Breaking News
Home / Punjab / ਸਿੱਧੂ ਨੇ ਸਲਾਹ-ਮਸ਼ਵਰੇ ਲਈ ਚਾਰ ਸਲਾਹਕਾਰ ਨਿਯੁਕਤ ਕੀਤੇ

ਸਿੱਧੂ ਨੇ ਸਲਾਹ-ਮਸ਼ਵਰੇ ਲਈ ਚਾਰ ਸਲਾਹਕਾਰ ਨਿਯੁਕਤ ਕੀਤੇ

ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਨੇ “ਵਿਦਵਤਾ ਭਰਪੂਰ ਸਲਾਹ-ਮਸ਼ਵਰੇ ਲਈ” ਚਾਰ ਸਲਾਹਕਾਰ ਨਿਯੁਕਤ ਕੀਤੇ ਹਨ: 1. ਡਾ. ਅਮਰ ਸਿੰਘ (ਮੈਂਬਰ ਲੋਕ ਸਭਾ) 2. ਮੁਹੰਮਦ ਮੁਸਤਫ਼ਾ (ਸਾਬਕਾ ਡੀ.ਜੀ.ਪੀ.) 3. ਮਾਲਵਿੰਦਰ ਸਿੰਘ ਮਾਲੀ 4. ਡਾ. ਪਿਆਰੇ ਲਾਲ ਗਰਗ

ਬਾਦਲਾਂ ਨੇ ਸਿੱਖ ਕਾਤਲ ਇਜ਼ਹਾਰ ਆਲਮ ਅੱਗੇ ਲਾਇਆ ਸੀ ਤੇ ਨਵਜੋਤ ਸਿੱਧੂ ਨੇ ਮੁਹੰਮਦ ਮੁਸਤਫਾ ਬਗਲਗੀਰ ਕਰ ਲਿਆ ਹੈ। ਮਾਲਵਿੰਦਰ ਸਿੰਘ ਮਾਲੀ ਪਹਿਲਾਂ ਨਕਸਲਾਇਟਾਂ/ਕਾਮਰੇਡ ਧਿਰਾਂ ਨੂੰ, ਫਿਰ ਜਥੇਦਾਰ ਟੌਹੜਾ ਨੂੰ, ਫਿਰ ਕਿਸਾਨ ਮੋਰਚੇ ਨੂੰ ਸਲਾਹਾਂ ਦਿੰਦੇ ਰਹੇ ਹਨ। ਸਭ ਦਾ ਕੀ ਬਣਿਆ, ਤੁਸੀਂ ਬਿਹਤਰ ਜਾਣਦੇ ਹੋ।
ਡਾ. ਅਮਰ ਸਿੰਘ ਨਵੇਂ ਸਿਆਸਤਦਾਨ ਹਨ ਜਦਕਿ ਡਾ ਪਿਆਰੇ ਲਾਲ ਗਰਗ ਪੰਜਾਬ, ਪੰਜਾਬੀ, ਕਿਸਾਨੀ ਬਾਰੇ ਲਿਖਦੇ-ਬੋਲਦੇ ਰਹਿੰਦੇ ਹਨ।

ਸਿੱਧੂ ਸਾਬ ਦੇ ਨਵੇਂ ਸਲਾਹਕਾਰ ਨੂੰ ਸ਼ਾਇਦ ਲੋਕਾਂ ਦੀਆਂ ਧੀਆ ਭੈਣਾ ਨੂੰ ਗਾ ਲ੍ਹਾਂ ਕੱਢਣ ਲਈ ਇਨਾਮ ਵਿਚ ਓਹਦਾ ਮਿਲਿਆ ਹੈ , ਕਿਸਾਨ ਮੋਰਚੇ ਦੇ ਮੁੱਖ ਮੰਤਰੀ ਰਾਜੇਵਾਲ ਦੇ ਸਿਆਸੀ ਸਲਾਹਕਾਰ ਬਣਨ ਦੀ ਇੱਛਾ ਰੱਖਣ ਵਾਲੇ ਮਾਲੀ ਨੇ ਆਪਣਾ ਜੁਗਾੜ ਕਿਸਾਨ ਮੋਰਚੇ ਦੇ ਬਹਾਨੇ ਕਾਂਗਰਸ ਵਿਚ ਸੈਟ ਕਰ ਲਿਆ , ਕ੍ਰਾਂਤੀ ਕਾਰੀ ਕ੍ਰਾਂਤੀਆਂ ਵੇਚ ਦੇ ਰਹੇ ਤੇ ਮਲਾਈ ਖਾਣ ਵਾਲੇ ਆਪਣਾ ਜੁਗਾੜ ਹਰੇਕ ਦੌਰ ਵਿਚ ਲਗਾ ਜਾਂਦੇ ਹਨ ,


ਵੈਸੇ ਮਾਲੀ ਸਾਬ ਦੀ ਤਾਰੀਫ਼ ਹੈ ਕੇ ਜਿਵੇਂ ਰਾਮੂਵਾਲੀਆਂ ਤੇ ਰਾਮ ਵਿਲਾਸ ਪਾਸਵਾਨ ਰਾਜਨੀਤਕ ਵਿਗਿਆਨੀ ਸਨ ਮੌਕੇ ਦੇ ਹਿਸਾਬ ਨਾਲ ਆਪਣੀ ਸੈਟਿੰਗ ਕਰ ਜਾਂਦੇ ਸਨ , ਉੱਸੇ ਤਰ੍ਹਾਂ ਮਾਲੀ ਵੀ ਹੈ ਕਦੇ ਬਾਦਲ , ਕਦੇ ਕੈਪਟਨ ਕਦੇ ਆਪ ਤੇ ਹੁਣ ਸਿੱਧੂ , ਰਾਜਨੀਤੀ ਤਾਂ ਇਹੋ ਹੁੰਦੀ ਹੈ ਬਾਕੀ ਲੋਕ ਤਾਂ emotional fool ਹੁੰਦੇ ਨੇ ਆਪੋ ਆਪਣੇ ਦੌਰ ਦੀਆਂ ਕ੍ਰਾਂਤੀਆਂ ਲੱਭਣ ਵਾਲੇ , ਵੈਸੇ ਹੁਣ ਸਿੱਧੂ ਨੂੰ ਮੁੱਖ ਮੰਤਰੀ ਨਹੀਂ ਬਣਨ ਦੇਣਾ ਚਾਹੀਦਾ ਨਹੀਂ ਤਾਂ ਮਾਲੀ ਸਿੱਧੂ ਦਾ ਭਰਤ ਇੰਦਰ ਚਾਹਲ ਬਣ ਜਾਣਾ , ਸਿਆਸੀ ਵਿਰੋਧੀਆਂ ਦੇ ਮੁਕਾਬਲੇ ਬਣਾਏਗਾ
Gangveer Rathour

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: