Amritsar Airport ‘ਤੇ ਵਾਪਰੀ ਅਨੋਖੀ ਘਟਨਾ -35 ਯਾਤਰੀਆਂ ਨੂੰ ਛੱਡ 5 ਘੰਟੇ ਪਹਿਲਾਂ ਹਵਾਈ ਜਹਾਜ਼ ਨੇ ਭਰੀ ਉਡਾਨ

713

ਅੰਮ੍ਰਿਤਸਰ ‘ਚ ਵਾਪਰੀ ਅਨੋਖੀ ਘਟਨਾ -35 ਯਾਤਰੀਆਂ ਨੂੰ ਛੱਡ 5 ਘੰਟੇ ਪਹਿਲਾਂ ਹਵਾਈ ਜਹਾਜ਼ ਨੇ ਭਰੀ ਉਡਾਨ- Singapore-bound flight takes off from Amritsar airport without 35 passengers- India Aviation: ਭਾਰਤੀ ਹਵਾਈ ਅੱਡੇ ‘ਤੇ ਯਾਤਰੀਆਂ ਨੂੰ ਛੱਡਣ ਦੀ ਉਡਾਣ ਦੇ ਪਿਛਲੇ ਦੋ ਹਫ਼ਤਿਆਂ ਵਿੱਚ ਇਹ ਦੂਜਾ ਮਾਮਲਾ ਹੈ। ਹਾਲਾਂਕਿ ਏਅਰਲਾਈਨਜ਼ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ।

ਅੰਮ੍ਰਿਤਸਰ ਹਵਾਈ ਅੱਡੇ ‘ਤੇ ਇੱਕ ਜਹਾਜ਼ 35 ਯਾਤਰੀਆਂ ਨੂੰ ਏਅਰਪੋਰਟ ‘ਤੇ ਹੀ ਛੱਡ ਕੇ ਉੱਡ ਗਿਆ। ਜਿਸ ਤੋਂ ਬਾਅਦ ਏਅਰਪੋਰਟ ‘ਤੇ ਯਾਤਰੀਆਂ ਨੇ ਹੰਗਾਮਾ ਮਚਾ ਦਿੱਤਾ। ਇਹ ਮਾਮਲਾ ਸਿਰਫ ਇਹੀ ਨਹੀਂ ਦੱਸ ਦਈਏ ਕਿ ਹਾਸਲ ਜਾਣਕਾਰੀ ਮੁਤਾਬਕ ਇਸ ਜਹਾਜ਼ ਨੇ ਆਪਣੇ ਨਿਰਧਾਰਤ ਸਮੇਂ ਤੋਂ ਇੱਕ ਜਾਂ ਦੋ ਘੰਟੇ ਪਹਿਲਾਂ ਨਹੀਂ ਸਗੋਂ 5 ਘੰਟੇ ਪਹਿਲਾਂ ਉਡਾਣ ਭਰੀ ਸੀ। ਹਾਲਾਂਕਿ ਏਅਰਲਾਈਨਜ਼ ਨੇ ਆਪਣੀ ਗਲਤੀ ਮੰਨਣ ਤੋਂ ਇਨਕਾਰ ਕਰ ਦਿੱਤਾ।

ਕੀ ਹੈ ਅੰਮ੍ਰਿਤਸਰ ਏਅਰਪੋਰਟ ਦਾ ਇਹ ਮਾਮਲਾ

ਸਕੂਟ ਏਅਰਲਾਈਨਜ਼ ਦੀਆਂ ਅੰਮ੍ਰਿਤਸਰ ਤੋਂ ਸਿੰਗਾਪੁਰ ਦੀਆਂ ਉਡਾਣਾਂ ਹਨ। ਇਸ ਫਲਾਈਟ ਦਾ ਰਵਾਨਗੀ ਦਾ ਸਮਾਂ ਸ਼ਾਮ 7.55 ਸੀ। ਪਰ ਰਿਪੋਰਟ ਮੁਤਾਬਕ ਇਸ ਫਲਾਈਟ ਨੇ ਕਰੀਬ 5 ਘੰਟੇ ਪਹਿਲਾਂ ਦੁਪਹਿਰ 3 ਵਜੇ ਅੰਮ੍ਰਿਤਸਰ ਏਅਰਪੋਰਟ ਤੋਂ 35 ਯਾਤਰੀਆਂ ਨੂੰ ਛੱਡ ਕੇ ਉਡਾਣ ਭਰੀ। ਜਿਸ ਤੋਂ ਬਾਅਦ ਇਨ੍ਹਾਂ ਯਾਤਰੀਆਂ ਨੇ ਏਅਰਪੋਰਟ ‘ਤੇ ਹੰਗਾਮਾ ਕਰ ਦਿੱਤਾ।

ਏਅਰਲਾਈਨਜ਼ ਨੇ ਦਿੱਤਾ ਸਪੱਸ਼ਟੀਕਰਨ

ਸਕੂਟ ਏਅਰਲਾਈਨਜ਼ ਨੇ ਇਸ ਮਾਮਲੇ ‘ਚ ਬਿਆਨ ਜਾਰੀ ਕੀਤਾ ਹੈ। ਇਸ ਬਿਆਨ ‘ਚ ਕੰਪਨੀ ਨੇ ਕਿਹਾ ਕਿ ਉਨ੍ਹਾਂ ਵਲੋਂ ਸਾਰੇ ਯਾਤਰੀਆਂ ਨੂੰ ਜਹਾਜ਼ ਦੇ ਸ਼ੈਡਿਊਲ ‘ਚ ਬਦਲਾਅ ਲਈ ਇੱਕ ਈਮੇਲ ਭੇਜੀ ਗਈ ਸੀ। ਇਹ ਈਮੇਲ ਪੜ੍ਹ ਕੇ ਜਿਹੜੇ ਯਾਤਰੀ ਪਹੁੰਚ ਗਏ, ਫਲਾਈਟ ਉਨ੍ਹਾਂ ਨੂੰ ਲੈ ਗਿਆ। ਦੂਜੇ ਪਾਸੇ ਡੀਜੀਸੀਏ ਦੇ ਸੂਤਰਾਂ ਮੁਤਾਬਕ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ।

ਇਸ ਤੋਂ ਪਹਿਲਾਂ ਵੀ ਹੋਇਆ ਅਜਿਹਾ ਕੁਝ

9 ਜਨਵਰੀ ਨੂੰ ਵੀ ਬੇਂਗਲੁਰੂ ਹਵਾਈ ਅੱਡੇ ਤੋਂ ਭਾਰਤੀ ਘਰੇਲੂ ਬਜਟ ਏਅਰਲਾਈਨਜ਼ GoFirst ਫਲਾਈਟ ਨੇ ਰਨਵੇਅ ‘ਤੇ 50 ਯਾਤਰੀਆਂ ਨੂੰ ਛੱਡ ਦਿੱਤਾ। ਇਹ ਫਲਾਈਟ ਸਵੇਰੇ 6.35 ‘ਤੇ ਦਿੱਲੀ ਲਈ ਰਵਾਨਾ ਹੋਈ ਸੀ, ਉਸ ਸਮੇਂ 50 ਯਾਤਰੀ ਸਵਾਰੀ ਲਈ ਬੱਸ ‘ਚ ਬੈਠੇ ਜਹਾਜ਼ ਵੱਲ ਆ ਰਹੇ ਸਨ। ਇਸ ਮਾਮਲੇ ਵਿੱਚ ਡੀਜੀਸੀਏ ਨੇ ਏਅਰਲਾਈਨਜ਼ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ।