Breaking News
Home / International / ਤਾਲਿਬਾਨ ਨੇ ਕਾਬੁਲ ਨੂੰ ਪਾ ਰੱਖਿਆ ਘੇਰਾ, ਹਰ ਰਸਤਾ ਹੈ ਬੰਦ

ਤਾਲਿਬਾਨ ਨੇ ਕਾਬੁਲ ਨੂੰ ਪਾ ਰੱਖਿਆ ਘੇਰਾ, ਹਰ ਰਸਤਾ ਹੈ ਬੰਦ

ਕਾਬੁਲ, 15 ਅਗਸਤ – ਅਫ਼ਗ਼ਾਨਿਸਤਾਨ ਦੀ ਰਾਜਧਾਨੀ ‘ਚ ਤਾਲਿਬਾਨ ਦੇ ਲੜਾਕੇ ਹਰ ਪਾਸੇ ਤੋਂ ਦਾਖਲ ਹੋ ਗਏ ਹਨ ਤੇ ਸਥਾਨਕ ਮਹਿਲਾ ਸੰਸਦ ਮੈਂਬਰ ਫਰਜ਼ਾਨਾ ਕੋਚਾਈ ਨੇ ਕਿਹਾ ਹੈ ਕਿ ਭੱਜਣ ਦੀ ਕੋਈ ਥਾਂ ਨਹੀਂ ਬਚੀ ਹੈ। ਕਾਬੁਲ ਵਿਚ ਇਸ ਵਕਤ ਭਿਆਨਕ ਗੋ ਲੀ ਬਾ ਰੀ ਚੱਲ ਰਹੀ ਹੈ।

ਦੋ ਦਹਾਕਿਆਂ ਦੀ ਲੜਾਈ ਤੋਂ ਬਾਅਦ ਅਫ਼ਗ਼ਾਨਿਸਤਾਨ (Afghanistan) ਤੋਂ ਅਮਰੀਕੀ ਅਤੇ ਨਾਟੋ ਫੌਜਾਂ ਦੀ ਪੂਰੀ ਤਰ੍ਹਾਂ ਵਾਪਸੀ ਤੋਂ ਪਹਿਲਾਂ ਤਾਲਿਬਾਨ (Taliban) ਨੇ ਸਾਰੇ ਪਾਸਿਆਂ ਤੋਂ ਦੇਸ਼ ਉੱਤੇ ਕਬਜ਼ਾ ਕਰ ਲਿਆ, ਰਾਜਧਾਨੀ ਕਾਬੁਲ ਤੇਜ਼ੀ ਨਾਲ ਅਲੱਗ -ਥਲੱਗ ਹੋ ਰਿਹਾ ਹੈ ਅਤੇ ਐਤਵਾਰ ਸਵੇਰੇ ਅ ਤਿ ਵਾ ਦੀ ਸੰਗਠਨ ਨੇ ਜਲਾਲਾਬਾਦ (Jalalabad) ’ਤੇ ਕਬਜ਼ਾ ਕਰ ਲਿਆ, ਜਿਸ ਕਾਰਨ ਕਾਬੁਲ (Kabul Separated) ਦੇਸ਼ ਦੇ ਪੂਰਬੀ ਹਿੱਸੇ ਤੋਂ ਵੱਖ ਹੋ ਗਿਆ ਹੈ।

ਅਫ਼ਗ਼ਾਨਿਸਤਾਨ ਦੇ ਮੌਜੂਦਾ ਹਾਲਾਤ ਤੇ ਅਸੀਂ-ਤਾਲਿਬਾਨ ਤੋਂ ਕੀ ਸਿੱਖਿਆ ਜਾ ਸਕਦਾ?

ਤਾਲਿਬਾਨ ਅਫ਼ਗ਼ਾਨਿਸਤਾਨ ‘ਚ ਵਸਦੀਆਂ ਘੱਟਗਿਣਤੀਆਂ ਲਈ ਖਤਰਾ ਹਨ ਤੇ ਕੁਝ ਅਫ਼ਗ਼ਾਨਾਂ ਲਈ ਚੰਗੇ ਤੇ ਕੁਝ ਲਈ ਮਾੜੇ। ਉਨ੍ਹਾਂ ਦੇ ਪੱਖ ਜਾਂ ਵਿਰੋਧ ‘ਚ ਹੋਣ ਨੂੰ ਪਾਸੇ ਰੱਖ ਕੇ ਸੋਚਿਆ ਜਾਵੇ ਤਾਂ ਉਨ੍ਹਾਂ ਦੀ ਮੁੜ ਚੜ੍ਹਾਈ ਪਿੱਛੇ ਇਹੀ ਸਮਝ ਲਗਦੀ ਹੈ ਕਿ ਪਹਿਲਾਂ ਉਨ੍ਹਾਂ ਤੇ ਉਨ੍ਹਾਂ ਦੇ ਬਾਹਰ ਬੈਠੇ ਸਮਰਥਕਾਂ ਨੇ ਮਿਡਲ ਈਸਟ ਅਤੇ ਯੂਰਪ ਵਿੱਚ ਸੰਬੰਧਿਤ ਮੁਲਕਾਂ (Stakeholders) ਨਾਲ ਮਿਲ ਕੇ ਸੈਂਕੜੇ ਮੁਲਾਕਾਤਾਂ ਕਰਕੇ ਵਿਚਾਰ ਕੀਤੀ, ਗੱਲਬਾਤ ਦੇ ਮੇਜ਼ ‘ਤੇ ਵਿਚਾਰਾਂ ਨਾਲ ਵਿਰੋਧੀ ਚਿੱਤ ਕਰਕੇ ਉਨ੍ਹਾਂ ਨੂੰ ਅਫ਼ਗ਼ਾਨਿਸਤਾਨ ਛੱਡਣ ਲਈ ਮਨਾਇਆ।

ਇਸ ਗੱਲਬਾਤ ਦੇ ਦੌਰ ਦੌਰਾਨ ਆਪਣੀ ਗੱਲ ਮਨਵਾਉਣ ਲਈ ਉਹ ਸਮੇਂ ਸਮੇਂ ਹਥਿਆਰਾਂ ਦਾ ਜ਼ੋਰ ਵਰਤਦੇ ਰਹੇ। ਜਾਂ ਇਹ ਕਹਿ ਲਓ ਕਿ ਗੱਲਬਾਤ ਹੋਣੀ ਹੀ ਨਹੀਂ ਸੀ, ਜੇ ਉਨ੍ਹਾਂ ਕੋਲ ਹ ਥਿ ਆ ਰ ਬੰ ਦ ਤਾਕਤ ਨਾਲ ਦੁਸ਼ਮਣ ਫੌਜਾਂ ਨੂੰ ਤੰਗ ਪਰੇਸ਼ਾਨ ਕਰਕੇ ਵਿਰੋਧੀਆਂ ਨੂੰ ਮੇਜ਼ ‘ਤੇ ਬਿਠਾਉਣ ਦੀ ਸਮਰੱਥਾ ਨਾ ਹੁੰਦੀ।

ਹੁਣ ਜਦ ਮੇਜ਼ ਦੀ ਜੰਗ ਜਿੱਤ ਲਈ ਤਾਂ ਉਹ ਹ ਥਿ ਆ ਰ ਲੈ ਕੇ ਜ਼ਮੀਨੀ ਜੰਗ ਜਿੱਤਣ ਤੁਰ ਪਏ ਤੇ ਜੇਤੂ ਹੋ ਹੋ ਅੱਗੇ ਵਧ ਰਹੇ ਹਨ।

ਅਮਰੀਕਾ ਅਤੇ ਸਹਿਯੋਗੀ ਮੁਲਕਾਂ ਨੇ ਬੀਤੇ 15 ਸਾਲਾਂ ‘ਚ ਇੱਕ ਟ੍ਰਿਲੀਅਨ ਡਾਲਰ (1000 ਬਿਲੀਅਨ) ਖਰਚ ਕੇ 3 ਲੱਖ ਦੇ ਕਰੀਬ ਅਫਗਾਨੀ ਫੌਜ ਨੂੰ ਅਤਿ ਅਧੁਨਿਕ ਹਥਿਆਰ ਦਿੱਤੇ ਤੇ ਨਾਲ ਹੀ ਉੱਚ ਦਰਜੇ ਦੀ ਟਰੇਨਿੰਗ ਵੀ ਪਰ ਉਹ ਫੌਜ ਤਾਲਿਬਾਨ ਦੀ ਜਜ਼ਬਾਤੀ ਜੰਗ ਅੱਗੇ ਖੜ੍ਹ ਨਹੀਂ ਰਹੀ।

ਇੱਕ ਵਾਰ ਤਾਂ ਲਗਦਾ ਹੁੰਦਾ ਸੀ ਕਿ ਅਫ਼ਗ਼ਾਨਿਸਤਾਨ ‘ਚ ਕੋਈ ਤਾਲਿਬਾਨ ਬਚਿਆ ਹੀ ਨੀ ਹੋਣਾ ਪਰ ਫਿਰ ਹੁਣ ਜ਼ਮੀਨੀ ਜੰਗ ਲੜਨ ਵਾਲੇ ਹਜ਼ਾਰਾਂ ਤਾਲਿਬਾਨ ਲੜਾਕੇ ਕਿੱਥੋਂ ਆ ਗਏ? ਤਾਂ ਜਵਾਬ ਇਹੀ ਲੱਭਦਾ ਹੈ ਕਿ ਬੰਦੇ ਉੱਥੇ ਹੀ ਹੁੰਦੇ, ਬੱਸ ਸਹੀ ਮੌਕੇ ਦੀ ਉਡੀਕ ‘ਚ ਹੁੰਦੇ।

ਤਾਲਿਬਾਨ ਸਾਡੇ ਦੁਸ਼ਮਣ ਨੇ ਜਾਂ ਦੋਸਤ ਇਹ ਬਹਿਸ ਪਾਸੇ ਰੱਖ ਕੇ, ਪਿਛਲੇ ਦੋ-ਤਿੰਨ ਸਾਲ ਤੋਂ ਚੱਲੇ ਇਸ ਸਮੁੱਚੇ ਵਰਤਾਰੇ ਤੋਂ ਕੁਝ ਸਿੱਖਣਾ ਜ਼ਰੂਰ ਬਣਦਾ। ਆਪਣੀ ਲੜਾਈ ਆਪ ਲੜਨੀ ਪੈਂਦੀ, ਕੋਈ ਕਿਸੇ ਨੂੰ ਉਸਦੇ ਸੁਪਨੇ ਜਿੱਤ ਕੇ ਨਹੀਂ ਦਿੰਦਾ। ਰੋਟੀ ਦੀ ਕੁੱਤੇ-ਝਾਕ ‘ਚ ਬੈਠਿਆਂ ਦੇ ਕਈ ਵਾਰ ਮੂਹਰਿਓਂ ਡਾਂਗਾਂ ਵੀ ਪੈ ਜਾਂਦੀਆਂ। ਆਪਣੇ ਦੰਦ ਤਿੱਖੇ ਹੋਣ ਤਾਂ ਹੀ ਬਚਾਅ ਹੁੰਦਾ।

“ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ।।”

ਕੌਮ ਨੂੰ ਬੌਧਿਕ ਅਤੇ ਮਾਨਸਿਕ ਤੌਰ ‘ਤੇ ਤਕੜੇ ਹੋਣ ਦੀ ਲੋੜ ਹੈ, ਜ਼ੋਰ ਵਾਲੇ ਤਾਂ ਵਿੱਚ ਹੀ ਬੈਠੇ ਸਹੀ ਸਮਾਂ ਉਡੀਕ ਰਹੇ ਹੁੰਦੇ।

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: