Breaking News
Home / International / ਕੈਨੇਡਾ ‘ਚ ਪੰਜਾਬੀਆਂ ਦੇ ਰੈਸਟੋਰੈਂਟ ‘ਤੇ ਹ ਮ ਲਾ

ਕੈਨੇਡਾ ‘ਚ ਪੰਜਾਬੀਆਂ ਦੇ ਰੈਸਟੋਰੈਂਟ ‘ਤੇ ਹ ਮ ਲਾ

ਐਬਟਸਫੋਰਡ, 12 ਅਗਸਤ (ਗੁਰਦੀਪ ਸਿੰਘ ਗਰੇਵਾਲ)-ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਮਿਸ਼ਨ ਵਿਖੇ ਸਥਿਤ ਪੰਜਾਬੀਆਂ ਦੀ ਮਾਲਕੀ ਵਾਲੇ ਸੰਗਮ ਰੈਸਟੋਰੈਂਟ ‘ਤੇ ਅੱਜ ਤੜਕਸਾਰ ਅਣਪਛਾਤੇ ਵਿਅਕਤੀਆਂ ਨੇ ਸ਼ੀਸ਼ਾ ਭੰਨ ਕੇ ਕੋਈ ਬਾਰੂਦੀ ਚੀਜ਼ ਅੰਦਰ ਸੱੁਟ ਦਿੱਤੀ, ਜਿਸ ਤੋਂ ਬਾਅਦ ਅੰਦਰ ਧ ਮਾ ਕਾ ਹੋਇਆ | ਧ ਮਾ ਕੇ ਕਾਰਨ ਰੈਸਟੋਰੈਂਟ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੱੁਟ ਗਏ ਪਰ ਵੱਡਾ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ |

ਘਟਨਾ ਮੌਕੇ ਰੈਸਟੋਰੈਂਟ ਦੇ ਮਾਲਕ ਉੱਪਰਲੀ ਮੰਜ਼ਿਲ ‘ਤੇ ਸੁੱਤੇ ਪਏ ਸਨ, ਜਿਨ੍ਹਾਂ ਨੇ ਧ ਮਾ ਕਾ ਹੋਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ | ਰਾਇਲ ਕੈਨੇਡੀਅਨ ਮਾਊਾਟਿਡ ਪੁਲਿਸ ਦੇ ਬੁਲਾਰੇ ਕਾਰਪੋਰੇਲ ਜੇਸਨ ਬੂਨ ਨੇ ਦੱਸਿਆ ਕਿ ਪੁਲਿਸ ਨੂੰ ਸਵੇਰੇ 4:14 ਵਜੇ ਧ ਮਾ ਕੇ ਬਾਰੇ ਫ਼ੋਨ ਆਇਆ ਸੀ ਤਾਂ ਪੁਲਿਸ ਫੋਰੈਂਸਿਕ ਟੀਮ ਤੇ ਬੰ ਬ ਨਕਾਰਾ ਟੀਮ ਦੇ ਮੈਂਬਰ ਤੁਰੰਤ ਸੰਗਮ ਰੈਸਟੋਰੈਂਟ ਪਹੁੰਚੇ |

ਉਨ੍ਹਾਂ ਦੱਸਿਆ ਕਿ ਇਸ ਹ ਮ ਲੇ ਬਾਰੇ ਅਜੇ ਕੁਝ ਨਹੀਂ ਕਿਹਾ ਜਾ ਸਕਦਾ | ਪੁਲਿਸ ਡੂੰਘਾਈ ਨਾਲ ਜਾਂਚ ਕਰ ਰਹੀ ਹੈ | ਵਰਨਣਯੋਗ ਹੈ ਕਿ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਦਿਓਲ ਪਰਿਵਾਰ ਇਸ ਰੈਸਟੋਰੈਂਟ ਨੂੰ ਬੀਤੇ 20 ਸਾਲਾਂ ਤੋਂ ਚਲਾ ਰਿਹਾ ਹੈ |

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: