Breaking News
Home / International / ਸਿੱਖ ਜਥੇਬੰਦੀਆਂ ਨੇ ਇੰਮੀਗਰੇਸ਼ਨ ਮੰਤਰੀ ਨੂੰ ਲਿਖਿਆ ਜਵਾਬਦੇਹੀ ਮੰਗਦਾ ਖਤ

ਸਿੱਖ ਜਥੇਬੰਦੀਆਂ ਨੇ ਇੰਮੀਗਰੇਸ਼ਨ ਮੰਤਰੀ ਨੂੰ ਲਿਖਿਆ ਜਵਾਬਦੇਹੀ ਮੰਗਦਾ ਖਤ

-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਸਿੱਖ ਨੌਜਵਾਨੀ ਦਾ ਘਾਣ ਅਤੇ ਉਨ੍ਹਾਂ ‘ਤੇ ਬੇ ਤ ਹਾ ਸ਼ਾ ਤ ਸ਼ੱ ਦ ਦ ਕਰਨ ਵਾਲੇ, ਪੰਜਾਬ ਪੁਲਿਸ ਦੇ ਅੱਤਿਆਚਾਰੀ ਇੰਸਪੈਕਟਰ ਪ੍ਰੇਮ ਸਿੰਘ ਭੰਗੂ ਦੇ ਕੈਨੇਡਾ ਆਉਣ ਅਤੇ ਸਰੀ ਤੋਂ ਐਮਪੀ ਸੁੱਖ ਧਾਲੀਵਾਲ ਵੱਲੋਂ ਉਸਦਾ ਸਵਾਗਤ ਕਰਦਿਆਂ ਉਸਦੇ ਨਿੱਜੀ ਪ੍ਰੋਗਰਾਮ ‘ਚ ਸ਼ਰੀਕ ਹੋਣ ਦਾ ਕੈਨੇਡੀਅਨ ਸਿੱਖ ਜਥੇਬੰਦੀਆਂ ਨੇ ਗੰਭੀਰ ਨੋਟਿਸ ਲਿਆ ਹੈ।

ਅਜਿਹਾ ਜ਼ਾ ਲ ਮ ਅਧਿਕਾਰੀ ਕੈਨੇਡਾ ਵੜ ਕਿਵੇਂ ਗਿਆ? ਇਹ ਜਵਾਬਦੇਹੀ ਲੈਣ ਲਈ ਬੀਸੀ ਗੁਰਦੁਆਰਾ ਕੌਂਸਲ ਅਤੇ ਓਂਟਾਰੀਓ ਗੁਰਦੁਆਰਾ ਕਮੇਟੀ ਵੱਲੋਂ ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਨੂੰ ਖਤ ਲਿਖਿਆ ਗਿਆ ਹੈ। ਇਸ ਖਤ ‘ਚ ਪ੍ਰੇਮ ਸਿੰਘ ਭੰਗੂ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਕੈਨੇਡਾ ਸਰਕਾਰ ਤੋਂ ਇਸ ਜ਼ਾ ਲ ਮ ਪੁਲਿਸ ਅਧਿਕਾਰੀ ਖਿਲਾਫ ਤੁਰੰਤ ਕਾਰਵਾਈ ਕਰਨ ਅਤੇ ਸਰੀ ਦੇ ਐਮ ਪੀ ਵਲੋਂ ਤੁਰੰਤ ਮਾਫੀ ਮੰਗਣ ਦੀ ਮੰਗ ਕੀਤੀ ਗਈ ਹੈ।


ਦੱਸਣਯੋਗ ਹੈ ਕਿ 20 ਸਤੰਬਰ ਨੂੰ ਕੈਨੇਡਾ ‘ਚ ਮੱਧਕਾਲੀ ਚੋਣਾਂ ਦਾ ਐਲਾਨ ਹੋ ਚੁੱਕਾ ਹੈ, ਇਸ ਵਰਤਾਰੇ ਤੋਂ ਦੁਖੀ ਇੱਕ ਸਿੱਖ ਆਗੂ ਨੇ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਜਦੋਂ ਇਹ ਲੀਡਰ ਤੁਹਾਡੇ ਘਰ ਵੋਟਾਂ ਮੰਗਣ ਆਉਣ ਤਾਂ ਇਨ੍ਹਾਂ ਨੂੰ ਇਹ ਜ਼ਰੂਰ ਪੁੱਛਣਾ ਕਿ ਪੰਜਾਬ ‘ਚ ਲੋਕਾਂ ਦੇ ਘਰ ਉਜਾੜਨ ਵਾਲੇ ਪੁਲਸੀਆਂ ਨੂੰ ਕੈਨੇਡਾ ‘ਚ ਜੀ ਆਇਆਂ ਕਹਿੰਦਿਆਂ, ਉਨ੍ਹਾਂ ਦੇ ਪ੍ਰੋਗਰਾਮਾਂ ‘ਚ ਸ਼ਮੂਲੀਅਤ ਕਰਦਿਆਂ ਇਨ੍ਹਾਂ ਨੂੰ ਸ਼ ਰ ਮ ਨਹੀਂ ਆਉਂਦੀ? ਕੀ ਇਹ ਨਹੀਂ ਜਾਣਦੇ ਕਿ ਇਹ ਉਸ ਮੁਲਕ ਦੇ ਸਿਆਸੀ ਆਗੂ ਹਨ, ਜੋ ਮਨੁੱਖੀ ਅਧਿਕਾਰਾਂ ਦੇ ਚੈਂਪੀਅਨ ਵਜੋਂ ਜਾਣਿਆ ਜਾਂਦਾ ਹੈ ਤੇ ਇਹ ਮਨੁੱਖੀ ਅਧਿਕਾਰਾਂ ਦਾ ਘਾ ਣ ਕਰਨ ਵਾਲਿਆਂ ਦੀ ਜੀ ਹਜ਼ੂਰੀ ਕਰਦੇ ਹਨ? ਭਾਰਤੀ ਸਟੇਟ ਦੀ ਨਸ ਲ ਘਾ ਤੀ ਮਸ਼ੀਨਰੀ ਦੇ ਇਹ ਕਲ-ਪੁਰਜ਼ੇ ਸਜ਼ਾ ਦੇ ਹੱਕਦਾਰ ਹਨ, ਇਨ੍ਹਾਂ ਦੀ ਕੈਨੇਡਾ ਪੁੱਜਦਿਆਂ ਤੁਰੰਤ ਗ੍ਰਿਫ਼ਤਾਰੀ ਹੋਣੀ ਚਾਹੀਦੀ ਹੈ।

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: