ਰਾਮ ਰਹੀਮ ਨੂੰ ਦਿੱਤੀ ਗਈ ਪੈਰੋਲ ਨੂੰ ਲੈ ਕੇ ਬਾਦਲ ਜੋੜੇ ਨੇ ਭਾਜਪਾ ਅਤੇ ਕਾਂਗਰਸ ਦੀ ਸਰਕਾਰ ਘੇਰੀ ਹੈ। ਸੁਖਬੀਰ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਨੇ ਟਵੀਟ ਕਰਦਿਆਂ ਵੱਡੀਆਂ ਗੱਲਾਂ ਕਹੀਆਂ ਹਨ। ਸੁਖਬੀਰ ਬਾਦਲ ਨੇ ਟਵੀਟ ਕਰਦੇ ਹੋਏ ਕਿਹਾ ਹੈ ਕਿ ਕੀ ਧਾਰਮਿਕ ਭਾਵਨਾਵਾਂ ਭੜਕਾ ਕੇ ਦੇਸ਼ ਵਿਚ ਅਮਨ ਅਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਿਚ ਕੋਈ ਕਸਰ ਬਾਕੀ ਹੈ, ਜੋ ਬਲਾਤਕਾਰੀ ਰਾਮ ਰਹੀਮ ਤੋਂ ਸ਼ਰਮਨਾਕ ਹਰਕਤਾਂ ਕਰਵਾ ਕੇ ਪੂਰੀ ਕਰਨ ਦੀ ਸਾਜ਼ਿਸ਼ ਰਚੀ ਹੈ? 1980 ਵਿੱਚ ਇੰਦਰਾ ਗਾਂਧੀ ਨੇ ਦੇਸ਼ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਹਟਾਉਣ ਲਈ ਪੰਜਾਬ ਅਤੇ ਦੇਸ਼ ਨੂੰ ਲਹੂ ਲੁਹਾਣ ਕੀਤਾ ਸੀ।
ਇਸ ਦੇ ਇਲਾਵਾ ਇਕ ਹੋਰ ਟਵੀਟ ‘ਚ ਉਨ੍ਹਾਂ ਕਿਹਾ ਕਿ ਮੇਰੀ ਹਰ ਸਹੀ ਸੋਚ ਵਾਲੇ ਦੇਸ਼ ਵਾਸੀ ਨੂੰ ਅਪੀਲ ਹੈ ਕਿ ਉਹ ਦੇਸ਼ ਵਾਸੀਆਂ ਨੂੰ ਇਸ ਸਾਜ਼ਿਸ਼ ਵਿਰੁੱਧ ਸੁਚੇਤ ਕਰਕੇ ਦੇਸ਼ ਦੇ ਅਮਨ ਅਤੇ ਭਾਈਚਾਰਕ ਸਾਂਝ ਨੂੰ ਮੁੜ ਲਾਂਬੂ ਲਾਉਣ ਦੀ ਸਿਆਸੀ ਮੌਕਾ ਪ੍ਰਸਤੀ ਵਾਲੀ ਇਸ ਸਾਜ਼ਿਸ਼ ਨੂੰ ਫੇਲ੍ਹ ਕਰਨ ਲਈ ਅੱਜ ਹੀ ਅੱਗੇ ਆਏ। ਕੱਲ੍ਹ ਤੱਕ ਬਹੁਤ ਦੇਰ ਹੋ ਜਾਵੇਗੀ।
Rape Convict Ram Rahim is again provoking Sikh sentiments by ridiculing sacred Sikh Symbols. Who is behind this revival of Indira Gandhi tactics to set country aflame again by diverting attention from govt failures with provocative acts to disturb peace & communal harmony ?
— Harsimrat Kaur Badal (@HarsimratBadal_) January 25, 2023
ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਾਂਗ ਮਹਾਨ ਗੁਰੂ ਸਾਹਿਬਾਨ ਦੇ ਪੂਰਨਿਆਂ ‘ਤੇ ਚਲਦੇ ਹੋਇਆ ਪੰਜਾਬ ਅਤੇ ਮੁਲਕ ਅੰਦਰ ਅਮਨ ਅਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਿਚ ਮੋਹਰੀ ਰੋਲ ਨਿਭਾਉਂਦਾ ਰਹੇਗਾ। ਉਥੇ ਹੀ ਹਰਸਿਮਰਤ ਕੌਰ ਬਾਦਲ ਨੇ ਰਾਹ ਰਹੀਮ ਨੂੰ ਲੈ ਕੇ ਟਵੀਟ ਕਰਦਿਆਂ ਕਿਹਾ ਕਿ ਬਲਾਤਕਾਰ ਦਾ ਦੋਸ਼ੀ ਰਾਮ ਰਹੀਮ ਫਿਰ ਤੋਂ ਪਵਿੱਤਰ ਸਿੱਖ ਚਿੰਨ੍ਹਾਂ ਦਾ ਮਜ਼ਾਕ ਉਡਾ ਕੇ ਸਿੱਖ ਭਾਵਨਾਵਾਂ ਨੂੰ ਭੜਕਾ ਰਿਹਾ ਹੈ। ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਵਾਲੀਆਂ ਭੜਕਾਊ ਕਾਰਵਾਈਆਂ ਨਾਲ ਸਰਕਾਰ ਦੀਆਂ ਅਸਫ਼ਲਤਾਵਾਂ ਤੋਂ ਧਿਆਨ ਹਟਾ ਕੇ ਦੇਸ਼ ਨੂੰ ਮੁੜ ਅੱਗ ਲਾਉਣ ਦੀਆਂ ਇੰਦਰਾ ਗਾਂਧੀ ਦੀਆਂ ਚਾਲਾਂ ਨੂੰ ਮੁੜ ਸੁਰਜੀਤ ਕਰਨ ਪਿੱਛੇ ਕੌਣ ਹੈ?
ਕੀ ਧਾਰਮਿਕ ਭਾਵਨਾਵਾਂ ਭੜਕਾ ਕੇ ਦੇਸ਼ ਵਿਚ ਅਮਨ ਤੇ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਿਚ ਕੋਈ ਕਸਰ ਬਾਕੀ ਹੈ ਜੋ ਬਲਾਤਕਾਰੀ ਰਾਮ ਰਹੀਮ ਤੋਂ ਸ਼ਰਮਨਾਕ ਹਰਕਤਾਂ ਕਰਵਾ ਕੇ ਪੂਰੀ ਕਰਨ ਦੀ ਸਾਜ਼ਿਸ਼ ਰਚੀ ਹੈ? ੧੯੮੦ਵਿਆਂ ਵਿੱਚ ਇੰਦਰਾ ਗਾਂਧੀ ਨੇ ਦੇਸ਼ ਦਾ ਧਿਆਨ ਆਪਣੀਆਂ ਨਾਕਾਮੀਆਂ ਤੋਂ ਹਟਾਉਣ ਲਈ ਪੰਜਾਬ ਤੇ ਦੇਸ਼ ਨੂੰ ਲਹੂ ਲੁਹਾਣ ਕੀਤਾ ਸੀ। ਇੰਦਰਾ ਦੀ ਇਸ ਸਿੱਖ ਵਿਰੋਧੀ ਤੇ ਦੇਸ਼ ਲਈ ਘਾਤਕ ਸਾਜ਼ਿਸ਼ ਦਾ ਖੁਲਾਸਾ ਖ਼ੁਦ ਭਾਜਪਾ ਆਗੂ ਹੀ ਖੁਲਾਸਾ ਕਰਦੇ ਰਹੇ ਹਨ। ਅੱਜ ਸਿੱਖਾਂ ਸਮੇਤ ਸਮੂਹ ਦੇਸ਼ ਵਾਸੀ ਫਿਰ ਇਹ ਸੋਚਣ ਤੇ ਮਜਬੂਰ ਹਨ ਕਿ ਭਾਜਪਾ ਦੇ ਮੌਜੂਦਾ ਸਾਸ਼ਕ ਭੀ ਇੰਦਰਾ ਗਾਂਧੀ ਵਾਲੇ ਫਿਰਕੂ ਰਾਹ ਤੇ ਚਲ ਰਹੇ ਹਨ। ਮੇਰੀ ਹਰ ਸਹੀ ਸੋਚ ਵਾਲੇ ਦੇਸ਼ ਵਾਸੀ ਨੂੰ ਅਪੀਲ ਹੈ ਕਿ ਉਹ ਦੇਸ਼ ਵਾਸੀਆਂ ਨੂੰ ਇਸ ਸਾਜ਼ਿਸ਼ ਵਿਰੁੱਧ ਸੁਚੇਤ ਕਰਕੇ ਦੇਸ਼ ਦੇ ਅਮਨ ਤੇ ਭਾਈਚਾਰਕ ਸਾਂਝ ਨੂੰ ਮੁੜ ਲਾਂਬੂ ਲਾਉਣ ਦੀ ਸਿਆਸੀ ਮੌਕਾ ਪ੍ਰਸਤੀ ਵਾਲੀ ਇਸ ਸਾਜ਼ਿਸ਼ ਨੂੰ ਫੇਲ ਕਰਨ ਲਈ ਅੱਜ ਹੀ ਅੱਗੇ ਆਏ। ਕੱਲ੍ਹ ਤੱਕ ਬਹੁਤ ਦੇਰ ਹੋ ਜਾਏਗੀ। ਮੈਂ ਸਮੂਹ ਦੇਸ਼ ਵਾਸੀਆਂ ਨੂੰ ਵਿਸ਼ਵਾਸ ਦੁਆਉਂਦਾ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਵਾਂਗ ਮਹਾਨ ਗੁਰੂ ਸਾਹਿਬਾਨ ਦੇ ਪੂਰਨਿਆਂ ਤੇ ਚਲਦੇ ਹੋਇਆ ਪੰਜਾਬ ਤੇ ਮੁਲਕ ਅੰਦਰ ਅਮਨ ਤੇ ਭਾਈਚਾਰਕ ਸਾਂਝ ਬਰਕਰਾਰ ਰੱਖਣ ਵਿਚ ਮੋਹਰੀ ਰੋਲ ਨਿਭਾਉਂਦਾ ਰਹੇਗਾ।