ਆਸਟ੍ਰੇਲੀਆ ਦੇ ਜੰਗਲਾਂ ‘ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਡੱਡੂ Cane Toad

795

ਆਸਟ੍ਰੇਲੀਆ ਦੇ ਜੰਗਲਾਂ ‘ਚ ਮਿਲਿਆ ਦੁਨੀਆ ਦਾ ਸਭ ਤੋਂ ਵੱਡਾ ਡੱਡੂ, ਵਜ਼ਨ ਹੈ 2.5 ਕਿਲੋਗ੍ਰਾਮ; ਦੇਖੋ ਹੈਰਾਨ ਕਰ ਦੇਣ ਵਾਲੀ ਤਸਵੀਰ

ਆਸਟ੍ਰੇਲੀਆ ਦੇ ਕੌਨਵੇ ਨੈਸ਼ਨਲ ਪਾਰਕ (Conway National Park) ‘ਚ 2.7 ਕਿਲੋਗ੍ਰਾਮ ਦਾ ਇਕ ਕੇਨ ਟੋਡ (Cane Toad) ਮਿਲਿਆ ਹੈ। ਦੱਸ ਦੇਈਏ ਕਿ ਕੇਨ ਟੌਡ ਡੱਡੂ ਨੂੰ ਵਾਤਾਵਰਣ ਲਈ ਖ਼ਤਰਾ ਮੰਨਿਆ ਜਾਂਦਾ ਸੀ

ਆਸਟ੍ਰੇਲੀਆ ਦੇ ਕੌਨਵੇ ਨੈਸ਼ਨਲ ਪਾਰਕ (Conway National Park) ‘ਚ 2.7 ਕਿਲੋਗ੍ਰਾਮ ਦਾ ਇਕ ਕੇਨ ਟੋਡ (Cane Toad) ਮਿਲਿਆ ਹੈ। ਦੱਸ ਦੇਈਏ ਕਿ ਕੇਨ ਟੌਡ ਡੱਡੂ ਨੂੰ ਵਾਤਾਵਰਣ ਲਈ ਖ਼ਤਰਾ ਮੰਨਿਆ ਜਾਂਦਾ ਸੀ, ਜਿਸ ਕਾਰਨ ਆਸਟਰੇਲੀਆਈ ਰੇਂਜਰਾਂ ਨੇ ਇਸ ਨੂੰ ਮਾਰ ਦਿੱਤਾ ਹੈ। ਮੌਨਸਟਰ ਕੇਨ ਟੌਡ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ, ਜਿਸ ਨੂੰ ਦੇਖ ਕੇ ਲੋਕ ਵੀ ਕਾਫੀ ਹੈਰਾਨ ਹਨ।

12 ਜਨਵਰੀ ਨੂੰ ਮਿਲਿਆ ਵੱਡਾ ਡੱਡੂ

ਕੌਨਵੇ ਨੈਸ਼ਨਲ ਪਾਰਕ ਦੀ ਇਕ ਰੇਂਜਰ Kylee Grey ਦੀ ਨਜ਼ਰ ਸਭ ਤੋਂ ਪਹਿਲਾਂ ਇਸ ਵੱਡੇ ਡੱਡੂ ‘ਤੇ ਪਈ ਸੀ। ਤੁਹਾਨੂੰ ਦੱਸ ਦੇਈਏ ਕਿ ਇਹ ਕੇਨ ਟੌਡ ਸੀ ਤੇ ਇਸਦੇ ਆਕਾਰ ਨੂੰ ਦੇਖਦੇ ਹੋਏ ਇਸਨੂੰ ਟੌਡਜ਼ਿਲਾ ਦਾ ਨਾਂ ਦਿੱਤਾ ਗਿਆ ਹੈ। ਇਸਨੂੰ ਮੌਂਸਟਰ ਕੇਨ ਟੌਡ ਵੀ ਕਿਹਾ ਜਾਂਦਾ ਹੈ।

ਨਿਊਜ਼ ਏਜੰਸੀ ਰਾਇਟਰਸ ਮੁਤਾਬਕ Toadzilla ਇਕ ਮਾਦਾ ਕੇਨ ਟੌਡ ਸੀ ਜਿਸ ਦਾ ਭਾਰ 2.7 ਕਿਲੋਗ੍ਰਾਮ ਯਾਨੀ ਕਿ 6 ਪਾਉਂਡ ਮਾਪਿਆ ਗਿਆ ਹੈ। ਇਸ ਨੂੰ ਦੁਨੀਆ ਦਾ ਸਭ ਤੋਂ ਵੱਡਾ ਡੱਡੂ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਡੇ ਡੱਡੂ ਦਾ ਖ਼ਿਤਾਬ ਸਵੀਡਨ ਦੇ Prinsen ਨਾਂ ਦੇ ਡੱਡੂ ਕੋਲ ਸੀ। ਇਸ ਦਾ ਨਾਂ ਗਿੰਨੀਜ਼ ਵਰਲਡ ਰਿਕਾਰਡ ‘ਚ ਵੀ ਦਰਜ ਕੀਤਾ ਜਾ ਚੁੱਕਾ ਹੈ। ਸਾਲ 1991 ‘ਚ ਇਸ ਨੂੰ ਫੜਿਆ ਗਿਆ ਸੀ ਜਿਸ ਦਾ ਭਾਰ 1.65 ਕਿਲੋਗ੍ਰਾਮ ਸੀ।

ਮਾਦਾ ਕੇਨ ਟੌਡ ਇਕ ਵਾਰ ‘ਚ ਦਿੰਦੀ ਹੈ 30 ਹਜ਼ਾਰ ਆਂਡੇ

ਕੌਨਵੇ ਨੈਸ਼ਨ ਪਾਰਕ ‘ਚ ਪਾਏ ਗਏ ਕੇਨ ਟੌਡ ਨੂੰ ਵਾਤਾਵਰਨ ਲਈ ਹਾਨੀਕਾਰਕ ਮੰਨਿਆ ਜਾਂਦਾ ਹੈ। ਇਸ ਦਾ ਜ਼ਹਿਰ ਹੋਰ ਜੀਵ-ਜੰਤੂਆਂ ਲਈ ਜਾਨਲੇਵਾ ਹੁੰਦਾ ਹੈ। ਮਾਰੇ ਗਏ ਕੇਨ ਟੌਡ ਨੂੰ ਹੁਣ ਕਵੀਨਸਲੈਂਡ ਮਿਊਜ਼ੀਅਮ (Queensland Museum) ‘ਚ ਰੱਖਿਆ ਜਾਵੇਗਾ। ਦੱਸ ਦੇਈਏ ਕਿ ਇਕ ਮਾਦਾ ਕੇਨ ਟੌਡ ਇਕ ਵਾਰ ‘ਚ 30 ਹਜ਼ਾਰ ਆਂਡੇ ਤਕ ਦੇ ਸਕਦੀ ਹੈ।