Breaking News
Home / International / ਯੂਰੋ 2020 ਕੱਪ ਮੌਕੇ ਬਹੁਗਿਣਤੀ ਨਫਰਤੀ ਟਿੱਪਣੀਆਂ ਯੂ.ਕੇ. ‘ਚੋਂ- ਟਵਿੱਟਰ

ਯੂਰੋ 2020 ਕੱਪ ਮੌਕੇ ਬਹੁਗਿਣਤੀ ਨਫਰਤੀ ਟਿੱਪਣੀਆਂ ਯੂ.ਕੇ. ‘ਚੋਂ- ਟਵਿੱਟਰ

ਲੰਡਨ, 11 ਅਗਸਤ (ਮਨਪ੍ਰੀਤ ਸਿੰਘ ਬੱਧਨੀ ਕਲਾਂ)- ਯੂਰੋ ਕੱਪ ਹਾਰਨ ਤੋਂ ਬਾਅਦ ਘੱਟ ਗਿਣਤੀ ਭਾਈਚਾਰੇ ਨਾਲ ਸਬੰਧਿਤ ਖਿਡਾਰੀਆਂ ਖ਼ਿਲਾਫ਼ ਵਰਤੀ ਗਈ ਭੱਦੀ ਸ਼ਬਦਾਵਲੀ ਤੇ ਨਸਲੀ ਨਫਰਤੀ ਟਿੱਪਣੀਆਂ ਯੂ.ਕੇ. ਦੇ ਅਕਟਾਊਾਟਾਂ ਤੋਂ ਹੋਈਆਂ ਸਨ | ਯੂ.ਕੇ. ਫੁੱਟਬਾਲ ਪੁਲੀਸਿੰਗ ਯੂਨਿਟ ਨੇ ਕਿਹਾ ਕਿ 207 ਸੋਸ਼ਲ ਮੀਡੀਆ ਪੋਸਟਾਂ ਅਪਰਾਧਿਕ ਸਨ, ਜਿਨ੍ਹਾਂ ‘ਚੋਂ 34 ਬਰਤਾਨਵੀ ਅਕਾਉਂਟਾਂ ਤੋਂ ਆਈਆਂ ਤੇ 123 ਹੋਰ ਦੇਸ਼ਾਂ ਤੋਂ ਸਨ | ਸੋਸ਼ਲ ਮੀਡੀਆ ਕੰਪਨੀ ਟਵਿੱਟਰ ਨੇ ਕਿਹਾ ਹੈ ਕਿ ਮੁਅੱਤਲ ਕੀਤੇ ਗਏ 99 ਫ਼ੀਸਦੀ ਅਕਾਊਾਟ ਜਾਅਲੀ ਨਹੀਂ ਸਨ |

ਟੂਰਨਾਮੈਂਟ ਤੋਂ ਬਾਅਦ ਇੰਗਲੈਂਡ ਦੇ ਮੈਨੇਜ਼ਰ ਗੈਰੇਥ ਸਾਊਥਗੇਟ ਨੇ ਇਨ੍ਹਾਂ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਸੀ ਕਿ ਇਹ ਵਿਦੇਸ਼ਾਂ ਤੋਂ ਹੋਈਆਂ ਹਨ | ਉਕਤ ਮਾਮਲੇ ‘ਚ ਪੁਲਿਸ ਨੇ 18 ਸਾਲ ਤੋਂ 63 ਸਾਲ ਦੀ ਉਮਰ ਦੇ 11 ਲੋਕ ਗਿ੍ਫ਼ਤਾਰ ਵੀ ਕੀਤੇ ਸਨ |

ਇਨ੍ਹਾਂ ਨਸਲੀ ਟਿੱਪਣੀਆਂ ‘ਚ ਖਾਸ ਤੌਰ ‘ਤੇ ਮਾਰਕਸ ਰੈਸ਼ਫੋਰਡ, ਜੈਡਨ ਸੈਂਚੋ ਤੇ ਬੁਕਾਯੋ ਸਾਕਾ ਨੂੰ ਇਟਲੀ ਖ਼ਿਲਾਫ਼ ਖੇਡੇ ਮੈਚ ਦੌਰਾਨ ਪੈਨਲਟੀਆਂ ਨੂੰ ਗੋਲ ‘ਚ ਨਾ ਬਦਲ ਸਕਣ ਕਰਕੇ ਕੀਤੀਆਂ ਗਈਆਂ ਸਨ | ਸੋਸ਼ਲ ਮੀਡੀਆ ਨੂੰ ਨਸਲਵਾਦੀ ਅਤੇ ਪੱਖਪਾਤੀ ਸਮਗਰੀ ਦੀ ਜਾਂਚ ਕਰਨ ਤੇ ਇਸ ਨੂੰ ਰੋਕਣ ਲਈ ਕਿਹਾ ਜਾ ਰਿਹਾ ਹੈ |

About admin

Check Also

ਸੂਪ ਬਣਾਉਣ ਲਈ ਕੱਟਿਆ ਸੀ ਕੋਬਰਾ, 20 ਮਿੰਟ ਬਾਅਦ ਵੱਡੇ ਸੱਪ ਨੇ ਡੰਗਿਆ, ਸ਼ੈਫ ਦੀ ਮੌਤ

ਦੱਖਣੀ ਚੀਨ ਦੇ ਗੁਆਂਗਡੋਂਗ ਸੂਬੇ ਦੇ ਫੋਸ਼ਾਨ ਸ਼ਹਿਰ ਦੇ ਰਹਿਣ ਵਾਲੇ ਸ਼ੈੱਫ ਪੇਂਗ ਫੈਨ ਇੰਡੋਚਾਈਨੀਜ਼ …

%d bloggers like this: