Breaking News
Home / Punjab / ਵੱਸਣ ਜੱਫਰਵਾਲ ਦਾ ਸੁੱਚਾ ਲੰਗਾਹ ਬਾਰੇ ਬਿਆਨ

ਵੱਸਣ ਜੱਫਰਵਾਲ ਦਾ ਸੁੱਚਾ ਲੰਗਾਹ ਬਾਰੇ ਬਿਆਨ

ਪੰਥ ਵਿਰੋਧੀ ਸ਼ਕਤੀਆਂ ਅਤੇ “ਭਾਰਤੀ ਏਜੰਸੀਆ” ਦੇ ਏਜੰਟ ਨਹੀਂ ਚਾਹੁੰਦੇ ਕੀ ‘ਸੁੱਚਾ ਸਿੰਘ ਲੰਗਾਹ’ ਨੂੰ ਅਕਾਲ ਤਖਤ ਤੋਂ ਸੁੱਚਾ ਕੀਤਾ ਜਾਵੇ- ਵੱਸਣ ਸਿੰਘ ਜੱਫਰਵਾਲ
ਯਾਦ ਰੱਖਿਆ ਜਾਣਾ ਚਾਹੀਦਾ ਹੈ ਕਦੇ ਪੰਥਕ ਕਮੇਟੀ ਦਾ ਮੈਂਬਰ ਹੋਣ ਨਾਤੇ ਇਹੀ ਵੱਸਣ ਸਿੰਘ ਜੱਫਰਵਾਲ ਅਕਾਲ ਤਖਤ ਤੋ ਖਾਲਿਸਤਾਨ ਦਾ ਐਲਾਨ ਕਰਨ ਵਾਲਿਆ ਚੋ ਇੱਕ ਸੀ ਅਤੇ ਇਹੋ ਜਿਹੀਆ ਦੀ ਇੱਕ ਆਵਾਜ ਤੇ ਸਾਰਾ ਪੰਜਾਬ ਖੜ ਜਾਂਦਾ ਸੀ, ਅੱਜ ਇਹ ਲੋਕ ਸੁੱਚਾ ਲੰਗਾਹ ਦੀ ਸੋਚ ਤੇ ਪਹਿਰਾ ਦੇ ਰਹੇ ਹਨ । ਏਜੰਸੀਆ ਕਿਵੇਂ ਕੰਮ ਕਰਦੀਆਂ ਰਹੀਆ ਹਨ ਲੋਕਾ ਸਾਹਮਣੇ ਆ ਰਿਹਾ ਹੈ ।
ਕੁਲਤਰਨ ਸਿੰਘ ਪਧਿਆਣਾ

ਸ਼ੁੱਕਰਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਦਫਤਰ ਕਲਾਨੌਰ ਵਿਖੇ ਸਾਬਕਾ ਕੈਬਨਿਟ ਮੰਤਰੀ ਸੁੱਚਾ ਸਿੰਘ ਲੰਗਾਹ ਦੇ ਸਪੁੱਤਰ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਯੂਥ ਆਗੂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਅਗਵਾਈ ਹੇਠ ਭਰਵਾਂ ਇਕੱਠ ਹੋਇਆ। ਇਸ ਮੌਕੇ ‘ਤੇ ਯੂਥ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਨੇ ਅਕਾਲੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਜਦੋਂ ਵੀ ਚੋਣਾਂ ਦੌਰਾਨ ਪੰਜਾਬ ਦੀ ਜਨਤਾ ਨਾਲ ਵਾਅਦੇ ਕੀਤੇ ਹਨ, ਉਹ ਵਾਅਦੇ ਪੂਰੇ ਕੀਤੇ ਹਨ ਜਿਸ ਦੀ ਮਿਸਾਲ ਗ਼ਰੀਬ ਲੋਕਾਂ ਨੂੰ ਦੋ ਰੁਪਏ ਕਿੱਲੋ ਕਣਕ, ਘਰੇਲੂ ਤੇ ਟਿਊਬਵੈੱਲ ਕੁਨੈਕਸ਼ਨਾਂ ਦੇ ਬਿਜਲੀ ਬਿੱਲ ਮਾਫ, ਸ਼ਗਨ ਸਕੀਮ ਸਹੂਲਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਦੇਣ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਬਸਪਾ ਗੱਠਜੋੜ ਵੱਲੋਂ ਪੰਜਾਬ ਦੀ ਜਨਤਾ ਨਾਲ ਜੋ ਇਸ ਵਾਰ 13 ਨੁਕਾਤੀ ਪ੍ਰੋਗਰਾਮ ਤਹਿਤ ਵਾਅਦੇ ਕੀਤੇ ਹਨ। ਸ਼੍ਰੋਮਣੀ ਅਕਾਲੀ ਦਲ ਬਸਪਾ ਦੀ ਸਰਕਾਰ ਆਉਣ ‘ਤੇ ਪੂਰੇ ਕੀਤੇ ਜਾਣਗੇ। ਇਸ ਮੌਕੇ ‘ਤੇ ਸੋਨੂੰ ਲੰਗਾਹ ਨੇ ਕਿਹਾ ਕਿ ਜਿਥੇ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਅਮਨ ਸ਼ਾਂਤੀ ਦਾ ਰਾਜ ਦਿੱਤਾ ਉੱਥੇ ਕਾਂਗਰਸ ਦੇ ਰਾਜ ‘ਚ ਭ੍ਰਿਸ਼ਟਾਚਾਰੀ,ਰੇਤ ਮਾਫੀਆ ਪ੍ਰਫੁਲਤ ਕਰਨ ‘ਚ ਕਾਂਗਰਸ ਦੇ ਮੰਤਰੀਆਂ ਤੇ ਵਿਧਾਇਕਾਂ ਨੇ ਸਾਰੀਆਂ ਹੱਦਾਂ ਪਾਰ ਕਰ ਲਈਆਂ ਹਨ। ਇਸ ਮੌਕੇ ‘ਤੇ ਉਨ੍ਹਾਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਜੇ ਲ੍ਹ ਮੰਤਰੀ ਤੇ ਵ ਰ੍ਹ ਦੇ ਹੋਏ ਕਿਹਾ ਕਿ ਅਮਨ ਸ਼ਾਂਤੀ ਦਾ ਮਖੌਟਾ ਪਾਈ ਜੇਲ੍ਹ ਮੰਤਰੀ ਰੰਧਾਵਾ ਜੇ ਲ੍ਹਾਂ ‘ਚੋਂ ਗੈਂ ਗ ਸ ਟ ਰ ਅਕਾਲੀ ਆਗੂਆਂ ਦੀ ਕ ਤ ਲ ਕੀਤੇ ਜਾ ਰਹੇ ਹਨ। ਜਿਸ ਦੀ ਜ਼ਿੰਦਾ ਮਿਸਾਲ ਪੱਪੂ ਢਿੱਲਵਾਂ ਤੇ ਮਿੱਠੂ ਖੇੜਾ ਦਾ ਕਤਲ ਹੈ ਸੋਨੂੰ ਲੰਗਾਹ ਨੇ ਕਿਹਾ ਕਿ ਰੰਧਾਵਾ ਦੀ ਗੰਦੀ ਰਾਜਨੀਤੀ ਕਾਰਨ ਦੋ ਭਰਾਵਾਂ ਦਾ ਕ ਤ ਲ ਹੋਣ ਕਾਰਨ ਘਰਾਂ ‘ਚ ਸੱਥਰ ਵਿਛੇ ਹੋਏ ਹਨ।

ਇਸ ਮੌਕੇ ‘ਤੇ ਪੱਤਰਕਾਰਾਂ ਵੱਲੋਂ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਟਿਕਟ ਸਬੰਧੀ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਜੋ ਪਾਰਟੀ ਫ਼ੈਸਲਾ ਕਰੇਗੀ ਸੋਚ ਵਿਚਾਰ ਕੇ ਕਰੇਗੀ ਪਾਰਟੀ ਨੇ ਟਿਕਟ ਖੂਹ ‘ਚ ਨਹੀਂ ਸੁੱਟਣੀ। ਇਸ ਮੌਕੇ ਅਕਾਲੀ ਵਰਕਰ ਕੁਲਜੀਤ ਸਿੰਘ ਮਝੈਲ ਤੇ ਮਨਜੀਤ ਸਿੰਘ ਮਾਹਲ ਨੇ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਮਜ਼ਬੂਤੀ ਲਈ ਸੁੱਚਾ ਸਿੰਘ ਲੰਗਾਹ ਨੇ ਤਨਦੇਹੀ ਨਾਲ ਲਗਾਤਾਰ ਪਾਰਟੀ ਦੀ ਮਜ਼ਬੂਤੀ ਲਈ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਜੋ ਲਗਾਤਾਰ ਮਾਫ਼ੀ ਮੰਗਣ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜਾ ਰਹੇ ਹਨ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਮਾਫੀ ਦੇਣ। ਉਨ੍ਹਾਂ ਕਿਹਾ ਕਿ ਜੇਕਰ ਜਥੇਦਾਰ ਸੁੱਚਾ ਸਿੰਘ ਲੰਗਾਹ ਦੇ ਪਰਿਵਾਰ ਨੂੰ ਅਣਗੌਲਿਆ ਕੀਤਾ ਗਿਆ ਤਾਂ ਅਕਾਲੀ ਦਲ ਨੂੰ ਵੱਡੀ ਢਾਹ ਲੱਗੇਗੀ। ਇਸ ਮੌਕੇ ‘ਤੇ ਉਨ੍ਹਾਂ ਕਿਹਾ ਕਿ ਇੰਦਰਜੀਤ ਸਿੰਘ ਰੰਧਾਵਾ ਵੱਲੋਂ 1993 ‘ਚ ਅਕਾਲੀ ਵਰਕਰਾਂ ਤੇ ਜੋ ਤ ਸ਼ੱ ਦ ਦ ਢਾਹੇ ਗਏ ਸਨ ਜੋ ਅੱਜ ਅਕਾਲੀ ਦਲ ਦੀ ਟਿਕਟ ਮੰਗ ਰਿਹਾ ਹੈ। ਉਨ੍ਹਾਂ ਕਿਹਾ ਕਿ ਚੇਅਰਮੈਨ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਦੱਸ ਸਾਲ ਲੁੱ ਟ ਮਾ ਰ ਕੀਤੀ ਤੇ ਅਕਾਲੀ ਦਲ ਨਾਲ ਧੋਖਾ ਕੀਤਾ ਸੀ ਇਨ੍ਹਾਂ ਦੋਵਾਂ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸੁਚੇਤ ਹੋਣ ਦੀ ਲੋੜ ਹੈ। ਇਸ ਮੌਕੇ ਸਾਬਕਾ ਚੇਅਰਮੈਨ ਬਲਜੀਤ ਸਿੰਘ, ਅਮਰੀਕ ਸਿੰਘ ਸਾਬਕਾ ਚੇਅਰਮੈਨ ਵਡਾਲਾ ਬਾਂਗਰ, ਰਣਜੀਤ ਸਿੰਘ ਮੌੜ ਸਰਕਲ ਪ੍ਰਧਾਨ, ਮੱਖਣ ਸਿੰਘ ਸ਼ਾਹਪੁਰ, ਗੁਰਮੀਤ ਸਿੰਘ ਦੋਸਤਪੁਰ ਮੀਤ ਪ੍ਰਧਾਨ, ਅਸ਼ੋਕ ਮਾਹਲਾ, ਗੁਰਮੁਖ ਸਿੰਘ ਭੋਜਰਾਜ, ਮਨਜੀਤ ਸਿੰਘ ਮਾਹਲ, ਰਣਜੀਤ ਸਿੰਘ ਸ਼ਕਰੀ, ਗੁਰਦੀਪ ਸਿੰਘ ਬੋਹੜ ਵਡਾਲਾ, ਤੇਜਬੀਰ ਸਿੰਘ ਪੀ ਏ, ਵੱਸਣ ਸਿੰਘ ਜੱਫਰਵਾਲ ਬਲਵਿੰਦਰ ਸਿੰਘ ਜੱਫਰਵਾਲ, ਬਲਜੀਤ ਸਿੰਘ ਸਾਬਕਾ ਸਰਪੰਚ, ਗੁਰਮੇਜ ਸਿੰਘ ਕੈਲੇ ਕਲਾਂ, ਸੁਰਜੀਤ ਸਿੰਘ ਪੰਨਵਾਂ, ਗੁਰਪ੍ਰੀਤ ਸਿੰਘ ਬਾਦਲ ਡੇਰਾ ਬਾਬਾ ਨਾਨਕ, ਰਾਜਬੀਰ ਸਿੰਘ ਦੀਪੇਵਾਲ, ਜਗਰੂਪ ਸਿੰਘ ਸ਼ਾਹਪੁਰ, ਪਲਵਿੰਦਰ ਸਿੰਘ ਸਾਬਕਾ ਸਰਪੰਚ ਸ਼ਾਹਪੁਰ, ਮਨਦੀਪ ਸਿੰਘ ਕਾਲਾ ਆਦਿ ਹਾਜ਼ਰ ਸਨ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: