Breaking News
Home / National / ਮੈਂ ਹੁਣ ਪੰਜਾਬੀ ਬਣ ਗਿਆ, ਮੇਰਾ ਹੁਣ ਨਾਮ ਸਰੀਜਿੰਦਰ ਸਿੰਘ – PR Sreejesh

ਮੈਂ ਹੁਣ ਪੰਜਾਬੀ ਬਣ ਗਿਆ, ਮੇਰਾ ਹੁਣ ਨਾਮ ਸਰੀਜਿੰਦਰ ਸਿੰਘ – PR Sreejesh

ਓਲੰਪਿਕ ਖੇਡਾਂ ’ਚ ਕਾਂਸੇ ਦਾ ਤਮਗਾ ਜਿੱਤਣ ਤੋਂ ਬਾਅਦ ਭਾਰਤ ਪਰਤੀ ਹਾਕੀ ਟੀਮ ਦੇ ਖਿਡਾਰੀਆਂ ਦਾ ਨਿੱਘਾ ਸਵਾਗਤ ਹੋਇਆ।

ਭਾਰਤੀ ਹਾਕੀ ਟੀਮ ਦੇ ਕਪਤਾਨ ਮਨਪ੍ਰੀਤ ਸਿੰਘ ਸਣੇ ਹੋਰ ਖਿਡਾਰੀਆਂ ਨੇ ਦਰਬਾਰ ਸਾਹਿਬ ਮੱਥਾ ਟੇਕਿਆ। ਮਨਪ੍ਰੀਤ ਸਿੰਘ ਆਪਣੀ ਮਾਂ ਦੇ ਗਲੇ ਲੱਗ ਕੇ ਕਾਫੀ ਭਾਵੁਕ ਹੋਏ।

ਮਿੱਠਾਪੁਰ ਹਾਕੀ ਸਟੇਡੀਅਮ ’ਚ ਵੀ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।

ਬਟਾਲਾ ਪਹੁੰਚੇ ਹਾਕੀ ਖਿਡਾਰੀ ਸਿਮਰਨਜੀਤ ਸਿੰਘ ਦਾ ਬਟਾਲਾ ਪੁਲਿਸ ਵਲੋਂ ਸਵਾਗਤ ਕੀਤਾ ਗਿਆ

ਟੋਕੀਓ ਓਲੰਪਿਕ ਵਿੱਚ ਕਾਂਸੇ ਦਾ ਤਮਗਾ ਜਿੱਤਣ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੇ ਖਿਡਾਰੀ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ।

ਖਿਡਾਰੀਆਂ ਦਾ ਅੰਮ੍ਰਿਤਸਰ ਹਵਾਈ ਅੱਡੇ ਉੱਪਰ ਸਵਾਗਤ ਕਰਨ ਲਈ ਸਾਬਕਾ ਹਾਕੀ ਖਿਡਾਰੀ ਅਤੇ ਓਲੰਪੀਅਨ ਪਰਗਟ ਸਿੰਘ ਆਪ ਪਹੁੰਚੇ ਹੋਏ ਸਨ।

ਇਸ ਮੌਕੇ ਸ਼੍ਰੋਮਣੀ ਕਮੇਟ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਟੀਮ ਨੂੰ ਇੱਕ ਕਰੋੜ ਰੁਪਏ ਦਾ ਇਨਾਮ ਨਾਲ ਸਨਮਾਨਿਤ ਕੀਤਾ ਗਿਆ।

ਉਨ੍ਹਾਂ ਨੇ ਇਸ ਮੌਕੇ ਕਿਹਾ,”ਕਰੋੜ ਰੁਪਏ ਦਾ ਇਨਾਮ ਦਿੱਤਾ ਹੈ। ਹਰੇਕ ਖਿਡਾਰੀ ਦੇ ਨਾਂ ਪੰਜ ਲੱਖ ਰੁਪਏ ਦਾ ਚੈੱਕ ਹੈ। ਉਹ ਦਿੱਤਾ ਜਾ ਰਿਹਾ ਹੈ, ਨਾਲ ਸਨਮਾਨ ਚਿੰਨ੍ਹ ਦਿੱਤਾ ਜਾ ਰਹੇ ਹਨ। ਸਿਰੋਪਾਓ ਦਿੱਤੇ ਜਾ ਰਹੇ ਹਨ ਅਤੇ ਸ੍ਰੀ ਹਰਿਮੰਦਰ ਸਾਹਿਬ ਦਾ ਗੋਲਡ ਪਲੇਟਡ ਮਾਡਲ ਦਿੱਤਾ ਜਾ ਰਿਹਾ ਹੈ।”

ਉਨ੍ਹਾਂ ਨੇ ਕਿਹਾ ਕਿ ਉਹ ਕਾਮਨਾ ਕਰਦੇ ਹਨ ਕਿ 2024 ਦੇ ਓਲੰਪਿਕ ਵਿੱਚ ਟੀਮ ਗੋਲਡ ਮੈਡਲ ਜਿੱਤ ਕੇ ਆਵੇ।

About admin

Check Also

ਤਾਲਿਬਾਨ ਦੀ ਭਾਰਤ ਨੂੰ ਖੁੱਲ੍ਹੀ ਚਿਤਾਵਨੀ- ‘ਅਫਗਾਨਿਸਤਾਨ ਵਿਚ ਫੌਜ ਭੇਜੀ ਤਾਂ ਚੰਗਾ ਨਹੀਂ ਹੋਵੇਗਾ’

ਅਫਗਾਨਿਸਤਾਨ ਵਿੱਚ ਤੇਜ਼ੀ ਨਾਲ ਆਪਣਾ ਦਾਇਰਾ ਵਧਾ ਰਹੇ ਤਾਲਿਬਾਨ ਨੇ ਭਾਰਤ ਨੂੰ ਚਿਤਾਵਨੀ ਦਿੱਤੀ ਹੈ। …

%d bloggers like this: