Breaking News
Home / Punjab / ਸੈਫ ਕਰੀਨਾ ਨੇ ਆਪਣੇ ਮੁੰਡੇ ਦਾ ਨਾਮ ਰੱਖਿਆ ਜਹਾਂਗੀਰ, ਭਾਰਤੀ ਰਾਸ਼ਟਰਵਾਦੀਆਂ ਨੇ ਕੀਤਾ ਟਰੋਲ

ਸੈਫ ਕਰੀਨਾ ਨੇ ਆਪਣੇ ਮੁੰਡੇ ਦਾ ਨਾਮ ਰੱਖਿਆ ਜਹਾਂਗੀਰ, ਭਾਰਤੀ ਰਾਸ਼ਟਰਵਾਦੀਆਂ ਨੇ ਕੀਤਾ ਟਰੋਲ

ਸੈਫ-ਕਰੀਨਾ ਦੇ ਦੂਜੇ ਪੁੱਤਰ ਦੇ ਨਾਂ ’ਤੇ ਹੰਗਾਮਾ, ਲੋਕਾਂ ਨੇ ਕਿਹਾ- ‘ਅਗਲੇ ਪੁੱਤਰ ਦਾ ਨਾਂ ਰੱਖਿਓ ਔਰੰਗਜ਼ੇਬ ਜਾਂ ਬਾਬਰ

ਕਰੀਨਾ ਕਪੂਰ ਖ਼ਾਨ ਨੇ ਇਸ ਸਾਲ ਫਰਵਰੀ ’ਚ ਦੂਜੇ ਪੁੱਤਰ ਨੂੰ ਜਨਮ ਦਿੱਤਾ ਸੀ। ਉਸ ਸਮੇਂ ਤੋਂ ਅਦਾਕਾਰਾ ਦੇ ਪ੍ਰਸ਼ੰਸਕਾਂ ’ਚ ਉਸ ਦੇ ਨਾਮ ਨੂੰ ਲੈ ਕੇ ਚਰਚਾ ਹੈ। ਹਰ ਕੋਈ ਇਸ ਮਸ਼ਹੂਰ ਜੋੜੇ ਦੇ ਦੂਜੇ ਪੁੱਤਰ ਦਾ ਨਾਮ ਜਾਣਨ ਲਈ ਬੇਚੈਨ ਹੈ ਪਰ ਦੋਵਾਂ ਨੇ ਲੰਮੇ ਸਮੇਂ ਤੋਂ ਆਪਣੇ ਪੁੱਤਰ ਦਾ ਨਾਂ ਪ੍ਰਸ਼ੰਸਕਾਂ ਨਾਲ ਸਾਂਝਾ ਨਹੀਂ ਕੀਤਾ ਕਿਉਂਕਿ ਜਦੋਂ ਕਰੀਨਾ-ਸੈਫ ਨੇ ਪਹਿਲੀ ਵਾਰ ਪੁੱਤਰ ਤੈਮੂਰ ਅਲੀ ਖ਼ਾਨ ਦੇ ਨਾਂ ਦਾ ਐਲਾਨ ਕੀਤਾ ਸੀ ਤਾਂ ਬਹੁਤ ਹੰਗਾਮਾ ਹੋਇਆ ਸੀ। ਲੋਕਾਂ ਨੇ ਮਸ਼ਹੂਰ ਜੋੜੇ ਨੂੰ ਵੀ ਨਿਸ਼ਾਨਾ ਬਣਾਇਆ।


ਹਾਲ ਹੀ ’ਚ ਖ਼ਬਰ ਆਈ ਸੀ ਕਿ ਕਰੀਨਾ-ਸੈਫ ਦੇ ਦੂਜੇ ਪੁੱਤਰ ਦਾ ਨਾਮ ਜੇਹ ਹੈ ਪਰ ਹੁਣ ਉਸ ਦਾ ਕੁਝ ਹੋਰ ਨਾਮ ਸਾਹਮਣੇ ਆ ਰਿਹਾ ਹੈ। ਕਰੀਨਾ ਨੇ ਖ਼ੁਦ ਆਪਣੇ ਦੂਜੇ ਪੁੱਤਰ ਦੇ ਨਾਂ ਦਾ ਖ਼ੁਲਾਸਾ ਕੀਤਾ ਹੈ, ਉਹ ਵੀ ਆਪਣੀ ਕਿਤਾਬ ‘ਪ੍ਰੈਗਨੈਂਸੀ ਬਾਈਬਲ’ ’ਚ। ਇਸ ਕਿਤਾਬ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਕਰੀਨਾ ਦੇ ਦੂਜੇ ਪੁੱਤਰ ਦਾ ਨਾਂ ਮੁਗਲ ਸ਼ਾਸਕ ਜਹਾਂਗੀਰ ਦੇ ਨਾਂ ’ਤੇ ਰੱਖਿਆ ਗਿਆ ਹੈ।

ਕਰੀਨਾ ਕਪੂਰ ਖ਼ਾਨ ਦੀ ‘ਪ੍ਰੈਗਨੈਂਸੀ ਬਾਈਬਲ’ ਕਿਤਾਬ ’ਚ ਕਰੀਨਾ ਨੇ ਆਪਣੇ ਦੂਜੇ ਪੁੱਤਰ ਦਾ ਨਾਂ ਜਹਾਂਗੀਰ ਰੱਖਿਆ ਹੈ। ਜਿਸ ਤੋਂ ਬਾਅਦ ਹੁਣ ਉਸ ਦੇ ਦੂਜੇ ਪੁੱਤਰ ਦਾ ਨਾਮ ਵੀ ਸੁਰਖ਼ੀਆਂ ’ਚ ਆ ਗਿਆ ਹੈ। ਸੈਫ-ਕਰੀਨਾ ਦੇ ਪੁੱਤਰ ਦੇ ਦੂਜੇ ਨਾਂ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋ ਰਹੀ ਹੈ। ਤੈਮੂਰ ਦੀ ਤਰ੍ਹਾਂ ਲੋਕਾਂ ਨੂੰ ਜਹਾਂਗੀਰ ਦਾ ਨਾਂ ਬਿਲਕੁਲ ਪਸੰਦ ਨਹੀਂ ਸੀ, ਜੋ ਕਿ ਟਵਿਟਰ ’ਤੇ ਟਰੈਂਡ ਦੌਰਾਨ ਪਤਾ ਲੱਗ ਗਿਆ।

ਸੈਫ-ਕਰੀਨਾ ਆਪਣੇ ਦੂਜੇ ਪੁੱਤਰ ਦੇ ਨਾਂ ਨੂੰ ਲੈ ਕੇ ਟਵਿਟਰ ’ਤੇ ਖ਼ੂਬ ਟਰੈਂਡ ਹੋਏ। ਲੋਕ ਜਹਾਂਗੀਰ ਦੇ ਨਾਂ ’ਤੇ ਇੰਨੇ ਗੁੱਸੇ ’ਚ ਹਨ ਕਿ ਕੁਝ ਨੇ ਇਥੋਂ ਤੱਕ ਕਹਿ ਦਿੱਤਾ ਹੈ ਕਿ ਉਨ੍ਹਾਂ ਨੂੰ ਆਪਣੇ ਅਗਲੇ ਪੁੱਤਰ ਦਾ ਨਾਮ ਔਰੰਗਜ਼ੇਬ ਜਾਂ ਬਾਬਰ ਰੱਖਣਾ ਚਾਹੀਦਾ ਹੈ ਕਿਉਂਕਿ ਦੋਵੇਂ ਸ਼ਾਸਕਾਂ ਦੀ ਪਛਾਣ ਬੇਰਹਿਮ ਸ਼ਾਸਕਾਂ ਵਜੋਂ ਕੀਤੀ ਜਾਂਦੀ ਹੈ।

ਬਾਲੀਵੁੱਡ ਅਦਾਕਾਰਾ ਕਰੀਨਾ ਕਪੂਰ ਖ਼ਾਨ ਦੀ ਨਵੀਂ ਕਿਤਾਬ ਰਿਲੀਜ਼ ਹੋ ਗਈ ਹੈ, ਜਿਸ ’ਚ ਉਸ ਦੇ ਦੂਜੇ ਪੁੱਤਰ ਦਾ ਨਾਮ ਵੀ ਸਾਹਮਣੇ ਆ ਗਿਆ ਹੈ, ਜਿਸ ਨੂੰ ਲੈ ਕੇ ਬਹੁਤ ਸਾਰੇ ਮੀਮਜ਼ ਵੀ ਵਾਇਰਲ ਹੋ ਰਹੇ ਹਨ। ਹਾਲ ਹੀਂ ’ਚ ਕਰੀਨਾ ਨੇ ਆਪਣੀ ਗਰਭ ਅਵਸਥਾ ਨੂੰ ਇਕ ਕਿਤਾਬ ਲਿਖੀ ਹੈ, ਜਿਸ ’ਚ ਉਸ ਦੇ ਪੁੱਤਰ ਦੇ ਨਾਮ ਦਾ ਪਤਾ ਲੱਗਾ, ਜਿਸ ਨੂੰ ਲੈ ਕੇ ਸੋਸ਼ਲ ਮੀਡੀਆ ’ਤੇ ਹੰਗਾਮਾ ਮਚ ਗਿਆ ਹੈ।


ਅਜਿਹੇ ’ਚ ਕਰੀਨਾ ਕਪੂਰ ਇਕ ਸਪੱਸ਼ਟੀਕਰਨ ਸਾਹਮਣੇ ਆਇਆ ਹੈ। ਮਾਮਲਾ ਕਰੀਨਾ ਦੇ ਛੋਟੇ ਪੁੱਤਰ ਦੇ ਨਾਮ ਨੂੰ ਟਰੋਲ ਕਰਨ ਦਾ ਸੀ ਤੇ ਹੁਣ ਇਸ ਦੇ ਨਾਲ ਕਰੀਨਾ ਦੀ ਇਕ ਵੀਡੀਓ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕਰਨ ਜੌਹਰ ਨਾਲ ਕਰੀਨਾ ਕਪੂਰ ਦੀ ਗੱਲਬਾਤ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।

ਇਸ ਵੀਡੀਓ ’ਚ ਕਰਨ ਜੌਹਰ ਉਸ ਨੂੰ ਪੁੱਤਰ ਦਾ ਨਾਂ ਜਨਤਕ ਕਰਨ ਲਈ ਕਹਿ ਰਹੇ ਹਨ, ਜਿਸ ’ਤੇ ਕਰੀਨਾ ਥੋੜ੍ਹਾ ਝਿਜਕਦੀ ਹੈ ਤੇ ਫਿਰ ਕਹਿੰਦੀ ਹੈ ਕਿ ਨਾਮ ‘ਜੇਹ ਅਲੀ ਖ਼ਾਨ’ ਹੈ। ਅਜਿਹੇ ’ਚ ਪੁੱਤਰ ਦੇ ਨਾਂ ਨੂੰ ਲੈ ਕੇ ਭੰਬਲਭੂਸਾ ਖ਼ਤਮ ਨਹੀਂ ਹੋ ਰਿਹਾ ਹੈ


ਦੱਸ ਦੇਈਏ ਕਿ ਟਵਿਟਰ ’ਤੇ ਕਰੀਨਾ ਕਪੂਰ ਦੇ ਦੂਜੇ ਬੇਟੇ ਦੇ ਨਾਂ ਨੂੰ ਕਾਫੀ ਟਰੋਲ ਕੀਤਾ ਜਾ ਰਿਹਾ ਸੀ। ਕਰੀਨਾ ਤੇ ਸੈਫ ਦੇ ਦੂਜੇ ਬੇਟੇ ਦਾ ਨਾਂ ਜਹਾਂਗੀਰ ਅਲੀ ਖ਼ਾਨ ਹੈ, ਜਿਸ ਦਾ ਖ਼ੁਲਾਸਾ ਉਸ ਦੀ ਕਿਤਾਬ ’ਚ ਹੋਇਆ ਸੀ। ਹੁਣ ਜਦੋਂ ਉਸ ਨੇ ਕਰਨ ਜੌਹਰ ਨੂੰ ਬੇਟੇ ਦਾ ਨਾਂ ਜੇਹ ਅਲੀ ਖ਼ਾਨ ਦੱਸਿਆ ਹੈ ਤਾਂ ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਹੈ ਕਿ ਇਹ ਉਸ ਦਾ ਨਿਕ ਨੇਮ ਹੈ ਜਾਂ ਫਿਰ ਅਸਲ ਨਾਂ।

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: