Breaking News
Home / Punjab / ਮਾਮਲਾ ਭਾਰਤ ਅਫਗਾਨਿਸਤਾਨ ਦਾ ਅਤੇ ਬਲਾ ਸਿੱਖਾਂ ਸਿਰ ਪਾਉਣ ਦਾ….

ਮਾਮਲਾ ਭਾਰਤ ਅਫਗਾਨਿਸਤਾਨ ਦਾ ਅਤੇ ਬਲਾ ਸਿੱਖਾਂ ਸਿਰ ਪਾਉਣ ਦਾ….

ਕੁਛ ਸਾਲ ਪੁਰਾਣੀ ਗੱਲ ਆ , ਮੇਰਾ ਇੱਕ ਸਿੰਧੀ ਗਾਹਕ ਹੁੰਦਾ ਸੀ , ਹਰੇਕ ਹਫ਼ਤੇ ਸਮਾਨ ਲੈਣ ਆਉਂਦਾ ਹੁੰਦਾ ਸੀ —- ਓਹਨੇ ਨਾਲ਼ੇ ਆਪਣਾ ਦੁੱਖ ਸੁਖ ਫ਼ੋਲਦੇ ਨੇ ਚਾਹ ਕੌਫ਼ੀ ਪੀ ਜਾਣੀ ਤੇ ਨਾਲੇ ਸਮਾਨ ਲੈ ਜਾਣਾ—-

ਬਾਹਰ ਗਲੀ ਚ ਇੱਕ ਵਾਈਪਰ ਬਦਲਣ ਵਾਲਾ ਮੁੰਡਾ ਹੁੰਦਾ ਸੀ —- ਜਿੱਦਾਂ ਪਹਿਲੇ ਵੇਲਿਆਂ ਚ ਰਾਜਸਥਾਨੀ ਲੋਕ ਮੋਢਿਆਂ ਤੇ ਰੱਖ ਕੇ ਪੰਜਾਬ ਚ ਚਾਦਰਾਂ ਵੇਚਣ ਆਉਂਦੇ ਹੁੰਦੇ ਸੀ — ਓਹਨਾ ਹੋਕਾ ਦਿੰਦੇ ਫ਼ਿਰਨਾਂ ਕਿ ਸੌ ਦੀਆਂ ਸਾਰੀਆਂ —- ਬੀਬੀਆਂ ਨੇ ਭੱਜ ਭੱਜ ਪੈਣਾ ਕਿ 100 ਦੀਆਂ ਸਾਰੀਆਂ ਖ੍ਰੀਦ ਲਈਏ — ਪਰ ਜਦੋਂ ਓਹਨਾਂ ਨਾਲ ਵਾਹ ਪੈਂਦਾ ਸੀ ਤਾਂ ਓਦੋਂ ਓਹ 150 ਦੀਆਂ ਦੋ ਵੇਚ ਕੇ ਤੁਰਦੇ ਬਣਦੇ ਹੁੰਦੇ ਸੀ —- ਏਦਾਂ ਹੀ ਵਾਈਪਰ ਬਦਲਣ ਵਾਲਾ ਸੜਕ ਤੇ ਲੱਗੀ ਹਰੇਕ ਗੱਡੀ ਵਾਲੇ ਨੂੰ ਪਹਿਲਾਂ ਸਸਤਾ ਕਹਿ ਕੇ ਬਾਅਦ ਚ ਮੁੱਕਰ ਜਾਂਦਾ ਸੀ ਕਿ ਮੈਂ ਤਾਂ ਏਨੇ ਕਹੇ ਸੀ — ਲੋਕ ਕਲਪਦੇ , ਪਰ ਓਹ ਬਦਮਾਸ਼ੀ ਦਿਖਾਉਣ ਲੱਗ ਜਾਂਦਾ ਤੇ ਲੋਕ ਓਹਦੇ ਮੂੰਹ ਮੰਗੇ ਪੈਸੇ ਦੇ ਕੇ ਜਾਂਦੇ — ਮੇਰਾ ਇੱਕ ਵਰਕਰ ਮੈਨੂੰ ਕਹਿੰਦਾ ਕਿ ਇਹ ਲੋਕਾਂ ਨੂੰ ਲੁੱਟਦਾ ਆ ਇਹਨੂੰ ਅੰਦਰ ਵਾੜ ਕੇ ਕੁੱਟੀਏ —- ਮੈਂ ਓਹਨੂੰ ਕਿਹਾ ਕਿ ਰਹਿਣ ਨੇ , ਹੁਣ ਆਪਾਂ ਹਲੂਮਾਨ ਬਣਨਾ ਛੱਡ ਦਿੱਤਾ ਆ — ਜਿਹਦਾ ਮਸਲਾ ਆ ਓਹੀ ਹੱਲ ਕਰੇ , ਸਾਡੇ ਆਪਣੇ ਮਸਲੇ ਨੀ ਮੁੱਕਦੇ — ਜਿਹਨਾਂ ਨੂੰ ਲੁੱਟਦਾ ਓਹੀ ਕੋਈ ਛਿੱਲੂ ਇਹਨੂੰ ਜਾਂ ਉਹ ਪੁਲਿਸ ਨੂੰ ਸੱਦ ਕੇ ਫ਼ੜਾ ਦੇਣ ਆਪਾਂ ਇਸ ਮਸਲੇ ਚ ਨੀ ਪੈਣਾ —-

ਇੱਕ ਦਿਨ ਸ਼ਾਮ ਨੂੰ ਮੈਂ ਬਾਹਰ ਖੜ੍ਹਾ ਤਾਂ ਸਿੰਧੀ ਗਾਹਕ ਆ ਗਿਆ , ਸੌ ਸਵਾ ਸੌ ਮੀਟਰ ਦੂਰ ਓਹਨੂੰ ਪਾਰਕਿੰਗ ਮਿਲੀ — ਵਾਈਪਰ ਬਦਲਣ ਵਾਲ਼ਾ ਮੁੰਡਾ ਓਹਦੇ ਕੋਲ ਪਹੁੰਚ ਗਿਆ ਆਫ਼ਰ ਕਰਨ —- ਜਦੋਂ ਸਿੰਧੀ ਮੇਰੇ ਕੋਲ ਆਇਆ ਤਾਂ ਮੈਂ ਓਹਨੂੰ ਕਿਹਾ ਕਿ ਇਹ ਲੁੱਟਦਾ ਆ , ਇਹਨੇ ਤੈਨੂੰ ਏਨੇ ਪੈਸੇ ਕਹੇ ਹੋਣੇ ਆ ਤੇ ਫ਼ਿਰ ਇਹਨੇ ਏਨੇ ਲੈਣੇ ਆ — ਸਿੰਧੀ ਤਕੜਾ ਸੀ , ਕਹਿੰਦਾ ” ਸਾਲ਼ੇ ਕੋ ਏਕ ਪੈਸਾ ਭੀ ਨਹੀਂ ਦੂੰਗਾ ਔਰ ਦੋ ਝਾਪੜ ਦੂੰਗਾ ਟਿਕਾ ਕਰ “—– ਮੈਨੂੰ ਲੱਗਾ ਬਈ ਬੰਦਾ ਬੜੀ ਜ਼ੁਰਤ ਆਲਾ ਆ —- ਚਲੋ , ਓਹਨੇ ਸਮਾਨ ਲਿਆ , ਕੌਫ਼ੀ ਪੀਤੀ ਤੇ ਮੈਂ ਮੁੰਡਾ ਭੇਜ ਕੇ ਸਮਾਨ ਓਹਦੀ ਗੱਡੀ ਚ ਲਦਵਾ ਦਿੱਤਾ ਤੇ ਆਪ ਮੈਂ ਦੁਕਾਨ ਦੇ ਬਾਹਰ ਖੜ੍ਹ ਗਿਆ ਕਿ ਅੱਜ ਸਿੰਧੀ ਦੀ ਲੜ੍ਹਾਈ ਦੇਖੀਏ —- ਵਾਈਪਰ ਵਾਲਾ ਮੁੰਡਾ ਓਹਦੇ ਕੋਲ ਗਿਆ , ਤੇ 10-15 ਸਕਿੰਟ ਦੀ ਕੋਈ ਗੱਲਬਾਤ ਹੋਈ ਓਹਨਾ ਦੀ ਤੇ ਸਿੰਧੀ ਬਿਨਾਂ ਕੋਈ ਪੈਸਾ ਦਿੱਤੇ ਆਪਣਾ ਪਿੱਕਾ ਸਟਾਰਟ ਕਰਕੇ ਤੁਰਦਾ ਬਣਿਆ —- ਮੈਂ ਸੋਚਿਆ ਬਈ ਚੋਰ ਨੂੰ ਅੱਜ ਸਿੰਧੀ ਬਦਮਾਸ਼ੀ ਦਿਖਾ ਗਿਆ —-

ਏਨੇਂ ਨੂੰ ਉਹ ਵਾਈਪਰ ਵਾਲਾ ਮੁੰਡਾ ਮੇਰੇ ਕੋਲ ਆ ਗਿਆ —- ਕਹਿੰਦਾ ਪੈਸੇ ਦੇ — ਮੈਂ ਕਿਹਾ ਕਾਹਦੇ ਪੈਸੇ ?? ਕਹਿੰਦਾ ਵਾਈਪਰ ਬਦਲੇ ਆ — ਮੈਂ ਕਿਹਾ ਮੈਨੂੰ ਕੀ ਪਤਾ ਤੂੰ ਕਿਹਦੇ ਬਦਲੇ ਆ ਤੇ ਪੈਸੇ ਮੇਰੇ ਕੋਲੋਂ ਕਿਓਂ ਮੰਗਦਾ ??? ਜਿਹਦੇ ਬਦਲੇ ਆ ਓਹਦੇ ਤੋਂ ਮੰਗ —– ਓਹ ਕਹਿੰਦਾ ” ਨੀਲੇ ਪਿੱਕੇ ਵਾਲ਼ਾ ਤੇਰਾ ਭਰਾ ਕਹਿ ਕਿ ਗਿਆ ਕਿ ਸਰਦਾਰ ਕੋਲ਼ੋਂ ਲੈ ਲਾ ਜਾਕੇ “—- ਮੈਂ ਗੱਲ ਸਮਝ ਗਿਆ ਸਾਰੀ — ਮੈਂ ਕਿਹਾ ਓਹ ਮੇਰਾ ਭਰਾ ਨੀ ਗਾਹਕ ਆ ਮੇਰਾ ਤੇ ਮੈਂ ਓਹਦੇ ਪੈਸੇ ਕਿਓਂ ਦੇਵਾਂ —-ਤੂੰ ਓਹਦੇ ਤੋਂ ਲੈ ਜਾਕੇ — ਹਰੇਕ ਹਫ਼ਤੇ ਆਉਂਦਾ ਓਹ ਅਗਲੇ ਹਫ਼ਤੇ ਲੈ ਲਵੀਂ —- ਵਾਈਪਰ ਵਾਲਾ ਬਦਮਾਸ਼ੀ ਦਿਖਾਉਣ ਲੱਗ ਗਿਆ —- ਮੈਂ ਠੰਡਾ ਰਿਹਾ ਕਿ ਮੇਰਾ ਲੈਣ ਦੇਣ ਈ ਕੋਈ ਨੀ ਤਾਂ ਮੈਂ ਕਿਓਂ ਲੜ੍ਹਾਂ ਕਿਸੇ ਨਾਲ਼ — ਓਹਨੂੰ 3-4 ਵਾਰੀ ਕਿਹਾ ਕਿ ਜਾਹ ਚਲਿਆ ਜਾਹ ਐਵੇਂ ਨਾ ਬੋਲੀ ਜਾ — ਓਹ ਹੋਰ ਸਿਰ ਚੜ੍ਹੀ ਜਾਵੇ — ਫ਼ਿਰ ਮੈਨੂੰ ਧ ਮ ਕੀ ਆਂ ਦੇਣ ਤੇ ਆ ਗਿਆ — ਮੈਂ ਫ਼ਿਰ ਚੁੱਪ ਰਿਹਾ —-ਫ਼ਿਰ ਕਹਿੰਦਾ ਜਦੋਂ ਹੁਣ ਤੂੰ ਫ਼ਲਾਨੀ ਗਲ਼ੀ ਚੋਂ ਲੰਘਿਆ ਤਾਂ ਤੇਰੇ ਚਾ ਕੂ ਮਾਰਨੇ ਮੈਂ — ਮੈਂ ਓਹਨੂੰ ਗਲਾਵੇਂ ਤੋਂ ਫ਼ੜ੍ਹਿਆ ਤੇ ਪੂਰੇ ਜ਼ੋਰ ਨਾਲ਼ ਸੜਕ ਤੇ ਮਾਰਿਆ —- ਓਹ ਹਲਕੇ ਸਰੀਰ ਦਾ ਸੀ ਡਿਗਦਾ ਡਿਗਦਾ ਸੜਕ ਤੇ ਹੱਥ ਲਾਉਂਦਾ ਲਾਉਂਦਾ ਭੱਜ ਪਿਆ , ਮੈਂ ਪਿੱਛੇ ਭੱਜ ਕੇ ਦੋ ਕੁ ਲਲਕਾਰੇ ਮਾਰੇ ਤਾਂ ਸਾਰੀ ਮਾਰਕੀਟ ਬਾਹਰ ਆ ਗਈ ਕਿ ਅੱਜ ਫ਼ਿਰ ਸਰਦਾਰ ਦਾ ਪੰਗਾ ਪੈ ਗਿਆ —- ਪਰ ਮੁੰਡਾ ਭੱਜ ਕੇ ਕਾਫ਼ੀ ਦੂਰ ਜਾ ਚੁੱਕਾ ਸੀ — ਮੁੜ ਉਹ 3 ਕੁ ਮਹੀਨੇ ਸਾਡੀ ਗਲ਼ੀ ਚ ਈ ਨੀ ਆਇਆ —-

ਅਗਲੇ ਹਫ਼ਤੇ ਜਦੋਂ ਸਿੰਧੀ ਆਇਆ ਤਾ ਮੈਂ ਕਿਹਾ ਸਾਲਿਆ ਤੂੰ ਚੰਗੀ ਕੀਤੀ ਓਦਣ — ਮੈਨੂੰ ਜੱਫੀ ਪਾਕੇ ਕਹਿੰਦਾ ਸੌਰੀ ਯਾਰ , ਮੇਰੀ ਹਿੰਮਤ ਨਹੀਂ ਹੂਈ ਝਗੜਾ ਕਰਨੇ ਕੀ —- ਮੈਂ ਕਿਹਾ ਮਾੜੇ ਕੱਟੇ ਜਿੱਡੀ ਤੇਰੀ ਦੇਹ ਆ ਤੇ ਹਿੰਮਤ ਕਿਓਂ ਨਹੀਂ ਹੂਈ ??? ਕਹਿੰਦਾ ਯਾਰ ਹਮ ਲੋਗ ਸਰਦਾਰੋਂ ਕੀ ਤਰ੍ਹਾਂ ਲੜ ਨਹੀਂ ਸਕਤੇ — ਇਸੀ ਲੀਏ ਮੁਝੇ ਲਗਾ ਕਿ ਯੇਹ ਸਰਦਾਰ ਸੇ ਹੀ ਕਾਬੂ ਆਏਗਾ ਤੋ ਮੈਨੇ ਉਸਕੋ ਬੋਲ ਦੀਆ ਕਿ ਮੈਂ ਸਰਦਾਰ ਕਾ ਭਾਈ ਹੂੰ ,ਜਾਕੇ ਉਸ ਸੇ ਪੈਸੇ ਲੇ ਲੇ —-ਫ਼ਿਰ ਉੱਚੀ ਹੱਸ ਕੇ ਕਹਿੰਦਾ ਕਿ ਮੁਝੇ ਮਾਲੂਮ ਥਾ ਕਿ ਆਜ ਪਿਟੇਗਾ ਯੇਹ —-

ਸੋ ਭਾਈ ਹਿੰਦੂ ਤੋਂ ਬਚੋ —- ਇਹ ਆਪਣੀ ਲੜਾਈ ਸਾਡੇ ਗਲ਼ ਪਾਉਣੀ ਜਾਣਦੇ ਆ —–ਨਾ ਤਾਲਿਬਾਨ ਸਾਡੇ ਸਕੇ ਤੇ ਨਾ ਹਿੰਦੂ —-ਹਿੰਦੂ ਨੇ ਸਾਨੂੰ 74 ਸਾਲ ਤੋਂ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਤੇ ਸਾਡਾ ਧਰਮ ,ਸੱਭਿਆਚਾਰ ਸਭ ਖ਼ਤਮ ਕਰ ਰਿਹਾ ਹੈ ਜਦਕਿ ਤਾਲਿਬਾਨ ਨਾਲ ਫਿਲਹਾਲ ਸਾਡੀ ਸਿੱਧੀ ਦੁਸ਼ਮਣੀ ਕੋਈ ਨਹੀਂ —– ਭਾਰਤੀ ਏਜੰਸੀਆਂ ਨੂੰ ਚੰਗੀ ਤਰ੍ਹਾਂ ਪਤਾ ਆ ਕਿ ਤਾਲਿਬਾਨ ਨੇ ਭਾਰਤ ਚ ਆਉਣਾਂ ਹੀ ਆਉਣਾ ਤੇ ਭਈਆਂ ਦੀ ਔਕਾਤ ਨੀ ਕਿ ਓਹਨਾਂ ਨੂੰ ਰੋਕ ਸਕਣ —- ਇਸ ਲਈ ਓਹ ਆਪਣੀ ਲੜਾਈ ਸਿੱਖਾਂ ਗਲ਼ ਪਾ ਕੇ ਆਪ ਸਲਾਮਤ ਰਹਿਣਾ ਚਾਹੁੰਦੇ ਆ —-

ਸਿੱਖ ਕੌਮ ਨੂੰ ਬੇਨਤੀ ਆ ਕਿ ਮੋਹਰੇ ਬਣਨ ਤੋਂ ਗੁਰੇਜ਼ ਕਰੇ ਤੇ ਬਿਨ੍ਹਾਂ ਗੱਲੋਂ ਐਵੇਂ ਹੀ ਪੂਛ ਨੂੰ ਅੱਗ ਲਾ ਕੇ ਅਫ਼ਗ਼ਾਨਿਸਤਾਨ ਫ਼ੂਕਣ ਤੁਰ ਪਿਆ ਕਰੋ —ਜੇਕਰ ਲੜ੍ਹਨਾ ਹੀ ਆ ਤਾਂ ਆਪਣੀ ਆਜ਼ਾਦੀ ਲਈ ਲੜੋ ਨਾ ਕਿ ਗ਼ੁਲਾਮਾਂ ਵਾਂਗ ਆਪਣੇ ਹਿੰਦੂ ਮਾਲਿਕਾਂ ਲਈ —- ਹਿੰਦੂਆਂ ਨੂੰ ਤਾਲਿਬਾਨ ਨਾਲ਼ ਲੜ੍ਹਨ ਦਿਓ ਤੇ ਆਪ ਬਾਹਰ ਰਹਿ ਕੇ ਇਹਨਾਂ ਦੀ ਲੜਾਈ ਦੇਖੋ —
ਸਰਦਾਰ ਜਪ ਸਿੰਘ

About admin

Check Also

ਗੁਰਦਾਸ ਮਾਨ ਦੇ ਹੱਕ ’ਚ ਆਇਆ ਰਾਜਾ ਵੜਿੰਗ

ਗੁਰਦਾਸ ਮਾਨ ਦੇ ਹੱਕ ‘ਚ ਰਾਜਾ ਵੜਿੰਗ, ਬੋਲੇ ਰੱਦ ਕਰੋ ਕੈਪਟਨ ਸਾਹਿਬ ਪਰਚਾ..! ਬੀਤੇ ਦਿਨੀਂ …

%d bloggers like this: