Breaking News
Home / Punjab / ਸੰਨੀ ਦਿਓਲ ਨੂੰ ਵਿਧਾਇਕ ਦੀ ਥਾਰ ਦਾ ਫਿਕਰ – ਜਲਦੀ ਭੇਜੋ ਥਾਰ, ਦਾਜ ਵਿਚ ਦੇਣੀ

ਸੰਨੀ ਦਿਓਲ ਨੂੰ ਵਿਧਾਇਕ ਦੀ ਥਾਰ ਦਾ ਫਿਕਰ – ਜਲਦੀ ਭੇਜੋ ਥਾਰ, ਦਾਜ ਵਿਚ ਦੇਣੀ

ਪਠਾਨਕੋਟ : ਲੋਕ ਸਭਾ ਚੋਣਾਂ ਦੇ ਵਿੱਚ ਗੁਰਦਾਸਪੁਰ ਵਾਲਿਆਂ ਦਾ ਵਿਸ਼ਵਾਸ ਜਿੱਤ ਕੇ ਸੰਨੀ ਦਿਓਲ ਉੱਥੋਂ ਦੇ ਵਿਧਾਇਕ ਬਣੇ ਪਰ ਇਸ ਤੋਂ ਬਾਅਦ ਗੁਰਦਾਸਪੁਰ ਵਿੱਚ ਨਜ਼ਰ ਨਹੀਂ ਆਏ. ਜਿਸ ਨੂੰ ਲੈ ਕੇ ਗੁਰਦਾਸਪੁਰ ਹਲਕੇ ਦੇ ਲੋਕ ਖਾਸੇ ਨਾਰਾਜ਼ ਵੀ ਸਨ. ਪਿਛਲੇ ਦਿਨੀਂ ਸੰਨੀ ਦਿਓਲ ਦੀ ਗੁੰਮਸ਼ੁਦਗੀ ਦੇ ਪੋਸਟਰ ਵੀ ਇਲਾਕੇ ‘ਚ ਲਗਾਏ ਗਏ ਸੀ.

ਇਲਾਕਾ ਵਾਸੀਆਂ ਦਾ ਕਹਿਣਾ ਸੀ ਕਿ ਸੰਨੀ ਦਿਓਲ ਜਦੋਂ ਦੇ ਸਾਂਸਦ ਬਣੇ ਹਨ ਉਦੋਂ ਤੋਂ ਹਲਕੇ ਦੇ ਵਿੱਚ ਨਜ਼ਰ ਨਹੀਂ ਆ ਰਹੇ ਅਤੇ ਨਾ ਹੀ ਇਲਾਕੇ ਦੀ ਭਲਾਈ ਅਤੇ ਵਿਕਾਸ ਦੇ ਲਈ ਕੋਈ ਕਾਰਜ ਕੀਤੇ ਹਨ. ਪਰ ਸੰਨੀ ਦਿਓਲ ਵਿੱਚੋਂ -ਵਿੱਚੋਂ ਕੋਈ ਨਾ ਕੋਈ ਪੋਸਟ ਪਾ ਕੇ ਅਕਸਰ ਸੁਰਖੀਆਂ ਵਿਚ ਬਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਹਨ. ਹੁਣ ਫਿਰ ਸੰਨੀ ਦਿਓਲ ਦੇ ਵੱਲੋਂ ਲਿਖਿਆ ਗਿਆ ਇੱਕ ਪੱਤਰ ਉਨ੍ਹਾਂ ਨੂੰ ਸੁਰਖੀਆਂ ਦੇ ਵਿੱਚ ਲੈ ਆਇਆ ਹੈ.

ਸਾਂਸਦ ਸੰਨੀ ਦਿਓਲ ਨੇ ਵਿਧਾਇਕ ਦਿਨੇਸ਼ ਸਿੰਘ ਬੱਬੂ ਦੀ ਬੇਟੀ ਦੇ ਲਈ ਮਹਿੰਦਰਾ ਏਜੰਸੀ ਨੂੰ ਪੱਤਰ ਲਿਖਿਆ ਹੈ. ਇਸ ਪੱਤਰ ਦੇ ਵਿਚ ਥਾਰ ਗੱਡੀ ਦੀ ਡਿਲਿਵਰੀ ਜਲਦੀ ਦੇਣ ਦੀ ਅਪੀਲ ਕੀਤੀ ਗਈ ਹੈ. ਦੇਖੋ ਪੱਤਰ


ਜ਼ਿਕਰ ਏ ਖਾਸ ਹੈ ਕਿ ਸੰਨੀ ਦਿਓਲ ਅਦਾਕਾਰ ਤੋਂ ਸਿਆਸਤਦਾਨ ਬਣੇ ਸੀ ਅਤੇ ਲੋਕਾਂ ਨੂੰ ਉਮੀਦ ਸੀ ਕਿ ਉਹ ਉਨ੍ਹਾਂ ਦੇ ਹਲਕੇ ਦੇ ਲਈ ਜ਼ਰੂਰ ਕੁਝ ਕਰਨਗੇ ਪਰ ਅਜਿਹਾ ਨਹੀਂ ਹੋਇਆ। ਚੋਣਾਂ ਜਿੱਤਣ ਤੋਂ ਬਾਅਦ ਸੰਨੀ ਦਿਓਲ ਆਪਣੇ ਹਲਕੇ ਦੇ ਵਿੱਚ ਕਦੇ ਨਜ਼ਰ ਹੀ ਨਹੀਂ ਆਏ. ਤੇ ਹੁਣ ਇਹ ਪੱਤਰ ਵਾਇਰਲ ਹੋਣ ਤੋਂ ਬਾਅਦ ਲੋਕ ਸੰਨੀ ਦਿਓਲ ਨੂੰ ਗੱਡੀਆਂ ਦੀ ਡਿਲੀਵਰੀ ਕਰਵਾਉਣ ਵਾਲਾ ਸਾਂਸਦ ਕਹਿ ਰਹੇ ਹਨ.

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: