਣੇ ਲੜਾਕੂ ਤਾਇਨਾਤ ਕੀਤੇ ਜਾਣ ਕਾਰਨ ਜ਼ਿਆਦਾਤਰ ਲੋਕ ਸਹਿਮ ਕੇ ਆਪਣੇ ਘਰਾਂ ‘ਚ ਲੁਕੇ ਹੋਏ ਸਨ। ਲੁੱ ਟ ਖੋਹ ਤੇ ਹ ਥਿ ਆ ਰ ਬੰ ਦ ਲੋਕਾਂ ਵਲੋਂ ਦਰਵਾਜ਼ੇ ਖੜਕਾਉਣ ਦੀਆਂ ਕੁਝ ਖ਼ਬਰਾਂ ਦਰਮਿਆਨ 50 ਲੱਖ ਲੋਕਾਂ ਦੀ ਆਬਾਦੀ ਵਾਲੇ ਸ਼ਹਿਰ, ਜਿਥੇ ਅਕਸਰ ਆਵਾਜਾਈ ਜਾਮ ਲਗਦੇ ਰਹਿੰਦੇ ਸਨ, ਦੀਆਂ ਗਲੀਆਂ ‘ਚ ਅਜੀਬ ਸ਼ਾਂਤੀ ਸੀ। ਸ਼ਹਿਰ ਦੇ ਪ੍ਰਮੁੱਖ ਚੌਰਾਹਿਆਂ ‘ਚੋਂ ਇਕ ‘ਚ ਤਾਲਿਬਾਨ ਦੇ ਲੜਾਕਿਆਂ ਨੂੰ ਵਾਹਨਾਂ ਦੀ ਜਾਂਚ ਕਰਦੇ ਦੇਖਿਆ ਗਿਆ। ਤਾਲਿਬਾਨ ਵਲੋਂ ਹਜ਼ਾਰਾਂ ਕੈ ਦੀ ਆਂ ਨੂੰ ਰਿਹਾਅ ਕਰਨ ਅਤੇ ਪੁਲਿਸ ਦੇ ਬੇਬੱਸ ਹੋਣ ਜਾਣ ਕਾਰਨ ਬਹੁਤਿਆਂ ਨੂੰ ਹਫ਼ੜਾ ਦਫ਼ੜੀ ਦਾ ਜਾਂ ਤਾਲਿਬਾਨ ਦੇ ਪਿਛਲੇ ਸ਼ਾਸਨ ਦੌਰਾਨ ਕੀਤੇ ਗਏ ਤ ਸ਼ੱ ਦ ਦ ਦੀ ਵਾਪਸੀ ਦਾ ਡ ਰ ਹੈ। ਲੋਕ ਕਾਬੁਲ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਵੱਲ ਦੌੜੇ, ਜੋ ਕਿ ਅਗਲੇ ਹੁਕਮਾਂ ਤੱਕ ਨਾਗਰਿਕਾਂ ਲਈ ਬੰਦ ਕਰ ਦਿੱਤਾ ਗਿਆ ਹੈ। ਅਮਰੀਕੀ ਸੈਨਾ ਤੇ ਪੱਛਮੀ ਬਲ ਲੋਕਾਂ ਨੂੰ ਸੁਰੱਖਿਅਤ ਕੱਢ ਰਹੇ ਹਨ। ਸੋਸ਼ਲ ਮੀਡੀਆ ‘ਤੇ ਵਾਇਰਸ ਵੀਡੀਓ ‘ਚ ਦਿਖਾਇਆ ਗਿਆ ਹੈ ਕਿ ਅਮਰੀਕੀ ਸੈਨਿਕਾਂ ਵਲੋਂ ਚਿਤਾਵਨੀ ਵਜੋਂ ਹਵਾ ‘ਚ ਗੋ ਲੀ ਆਂ ਚਲਾਉਣ ਕਾਰਨ ਲੋਕ ਹਵਾਈ ਪੱਟੀ ‘ਤੇ ਦੌੜ ਰਹੇ ਹਨ। ਇਕ ਵੀਡੀਓ ‘ਚ ਜਹਾਜ਼ ‘ਚ ਚੜ੍ਹਨ ਦੀ ਕੋਸ਼ਿਸ਼ ਦੌਰਾਨ ਭੀੜ ਨੂੰ ਪੌੜੀਆਂ ‘ਤੇ ਚੜ੍ਹਦੇ ਦਿਖਾਇਆ ਗਿਆ ਹੈ ਅਤੇ ਕੁਝ ਲੋਕ ਰੇਲਿੰਗ ਨਾਲ ਲਟਕ ਰਹੇ ਹਨ। ਇਕ ਹੋਰ ਵੀਡੀਓ ‘ਚ ਹੇਠਾਂ ਉਤਰ ਰਹੇ ਅਮਰੀਕੀ ਹਵਾਈ ਸੈਨਾ ਦੇ ਮਾਲ ਢੋਣ ਵਾਲੇ ਜਹਾਜ਼ ਦੇ ਨਾਲ ਸੈਂਕੜੇ ਲੋਕਾਂ ਨੂੰ ਦੌੜਦੇ ਦਿਖਾਇਆ ਗਿਆ ਹੈ। ਕੁਝ ਉਡਾਣ ਭਰਨ ਤੋਂ ਪਹਿਲਾਂ ਜਹਾਜ਼ ਦੇ ਕਿਨਾਰਿਆਂ ਨਾਲ ਚਿੰਬੜੇ ਹੋਏ ਸਨ। ਇਹ ਵੀਡੀਓ ਇਹ ਸਵਾਲ ਖੜ੍ਹੇ ਕਰਦੇ ਹਨ ਕਿ ਕਿੰਨਾ ਚਿਰ ਇਥੋਂ ਜਹਾਜ਼ ਸੁਰੱਖਿਅਤ ਉਡਾਣ ਭਰਨ ਅਤੇ ਉਤਰਨ ‘ਚ ਸਮਰੱਥ ਹੋਵੇਗਾ। ਪੈਂਟਾਗਨ ਨੇ ਹਵਾਈ ਅੱਡੇ ‘ਤੇ ਮਚੀ ਹਫ਼ੜਾ ਦਫ਼ੜੀ ‘ਤੇ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਸ਼ਫ਼ੀ ਆਰਿਫੀ, ਜਿਸ ਕੋਲ ਉਜ਼ਬੇਕਿਸਾਨ ਜਾਣ ਦਾ ਟਿਕਟ ਸੀ ਪਰ ਉਹ ਲੋਕਾਂ ਨਾਲ ਜਹਾਜ਼ ਦੇ ਭਰ ਜਾਣ ਕਾਰਨ ਉਸ ਵਿਚ ਸਵਾਰ ਨਹੀਂ ਹੋ ਸਕੀ। ਉਥੇ ਕੋਈ ਪੁਲਿਸ ਕਰਮੀ ਜਾਂ ਹਵਾਈ ਅੱਡੇ ਦਾ ਸਟਾਫ਼ ਨਹੀਂ ਸੀ। ਉਸ ਨੇ ਕਿਹਾ ਕਿ ਉਨ੍ਹਾਂ ਦੇ ਖੜ੍ਹਨ ਲਈ ਜਗ੍ਹਾ ਨਹੀਂ ਸੀ। ਬੱਚੇ ਰੋ ਰਹੇ ਸਨ, ਔਰਤਾਂ ਚੀਕ ਰਹੀਆਂ ਸਨ, ਨੌਜਵਾਨ ਅਤੇ ਬਜ਼ੁਰਗ ਗੁੱਸੇ ‘ਚ ਅਤੇ ਪ੍ਰੇਸ਼ਾਨ ਸਨ, ਕੋਈ ਵੀ ਇਕ-ਦੂਜੇ ਦੀ ਗੱਲ ਨਹੀਂ ਸੁਣ ਸਕਦਾ ਸੀ। ਸਾਹ ਲੈਣ ਲਈ ਆਕਸੀਜਨ ਨਹੀਂ ਸੀ। ਇਕ ਹੋਰ ਔਰਤ ਦੇ ਬੇਹੋਸ਼ ਹੋਣ ਅਤੇ ਜਹਾਜ਼ ‘ਚੋਂ ਉਤਾਰ ਦੇਣ ਦੇ ਬਾਅਦ ਆਰਿਫੀ ਘਰ ਵਾਪਸ ਚਲੀ ਗਈ। ਅਫ਼ਗਾਨ ਦੇ ਲੋਕ ਸਰਹੱਦਾਂ ਪਾਰ ਕਰ ਕੇ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਹਨ। ਸਰਹੱਦਾਂ ਵੀ ਹੁਣ ਤਾਲਿਬਾਨ ਦੇ ਕੰਟਰੋਲ ‘ਚ ਹਨ। 30 ਸਾਲਾ ਰਖਮਾਤੁੱਲਾ ਕੁਏਸ਼ ਕੋਲ ਉਜ਼ਬੇਕਿਸਾਨ ਜਾਣ ਲਈ ਵੀਜ਼ਾ ਸੀ, ਉਸ ਨੇ ਕਿਹਾ ਕਿ ਉਸ ਦਾ ਪਰਿਵਾਰ ਅਤੇ ਬੱਚੇ ਪਿੱਛੇ ਹਨ। ਉਹ ਸਭ ਕੁਝ ਪਿੱਛੇ ਛੱਡ ਆਇਆ ਹੈ। ਇਕ ਸੀਨੀਅਰ ਅਮਰੀਕੀ ਅਧਿਕਾਰੀ ਨੇ ਕਿਹਾ ਕਿ ਕਾਬੁਲ ‘ਚ ਜੋ ਹੋ ਰਿਹਾ ਹੈ, ਉਸ ਨੂੰ ਦੇਖ ਕੇ ਦਿਲ ਕੰਬ ਰਿਹਾ ਹੈ ਪਰ ਰਾਸ਼ਟਰਪਤੀ ਜੋ ਬਾਈਡਨ ਵਾਪਸੀ ਦੇ ਆਪਣੇ ਫ਼ੈਸਲੇ ‘ਤੇ ਕਾਇਮ ਹਨ ਕਿਉਂਕਿ ਉਹ ਉਥੇ ਯੁੱਧ ਨਹੀਂ ਚਾਹੁੰਦੇ। ਅਮਰੀਕੀ ਟੀ.ਵੀ. ਨੂੰ ਦਿੱਤੇ ਇੰਟਰਵਿਊ ‘ਚ ਕੌਮੀ ਸੁਰੱਖਿਆ ਸਲਾਹਕਾਰ ਜੇਕ ਸੁਲੀਵੇਨ ਨੇ ਤਾਲਿਬਾਨ ਵਲੋਂ ਤੇਜ਼ੀ ਨਾਲ ਕੀਤੇ ਕਬਜ਼ੇ ਲਈ ਅਫ਼ਗਾਨ ਸੈਨਾ ਨੂੰ ਜ਼ਿੰਮੇਵਾਰ ਠਹਿਰਾਇਆ ਕਿਉਂਕਿ ਉਨ੍ਹਾਂ ‘ਚ ਲ ੜ ਨ ਦੀ ਸਮਰੱਥਾ ਦੀ ਘਾਟ ਸੀ।

ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਨੇ ਬੀਤੇ ਦਿਨ ਐਤਵਾਰ ਨੂੰ ਦੇਸ਼ ਛੱਡਣ ਉਪਰੰਤ ਅੱਜ ਦੇਸ਼ ਦੇ ਨਾਗਰਿਕਾਂ ਲਈ ਇਕ ਸੰਦੇਸ਼ ਜਾਰੀ ਕੀਤਾ। ਇਸ ‘ਚ ਉਨ੍ਹਾਂ ਨੇ ਦੇਸ਼ ਛੱਡਣ ਦਾ ਕਾਰਨ ਦੱਸਦਿਆਂ ਕਿਹਾ ਕਿ ਉਨ੍ਹਾਂ ਲਈ ਇਹ ਇਕ ਮੁਸ਼ਕਿਲ ਚੋਣ ਸੀ ਕਿ ਉਹ ਤਾਲਿਬਾਨ ਦਾ ਸਾਹਮਣਾ ਕਰਨ ਲਈ ਖੜ੍ਹੇ ਰਹਿਣ, ਜਾਂ ਉਸ ਦੇਸ਼ ਨੂੰ ਛੱਡਣ ਜਿਸ ਦੀ ਰੱਖਿਆ ਲਈ ਉਨ੍ਹਾਂ ਆਪਣੇ 20 ਸਾਲ ਦਿੱਤੇ ਹਨ। ਉਨ੍ਹਾਂ ਅੱਗੇ ਕਿਹਾ ਕਿ ਤਾਲਿਬਾਨ ਦੇਸ਼ ਅਤੇ ਕਾਬੁਲ ਦੇ ਲੋਕਾਂ ‘ਤੇ ਹ ਮ ਲਾ ਕਰਨ ਆਏ ਹਨ ਅਤੇ ਇਸ ਖੂ ਨ ਖ਼ਰਾਬੇ ਨੂੰ ਰੋਕਣ ਲਈ ਬਿਹਤਰ ਸੀ ਕਿ ਉਹ ਇਥੋਂ ਚਲੇ ਜਾਣ। ਉਨ੍ਹਾਂ ਕਿਹਾ ਕਿ ਤਾਲਿਬਾਨ ਨੇ ਇਹ ਜੰ ਗ ਤ ਲ ਵਾ ਰਾਂ ਅਤੇ ਬੰ ਦੂ ਕਾਂ ਨਾਲ ਜਿੱਤੀ ਹੈ ਤੇ ਹੁਣ ਲੋਕਾਂ ਦੀ ਇੱਜ਼ਤ ਅਤੇ ਦੌਲਤ ਦੀ ਰਾਖੀ ਕਰਨਾ ਤਾਲਿਬਾਨ ਦੀ ਜ਼ਿੰਮੇਵਾਰੀ ਹੈ।

ਲੱਖਾਂ ਡਾਲਰ ਲੈ ਗਿਆ ਨਾਲ
ਮਾਸਕੋ, (ਏਜੰਸੀ)-ਅਫ਼ਗਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗਨੀ ਯੁੱਧ ਗ੍ਰਸਤ ਦੇਸ਼ ਤੋਂ ਪੈਸਿਆਂ ਨਾਲ ਭਰੇ ਹੈਲੀਕਾਪਟਰ ‘ਚ ਸਵਾਰ ਹੋ ਕੇ ਵਿਦੇਸ਼ ਭੱਜ ਗਏ ਪਰ ਕੁਝ ਨਕਦੀ ਉਨ੍ਹਾਂ ਨੂੰ ਛੱਡਣੀ ਪਈ ਕਿਉਂਕਿ ਉਹ ਉਸ ਨੂੰ ਹੈਲੀਕਾਪਟਰ ‘ਚ ਨਹੀਂ ਰੱਖ ਸਕੇ। ਅਮਰੀਕਾ ਦੇ ਸਮਰਥਨ ਵਾਲੀ ਗਨੀ ਸਰਕਾਰ ਦੇ ਅਚਾਨਕ ਪਤਨ ਦੇ ਬਾਅਦ ਤਾਲਿਬਾਨ ਨੇ ਐਤਵਾਰ ਨੂੰ ਕਾਬੁਲ ‘ਤੇ ਵੀ ਕਬਜ਼ਾ ਕਰ ਲਿਆ, ਜਿਸ ਦੇ ਬਾਅਦ ਰਾਸ਼ਟਰਪਤੀ ਨੂੰ ਦੇਸ਼ ਛੱਡ ਰਹੇ ਹੋਰਨਾਂ ਨਾਗਰਿਕਾਂ ਅਤੇ ਵਿਦੇਸ਼ੀਆਂ ਨਾਲ ਦੇਸ਼ ਛੱਡਣ ਲਈ ਮਜਬੂਰ ਹੋਣਾ ਪਿਆ। ਕਾਬੁਲ ‘ਚ ਰੂਸੀ ਦੂਤਘਰ ਦੇ ਹਵਾਲੇ ਨਾਲ ਰੂਸ ਦੀ ਅਧਿਕਾਰਤ ਸਮਾਚਾਰ ਏਜੰਸੀ ‘ਟਾਸ’ ਨੇ ਰਿਪੋਰਟ ‘ਚ ਦੱਸਿਆ ਕਿ 72 ਸਾਲਾ ਰਾਸ਼ਟਰਪਤੀ ਪੈਸਿਆਂ ਨਾਲ ਭਰੇ ਹੈਲੀਕਾਪਟਰ ‘ਚ ਸਵਾਰ ਹੋ ਕੇ ਵਿਦੇਸ਼ ਭੱਜ ਗਏ। ਚਾਰ ਕਾਰਾਂ ਪੈਸਿਆਂ ਨਾਲ ਭਰੀਆਂ ਹੋਈਆਂ ਸਨ ਤੇ ਉਨ੍ਹਾਂ ਨੇ ਨਕਦੀ ਨਾਲ ਭਰੇ ਇਕ ਹੋਰ ਬੈਗ ਨੂੰ ਹੈਲੀਕਾਪਟਰ ‘ਚ ਰੱਖਣ ਦੀ ਕੋਸ਼ਿਸ਼ ਕੀਤੀ। ਪਰ ਸਾਰਾ ਪੈਸਾ ਹੈਲੀਕਾਪਟਰ ‘ਚ ਉਹ ਨਹੀਂ ਰੱਖ ਸਕੇ ਅਤੇ ਕੁਝ ਪੈਸੇ ਹੈਲੀਪੈਡ ‘ਤੇ ਹੀ ਛੱਡ ਗਏ। ਭਾਵੇਂ ਕਿ ‘ਟਾਸ’ ਨੇ ਇਹ ਦੱਸਣ ਵਾਲੇ ਮਿਸ਼ਨ ਦੇ ਅਧਿਕਾਰੀ ਦਾ ਨਾਂਅ ਨਹੀਂ ਦੱਸਿਆ ਗਿਆ, ਰੂਸ ਦੇ ਕੂਟਨੀਤਕ ਮਿਸ਼ਨ ਦੇ ਬੁਲਾਰੇ ਨਿਕਿਤਾ ਇਸ਼ੇਂਕੋ ਦੇ ਹਵਾਲੇ ਨਾਲ ਸਪੂਤਨਿਕ ਨੇ ਦੱਸਿਆ ਕਿ ਗਨੀ ਜਦੋਂ ਕਾਬੁਲ ਛੱਡ ਰਹੇ ਸਨ ਤਾਂ ਪੈਸਿਆਂ ਨਾਲ ਭਰੀਆਂ ਚਾਰ ਕਾਰਾਂ ਉਨ੍ਹਾਂ ਦੇ ਨਾਲ ਸਨ।

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: