Breaking News
Home / Punjab / ਸੁਰਖਾਬ ਟੀ.ਵੀ ਭਾਰਤ ਵਿਚ ਬੈਨ – ਅਨਬੈਨ ਲਈ ਚਲਾਈ ਸੋਸ਼ਲ ਮੀਡੀਆ ਤੇ ਮੁਹਿੰਮ

ਸੁਰਖਾਬ ਟੀ.ਵੀ ਭਾਰਤ ਵਿਚ ਬੈਨ – ਅਨਬੈਨ ਲਈ ਚਲਾਈ ਸੋਸ਼ਲ ਮੀਡੀਆ ਤੇ ਮੁਹਿੰਮ

ਸੁਰਖਾਬ ਟੀਵੀ ਨੇ ਫੇਸਬੁੱਕ ਤੇ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ- ਹਮੇਸ਼ਾਂ ਸੱਚ ਦੀ ਗੱਲ ਕਰਨ ਵਾਲੇ ਤੁਹਾਡੇ ਆਪਣੇ ਚੈਨਲ #SurkhabTV ਦਾ Facebook Page ਭਾਰਤ ਵਿੱਚ Block ਕਰ ਦਿੱਤਾ ਹੈ,

ਜੇਕਰ ਤੁਸੀਂ ਵੀ ਇਸ ਚੈਨਲ ਦਾ ਸਮਰਥਨ ਕਰਦੇ ਹੋ ਤਾਂ ਕਿਰਪਾ ਕਰਕੇ ਇਸ ਪੋਸਟ ਨੂੰ ਜਰੂ੍ਰ ਆਪਣੀ Social Media ਖਾਤਿਆਂ ਤੇ Share/Post ਕਰੋ #iSupportSurkhabTV #UnblockSurkhabTV


ਇਸ ਤੋਂ ਪਹਿਲਾਂ ਕਨੇਡਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਖਾਤਾ ਭਾਰਤ ਵਿਚ ਕੀਤਾ ਬੈਨ – ਕਨੇਡਾ ਤੋਂ ਪੱਤਰਕਾਰ ਗੁਰਪ੍ਰੀਤ ਸਿੰਘ ਸਹੋਤਾ ਦਾ ਫੇਸਬੁੱਕ ਖਾਤਾ ਭਾਰਤ ਸਰਕਾਰ ਨੇ ਭਾਰਤ ਵਿਚ ਕੀਤਾ ਬੈਨ

ਗੁਰਪ੍ਰੀਤ ਸਿੰਘ ਸਹੋਤਾ ਨੇ ਫੇਸਬੁੱਕ ਤੇ ਲਿਖਿਆ- ਕੁਝ ਮਹੀਨੇ ਪਹਿਲਾਂ ਮੇਰਾ ਮੁੱਖ ਖਾਤਾ ਫੇਸਬੁੱਕ ਨੇ ਬੰਦ ਕਰ ਦਿੱਤਾ ਸੀ। ਬੰਦ ਕਰਨ ਤੋਂ ਕੁਝ ਹਫ਼ਤੇ ਪਹਿਲਾਂ ਭਾਰਤ ਸਰਕਾਰ ਦੀ ਮੰਗ ‘ਤੇ ਭਾਰਤ ‘ਚ ਬਲੌਕ ਕਰ ਦਿੱਤਾ ਗਿਆ ਸੀ। ਫਿਰ ਇਹ ਦੂਜਾ ਖਾਤਾ ਬਣਾਇਆ ਤੇ ਇਸ ਨਾਲ ਵੀ ਕਾਫ਼ੀ ਲੋਕ ਜੁੜ ਗਏ, ਹੁਣ ਭਾਰਤ ਵਿੱਚ ਇਹ ਵੀ ਬੰਦ ਕਰ ਦਿੱਤਾ ਗਿਆ ਹੈ। ਹੁਣੇ ਹੀ ਇਹ ਨੋਟਿਸ ਮਿਲਿਆ ਹੈ।

ਕਈ ਹਫ਼ਤਿਆਂ ਬਾਅਦ ਕਿਸਾਨ ਆਗੂ ਰੁਲਦੂ ਸਿੰਘ ਬਾਰੇ ਅਲੋਚਨਾਤਮਕ ਪੋਸਟ ਪਾਈ ਸੀ ਤੇ ਦੂਜੀ ਭਾਈ ਦਲਜੀਤ ਸਿੰਘ ਬਿੱਟੂ ਦੇ ਹੱਕ ‘ਚ। ਨਾਲ ਹੀ ਫ਼ਤਵਾ ਮਿਲ ਗਿਆ। ਚਲੋ ਕੋਈ ਨਾ, ਜਿਓਂਦੇ ਹਾਂ, ਕੋਈ ਹੋਰ ਹੀਲਾ-ਵਸੀਲਾ ਹੋ ਜਊ ਵਰਨਾ ਇਨ੍ਹਾਂ ਤਾਂ ਬੋਲਣ ਵਾਲੇ ਚੁੱਕ ਚੁੱਕ ਮਾਰੇ ਵੀ ਹਨ।

ਭਾਰਤ ‘ਚ “ਆਜ਼ਾਦੀ ਦਾ ਨਿੱਘ ਮਾਣ ਰਹੇ” ਸੱਜਣਾਂ ਨੂੰ ਕਿਸੇ ਹੋਰ ਤਰੀਕੇ ਮਿਲਣ ਦੀ ਕੋਸ਼ਿਸ਼ ਕਰਾਂਗਾ, ਭਾਰਤ ਤੋਂ ਬਾਹਰਲੇ ਸਾਰੇ ਮੁਲਕਾਂ ਦਿਆਂ ਸੱਜਣਾਂ ਨਾਲ ਇੱਥੋਂ ਸਾਂਝ ਪੈਂਦੀ ਰਹੇਗੀ।
ਮਾਮੇ ਅਜ਼ਾਦੀ ਦੇ…!
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: