ਪਾਠੀ ਸਿੰਘ ’ਤੇ ਹ ਮ ਲਾ – ਈਸਟਚਰਚ ਗੁਰਦੁਆਰਾ ਸਿੰਘ ਸਭਾ ਦੇ ਗ੍ਰੰਥੀ ਸਿੰਘ ਨੇ ਦਿੱਤੀ ਜਾਣਕਾਰੀ

187

ਔਕਲੈਂਡ 21 ਸਤੰਬਰ, 2021-ਹਰਜਿੰਦਰ ਸਿੰਘ ਬਸਿਆਲਾ-: ਬੀਤੇ ਬੁੱਧਵਾਰ ਕ੍ਰਾਈਸਟਚਰਚ ਵਿਖੇ ਗੁਰਦੁਆਰਾ ਸਾਹਿਬ ਦੇ ਗੇਟ ਉਤੇ ਗ੍ਰੰਥੀ ਸਿੰਘ ਭਾਈ ਗੁਰਪ੍ਰੀਤ ਸਿੰਘ ਉਤੇ ਹੋਏ ਹ ਮ ਲੇ ਸਬੰਧੀ ਜਾਣਕਾਰੀ ਪ੍ਰਾਪਤ ਕੀਤੀ ਗਈ ਹੈ। ਭਾਈ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਖੱਬੀ ਬਾਂਹ ਅਤੇ ਸੱਜੇ ਹੱਥ ਦੀ ਹੱਡੀ ਟੁੱਟ ਗਈ ਹੈ। ਪਲਾਸਤਰ ਲਗਾ ਦਿੱਤਾ ਗਿਆ ਹੈ। ਮੌਢਿਆਂ ਉਤੇ ਵੀ ਸੱਟਾਂ ਹਨ। ਹ ਮ ਲਾ ਵ ਰਾਂ ਵੱਲੋਂ ਦਰਜਨਾਂ ਵਾਰ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਅਕਸਰ ਸਵੇਰੇ ਗੇਟ ਖੁੱਲ੍ਹਾ ਹੁੰਦਾ ਹੈ ਪਰ ਉਸ ਦਿਨ ਖੁੱਲ੍ਹਾ ਨਾ ਹੋਣ ਕਰਕੇ ਉਹ ਆਪਣੀ ਕਾਰ ਵਿਚੋਂ ਬਾਹਰ ਨਿਕਲ ਕੇ ਗੇਟ ਖੋਲ੍ਹਣ ਗਏ ਤਾਂ ਉਨ੍ਹੰਾਂ ਉਤੇ ਕਈ ਬੰਦਿਆਂ ਵੱਲੋਂ ਹਮਲਾ ਕਰ ਦਿੱਤਾ ਗਿਆ। ਕਿਸੀ ਤਰ੍ਹਾਂ ਸੱਟਾਂ ਆਦਿ ਖਾ ਕੇ ਉਹ ਆਪਣੀ ਕਾਰ ਵਿਚ ਵਾਪਿਸ ਵੜ ਗਏ ਅਤੇ ਕੁਝ ਬਚਾਅ ਹੋ ਗਿਆ। ਉਹ ਉਸੇ ਵੇਲੇ ਘਰੇ ਜਾ ਕੇ ਕਿਸੀ ਦੀ ਮਦਦ ਨਾਲ ਪੁੁਲਿਸ ਸਟੇਸ਼ਨ ਗਏ ਅਤੇ ਰਿਪੋਰਟ ਦਰਜ ਕਰਵਾਈ।

ਉਨ੍ਹਾਂ ਇਸ ਘਟਨਾ ਪਿੱਛੇ ਅਸਲ ਕਹਾਣੀ ਜੋ ਉਨ੍ਹਾਂ ਨੂੰ ਜਾਪਦੀ ਹੈ, ਪੁਲਿਸ ਨੂੰ ਦੱਸ ਦਿੱਤੀ ਹੈ, ਜਿਹੜੀ ਕਿ ਕੁੱਝ ਹੋਰ ਹੀ ਗੱਲਾਂ ਬਿਆਨ ਕਰਦੀ ਹੈ। ਕੁਝ ਗੱਲਾਂ ਨਿਜੀ ਵੀ ਹਨ ਜਿਨ੍ਹਾਂ ਕਰਕੇ ਇਹ ਹ ਮ ਲਾ ਹੋਇਆ ਹੋ ਸਕਦਾ ਹੈ, ਪਰ ਪੁਲਿਸ ਛਾਣਬੀਣ ਕਰੇਗੀ। ਇਸ ਸਬੰਧੀ ਉਹ ਜਲਦੀ ਹੀ ਮੀਡੀਆ ਨਾਲ ਸਾਰੀ ਗੱਲ ਸਾਂਝੀ ਕਰਨਗੇ। ਘਟਨਾ ਸਬੰਧੀ ਗੁਰਦੁਆਰਾ ਸਾਹਿਬ ਦੀ ਪੋਸਟ ਉਤੇ ਕਈ ਤਰ੍ਹਾਂ ਦੇ ਕੁਮੈਂਟ ਪਾਏ ਜਾ ਰਹੇ ਹਨ ਜਿਹੜੇ ਕਿ ਕਹਾਣੀ ਨੂੰ ਕੁਝ ਹੋਰ ਦਰਸਾਉਂਦੇ ਨਜ਼ਰ ਆਉਂਦੇ ਹਨ ਅਤੇ ਕਈਆਂ ਨੇ ਗੁਰਦੁਆਰਾ ਸਾਹਿਬ ਦੀ ਕੀਤੀ ਜਾ ਰਹੀ ਪੈਰਵਾਈ ਨੂੰ ਠੀਕ ਦੱਸਿਆ ਹੈ।

ਇਸ ਸਬੰਧੀ ਗੁਰਦੁਆਰਾ ਸਾਹਿਬ ਦੇ ਪ੍ਰਬੰਧਕੀ ਮੰਡਲ ਦੇ ਵਿਚੋਂ ਵੀ ਇਕ ਵਿਅਕਤੀ ਨਾਲ ਗੱਲ ਵੀ ਹੋਈ ਹੈ, ਉਨ੍ਹਾਂ ਕਿਹਾ ਹੈ ਕਿ ਘਟਨਾ ਕਿਸੇ ਅਣਜਾਣ ਵਿਅਕਤੀਆਂ ਵੱਲੋਂ ਕੀਤੀ ਗਈ ਜਾਪਦੀ ਹੈ, ਪਰ ਹੋ ਸਕਦਾ ਹੈ ਕੁਝ ਹੋਰ ਕਾਰਨ ਵੀ ਹੋਣ, ਪਰ ਇਸ ਬਾਰੇ ਪੁਲਿਸ ਦੀ ਜਾਂਚ ਤੋਂ ਬਾਅਦ ਪਤਾ ਚੱਲੇਗਾ। ਪੁਲਿਸ ਨੂੰ ਸੀ.ਸੀ.ਟੀ.ਵੀ. ਦੇ ਵੀਡੀਓ ਕਲਿੱਪ ਦੇ ਦਿੱਤੇ ਗਏ ਹਨ