ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਕੇ ਗਦਗਦ ਹੋਇਆ ਅਮਰੀਕਨ YouTuber

505

ਸਥਾਨਕ ਲੋਕਾਂ ਤੋਂ ਮਿਲੇ ਪਿਆਰ ਅਤੇ ਮੁਫ਼ਤ ਭੋਜਨ (ਲੰਗਰ) ਕਾਰਨ YouTuber ਹੈਰਾਨ ਸੀ। ਉਸ ਨੇ ਦੱਸਿਆ, ‘ਮੈਂ ਹਾਲ ਹੀ ਵਿਚ ਅੰਮ੍ਰਿਤਸਰ ਗਿਆ ਸੀ। ਇਸ ਦੌਰਾਨ ਲੋਕਾਂ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਮੁਫਤ ਦਿੱਤੀਆਂ। ਇਹ ਦੇਖ ਕੇ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ।

ਇਕ ਅਮਰੀਕੀ YouTuber ਹਾਲ ਹੀ ਵਿਚ ਅੰਮ੍ਰਿਤਸਰ ਦੇ ਪਵਿੱਤਰ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਆਇਆ। ਉਹ ਪੰਜਾਬੀ ਭਾਈਚਾਰੇ ਵੱਲੋਂ ਦਿੱਤੀ ਗਈ ਮਹਿਮਾਨਨਿਵਾਜ਼ੀ ਤੋਂ ਕਾਫੀ ਹੈਰਾਨ ਸੀ।

ਦਰਅਸਲ, ਅਰੀਹ ਸਮਿਥ ਨਾਮ ਦਾ ਇੱਕ YouTuber, ਜਿਸ ਨੂੰ Xiaomanyc ਜਾਂ Xiaomi ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਆਇਆ ਸੀ। ਆਪਣੇ ਬਲਾਗ ਵਿੱਚ ਉਸ ਨੂੰ ਕਈ ਅਜਨਬੀਆਂ ਨਾਲ ਗੱਲਬਾਤ ਕਰਦੇ ਦੇਖਿਆ ਜਾ ਸਕਦਾ ਹੈ।

ਪਰ ਯੂਟਿਊਬਰ ਵੱਲੋਂ ਪੰਜਾਬੀ ਬੋਲਣ ਦੀ ਕੋਸ਼ਿਸ਼ ਸਭ ਲਈ ਖਿੱਚ ਦਾ ਕੇਂਦਰ ਬਣ ਰਹੀ ਹੈ। ਉਸ ਦੀ ਕਲਿੱਪ ਵਿੱਚ ਇੱਕ ਵਿਦੇਸ਼ੀ ਨੂੰ ਪੰਜਾਬੀ ਬੋਲਦਾ ਦੇਖ ਕਈ ਲੋਕ ਦੰਗ ਰਹਿ ਗਏ।

ਹਾਲਾਂਕਿ ਕਈ ਲੋਕਾਂ ਨੇ ਉਸ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਪੰਜਾਬੀ ਕਿੱਥੋਂ ਸਿੱਖੀ ਹੈ। ਸਵਾਲ ਦੇ ਜਵਾਬ ਵਿੱਚ, ਯੂਟਿਊਬਰ ਨੇ ਖੁਲਾਸਾ ਕੀਤਾ ਕਿ ਉਸ ਨੇ ਇੰਟਰਨੈਟ ਤੋਂ ਪੰਜਾਬੀ ਬੋਲਣੀ ਸਿੱਖੀ ਹੈ।

ਸਥਾਨਕ ਲੋਕਾਂ ਤੋਂ ਮਿਲੇ ਪਿਆਰ ਅਤੇ ਮੁਫ਼ਤ ਭੋਜਨ (ਲੰਗਰ) ਕਾਰਨ YouTuber ਹੈਰਾਨ ਸੀ। ਉਸ ਨੇ ਦੱਸਿਆ, ‘ਮੈਂ ਹਾਲ ਹੀ ਵਿਚ ਅੰਮ੍ਰਿਤਸਰ ਗਿਆ ਸੀ। ਇਸ ਦੌਰਾਨ ਲੋਕਾਂ ਨੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਮੁਫਤ ਦਿੱਤੀਆਂ। ਇਹ ਦੇਖ ਕੇ ਮੈਂ ਪੂਰੀ ਤਰ੍ਹਾਂ ਹੈਰਾਨ ਰਹਿ ਗਿਆ।

ਯੂਟਿਊਬਰ ਦਾ ਕਹਿਣਾ ਹੈ ਕਿ ਜਦੋਂ ਮੈਂ ਪੰਜਾਬੀ ਬੋਲਦਾ ਸੀ ਤਾਂ ਲੋਕ ਕਾਫੀ ਹੈਰਾਨ ਹੋ ਜਾਂਦੇ ਸਨ। ਉਸ ਨੇ ਆਪਣੇ ਬਲਾਗ ਵਿੱਚ ਦੱਸਿਆ ਕਿ ਦੁਕਾਨਦਾਰਾਂ ਨੇ ਉਸ ਤੋਂ ਪੈਸੇ ਨਹੀਂ ਲਏ।