Home / Punjab / ਡੇਲੀ ਪੋਸਟ ਵਾਲੇ ਤਾਂ ਬੈਂਸ ਦੇ ਪਿੱਛੇ ਹੀ ਪੈ ਗਏ – ਪੀੜਤ ਔਰਤ ਅਤੇ ਭਾਬੀ ਦੀ ਆਡੀਓ

ਡੇਲੀ ਪੋਸਟ ਵਾਲੇ ਤਾਂ ਬੈਂਸ ਦੇ ਪਿੱਛੇ ਹੀ ਪੈ ਗਏ – ਪੀੜਤ ਔਰਤ ਅਤੇ ਭਾਬੀ ਦੀ ਆਡੀਓ

ਸਥਾਨਕ ਈਸ਼ਰ ਸਿੰਘ ਨਗਰ ਵਿਚ ਰਹਿੰਦੀ ਇਕ ਵਿਧਵਾ ਔਰਤ ਵਲੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ‘ਤੇ ਗੰਭੀਰ ਦੋ ਸ਼ ਲਗਾਏ ਹਨ | ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਹੋਇਆਂ ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵਲੋਂ ਇਸ ਦੀ ਜਾਂਚ ਦੇ ਹੁਕਮ ਦਿੱਤੇ ਗਏ ਹਨ ਅਤੇ ਜੁਆਇੰਟ ਕਮਿਸ਼ਨਰ ਮੈਡਮ ਕੰਵਰਦੀਪ ਕੌਰ ਨੂੰ ਜਾਂਚ ਕਰਨ ਉਪਰੰਤ ਰਿਪੋਰਟ ਦੇਣ ਲਈ ਕਿਹਾ ਗਿਆ ਹੈ, ਜਦਕਿ ਦੂਜੇ ਪਾਸੇ ਵਿਧਾਇਕ ਬੈਂਸ ਵਲੋਂ ਇਸ ਨੂੰ ਸਾਜਿਸ਼ ਦੱਸਦਿਆਂ ਦੋਸ਼ਾਂ ਦਾ ਖੰਡਨ ਕੀਤਾ ਹੈ | ਪੁਲਿਸ ਪਾਸ ਦਿੱਤੀ ਸ਼ਿਕਾਇਤ ਵਿਚ ਈਸ਼ਰ ਸਿੰਘ ਨਗਰ ਦੀ ਰਹਿਣ ਵਾਲੀ ਵਿਧਵਾ ਔਰਤ ਨੇ ਦੱਸਿਆ ਕਿ ਉਸ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਅਤੇ ਉਸ ਦਾ ਜਾਇਦਾਦ ਸਬੰਧੀ ਵਿਧਾਇਕ ਬੈਂਸ ਦੇ ਨੇੜਲੇ ਸਾਥੀ ਨਾਲ ਵਿਵਾਦ ਚੱਲ ਰਿਹਾ ਹੈ |

ਆਪਣੀ ਫਰਿਆਦ ਲੈ ਕੇ ਉਹ ਵਿਧਾਇਕ ਬੈਂਸ ਪਾਸ ਚਲੀ ਗਈ | ਵਿਧਾਇਕ ਬੈਂਸ ਨੇ ਉਸ ਦਾ ਇਹ ਮਸਲਾ ਹੱਲ ਕਰਨ ਦਾ ਭਰੋਸਾ ਦਿੱਤਾ | ਉਸ ਦੱਸਿਆ ਕਿ ਜਿਸ ਕਲੋਨਾਈਜ਼ਰ ਨਾਲ ਉਸ ਦਾ ਵਿਵਾਦ ਚੱਲ ਰਿਹਾ ਸੀ, ਵਿਧਾਇਕ ਬੈਂਸ ਵਲੋਂ ਉਸ ਨੂੰ ਵੀ ਬੁਲਾ ਕੇ ਪੈਸੇ ਵਾਪਸ ਕਰਨ ਲਈ ਕਿਹਾ | ਪੀੜਤ ਔਰਤ ਨੇ ਦੱਸਿਆ ਕਿ ਇਸ ਕਾਰਨ ਉਹ ਕਈ ਵਾਰ ਵਿਧਾਇਕ ਦੇ ਦਫ਼ਤਰ ਗਈ | ਕੁਝ ਦਿਨ ਪਹਿਲਾਂ ਬੈਂਸ ਵਲੋਂ ਉਸ ਨੂੰ ਮੁੜ ਤੋਂ ਆਪਣੇ ਦਫ਼ਤਰ ਬੁਲਾਇਆ ਗਿਆ | ਜਦੋਂ ਉਹ ਦਫ਼ਤਰ ਪਹੁੰਚੀ ਤਾਂ ਬੈਂਸ ਉਸ ਨੂੰ ਦਫ਼ਤਰ ਵਿਚ ਬਣੇ ਪਿਛਲੇ ਕੈਬਿਨ ਵਿਚ ਲੈ ਗਿਆ, ਜਿੱਥੇ ਕਿ ਉਸ ਨਾਲ ਗਲਤ ਕੀਤਾ |

ਔਰਤ ਨੇ ਦੱਸਿਆ ਕਿ ਬੈਂਸ ਵਲੋਂ ਉਸ ਨੂੰ ਜਾ ਨੋਂ ਮਾ ਰ ਨ ਦੀਆਂ ਧ ਮ ਕੀ ਆਂ ਵੀ ਦਿੱਤੀਆਂ ਗਈਆਂ | ਉਸ ਤੋਂ ਬਾਅਦ ਬੈਂਸ ਵਲੋਂ ਗੁਆਂਢ ਵਿਚ ਰਹਿੰਦੀ ਇਕ ਔਰਤ ਜਿਸ ਨੂੰ ਉਹ ਭਾਬੀ ਕਹਿ ਕੇ ਬੁਲਾਉਂਦਾ ਸੀ, ਉਸ ਦੇ ਘਰ ਵੀ ਕਈ ਵਾਰ ਬੁਲਾਇਆ ਗਿਆ ਅਤੇ ਉੱਥੇ ਵੀ ਬੈਂਸ ਵਲੋਂ ਉਸ ਨਾਲ ਗਲਤ ਕੰਮ ਕੀਤਾ ਗਿਆ | ਬੀਤੇ ਦਿਨ ਉਕਤ ਔਰਤ ਦੇ ਨੌਜਵਾਨ ਲੜਕੇ ਸਾਹਮਣੇ ਹੀ ਬੈਂਸ ਵਲੋਂ ਉਸ ਨਾਲ ਕਥਿਤ ਤੌਰ ‘ਤੇ ਗਲਤ ਕੀਤਾ ਗਿਆ |

ਉਸ ਦੱਸਿਆ ਕਿ ਦੁਖੀ ਹੋ ਕੇ ਉਸ ਨੇ ਬੀਤੀ ਸ਼ਾਮ ਇਸ ਸਬੰਧੀ ਪੁਲਿਸ ਕਮਿਸ਼ਨਰ ਪਾਸ ਸ਼ਿਕਾਇਤ ਕੀਤੀ | ਪੁਲਿਸ ਕਮਿਸ਼ਨਰ ਸ੍ਰੀ ਰਾਕੇਸ਼ ਅਗਰਵਾਲ ਵਲੋਂ ਇਸ ਸਾਰੇ ਮਾਮਲੇ ਦੀ ਜਾਂਚ ਦਾ ਕੰਮ ਸੀਨੀਅਰ ਆਈ.ਪੀ.ਐਸ. ਅਧਿਕਾਰੀ ਜੁਆਇੰਟ ਕਮਿਸ਼ਨਰ ਕੰਵਰਦੀਪ ਕੌਰ ਨੂੰ ਸੌਾਪਿਆ ਗਿਆ ਹੈ | ਜਾਂਚ ਅਧਿਕਾਰੀ ਕੰਵਰਦੀਪ ਕੌਰ ਨੇ ਦੱਸਿਆ ਕਿ ਅੱਜ ਉਨ੍ਹਾਂ ਨੇ ਪੀੜਤ ਔਰਤ ਨੂੰ ਬੁਲਾਇਆ ਸੀ ਅਤੇ ਉਸ ਪਾਸੋਂ ਇਸ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ ਹੈ |

ਦੋ ਸ਼ਾਂ ਦਾ ਸਾਹਮਣਾ ਕਰ ਰਹੇ ਲੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਉਨ੍ਹਾਂ ਨੂੰ ਸਾਜਿਸ਼ ਤਹਿਤ ਝੂਠੇ ਮਾਮਲੇ ਵਿਚ ਫਸਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਇਹ ਸਭ ਕੁਝ ਉਨ੍ਹਾਂ ਦੇ ਰਾਜਸੀ ਦੁ ਸ਼ ਮ ਣਾਂ ਦੀਆਂ ਕੋਝੀਆਂ ਚਾਲਾਂ ਹਨ ਪਰ ਉਨ੍ਹਾਂ ਨੂੰ ਕਾਨੂੰਨ ‘ਤੇ ਪੂਰਾ ਭਰੋਸਾ ਹੈ | ਉਨ੍ਹਾਂ ਇਨ੍ਹਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਲੋਕਾਂ ਸਾਹਮਣੇ ਖ਼ੁਦ ਹੀ ਸਚਾਈ ਸਾਹਮਣੇ ਆ ਜਾਵੇਗੀ |

ਲੋਕ-ਇਨਸਾਫ਼ ਪਾਰਟੀ ਦੀ ਮਹਿਲਾ ਵਿੰਗ ਦੀ ਪ੍ਰਧਾਨ ਬੀਬੀ ਕਿਰਨਜੀਤ ਕੌਰ ਪਾਰਟੀ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿਚ ਨਿੱਤਰ ਆਈ ਹੈ | ‘ਅਜੀਤ’ ਨਾਲ ਗੱਲਬਾਤ ਕਰਦਿਆਂ ਬੀਬੀ ਕਿਰਨਜੀਤ ਕੌਰ ਨੇ ਕਿਹਾ ਕਿ ਸ. ਬੈਂਸ ਖ਼ਿਲਾਫ਼ ਜ ਬ ਰ ਜ ਨਾ ਹ ਦਾ ਲਾਇਆ ਦੋ ਸ਼ ਬਿਲਕੁਲ ਝੂਠ ਹੈ ਜੋ ਕਿ ਵਿਰੋਧੀ ਪਾਰਟੀਆਂ ਦੀ ਸੋਚੀ-ਸਮਝੀ ਸਾਜਿਸ਼ ਹੈ | ਉਨ੍ਹਾਂ ਕਿਹਾ ਕਿ ਬੈਂਸ ਭਰਾ ਲੰਮੇਂ ਸਮੇਂ ਤੋਂ ਪੰਜਾਬ ਦੇ ਮੁੱਦਿਆਂ ਨੂੰ ਚੁੱਕਦੇ ਆ ਰਹੇ ਹਨ, ਜਿਸ ਤੋਂ ਬੁਖਲਾ ਕੇ ਵਿਰੋਧੀਆਂ ਵਲੋਂ ਬੈਂਸ ਭਰਾਵਾਂ ਨੂੰ ਬਦਨਾਮ ਕਰਨ ਦੀ ਚਾਲ ਚੱਲੀ ਗਈ ਹੈ |

About admin

Check Also

ਕਿਸਾਨ ਜਥੇਬੰਦੀਆਂ ਵਲੋਂ ਰਾਸ਼ਟਰੀ ਰਾਜ ਮਾਰਗ ਜਾਮ

ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਖ਼ਿਲਾਫ਼ 31 ਕਿਸਾਨ ਜਥੇਬੰਦੀਆਂ ਵਲੋਂ ਦਿੱਤੇ ਗਏ …

%d bloggers like this: