ਕਿਹੜੇ ਕਿਹੜੇ ਕਿਸਾਨ ਲੀਡਰ ਸੀ RSS ਦੇ ਨੇੜੇ ?

283

26 ਜਨਵਰੀ ਤੋਂ ਬਾਅਦ ਕਿਸਾਨ ਆਗੂ ਪਾਗਲਾਂ ਵਾਂਙ ਵਿਉਹਾਰ ਕਰ ਰਹੇ ਸਨ| ਕਿਸਾਨ ਆਗੂਆਂ ਨੇ 11 ਨੌਜਵਾਨਾਂ ਦੀ ਇੱਕ ਲਿਸਟ ਦਿੱਲੀ ਪੁਲਸ ਨੂੰ ਗਿਰਫ਼ਤਾਰ ਕਰਨ ਲਈ ਦਿੱਤੀ ਸੀ |
ਪੱਤਰਕਾਰ ਮਨਦੀਪ ਪੂਨੀਆ

ਆਜਾਦ ਪੱਤਰਕਾਰ ਤੇ ਦਿੱਲੀ ਮੋਰਚੇ ਦੌਰਾਨ ਜੇਲ੍ਹ ਕੱਟਣ ਵਾਲਾ ਮਨਦੀਪ ਪੂਨੀਆ ਵੀ ਨਿਕਲਿਆ ਭਾਜਪਾ ਦਾ ਏਜੰਟ..!ਜਿਵੇੰ ਕਿ ਸੰਯੁਕਤ ਕਾਮਰੇਡ ਮੋਰਚੇ ਤੇ ਯੂਨੀਅਨ ਲੀਡਰਾਂ ਬਾਰੇ ਸੁਆਲ ਚੁੱਕਣ ਵਾਲੇ ਹਰ ਬੰਦੇ ਨੂੰ ਭਾਜਪਾ ਤੇ ਰਸਸ ਦਾ ਬੰਦਾ ਦੱਸ ਦਿੱਤਾ ਜਾਂਦਾ ਉਸ ਹਿਸਾਬ ਨਾਲ ਮਨਦੀਪ ਪੂਨੀਆ ਵੀ ਆਰ ਐਸ ਐਸ ਦਾ ਬੰਦਾ ਨਿਕਲਿਆ।

ਪੂਨੀਆ ਪੁੱਛ ਰਿਹਾ ਕਿ ਸੰਯੁਕਤ ਮੋਰਚੇ ਦੇ 500 ਲੀਡਰ ਕਿੱਥੇ ਨੇ? ਦਿੱਲੀ ਮੋਰਚੇ ‘ਚ ਸੁੰਨਸਾਨ ਏ।ਪੂਨੀਏ ਨੂੰ ਜਰੂਰ ਕੁਝ ਅੰਦਰਲਾ ਭੇਤ ਪਤਾ। ਪਰ ਉਹ ਲਿਖਣ ਤੋੰ ਕਤਰਾ ਰਿਹਾ। ਪਰ ਇਹ ਲਿਖ ਦਿੱਤਾ ਕਿ “ਸਭ ਕੁਝ ਮੈਨੇਜ ਹੋ ਰਿਹਾ ਹੈ”।ਕੀ ਸਰਕਾਰ ਨੇ ਸਾਰੇ ਆਗੂ ਮੈਨੇਜ ਕਰ ਲਏ ਹਨ!ਆਮ ਕਿਸਾਨ ਕਿਆਫਾ ਲਾ ਰਹੇ ਸਨ ਕਿ ਯੂਨੀਅਨਾਂ ਦੇ ਆਗੂ ਕਾਂਗਰਸੀਆਂ, ਭਾਜਪਾਈਆਂ ਤੇ ਅਕਾਲੀਆਂ ਨਾਲ ਗੋਟੀਆਂ ਫਿਟ ਕਰਨ ‘ਚ ਮਸ਼ਰੂਫ ਨੇ। ਦੂਜੇ ਦਰਜੇ ਦੇ ਕਾਮਰੇਡ ਉਗਰਾਹੀਆਂ ਕਰਨ ਚੜੇ ਨੇ ਤੇ ਘਰੋ ਘਰੀਂ ਜਾ ਕੇ ਪਰਚੀਆਂ ਕੱਟ ਰਹੇ ਨੇ।


ਦੋ ਚਾਰ ਦਾਅ ਲਾ ਕੇ ਲਖੀਮਪੁਰ ਪਹੁੰਚ ਗਏ ਤੇ ਲਾ ਸ਼ਾ ਵੇਚਣ ‘ਚ ਦਲਾਲੀ ਕਰ ਰਹੇ ਨੇ।
ਪੂਨੀਆ ਜੀ, ਪੱਤਰਕਾਰ ਸਰਕਾਰ ਖਿਲਾਫ ਲਿਖਣ ਕਰਕੇ ਹੀ ਆਜਾਦ ਨਹੀੰ ਹੁੰਦਾ। ਕਈ ਵਾਰ ਸਰਕਾਰ ਦੇ ਮੋਹਰੇ ਸਰਕਾਰ ਤੋੰ ਕਿਤੇ ਵੱਧ ਖਤਰਨਾਕ ਹੁੰਦੇ ਨੇ। ਉਨਾਂ ਨੂੰ ਨੰਗੇ ਕਰਨਾ ਵੀ ਪੱਤਰਕਾਰ ਦਾ ਧਰਮ ਏ।
ਜੋ ਤੁਸੀ ਜਾਣਦੇ ਓ, ਲਿਖ ਦਿਓ।


ਆਜ਼ਾਦ ਪੱਤਰਕਾਰ ਮਨਦੀਪ ਪੂਨੀਆਂ ਕੌਣ ਹੈ ? ਤੁਸੀਂ ਜਾਣਦੇ ਹੋ। ਸਭ ਦੀਆਂ ਨਜ਼ਰਾਂ ਵਿੱਚ ਸਨਮਾਨਤ ਵੀ ਹੈ। ਤੁਸੀਂ ਮੰਨਦੇ ਵੀ ਹੋ ਕਿ ਚੰਗੀ ਪੱਤਰਕਾਰੀ ਕਰਦਾ ਹੈ।
ਪਰ ਕਈਆਂ ਦੇ ਦਿਲ ਟੁੱਟੇ ਹਨ। ਭਰਾਵੋ ਇਹ ਵੀ ਮਹਿਸੂਸ ਕਰ ਲਵੋ ਪੱਤਰਕਾਰੀ ਅਤੇ ਕਾਰਕੁੰਨ ਹੋਣ ਵਿੱਚ ਫਰਕ ਹੈ। ਥੋੜ੍ਹੀ ਜਿਹੀ ਵੀ ਪੱਤਰਕਾਰੀ ਇੱਛਾ ਮੁਤਾਬਕ ਹੋਈ ਨਹੀਂ ਕਿ ਕਈ ਵੀਰ ਹੱਲੇ ਹੱਲੇ ਕਰਕੇ ਪੈ ਜਾਂਦੇ ਨੇ। ਮਨਦੀਪ ਪੂਨੀਆਂ ਜਿਹੜੇ ਸਵਾਲਾਂ ਨੂੰ ਚੁੱਕਦਾ ਹੈ ਕੀ ਅਸੀਂ ਲੇਬਲਿੰਗ ਕਰਕੇ ਦਰਕਿਨਾਰ ਕਰ ਦੇਵਾਂਗੇ ?
-ਹਰਪ੍ਰੀਤ ਸਿੰਘ ਕਾਹਲੋਂ